1. Home
  2. ਖਬਰਾਂ

Journey of Krishi Jagran: ਕ੍ਰਿਸ਼ੀ ਜਾਗਰਣ ਦੇ 28 ਸਾਲਾਂ ਦਾ ਸ਼ਾਨਦਾਰ ਸਫਰ

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਨੇ 5 ਸਤੰਬਰ 1996 ਨੂੰ ਭਾਰਤ ਦੇ ਪ੍ਰਮੁੱਖ ਖੇਤੀਬਾੜੀ ਮੈਗਜ਼ੀਨ "ਕ੍ਰਿਸ਼ੀ ਜਾਗਰਣ" ਦੀ ਨੀਂਹ ਰੱਖੀ ਸੀ। ਖੇਤੀਬਾੜੀ ਖੇਤਰ ਵਿੱਚ ਇੱਕ ਫਰਕ ਲਿਆਉਣ ਦੇ ਜਨੂੰਨ ਨਾਲ ਸ਼ੁਰੂ ਕੀਤਾ ਗਿਆ, ਇਹ ਮਾਸਿਕ ਮੈਗਜ਼ੀਨ ਅੱਜ ਭਾਰਤ ਦੀਆਂ 12 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਜਿਸ ਵਿੱਚ ਪਿਛਲੇ 28 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਕ੍ਰਿਸ਼ੀ ਜਾਗਰਣ ਦੇ ਪਿਛੋਕੜ ਵੱਲ ਝਾਤ

ਕ੍ਰਿਸ਼ੀ ਜਾਗਰਣ ਦੇ ਪਿਛੋਕੜ ਵੱਲ ਝਾਤ

Journey of Krishi Jagran: ਅੱਜ ਦੇ ਸਮੇਂ ਵਿੱਚ ਖੇਡਾਂ, ਮਨੋਰੰਜਨ ਅਤੇ ਰਾਜਨੀਤੀ ਦੀ ਗੱਲ ਲੋਕਾਂ ਤੱਕ ਬਹੁਤ ਹੀ ਆਸਾਨੀ ਨਾਲ ਪਹੁੰਚ ਜਾਂਦੀ ਹੈ, ਪਰ ਜਦੋਂ ਖੇਤੀ ਦੀ ਗੱਲ ਆਉਂਦੀ ਹੈ ਤਾਂ ਇਹ ਵਰਗ ਬਹੁਤ ਪਿੱਛੇ ਰਹਿ ਜਾਂਦਾ ਹੈ। ਖੇਤੀ ਦੀ ਜਾਣਕਾਰੀ ਨੂੰ ਖੰਭ ਦੇਣ ਵਾਲੇ ਐਮਸੀ ਡੋਮਿਨਿਕ ਨੇ ਸਾਲ 1996 ਵਿੱਚ ਇੱਕ ਮੈਗਜ਼ੀਨ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ।

ਬਚਪਨ ਤੋਂ ਹੀ ਪੜ੍ਹਾਈ ਦੇ ਸ਼ੌਕੀਨ ਐਮਸੀ ਡੋਮਿਨਿਕ ਨੇ ਸਾਲ 1993 ਵਿੱਚ ਦਿੱਲੀ ਦੇ ਨੌਰੋਜੀ ਨਗਰ ਵਿੱਚ ਇੱਕ ਵਿਗਿਆਪਨ ਏਜੰਸੀ ਸ਼ੁਰੂ ਕੀਤੀ। ਇਹ ਇਨ੍ਹਾਂ ਦੇ ਜੀਵਨ ਦੀ ਓਹੀ ਸ਼ੁਰੂਆਤ ਸੀ ਜਿਸ ਨੇ ਦੁਨੀਆਂ ਵਿਚ ਇਕ ਨਵੀਂ ਦਿਸ਼ਾ ਦੀ ਕਿਰਨ ਨੂੰ ਜਗਾਇਆ।

ਏਜੰਸੀ ਦੇ ਕੰਮ ਨੂੰ ਦੇਖਦੇ ਹੋਏ ਜਦੋਂ ਐਮਸੀ ਡੋਮਿਨਿਕ ਆਪਣੇ ਕੰਮ ਸਬੰਧੀ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐਨ.ਐਫ.ਐਲ.) ਦੇ ਦਫ਼ਤਰ ਗਏ, ਉਥੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਮੈਗਜ਼ੀਨ ਦੇਖੇ। ਪਰ ਇੰਨੇ ਵੱਡੇ ਅਦਾਰੇ ਵਿੱਚ ਖੇਤੀਬਾੜੀ ਨਾਲ ਸਬੰਧਤ ਇੱਕ ਵੀ ਮੈਗਜ਼ੀਨ ਨਾ ਮਿਲਣ ਕਾਰਨ ਉਨ੍ਹਾਂ ਨੇ ਆਪਣੇ ਮਨ ਵਿੱਚ ਇੱਕ ਵੱਡੀ ਤਬਦੀਲੀ ਦੀ ਯੋਜਨਾ ਬਣਾਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਮਸੀ ਡੋਮਿਨਿਕ ਨੇ ਚੇਨਈ ਵਿੱਚ ਇੱਕ ਪ੍ਰਮੁੱਖ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ। ਪਰ ਕੁਝ ਸਮੇਂ ਬਾਅਦ ਦਿੱਲੀ ਵਿੱਚ ਆਪਣੀ ਏਜੰਸੀ ਸ਼ੁਰੂ ਕਰ ਦਿੱਤੀ। ਐਨਐਫਐਲ ਤੋਂ ਵਾਪਸ ਆਉਣ ਤੋਂ ਬਾਅਦ, ਐਮਸੀ ਡੋਮਿਨਿਕ ਨੇ 5 ਸਤੰਬਰ 1996 ਨੂੰ ਭਾਰਤ ਦੇ ਪ੍ਰਮੁੱਖ ਖੇਤੀਬਾੜੀ ਮੈਗਜ਼ੀਨ "ਕ੍ਰਿਸ਼ੀ ਜਾਗਰਣ" ਦੀ ਨੀਂਹ ਰੱਖੀ। ਕ੍ਰਿਸ਼ੀ ਜਾਗਰਣ ਮੈਗਜ਼ੀਨ ਅੱਜ ਦੇਸ਼ ਵਿੱਚ ਕਿਸਾਨਾਂ ਦੀ ਪਛਾਣ ਬਣ ਚੁੱਕੀ ਹੈ। ਖੇਤੀਬਾੜੀ ਖੇਤਰ ਵਿੱਚ ਇੱਕ ਫਰਕ ਲਿਆਉਣ ਦੇ ਜਨੂੰਨ ਨਾਲ ਸ਼ੁਰੂ ਕੀਤਾ ਗਿਆ, ਇਹ ਮਾਸਿਕ ਮੈਗਜ਼ੀਨ ਅੱਜ ਭਾਰਤ ਦੀਆਂ 12 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਜਿਸ ਵਿੱਚ ਪਿਛਲੇ 28 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਬਹੁਤ ਹੀ ਘੱਟ ਸਮੇਂ ਵਿੱਚ, ਇਹ ਮੈਗਜ਼ੀਨ ਭਾਰਤ ਦੀ ਸਭ ਤੋਂ ਵੱਧ ਪ੍ਰਸਾਰਿਤ ਮੈਗਜ਼ੀਨ ਬਣੀ ਅਤੇ ਆਪਣਾ ਸਥਾਨ "ਲਿਮਕਾ ਬੁੱਕ ਆਫ਼ ਰਿਕਾਰਡਜ਼" ਵਿੱਚ ਦਰਜ ਕਰਵਾਇਆ। ਕ੍ਰਿਸ਼ੀ ਜਾਗਰਣ ਮੈਗਜ਼ੀਨ ਦੀ ਸ਼ੁਰੂਆਤ ਹਿੰਦੀ ਭਾਸ਼ਾ ਨਾਲ ਹੋਈ। ਪਰ ਵਰਤਮਾਨ ਵਿੱਚ ਇਹ ਮੈਗਜ਼ੀਨ ਅੰਗਰੇਜ਼ੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ, ਅਸਾਮੀ ਅਤੇ ਉੜੀਆ ਭਾਸ਼ਾਵਾਂ ਵਿੱਚ ਵੀ ਪ੍ਰਕਾਸ਼ਿਤ ਹੁੰਦੀ ਹੈ।

ਐਮਸੀ ਡੋਮਿਨਿਕ ਦੀ ਪਤਨੀ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਦਿੱਤਾ। ਸ਼ਾਇਨੀ ਡੋਮਿਨਿਕ ਕ੍ਰਿਸ਼ੀ ਜਾਗਰਣ ਵਿੱਚ 'ਮੈਨੇਜਿੰਗ ਡਾਇਰੈਕਟਰ' ਵਜੋਂ ਸੰਸਥਾ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਲਗਾਤਾਰ ਯਤਨਸ਼ੀਲ ਹਨ। ਐਮਸੀ ਡੋਮਿਨਿਕ ਦੀ ਮਿਹਨਤ ਹਰ ਕਦਮ 'ਤੇ ਰੰਗ ਲਿਆਈ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਸੰਬੰਧੀ ਜਾਣਕਾਰੀ ਸੁਵਿਧਾਜਨਕ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਭਾਰਤ ਦੀਆਂ 12 ਭਾਸ਼ਾਵਾਂ 'ਚ ਕ੍ਰਿਸ਼ੀ ਜਾਗਰਣ ਵੈੱਬ ਪੋਰਟਲ ਅਤੇ ਯੂ-ਟਿਊਬ ਚੈਨਲ ਸ਼ੁਰੂ ਕੀਤਾ। ਨਵੀਂ ਜਾਣਕਾਰੀ ਦੇ ਨਾਲ, ਐਮਸੀ ਡੋਮਿਨਿਕ ਨੇ ਕਿਸਾਨਾਂ ਲਈ ਇੱਕ ਅਜਿਹਾ ਪਲੇਟਫਾਰਮ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਕਿਸਾਨ ਖੁਦ ਆਪਣੀ ਫਸਲ ਜਾਂ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਦੂਜੇ ਕਿਸਾਨਾਂ ਨਾਲ ਸਾਂਝੀ ਕਰ ਸਕਦੇ ਹਨ। ਉਹ ਪਲੇਟਫਾਰਮ ਹੈ "ਫਾਰਮਰ ਦਿ ਜਰਨਲਿਸਟ"। ਵਰਤਮਾਨ ਵਿੱਚ 2000 ਤੋਂ ਵੱਧ ਕਿਸਾਨ 'ਫਾਰਮਰ ਦਿ ਜਰਨਲਿਸਟ' ਪ੍ਰੋਗਰਾਮ ਦਾ ਹਿੱਸਾ ਹਨ। ਇਨ੍ਹਾਂ ਯਤਨਾਂ ਸਦਕਾ ਕ੍ਰਿਸ਼ੀ ਜਾਗਰਣ ਨੂੰ ਡਿਜੀਟਲ ਮੀਡੀਆ ਵਿੱਚ ‘ਐਕਸੀਲੈਂਸ ਆਨਰ ਐਵਾਰਡ’ ਵੀ ਮਿਲਿਆ ਹੈ। ਅੱਜ ਕ੍ਰਿਸ਼ੀ ਜਾਗਰਣ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਆਪਣੀ ਅਹਿਮ ਮੌਜੂਦਗੀ ਦਰਜ ਕਰਵਾਈ ਹੈ।

ਐਮਸੀ ਡੋਮਿਨਿਕ ਨੇ 'ਫਾਰਮਰ ਦਿ ਜਰਨਲਿਸਟ' ਵਰਗਾ ਪਲੇਟਫਾਰਮ ਚਲਾਉਣ ਤੋਂ ਬਾਅਦ ਕਿਸਾਨਾਂ ਲਈ "ਐਗਰੀਕਲਚਰ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ (AJAI)" ਦੀ ਸਥਾਪਨਾ ਕੀਤੀ, ਜੋ ਖੇਤੀਬਾੜੀ ਪੱਤਰਕਾਰਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਖੇਤੀਬਾੜੀ ਸੈਕਟਰ ਵਿੱਚ ਸੰਚਾਰ ਦੇ ਉੱਚੇ ਮਿਆਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਰਾਸ਼ਟਰੀ ਮਿਸ਼ਨ ਦੇ ਨਾਲ ਕੰਮ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਇਕਲੌਤਾ “ਐਗਰੀਕਲਚਰ ਜਰਨਲਿਸਟਸ ਐਸੋਸੀਏਸ਼ਨ ਆਫ ਇੰਡੀਆ (AJAI)” ਹੁਣ “ਇੰਟਰਨੈਸ਼ਨਲ ਫੈਡਰੇਸ਼ਨ ਆਫ ਐਗਰੀਕਲਚਰ ਜਰਨਲਿਸਟਸ (IFAJ)” ਦਾ 61ਵਾਂ ਮੈਂਬਰ ਬਣ ਗਿਆ ਹੈ। ਖੇਤੀਬਾੜੀ ਸੈਕਟਰ ਨਾਲ ਸਬੰਧਤ ਹੋਰ ਖੇਤਰਾਂ ਵਿੱਚ ਕਿਸਾਨਾਂ ਦੀ ਹਰ ਸੰਭਵ ਮਦਦ ਲਈ 'ਫਾਰਮਰ ਫਸਟ' ਪ੍ਰੋਗਰਾਮ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ 'ਫਾਰਮਰ ਦਿ ਬ੍ਰਾਂਡ (FTB)' ਵਰਗੇ ਈ-ਕਾਮਰਸ ਪਲੇਟਫਾਰਮ ਸ਼ੁਰੂ ਕੀਤੇ। ਇਹ ਪ੍ਰੋਗਰਾਮ ਕਿਸਾਨਾਂ ਨੂੰ ਆਪਣਾ ਬ੍ਰਾਂਡ ਬਣਾ ਕੇ ਪੂਰੀ ਦੁਨੀਆ ਵਿੱਚ ਵੇਚਣ ਵਿੱਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ: Millionaire Farmer of India Awards 2024 ਵਿੱਚ ICAR ATARI ਦੇ 11 ਜ਼ੋਨ ਭਰਨਗੇ ਹਾਜ਼ਰੀ

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਪਿਛਲੇ 28 ਸਾਲਾਂ ਤੋਂ ਕਿਸਾਨਾਂ ਦੀ ਭਲਾਈ, ਉਨ੍ਹਾਂ ਦੀ ਆਰਥਿਕ ਹਾਲਤ ਅਤੇ ਖੇਤੀ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਬੇਸ਼ਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਵੱਲ ਮੁੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਇਸ ਮੁਹਿੰਮ ਵਿੱਚ ਕ੍ਰਿਸ਼ੀ ਜਾਗਰਣ ਵੀ ਪਿੱਛੇ ਨਹੀਂ ਹੈ। ਜੀ ਹਾਂ, ਕ੍ਰਿਸ਼ੀ ਜਾਗਰਣ ਵੱਲੋਂ ਵੀ ਖੇਤੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ 'ਚ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਵੱਲੋਂ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਨਾ ਸਿਰਫ਼ ਖੇਤੀ ਤੋਂ ਆਪਣੀ ਆਮਦਨ ਦੁੱਗਣੀ ਕੀਤੀ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਖੇਤੀ ਦੇ ਨਵੀਨਤਮ ਢੰਗਾਂ ਨਾਲ ਕਰੋੜਪਤੀ ਵੀ ਬਣ ਗਏ ਹਨ। ਇਹ ਸਾਰੇ ਕਿਸਾਨ ਖੇਤੀ ਖੇਤਰ ਦੀ ਖੁਸ਼ਹਾਲੀ ਅਤੇ ਵਿਕਾਸ ਦਾ ਸਬੂਤ ਹਨ। ਇਨ੍ਹਾਂ ਕਿਸਾਨਾਂ ਨੂੰ ਪਛਾਣ ਦੇਣ ਲਈ ਹੀ 'ਕ੍ਰਿਸ਼ੀ ਜਾਗਰਣ' ਨੇ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' ਅਵਾਰਡ ਦੀ ਪਹਿਲਕਦਮੀ ਕੀਤੀ ਹੈ। ਹਾਲਾਂਕਿ, ਪਿਛਲੇ ਸਾਲ ਦੇ ਐਮਐਫਓਆਈ ਅਵਾਰਡ 2023 ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਕ੍ਰਿਸ਼ੀ ਜਾਗਰਣ ਵੱਲੋਂ ਇਸ ਸਾਲ ਵੀ ਐਮਐਫਓਆਈ ਅਵਾਰਡ 2024 ਦਾ ਆਯੋਜਨ ਕੀਤਾ ਗਿਆ ਹੈ, ਪਰ ਇਸ ਵਾਰ ਦਾ ਅਵਾਰਡ ਸ਼ੋਅ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਕਿਉਂਕਿ ਇਸ ਵਾਰ ਕਿਸਾਨਾਂ ਨੂੰ ਖ਼ਾਸ ਪਲੇਟਫਾਰਮ ਦੇਣ ਲਈ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਸੰਪਾਦਕ-ਇਨ-ਚੀਫ਼, ਐਮ.ਸੀ. ਡੋਮਿਨਿਕ ਵੱਲੋਂ 'ਸਟਾਰ ਫਾਰਮਰ ਸਪੀਕਰ' ਅਤੇ 'ਗਲੋਬਲ ਫਾਰਮਰਜ਼ ਬਿਜ਼ਨਸ ਨੈਟਵਰਕ' ਦੀ ਨਵੇਕਲੀ ਪਹਿਲ ਕੀਤੀ ਗਈ ਹੈ।

ਸੋ ਇੱਥੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਡੋਮਿਨਿਕ ਜੋੜੇ ਦੀ ਅਣਥੱਕ ਮਿਹਨਤ ਨੇ ਵਿਸ਼ਵ ਵਿੱਚ ਭਾਰਤ ਨੂੰ ਖੇਤੀ ਖੇਤਰ ਵਿੱਚ ਇੱਕ ਵੱਖਰੀ ਪਛਾਣ ਦਿਵਾਈ ਹੈ। ਐਮਸੀ ਡੋਮਿਨਿਕ ਨੇ ਦੁਨੀਆ ਨੂੰ ਉਹ ਰਸਤਾ ਦਿਖਾਇਆ ਜਿਸ ਰਾਹੀਂ ਅਸੀਂ ਕਿਸਾਨਾਂ ਨੂੰ ਹਰ ਦਿਸ਼ਾ ਨਾਲ ਜੋੜ ਕੇ ਇੱਕ ਨਵੀਂ ਦੁਨੀਆਂ ਵਿੱਚ ਪ੍ਰਵੇਸ਼ ਕਰਾ ਸਕਦੇ ਹਾਂ। ਅੱਜ ਐਮਸੀ ਡੋਮਿਨਿਕ ਇੱਕ ਵਧੀਆ ਉਦਾਹਰਣ ਹੈ ਕਿ ਅਸੀਂ ਕਿਸਾਨਾਂ ਦੇ ਜੀਵਨ ਨੂੰ ਕਿਵੇਂ ਬਦਲ ਸਕਦੇ ਹਾਂ।

Summary in English: Amazing journey of 28 years of Krishi Jagran

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters