MFOI 2024: ਦੇਸ਼ ਦੇ ਵਿਕਾਸ ਵਿੱਚ ਹਰ ਖੇਤਰ ਦਾ ਆਪਣਾ ਇੱਕ ਵੱਖਰਾ ਯੋਗਦਾਨ ਹੈ। ਪਰ ਇਨ੍ਹਾਂ ਵਿੱਚੋਂ ਇੱਕ ਸੈਕਟਰ ਅਜਿਹਾ ਹੈ ਜਿਸ ਨੇ ਹਰ ਮਾੜੇ ਸਮੇਂ ਵਿੱਚ ਦੇਸ਼ ਦੀ ਸੰਭਾਲ ਕੀਤੀ ਹੈ। ਭਾਵੇਂ ਉਹ ਕੋਰੋਨਾ ਦਾ ਦੌਰ ਹੋਵੇ ਜਾਂ ਫਿਰ ਭੋਜਨ ਸੰਕਟ ਹੋਵੇ। ਅਸੀਂ ਗੱਲ ਕਰ ਰਹੇ ਹਾਂ ਖੇਤੀ ਸੈਕਟਰ ਦੀ।
ਜੀ ਹਾਂ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਖੇਤਰ ਨੇ ਦੇਸ਼ ਦੇ ਵਿਕਾਸ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਰ ਔਖੀ ਘੜੀ ਵਿੱਚ ਖੇਤੀਬਾੜੀ ਖੇਤਰ ਹਮੇਸ਼ਾ ਸਾਡੇ ਨਾਲ ਰਿਹਾ ਹੈ। ਇਸ ਕਾਰਨ ਇਸਨੂੰ ਭਾਰਤੀ ਅਰਥਵਿਵਸਥਾ ਦਾ ਮੂਲ ਥੰਮ ਵੀ ਕਿਹਾ ਜਾਂਦਾ ਹੈ।
ਜਦੋਂ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਿਸਾਨਾਂ ਨੂੰ ਕਿਵੇਂ ਭੁੱਲ ਸਕਦੇ ਹਾਂ? ਉਹ ਵੀ ਉਦੋਂ ਜਦੋਂ ਭਾਰਤ ਦੀ ਲਗਭਗ 60 ਫੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਕਿਸਾਨਾਂ ਦੀ ਭੂਮਿਕਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੇ ਕਿਸਾਨਾਂ ਨੂੰ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਤੋਂ ਸੰਬੋਧਿਤ ਕੀਤਾ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਕਿਸਾਨਾਂ ਦੀ ਤਾਕਤ ਨੂੰ ਦਰਸਾਉਣ ਅਤੇ ਉਨ੍ਹਾਂ ਦੇ ਉੱਦਮ ਨੂੰ ਨਵੀਂ ਪਛਾਣ ਦਵਾਉਣ ਲਈ ਭਾਰਤ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ 'ਕ੍ਰਿਸ਼ੀ ਜਾਗਰਣ' ਵਲੋਂ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' ਯਾਨੀ MFOI ਰਾਹੀਂ ਇੱਕ ਵਧੀਆ ਮੰਚ ਤਿਆਰ ਕੀਤਾ ਗਿਆ ਹੈ, ਜਿਥੇ ਕਿਸਾਨਾਂ ਨੂੰ ਇੱਕ ਨੇਤਾ, ਅਭਿਨੇਤਾ ਅਤੇ ਖਿਡਾਰੀ ਵਾਂਗ ਵਧੀਆ ਪਛਾਣ ਮਿਲੇਗੀ।
ਵਿਦੇਸ਼ੀ ਕਿਸਾਨਾਂ ਨਾਲ ਸਜੇਗਾ ਐਮਐਫਓਆਈ 2024 ਦਾ ਮੰਚ
ਐਮਐਫਓਆਈ 2023 (MFOI 2023) ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ ਐਮਐਫਓਆਈ 2024 (MFOI 2024) ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਕ੍ਰਿਸ਼ੀ ਜਾਗਰਣ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਹੋਏ ਵੀ ਕਿਉਂ ਨਾ! ਕਿਸਾਨਾਂ ਨੂੰ ਸਨਮਾਨਿਤ ਕਰਨ ਦੀ ਇਹ ਆਪਣੀ ਕਿਸਮ ਦੀ ਨਵੇਕਲੀ ਪਹਿਲ ਜੋ ਹੈ, ਜਿਸ ਨੂੰ ਐਵਾਰਡ ਸ਼ੋਅ ਦਾ ਰੂਪ ਦਿੱਤਾ ਗਿਆ ਹੈ। ਇਸ ਪਹਿਲਕਦਮੀ ਲਈ ਕਿਸਾਨਾਂ ਵਿੱਚ ਖਾਸ ਤੌਰ 'ਤੇ ਠਾਂਠਾਂ ਮਾਰਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' ਵਿੱਚ ਵਿਦੇਸ਼ੀ ਕਿਸਾਨਾਂ ਦਾ ਵੀ ਵੱਡਾ ਇਕੱਠ ਦੇਖਣ ਨੂੰ ਮਿਲੇਗਾ। ਸਮਾਗਮ ਵਿੱਚ ਦੁਬਈ-ਫਿਲੀਪੀਨਜ਼ ਸਮੇਤ 30 ਤੋਂ ਵੱਧ ਦੇਸ਼ਾਂ ਤੋਂ ਵਿਦੇਸ਼ੀ ਕਿਸਾਨ MFOI 2024 ਵਿੱਚ ਸ਼ਿਰਕਤ ਕਰਨਗੇ ਅਤੇ ਆਪਣੇ ਤਜ਼ਰਬੇ ਸਾਂਝੇ ਕਰਨਗੇ।
ਇਹ ਵੀ ਪੜ੍ਹੋ: Expert Advice: ਪਰਾਲੀ ਦੀ ਸੰਭਾਲ ਕਰਕੇ ਬੀਜੀ ਕਣਕ ਵਿੱਚ ਖਾਦ ਪ੍ਰਬੰਧਨ ਅਤੇ ਜੀਵਾਣੂੰ ਖਾਦ ਦੇ ਟੀਕੇ ਬਾਰੇ ਮਾਹਿਰਾਂ ਵੱਲੋਂ ਵਧੀਆ ਜਾਣਕਾਰੀ ਸਾਂਝੀ
ਐਮਐਫਓਆਈ ਕੀ ਹੈ?
ਸਰਲ ਭਾਸ਼ਾ ਵਿੱਚ ਕਹੀਏ ਤਾਂ ਦੇਸ਼ ਦੇ ਲਗਭਗ ਹਰ ਖੇਤਰ ਵਿੱਚ ਕੋਈ ਨਾ ਕੋਈ ਵੱਡੀ ਸ਼ਖਸੀਅਤ ਮੌਜੂਦ ਹੈ। ਜਿਨ੍ਹਾਂ ਦੀ ਇੱਕ ਖਾਸ ਪਹਿਚਾਣ ਹੈ। ਪਰ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕਾਂ ਨੂੰ ਸਿਰਫ਼ ਇੱਕ ਹੀ ਚਿਹਰਾ ਨਜ਼ਰ ਆਉਂਦਾ ਹੈ, ਉਹ ਹੈ ਖੇਤ ਵਿੱਚ ਬੈਠੇ ਇੱਕ ਗਰੀਬ ਅਤੇ ਬੇਸਹਾਰਾ ਕਿਸਾਨ ਦਾ। ਪਰ ਅਸਲ ਸਥਿਤੀ ਅਜਿਹੀ ਨਹੀਂ ਹੈ। ਇਸ ਭੰਬਲਭੂਸੇ ਨੂੰ ਖਤਮ ਕਰਨ ਲਈ ਕ੍ਰਿਸ਼ੀ ਜਾਗਰਣ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਐਵਾਰਡ ਸ਼ੋਅ ਦੀ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਰਾਹੀਂ ਕਿਸਾਨਾਂ ਨੂੰ ਜ਼ਿਲਾ, ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕਰਨ ਦੀ ਵਿਲੱਖਣ ਪਹਿਲ ਕੀਤੀ ਗਈ ਹੈ। ਹਾਲਾਂਕਿ, 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਦਾ ਇਹ ਦੂਜਾ ਸੰਸਕਰਨ ਹੈ, ਜਿਸ ਵਿੱਚ ਨਾ ਸਿਰਫ ਦੇਸ਼ ਦੇ ਸਗੋਂ ਵਿਦੇਸ਼ਾਂ ਦੇ ਕਿਸਾਨ ਵੀ ਸ਼ਿਰਕਤ ਕਰ ਰਹੇ ਹਨ।
ਕ੍ਰਿਸ਼ੀ ਜਾਗਰਣ ਦਾ ਇਹ ਉਪਰਾਲਾ ਕੁਝ ਮੋਹਰੀ ਕਿਸਾਨਾਂ ਦੀ ਚੋਣ ਕਰਕੇ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਖਰੀ ਪਛਾਣ ਦੇਣ ਦਾ ਕੰਮ ਕਰੇਗਾ। ਇਸ ਐਵਾਰਡ ਸ਼ੋਅ ਵਿੱਚ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਸਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਰਹੇ ਹਨ ਅਤੇ ਖੇਤੀ ਵਿੱਚ ਨਵੀਨਤਾ ਲਿਆ ਕੇ ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਲਈ ਇੱਕ ਮਿਸਾਲ ਕਾਇਮ ਕਰ ਰਹੇ ਹਨ।
ਕਿੱਥੇ ਹੋਵੇਗਾ ਐਮਐਫਓਆਈ 2024?
ਕ੍ਰਿਸ਼ੀ ਜਾਗਰਣ ਆਪਣੀਆਂ ਨਵੀਨਤਾਕਾਰੀ ਪਹਿਲਕਦਮੀਆਂ ਰਾਹੀਂ ਭਾਰਤੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕਰ ਰਿਹਾ ਹੈ। ਇਸ ਮੁਹਿੰਮ ਵਿੱਚ ਕ੍ਰਿਸ਼ੀ ਜਾਗਰਣ ਨੂੰ ਮਹਿੰਦਰਾ ਟਰੈਕਟਰਜ਼ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਟਰੈਕਟਰਜ਼ ਵੱਲੋਂ ਇੱਕ ਵਾਰ ਫਿਰ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਨੂੰ ਸਪਾਂਸਰ ਕੀਤਾ ਗਿਆ ਹੈ। ਇਹ ਅਵਾਰਡ ਸ਼ੋਅ ਖੇਤੀ ਅਤੇ ਟਿਕਾਊ ਖੇਤੀਬਾੜੀ ਵਿੱਚ ਚੋਟੀ ਦੀਆਂ ਪ੍ਰਾਪਤੀਆਂ ਹਾਸਿਲ ਕਰਨ ਵਾਲਿਆਂ ਨੂੰ ਇੱਕ ਮੰਚ 'ਤੇ ਲਿਆਉਂਦਾ ਦਾ ਕੰਮ ਕਰ ਰਿਹਾ ਹੈ।
Mahindra Tractors ਦੇ ਨਾਲ-ਨਾਲ ਇਸ ਵਾਰ STHIL, Advanta, Biome Technologies, Noveltech, Prasad Seeds, Goel Vet Pharma, ICAR, Indo-America Hybrid Seeds, Zydex, Somani Seeds, India Vetiver Foundation, Dhanuka Agritec, SBI ਸਮੇਤ ਕਈ ਹੋਰ ਕੰਪਨੀਆਂ ਦੇ ਸਹਿਯੋਗ ਨਾਲ ਮਿਲੀਅਨੇਅਰ ਫਾਰਮਰ ਆਫ ਇੰਡੀਆ 2024 ਦਾ ਆਯੋਜਨ ਕੀਤਾ ਗਿਆ ਹੈ, ਜੋ 1 ਤੋਂ 3 ਦਸੰਬਰ 2024 ਤੱਕ ਨਵੀਂ ਦਿੱਲੀ ਦੇ ਆਈ.ਏ.ਆਰ.ਆਈ ਮੇਲਾ ਗਰਾਊਂਡ ਵਿਖੇ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਸਮਾਗਮ ਵਿੱਚ ਨਾ ਸਿਰਫ਼ ਪੁਰਸਕਾਰ ਪ੍ਰਾਪਤ ਕਿਸਾਨ ਬਲਕਿ ਕੋਈ ਵੀ ਕਿਸਾਨ ਵਿਜ਼ਟਰ ਵਜੋਂ ਆ ਸਕਦਾ ਹੈ। ਜੇਕਰ ਤੁਸੀਂ ਵੀ ਮਿਲੀਅਨੇਅਰ ਫਾਰਮਰ ਆਫ ਇੰਡੀਆ 2024 ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ https://millionairefarmer.in/get-visitor-pass/ ਇਸ ਲਿੰਕ 'ਤੇ ਜਾ ਕੇ ਆਪਣਾ ਵਿਜ਼ਟਰ ਪਾਸ ਲੈ ਸਕਦੇ ਹੋ। ਜ਼ਿਕਰਯੋਗ ਹੈ ਕਿ ਇਹ ਐਮਐਫਓਆਈ ਅਵਾਰਡਸ (MFOI Awards) ਦਾ ਦੂਜਾ ਸਾਲ ਹੈ, ਇਸ ਤੋਂ ਪਹਿਲਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' 2023 ਦਾ ਆਯੋਜਨ ਦਿੱਲੀ ਵਿੱਚ 6 ਤੋਂ 8 ਦਸੰਬਰ ਦੇ ਵਿਚਕਾਰ ਆਯੋਜਿਤ ਕੀਤਾ ਗਿਆ ਸੀ। ਪਿਛਲੇ ਸਾਲ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਸਾਲ ਵੀ ਪਿਛਲੇ ਸਾਲ ਨਾਲੋਂ ਵੱਡੀ ਯੋਜਨਾ ਉਲੀਕੀ ਗਈ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਨਿਸ਼ਾਂਤ ਕੁਮਾਰ-99537 56433, ਮੇਘਾ ਸ਼ਰਮਾ: 98916 68292 ਅਤੇ ਸੰਜੇ ਕੁਮਾਰ: 93133 01029 ਨਾਲ ਸੰਪਰਕ ਕਰ ਸਕਦੇ ਹੋ।
Summary in English: Breaking Boundaries in Agriculture, MFOI 2024 stage will be adorned with foreign farmers, Farmers from these countries including Dubai-Philippines will reach Delhi