1. Home
  2. ਖਬਰਾਂ

Agriculture Courses: ਖੇਤੀਬਾੜੀ/ਬਾਗਬਾਨੀ ਦੀ ਪੜ੍ਹਾਈ ਰੁਜ਼ਗਾਰ ਦਾ ਵਧੀਆ ਸਾਧਨ, 10ਵੀਂ-12ਵੀਂ ਪਾਸ ਕਰ ਸਕਦੇ ਹਨ ਅਪਲਾਈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੱਖ-ਵੱਖ ਖੇਤੀਬਾੜੀ/ਬਾਗਬਾਨੀ ਨਾਲ ਸੰਬੰਧਿਤ ਕੋਰਸ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਗਿਆਨ ਵਿੱਚ ਵਾਧਾ ਕਰਨ ਲਈ ਅਖਬਾਰਾਂ ਅਤੇ ਇਲੈਕਟਰੋਨਿਕ ਮੀਡੀਆ ਦੇ ਨਾਲ ਤਾਲਮੇਲ ਰੱਖਣਾ ਜਰੂਰੀ ਹੈ। ਸ਼ਹਿਰਾਂ ਵਿੱਚ ਤਾਂ ਲੋਕੀ ਜਾਗਰੂਕ ਹਨ, ਪਰ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ।

Gurpreet Kaur Virk
Gurpreet Kaur Virk
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਖੇਤੀਬਾੜੀ/ਬਾਗਬਾਨੀ ਸੰਬੰਧੀ ਕੋਰਸ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਖੇਤੀਬਾੜੀ/ਬਾਗਬਾਨੀ ਸੰਬੰਧੀ ਕੋਰਸ

PAU Courses: ਪੰਜਾਬ ਅਤੇ ਕੇਂਦਰੀ ਸਰਕਾਰਾਂ ਵੱਲੋਂ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੰਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਸਰਕਾਰ ਦਾ ਖੇਤੀਬਾੜੀ/ਬਾਗਬਾਨੀ ਵਿਭਾਗ ਅਹਿਮ ਰੋਲ ਅਦਾ ਕਰ ਰਹੇ ਹਨ।

ਜਿਹੜੇ ਕਿਸਾਨ ਉਕਤ ਵਿਭਾਗਾਂ ਨਾਲ ਤਾਲਮੇਲ ਰੱਖਦੇ ਹਨ, ਉਹ ਰਵਾਇਤੀ ਖੇਤੀ ਨੂੰ ਛੱਡ ਕੇ ਵਿਭਾਗਾਂ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਕੇ ਖੇਤੀ ਵਿੱਚ ਵਿਭਿੰਨਤਾ ਲਿਆ ਰਹੇ ਹਨ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਰਹੇ ਹਨ।

ਰਵਾਇਤੀ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਦਾਲਾਂ, ਸਬਜ਼ੀਆਂ, ਫੁੱਲਾਂ ਦੀ ਖੇਤੀ, ਨਕਦੀ ਫਸਲਾਂ (ਜਿਵੇਂ ਗੰਨਾ, ਕਪਾਹ), ਖੁੰਬਾਂ ਦੀ ਕਾਸ਼ਤ, ਫਲ-ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨਾ, ਸ਼ਹਿਦ ਦੀਆਂ ਮੱਖੀਆਂ ਪਾਲਣਾ, ਗੰਡੋਇਆਂ ਦੀ ਖਾਦ ਤਿਆਰ ਕਰਨਾ, ਸੀਜ਼ਨਲ ਫੁੱਲਾਂ ਦੇ ਗਮਲੇ ਤਿਆਰ ਕਰਨਾ, ਸਜਾਵਟੀ ਫੁੱਲਾਂ ਦੀ ਨਰਸਰੀ, ਫਲਦਾਰ ਬੂਟਿਆਂ ਦੀ ਨਰਸਰੀ, ਸਬਜ਼ੀਆਂ ਦੀਆਂ ਪਨੀਰੀਆਂ ਦੀ ਨਰਸਰੀ, ਰੇਸ਼ਮ ਦੇ ਕੀੜੇ ਪਾਲਣਾ, ਮੈਡੀਸਨਲ ਪੌਦੇ ਤਿਆਰ ਕਰਨੇ, ਆਰਗੈਨਿਕ ਖੇਤੀ, ਗੁੜ ਬਣਾਉਣਾ, ਫੁੱਲਾਂ ਦੇ ਬੀਜ ਤਿਆਰ ਕਰਨਾ ਅਤੇ ਲੈਂਡ ਸਕੇਪਿੰਗ ਦੇ ਕੰਮ ਕਰਨਾ ਸ਼ਾਮਿਲ ਹੈ।

ਉਕਤ ਸਾਰੇ ਕੰਮਾਂ ਲਈ ਤਕਨੀਕੀ ਜਾਣਕਾਰੀ ਪ੍ਰਾਪਤ ਕਰਨਾ ਅਤੀ ਜਰੂਰੀ ਹੈ। ਤਕਨੀਕੀ ਜਾਣਕਾਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੱਖ-ਵੱਖ ਖੇਤੀਬਾੜੀ/ਬਾਗਬਾਨੀ ਨਾਲ ਸੰਬੰਧਿਤ ਕੋਰਸ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਗਿਆਨ ਵਿੱਚ ਵਾਧਾ ਕਰਨ ਲਈ ਅਖਬਾਰਾਂ ਅਤੇ ਇਲੈਕਟਰੋਨਿਕ ਮੀਡੀਆ ਦੇ ਨਾਲ ਤਾਲਮੇਲ ਰੱਖਣਾ ਜਰੂਰੀ ਹੈ। ਸ਼ਹਿਰਾਂ ਵਿੱਚ ਤਾਂ ਲੋਕੀ ਜਾਗਰੂਕ ਹਨ, ਪਰ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਖੇਤੀਬਾੜੀ/ਬਾਗਬਾਨੀ ਸੰਬੰਧੀ ਹੇਠ ਲਿਖੇ ਕੋਰਸ ਕਰਵਾਏ ਜਾਂਦੇ ਹਨ।

1, ਬੀ. ਐਸ. ਸੀ. ਖੇਤੀਬਾੜੀ (ਆਨਰਜ਼) ਅਤੇ ਐਮ. ਐਸ. ਸੀ, ਖੇਤੀਬਾੜੀ

2. ਬੀ. ਐਸ. ਸੀ. ਬਾਗਬਾਨੀ (ਆਨਰਜ਼) ਅਤੇ ਐਮ. ਐਸ. ਸੀ. ਬਾਗਬਾਨੀ

ਉਕਤ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਖੇਤੀਬਾੜੀ ਬਾਗਬਾਨੀ ਵਿਕਾਸ ਅਫ਼ਸਰ, ਖੇਤੀਬਾੜੀ, ਬਾਗਬਾਨੀ ਸਹਾਇਕ ਪ੍ਰੋਫੈਸਰ, ਭੂਮੀ ਰੱਖਿਆ ਅਫ਼ਸਰ, ਖੇਤੀਬਾੜੀ ਵਿਕਾਸ ਅਫ਼ਸਰ ਪਸ਼ੂ ਪਾਲਣ ਵਿਭਾਗ, ਜੇ. ਈ./ਐਸ.ਡੀ.ਓ. ਬਾਗਬਾਨੀ ਪੀ. ਡਬਲਿਊ. ਡੀ. ਵਿਭਾਗ, ਜੇ. ਈ./ਐਸ. ਡੀ. ਓ. ਬਾਗਬਾਨੀ ਪੂਡਾ ਗਮਾਡਾ, ਜੇ. ਈ./ਐਸ. ਡੀ. ਓ. ਬਾਗਬਾਨੀ ਮਿਊਂਸਪਲ ਕਾਰਪੋਰੇਸ਼ਨਾਂ, ਜੇ. ਈ./ਐਸ. ਡੀ. ਓ. ਬਾਗਬਾਨੀ ਵੱਖ-ਵੱਖ ਯੂਨੀਵਰਸਿਟੀਆਂ, ਐਸ. ਡੀ. ਓ. ਬਾਗਬਾਨੀ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ, ਤਕਨੀਕੀ ਸਹਾਇਕ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਐਫ. ਸੀ. ਆਈ., ਮਾਰਕਫੈਡ, ਇਫਕੋ, ਕਰਿਭਕੋ, ਮਾਰਕੀਟ ਕਮੇਟੀ ਸੈਕਟਰੀ, ਜ਼ਿਲ੍ਹਾ ਮੰਡੀ ਅਫਸਰ, ਜੇ. ਈ./ਐਸ. ਡੀ. ਓ. ਬਾਗਬਾਨੀ ਪੀ. ਜੀ. ਆਈ., ਜੇ. ਈ./ਐਸ. ਡੀ. ਓ. ਯੂਨੀਅਨ ਟੈਰੀਟਰੀ ਚੰਡੀਗੜ੍ਹ, ਖੇਤੀਬਾੜੀ ਮਾਸਟਰ, ਖੇਤੀਬਾੜੀ ਸਹਾਇਕ/ ਫੀਲਡ ਅਫਸਰ ਬੈਂਕ, ਸੈਕਸ਼ਨ ਅਫਸਰ ਬਾਗਬਾਨੀ ਦਿੱਲੀ ਡਿਵੈਲਪਮੈਂਟ ਅਥਾਰਟੀ, ਸੈਕਸ਼ਨ ਅਫਸਰ ਬਾਗਬਾਨੀ ਸੀ. ਪੀ. ਡਬਿਲਊ. ਡੀ. ਦਿੱਲੀ, ਐਚ. ਡੀ. ਓ. ਡਿਪਟੀ ਡਾਇਰੈਕਟਰ ਬਾਗਬਾਨੀ ਨੈਸ਼ਨਲ ਬਾਗਬਾਨੀ ਬੋਰਡ, ਸਾਰੀਆਂ ਕੀੜੇਮਾਰ ਦਵਾਈਆਂ ਅਤੇ ਬੀਜਾਂ ਦੀਆਂ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਕਤ ਤੋਂ ਇਲਾਵਾ ਇੰਡੀਅਨ ਫੋਰੈਸਟ ਸਰਵਿਸ ਵਿੱਚ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹਰ ਕਿਸਮ ਦੇ ਗਰੈਜੂਏਟ ਪੱਧਰ ਦੇ ਪੇਪਰ ਦੇ ਕੇ ਵੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Water Conservation: ਪਾਣੀ ਨੂੰ ਸੰਭਾਲ ਕਿਸਾਨਾਂ

ਬੀ. ਐਸ. ਸੀ. ਖੇਤੀਬਾੜੀ (ਆਨਰਜ਼), ਬੀ. ਐਸ. ਸੀ. (ਬਾਗਬਾਨੀ) 4 ਸਾਲਾਂ ਦੀ ਡਿਗਰੀ ਹੈ। ਇਸ ਲਈ 10+2 ਨਾਨ-ਮੈਡੀਕਲ/ਮੈਡੀਕਲ ਵਿੱਚ ਯੋਗਤਾ ਜ਼ਰੂਰੀ ਹੈ। ਉਕਤ ਬੀ. ਐਸ. ਸੀ. ਖੇਤੀਬਾੜੀ (ਆਨਰਜ਼) ਦੀ ਡਿਗਰੀ 6 ਸਾਲਾਂ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ 6 ਸਾਲਾ ਕੋਰਸ ਵਿੱਚ ਯੋਗਤਾ ਮੈਟਰਿਕ ਰੱਖੀ ਗਈ ਹੈ ਅਤੇ ਇਹ ਪੰਜਾਬ ਦੇ ਪੇਂਡੂ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਹੈ।

3. ਖੇਤੀਬਾੜੀ ਦਾ 2 ਸਾਲਾ ਕੋਰਸ: ਇਸ ਦੀ ਯੋਗਤਾ 10+2 ਨਾਨ-ਮੈਡੀਕਲ ਮੈਡੀਕਲ ਹੈ। ਇਹ ਕੋਰਸ ਕਰਨ ਉਪਰੰਤ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਖੇਤੀਬਾੜੀ ਸਬ-ਇੰਸਪੈਕਟਰ ਦੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਆਪਣਾ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈ।

4. ਬਾਗਬਾਨੀ ਸੁਪਰਵਾਈਜਰ ਦਾ 1 ਸਾਲਾ ਕੋਰਸ: ਇਸ ਦੀ ਯੋਗਤਾ 10+2 ਹੈ। ਇਹ ਕਿਸੇ ਵੀ ਸਟਰੀਮ ਵਿੱਚ ਹੋ ਸਕਦੀ ਹੈ। ਇਹ ਕੋਰਸ ਕਰਨ ਉਪਰੰਤ ਬਾਗਬਾਨੀ ਵਿਭਾਗ ਪੰਜਾਬ, ਪੀ. ਡਬਲਿਊ. ਡੀ. ਵਿਭਾਗ, ਮਿਊਂਸਪਲ ਕਾਰਪੋਰੇਸ਼ਨ, ਪੂਡਾ/ਗਮਾਡਾ, ਯੂਨੀਵਰਸਿਟੀਆਂ ਵਿੱਚ ਸੁਪਰਵਾਈਜ਼ਰ ਦੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਆਪਣਾ ਕੋਈ ਵੀ ਬਾਗਬਾਨੀ ਨਾਲ ਸੰਬੰਧਿਤ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈI

5. ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿੱਚ 1 ਸਾਲਾ ਕੋਰਸ: ਇਸ ਕੋਰਸ ਦੀ ਯੋਗਤਾ ਵੀ 10+2 ਹੈ। ਇਹ ਕਿਸੇ ਵੀ ਸਟਰੀਮ ਵਿੱਚ ਹੋ ਸਕਦੀ ਹੈ। ਇਹ ਕੋਰਸ ਕਰਕੇ ਵੀ ਆਪਣੀ ਨਰਸਰੀ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

6. ਔਰਨਾਮੈਂਟਲ ਨਰਸਰੀ ਪ੍ਰੋਡਕਸ਼ਨ ਦਾ ਕੋਰਸ: ਇਹ ਕੋਰਸ 6 ਮਹੀਨੇ ਦਾ ਹੈ ਅਤੇ ਇਸ ਦੀ ਯੋਗਤਾ 10ਵੀਂ ਪਾਸ ਹੈ। ਇਹ ਕੋਰਸ ਕਰਕੇ ਤੁਸੀਂ ਆਪਣੀ ਨਰਸਰੀ ਪ੍ਰੋਡਕਸ਼ਨ ਦਾ ਕੰਮ ਕਰ ਸਕਦੇ ਹੋ ਜਾਂ ਕਿਸੇ ਹੋਰ ਵੱਡੀ ਨਰਸਰੀ ਵਿੱਚ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਵੀ ਨੌਕਰੀ ਪ੍ਰਾਪਤ ਹੋ ਸਕਦੀ ਹੈ।

ਪੰਜਾਬ ਦੇ ਨੌਜਵਾਨ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਉਕਤ ਦਰਸਾਏ ਡਿਪਲੋਮਾ/ਡਿਗਰੀ ਕੋਰਸ ਕਰਨ ਉਪਰੰਤ ਆਪਣਾ ਕੋਈ ਵੀ ਖੇਤੀਬਾੜੀ, ਬਾਗਬਾਨੀ ਨਾਲ ਸੰਬੰਧਿਤ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜਿਸ ਨਾਲ ਤੁਸੀਂ ਆਪ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਦੇ ਸਕੋਗੇ। ਇਹਨਾਂ ਕੰਮਾਂ ਲਈ ਤੁਸੀਂ ਖੇਤੀਬਾੜੀ/ਬਾਗਬਾਨੀ ਵਿਭਾਗ ਤੋਂ ਤਕਨੀਕੀ ਅਤੇ ਆਰਥਿਕ ਤੌਰ 'ਤੇ ਮੱਦਦ ਪ੍ਰਾਪਤ ਕਰ ਸਕਦੇ ਹੋ।

ਸੋ ਅੰਤ ਵਿੱਚ ਫਿਰ ਬੇਨਤੀ ਕਰਦਾ ਹਾਂ ਕਿ ਖੇਤੀਬਾੜੀ/ਬਾਗਬਾਨੀ ਵਿਭਾਗ ਅਤੇ ਪੀ.ਏ.ਯੂ, ਲੁਧਿਆਣਾ ਦੇ ਮਾਹਿਰਾਂ ਨਾਲ ਸੰਪਰਕ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ। ਪੰਜਾਬ ਦੇ ਬਹੁਤ ਸਾਰੇ ਖੇਤੀਬਾੜੀ ਟੈਕਨੋਕਰੇਟਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਖੇਤੀਬਾੜੀ ਕਿੱਤੇ ਅਤੇ ਖੇਤੀਬਾੜੀ ਮਾਹਿਰਾਂ ਦੀ ਨੌਕਰੀ ਪ੍ਰਾਪਤ ਕੀਤੀ ਹੈ। ਤੁਸੀਂ ਤੁਰੰਤ ਕਾਰਵਾਈ ਲਈ ਪੀ.ਏ.ਯੂ. ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹੈ।

ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ, ਪਟਿਆਲਾ।

Summary in English: Agriculture Courses: Agriculture/Horticulture education is a good source of employment, 10th-12th pass can apply

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters