1. Home
  2. ਖਬਰਾਂ

ਖੇਤੀਬਾੜੀ ਵਿਭਾਗ ਨੇ ਫ਼ਸਲ ਦੀ ਕਟਾਈ ਲਈ ਜਾਰੀ ਕੀਤੇ ਨਿਰਦੇਸ਼ , ਕਿਸਾਨ ਦੇਵੇ ਜਰੂਰ ਧਿਆਨ

ਇਸ ਸਮੇਂ ਦੇਸ਼ ਵਿਚ ਕਈ ਥਾਵਾਂ 'ਤੇ ਵੱਖ-ਵੱਖ ਫਸਲਾਂ ਦੀ ਕਟਾਈ ਚਲ ਰਹੀ ਹੈ। ਇਸਦੇ ਨਾਲ ਹੀ, ਪੂਰੀ ਦੁਨੀਆ ਵਿੱਚ ਖਤਰਨਾਕ ਅਤੇ ਜਾਨ-ਲੇਵਾ ਕੋਰੋਨਾ ਵਾਇਰਸ ਦਾ ਡਰ ਫੈਲਿਆ ਹੋਇਆ ਹੈ | ਇਸ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 21 ਦਿਨਾਂ ਦੇ ਤਾਲਾਬੰਦੀ ਦੀ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਨਹੀਂ ਹੋਣਾ ਚਾਹੀਦਾ, ਇਸ ਦੇ ਲਈ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਕਿਸਾਨਾਂ ਨੂੰ ਇਨ੍ਹਾਂ ਸਾਰੀਆਂ ਹਦਾਇਤਾਂ ਦਾ ਪਾਲਣ ਫ਼ਸਲ ਕਟਾਈ ਦੇ ਦੌਰਾਨ ਕਰਨਾ ਪਵੇਗਾ | ਜਿਸ ਨਾਲ COVID-19 ਤੋਂ ਸੁਰਖੀਆਂ ਹੋ ਸਕੇ |

KJ Staff
KJ Staff
Harvesting

ਖੇਤੀਬਾੜੀ ਉਪਕਰਣਾਂ ਨੂੰ ਕਰੋ ਸੇਨਿਟਾਈਜ਼ਰ

ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਿਰਫ ਮਸ਼ੀਨ ਨਾਲ ਚੱਲਣ ਵਾਲੇ ਉਪਕਰਣਾਂ ਨਾਲ ਫ਼ਸਲਾਂ ਦੀ ਕਟਾਈ ਕਰਨ। ਜੇ ਉਹ ਅਜਿਹੇ ਉਪਕਰਣਾਂ ਦੀ ਵਰਤੋਂ ਕਰ ਰਹੇ ਹਨ ਜੋ ਹੱਥਾਂ ਨਾਲ ਸੰਚਾਲਿਤ ਹਨ, ਤਾਂ ਉਨ੍ਹਾਂ ਨੂੰ ਕਾਫ਼ੀ ਧਿਆਨ ਦੇਣ ਦੀ ਜ਼ਰੂਰਤ ਹੈ. ਅਜਿਹੀ ਸਥਿਤੀ ਵਿੱਚ, ਕਿਸਾਨਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਉਪਕਰਣਾਂ ਦੀ ਸੇਨਿਟਾਈਜ਼ਰ ਕਰਣ | ਇਹ ਸੇਨਿਟਾਈਜ਼ਰ ਦਿਨ ਵਿਚ ਘੱਟ ਤੋਂ ਘੱਟ 3 ਵਾਰ ਕਰਨਾ ਚਾਹੀਦਾ ਹੈ | ਕਿਸਾਨ ਉਪਕਰਣਾਂ ਨੂੰ ਸੇਨਿਟਾਈਜ਼ਰ ਕਰਨ ਲਈ ਸਾਬਣ ਦੇ ਪਾਣੀ ਦੀ ਵਰਤੋਂ ਕਰ ਸਕਦੇ ਹਨ |

Hervesting 2

ਕਿਸਾਨ ਬਣਾਏ ਸਮਾਜਿਕ ਦੂਰੀ (SOCIAL DISTANCING)

ਰਾਜਸਥਾਨ ਦੇ ਖੇਤੀਬਾੜੀ ਵਿਭਾਗ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਫਸਲਾਂ ਦੀ ਕਟਾਈ ਵਿਚ ਸਮਾਜਕ ਦੂਰੀਆਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ | ਜੇ ਕਿਸਾਨ ਖੇਤਾਂ ਵਿਚ ਫ਼ਸਲ ਨੂੰ ਕਟ ਰਹੇ ਹਨ, ਗੱਲਾਂ ਕਰ ਰਹੇ ਹਨ ਜਾਂ ਖਾ ਰਹੇ ਹਨ, ਤਾਂ ਇਕ ਦੂਜੇ ਦੇ ਵਿਚਕਾਰ ਘੱਟੋ ਘੱਟ 5 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ |

ਖਾਣ ਪੀਣ ਦੇ ਪਾਂਡੇ ਇਕ ਪਾਸੇ ਰੱਖੋ

ਜੇ ਖੇਤ ਵਿੱਚ ਕੰਮ ਕਰ ਰਹੇ ਕਿਸਾਨ ਜਾਂ ਮਜ਼ਦੂਰ ਭੋਜਨ ਖਾਂਦੇ ਹਨ, ਤਾਂ ਖਾਣ ਦੇ ਪਾਂਡੇ ਵੀ ਵੱਖਰੇ ਅਤੇ ਦੂਰ ਰੱਖੋ | ਇਸ ਦੇ ਨਾਲ, ਭੋਜਨ ਖਾਣ ਤੋਂ ਬਾਅਦ, ਭਾਂਡਿਆਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰੋ | ਇਸਦੇ ਨਾਲ ਹੀ ਆਪਣੀਆਂ ਪਾਣੀ ਦੀਆਂ ਬੋਤਲਾਂ ਜਾਂ ਭਾਂਡਿਆਂ ਨੂੰ ਵੱਖਰਾ ਰੱਖੋ ਅਤੇ ਕਿਸੇ ਨੂੰ ਵੀ ਇਸ ਦੀ ਵਰਤੋਂ ਨਾ ਕਰਨ ਦਿਓ |

Hervesting 3

ਕਟਾਈ ਦੇ ਸਮੇਂ ਹੱਥ ਧੋਦੇ ਰਹਿਣ ਕਿਸਾਨ

ਫ਼ਸਲ ਦੀ ਕਟਾਈ ਦੇ ਸਮੇਂ, ਕਿਸਾਨ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕਰਦੇ ਰਹਿਣ |

ਦੁਬਾਰਾ ਪਾਏ ਹੋਏ ਕੱਪੜੇ ਦੀ ਨਾ ਕਰੋ ਵਰਤੋਂ 

ਕਟਾਈ ਦੇ ਕੰਮ ਦੇ ਦੌਰਾਨ, ਕਿਸਾਨਾਂ ਨੂੰ ਦੁਬਾਰਾ ਉਹੀ ਕਪੜੇ ਨਹੀਂ ਪਾਉਣੇ ਚਾਹੀਦੇ | ਕੰਮ ਦੇ ਦੌਰਾਨ ਪਾਏ ਜਾਣ ਵਾਲੇ ਕੱਪੜੇ ਧੋ ਲਓ ਅਤੇ ਇਸਨੂੰ ਸੁੱਕਣ ਦੇ ਬਾਅਦ ਹੀ ਦੁਬਾਰਾ ਪਾਓ |

Summary in English: Agriculture Department issued instructions for harvesting, farmers must pay attention

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters