KJ Chaupal: ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਅੱਜ ਯਾਨੀ ਵੀਰਵਾਰ 4 ਅਪ੍ਰੈਲ 2024 ਨੂੰ Arya.ag ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਪ੍ਰਸੰਨਾ ਰਾਓ (Co-Founder & CEO Shri Prasanna Rao) ਅਤੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਆਨੰਦ ਚੰਦਰਾ (Co-Founder & Executive Director Shri Anand Chandra) ਗ੍ਰੀਨ ਪਾਰਕ, ਦਿੱਲੀ ਵਿਖੇ ਕ੍ਰਿਸ਼ੀ ਜਾਗਰਣ ਦੇ ਮੁੱਖ ਦਫਤਰ ਪਹੁੰਚੇ।
ਕ੍ਰਿਸ਼ੀ ਜਾਗਰਣ ਪਹੁੰਚਣ 'ਤੇ ਦੋਵਾਂ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚੌਪਾਲ ਸ਼ੁਰੂ ਹੋਣ ਤੋਂ ਪਹਿਲਾਂ ਦੋਵੇਂ ਮਹਿਮਾਨਾਂ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਅਤੇ ਸਟਾਫ ਨਾਲ ਗੱਲਬਾਤ ਕੀਤੀ।
4 ਅਪ੍ਰੈਲ 2024 ਦਿਨ ਵੀਰਵਾਰ ਨੂੰ ਕ੍ਰਿਸ਼ੀ ਜਾਗਰਣ ਦੇ ਕੇਜੇ ਚੌਪਾਲ (KJ Chaupal) ਵਿੱਚ Arya.ag ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਪ੍ਰਸੰਨਾ ਰਾਓ (Co-Founder & CEO Shri Prasanna Rao) ਅਤੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਆਨੰਦ ਚੰਦਰਾ (Co-Founder & Executive Director Shri Anand Chandra) ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕ੍ਰਿਸ਼ੀ ਜਾਗਰਣ ਦੇ ਯੂਟਿਊਬ, ਕੰਟੇੰਟ, ਐਡੀਟਿੰਗ, ਮਾਰਕੀਟਿੰਗ ਸਮੇਤ ਸਾਰੇ ਡਿਪਾਰਟਮੈਂਟ ਨਾਲ ਮੁਲਾਕਾਤ ਕੀਤੀ। ਸਮਾਂ ਹੋਇਆ ਕੇਜੇ ਚੌਪਾਲ ਪਹੁੰਚਣ ਦਾ ਤਾਂ ਕ੍ਰਿਸ਼ੀ ਜਾਗਰਣ ਦੇ ਸਟਾਫ ਵੱਲੋਂ ਦੋਵੇਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਦੋਵੇਂ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ-ਪ੍ਰਸ਼ੰਸਾ ਦਾ ਚਿੰਨ੍ਹ ਇੱਕ ਹਰੇ ਬੂਟੇ ਦੇ ਰੂਪ ਵਿੱਚ ਭੇਟ ਕੀਤਾ। ਆਪਣੇ ਸੰਬੋਧਨ ਵਿੱਚ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਨੇ ਕਿਹਾ ਕਿ ਅੱਜ ਮੈਨੂੰ ਦੋ ਨੌਜਵਾਨ ਉੱਦਮੀਆਂ ਦਾ ਸਵਾਗਤ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ, ਜੋ ਕਿਸਾਨਾਂ ਦੀ ਤਰੱਕੀ ਅਤੇ ਭਲਾਈ ਲਈ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: Mariano Beheran ਕ੍ਰਿਸ਼ੀ ਜਾਗਰਣ ਦੇ ਕੇਜੇ ਚੌਪਾਲ ਵਿੱਚ ਹੋਏ ਸ਼ਾਮਲ
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਸ਼ੁਰੂ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। ਜਿਸ ਕਾਰਨ ਕਿਸਾਨਾਂ ਦੀ ਕਾਫੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਸੀਂ ਖੇਤੀ ਅਤੇ ਕਿਸਾਨਾਂ ਦਾ ਵਿਕਾਸ ਕਰੀਏ ਅਤੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ, ਜੋ ਵੀ ਖੇਤੀਬਾੜੀ ਅਤੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ, ਅਸੀਂ ਉਸ ਨਾਲ ਕੰਮ ਕਰਨ ਲਈ ਹਮੇਸ਼ਾ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਦੋਵਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਹ ਵੀ ਪੜ੍ਹੋ: Isaac Mainye Mariera ਵੱਲੋਂ Krishi Jagran Chaupal 'ਚ ਸ਼ਿਰਕਤ, ਖੇਤੀਬਾੜੀ ਖੇਤਰ 'ਚ ਭਾਰਤੀ ਕਾਢਾਂ ਦੀ ਕੀਤੀ ਸ਼ਲਾਘਾ
ਪ੍ਰੋਗਰਾਮ ਦੌਰਾਨ ਕ੍ਰਿਸ਼ੀ ਜਾਗਰਣ ਦੇ ਗਰੁੱਪ ਐਡੀਟਰ ਮਮਤਾ ਜੈਨ, ਕ੍ਰਿਸ਼ੀ ਜਾਗਰਣ ਦੇ ਸੀਨੀਅਰ ਵੀ.ਪੀ.- ਕਾਰਪੋਰੇਟ ਕਮਿਊਨੀਕੇਸ਼ਨ ਅਤੇ ਪੀ.ਆਰ. ਪੀਐਸ. ਸੈਣੀ, ਕ੍ਰਿਸ਼ੀ ਜਾਗਰਣ ਅਤੇ ਹੋਰ ਬਹੁਤ ਸਾਰੇ ਆਈ.ਸੀ.ਏ.ਆਰ ਅਤੇ ਕ੍ਰਿਸ਼ੀ ਜਾਗਰਣ ਦੇ ਪਤਵੰਤੇ ਹਾਜ਼ਰ ਸਨ। ਇਸ ਦੌਰਾਨ Arya.ag ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਪ੍ਰਸੰਨਾ ਰਾਓ (Co-Founder & CEO Shri Prasanna Rao) ਅਤੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਆਨੰਦ ਚੰਦਰਾ (Co-Founder & Executive Director Shri Anand Chandra) ਨੂੰ ਇੱਕ ਵੀਡੀਓ ਰਾਹੀਂ ਕ੍ਰਿਸ਼ੀ ਜਾਗਰਣ ਅਦਾਰੇ ਨਾਲ ਜਾਣੂ ਕਰਵਾਇਆ ਗਿਆ, ਜਿਸ ਦੀ ਦੋਵੇਂ ਮਹਿਮਾਨਾਂ ਨੇ ਸ਼ਲਾਘਾ ਕੀਤੀ। ਚੌਪਾਲ `ਚ ਆਪਣੀ ਹਾਜ਼ਿਰੀ ਭਰ ਕੇ ਦੋਵਾਂ ਮਹਿਮਾਨਾਂ ਨੇ ਆਪਣੇ ਕੰਮਾਂ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਕ੍ਰਿਸ਼ੀ ਜਾਗਰਣ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ : KJ Chaupal: ਰੂਸੀ ਵਿਧਾਇਕ ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
ਆਪਣੇ ਸੰਬੋਧਨ ਵਿੱਚ ARYA.AG ਦੇ ਮੈਨੇਜਿੰਗ ਡਾਇਰੈਕਟਰ ਪ੍ਰਸੰਨਾ ਰਾਓ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ARYA.AG ਸ਼ੁਰੂ ਕਰਨ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੰਪਨੀ ਸ਼ੁਰੂ ਕਰਨ ਪਿੱਛੇ ਕਿਸਾਨਾਂ ਦਾ ਦਰਦ ਹੈ, ਜਿਸ ਨੂੰ ਉਹ ਕਿਸੇ ਕੋਲ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਉਪਜ ਦੀ ਵਾਢੀ ਕਰਦਾ ਹੈ ਪਰ ਨਾ ਤਾਂ ਉਸ ਨੂੰ ਇਸ ਨੂੰ ਵੇਚਣ ਦੀ ਆਜ਼ਾਦੀ ਹੈ ਅਤੇ ਨਾ ਹੀ ਉਹ ਇਸ ਦੀ ਕੀਮਤ ਤੈਅ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਕਿਸ ਨੂੰ ਅਤੇ ਕਦੋਂ ਵੇਚੇ, ਅਜਿਹੀ ਆਜ਼ਾਦੀ ਨਹੀਂ ਹੈ। ਅਜਿਹੇ 'ਚ ਉਹ ਆਪਣੀ ਫਸਲ ਮਹਿੰਗੇ ਭਾਅ ਵੇਚਣ ਲਈ ਮਜਬੂਰ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਜੇਕਰ ਉਹ ਆਪਣੀ ਫ਼ਸਲ ਨੂੰ ਵਾਢੀ ਤੋਂ ਤੁਰੰਤ ਬਾਅਦ ਵੇਚਣ ਦੀ ਬਜਾਏ ਕੁਝ ਸਮੇਂ ਲਈ ਸਟੋਰ ਕਰ ਲੈਣ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਵਧੀਆ ਭਾਅ ਮਿਲ ਸਕਦਾ ਹੈ। ਪਰ ਸਟੋਰੇਜ ਸਿਸਟਮ ਨਾ ਹੋਣ ਕਾਰਨ ਕਿਸਾਨ ਅਜਿਹਾ ਨਹੀਂ ਕਰ ਪਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕਰਜ਼ੇ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਨਹੀਂ ਮਿਲ ਪਾਉਂਦਾ, ਜਿਸ ਕਾਰਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀਆਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸਾਲ 2021 ਵਿੱਚ ARYA.AG ਦੀ ਸ਼ੁਰੂਆਤ ਕੀਤੀ, ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਦੀ ਆਜ਼ਾਦੀ ਮਿਲਦੀ ਹੈ। ਸਗੋਂ, ਇਹ ਉਹਨਾਂ ਨੂੰ ਬਹੁਤ ਘੱਟ ਵਿਆਜ ਦਰਾਂ 'ਤੇ ਆਸਾਨ ਕਰਜ਼ੇ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ARYA.AG ਕਿਸਾਨਾਂ ਨੂੰ ਸਟੋਰੇਜ ਦੇ ਨਾਲ-ਨਾਲ ਕਰਜ਼ੇ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਸ ਦੌਰਾਨ ARYA.AG ਦੇ ਕਾਰਜਕਾਰੀ ਨਿਰਦੇਸ਼ਕ ਆਨੰਦ ਚੰਦਰਾ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਸਮੱਸਿਆ ਦੀ ਪਛਾਣ ਕੀਤੀ ਜਾਵੇ ਅਤੇ ਫਿਰ ਇਸ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਮੱਸਿਆ ਦੀ ਪਛਾਣ ਕੀਤੀ ਅਤੇ ਫਿਰ ਇਸ 'ਤੇ ਕੰਮ ਕੀਤਾ, ਅੱਜ ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।
ARYA.AG ਕੀ ਕੰਮ ਕਰਦੀ ਹੈ?
ARYA.AG ਅਨਾਜ ਵਪਾਰ ਵਿੱਚ ਇੱਕ ਤੇਜ਼ੀ ਨਾਲ ਉੱਭਰ ਰਿਹਾ ਨਾਮ ਹੈ। ਕੰਪਨੀ ਦੀ ਸਥਾਪਨਾ 2013 ਵਿੱਚ ਚਟਨਾਥਨ ਦੇਵਰਾਜਨ, ਪ੍ਰਸੰਨਾ ਰਾਓ ਅਤੇ ਆਨੰਦ ਚੰਦਰ ਦੁਆਰਾ ਨਿਕਟ-ਫਾਰਮ ਗੇਟ ਪ੍ਰਾਇਮਰੀ ਅਤੇ ਸੈਕੰਡਰੀ ਬਾਜ਼ਾਰਾਂ ਵਿੱਚ ਪਾੜੇ ਨੂੰ ਦੂਰ ਕਰਨ ਦੇ ਮਿਸ਼ਨ ਨਾਲ ਕੀਤੀ ਗਈ ਸੀ। ARYA.ag ਦਾ ਉਦੇਸ਼ ਕਿਸਾਨਾਂ ਅਤੇ ਹੋਰ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਏ, ਡਿਜੀਟਲ ਉਧਾਰ ਰਾਹੀਂ ਕਰਜ਼ੇ ਤੱਕ ਤੁਰੰਤ ਪਹੁੰਚ ਬਣਾਉਣਾ ਹੈ। ਕੰਪਨੀ ਦਾ ਏਕੀਕ੍ਰਿਤ ਮਾਡਲ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ ਢੰਗ ਨਾਲ ਸਭ ਤੋਂ ਛੋਟੇ ਹਿੱਸੇਦਾਰਾਂ ਦੀ ਸੇਵਾ ਕਰਦਾ ਹੈ, ਜਿਸ ਨਾਲ ਇਹ ਸਿਰਫ ਵੱਡੇ ਪੈਮਾਨੇ ਦੀ ਐਗਰੀਟੈਕ ਸਟਾਰਟ-ਅੱਪ ਹੈ ਜੋ ਲਾਭਦਾਇਕ ਹੈ।
ਦੱਸ ਦੇਈਏ ਕੀ ARYA.AG ਦੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਗੁਦਾਮ ਹਨ ਜਿਨ੍ਹਾਂ ਵਿੱਚ ਹਰ ਕਿਸਮ ਦਾ ਅਨਾਜ ਸਟੋਰ ਕੀਤਾ ਜਾਂਦਾ ਹੈ। ਦਰਅਸਲ, ਕੰਪਨੀ ਦੇ 21 ਸੂਬਿਆਂ ਦੇ 425 ਜ਼ਿਲ੍ਹਿਆਂ ਵਿੱਚ 10 ਹਜ਼ਾਰ ਤੋਂ ਵੱਧ ਗੋਦਾਮ ਹਨ, ਜਿਨ੍ਹਾਂ ਵਿੱਚ ਲਗਭਗ 3 ਬਿਲੀਅਨ ਡਾਲਰ ਦਾ ਅਨਾਜ ਸਟੋਰ ਕੀਤਾ ਗਿਆ ਹੈ। ਇਹ ਕੰਪਨੀ ਖਰੀਦਦਾਰਾਂ ਨੂੰ ਚੰਗੀ ਕੁਆਲਿਟੀ ਦਾ ਅਨਾਜ ਮੁਹੱਈਆ ਕਰਵਾਉਂਦੀ ਹੈ। ਵੇਅਰਹਾਊਸ ਤੋਂ ਇਲਾਵਾ, ਕੰਪਨੀ ਵਿੱਤੀ ਸਹਾਇਤਾ, ਕਰਜ਼ੇ ਵਰਗੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਸਲਾਹ-ਮਸ਼ਵਰਾ ਵੀ ਦਿੱਤਾ ਜਾਂਦਾ ਹੈ, ਤਾਂ ਜੋ ਕਿਸਾਨ ਸਹੀ ਤਰੀਕਿਆਂ ਦੀ ਪਾਲਣਾ ਕਰਕੇ ਚੰਗਾ ਝਾੜ ਲੈ ਸਕਣ।
Summary in English: Arya.ag CEO Shri Prasanna Rao and Executive Director Shri Anand Chandra attended KJ Chaupal