ਸਰਕਾਰੀ ਨੌਕਰੀ ਲਈ ਲੋਕਾਂ ਦੀ ਇੱਛਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇੱਕ ਪਾਸੇ ਮੰਗ ਤੇ ਦੂਜੇ ਪਾਸੇ ਬੇਰੁਜ਼ਗਾਰੀ ਨੂੰ ਮੁੱਖ ਰੱਖਦਿਆਂ ਸਰਕਾਰ ਸਮੇਂ-ਸਮੇਂ 'ਤੇ ਨੌਜਵਾਨਾਂ ਲਈ ਨੌਕਰੀਆਂ ਜਾਰੀ ਕਰਦੀ ਰਹਿੰਦੀ ਹੈ। ਇਸ ਵਾਰ ਸਰਕਾਰ ਨੇ ਕਈ ਵਿਭਾਗਾਂ `ਚ ਨੌਕਰੀਆਂ ਕੱਢੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਨੌਕਰੀਆਂ ਬਾਰੇ ਸੰਖੇਪ ਜਾਣਕਾਰੀ।
ਸਰਕਾਰ ਨੇ ਰੇਲਵੇ, ਆਈ.ਟੀ.ਬੀ.ਪੀ., ਪ੍ਰੋਫੈਸਰ ਤੇ ਪੋਸਟ ਵਿਭਾਗਾਂ `ਚ ਬੰਪਰ ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਨੌਕਰੀਆਂ ਦੇ ਲਈ ਅਰਜ਼ੀ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾਓ ਅਤੇ ਬਿਨਾਂ ਦੇਰੀ ਕੀਤੇ ਬਿਨੈ-ਪੱਤਰ ਭਰੋ।
ਨੌਕਰੀਆਂ ਦਾ ਵੇਰਵਾ:
1. ਯੂ.ਪੀ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ(UP Assistant Professor Job):
ਉੱਤਰ ਪ੍ਰਦੇਸ਼ `ਚ ਅਸਿਸਟੈਂਟ ਪ੍ਰੋਫੇਸਰਾਂ ਦੇ 981 ਪਦਾਂ ਦੇ ਲਈ ਅਸਾਮੀਆਂ ਕੱਢੀਆਂ ਗਈਆਂ ਹਨ। ਅਰਜ਼ੀ ਭਰਨ ਦੀ ਆਖਰੀ ਮਿਤੀ 29 ਅਗਸਤ 2022 ਹੈ। ਚਾਹਵਾਨ ਤੇ ਯੋਗ ਉਮੀਦਵਾਰ ''ਉੱਚ ਸਿੱਖਿਆ ਸੇਵਾ ਕੌਂਸਲ ਉੱਤਰ ਪ੍ਰਦੇਸ਼'' ਦੀ ਅਧੀਕਾਰਤ ਵੈੱਬਸਾਈਟ `ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
2. ਭਾਰਤੀ ਰੇਲਵੇ ਨੌਕਰੀ(Indian Railway Job):
ਭਾਰਤੀ ਰੇਲਵੇ `ਚ ਰੇਲਵੇ ਗਰੁੱਪ ਡੀ ਦੀਆਂ ਅਸਾਮੀਆਂ 'ਤੇ ਬੰਪਰ ਭਰਤੀਆਂ ਨਿਕਲੀਆਂ ਹਨ। ਚਾਹਵਾਨ ਤੇ ਯੋਗ ਉਮੀਦਵਾਰ ਬਿਨਾਂ ਦੇਰੀ ਕੀਤੇ ਭਾਰਤੀ ਰੇਲਵੇ ਦੀ ਅਧੀਕਾਰਤ ਵੈੱਬਸਾਈਟ `ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
3. ਡਾਕਘਰ ਦੀ ਨੌਕਰੀ(Post Office Job):
ਡਾਕ ਵਿਭਾਗ `ਚ ਲਗਭਗ 1 ਲੱਖ ਅਸਾਮੀਆਂ `ਤੇ ਭਰਤੀਆਂ ਨਿਕਲੀਆਂ ਹਨ। ਅਰਜ਼ੀ ਭਰਨ ਦੀ ਆਖਰੀ ਮਿਤੀ 23 ਸਤੰਬਰ 2022 ਹੈ। ਚਾਹਵਾਨ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾ ਅਰਜ਼ੀ ਦੇ ਫਾਰਮ ਭਰ ਦੇਣ। ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ।
https://www.indiapost.gov.in/vas/Pages/IndiaPostHome.aspx
ਇਹ ਵੀ ਪੜ੍ਹੋ : Kj Chaupal: ਅੱਜ ਕ੍ਰਿਸ਼ੀ ਜਾਗਰਣ ਚੌਪਾਲ `ਚ ਰੋਜਰ ਤ੍ਰਿਪਾਠੀ ਨੇ ਆਪਣੇ ਵਿਚਾਰ ਕੀਤੇ ਸਾਂਝੇ
4. ਆਈ.ਟੀ.ਬੀ.ਪੀ. ਨੌਕਰੀ(ITBP Job):
ਆਈ.ਟੀ.ਬੀ.ਪੀ. ਨੇ ਔਰਤਾਂ ਤੇ ਪੁਰਸ਼ਾਂ ਲਈ ਕੁੱਲ 52 ਅਸਾਮੀਆਂ ਤੇ ਭਰਤੀਆਂ ਕੱਢੀਆਂ ਹਨ। ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਅਹੁਦਿਆਂ ਲਈ 18 ਤੋਂ 25 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਮਿਤੀ 27 ਸਤੰਬਰ 2022 ਹੈ।
5. ਐਸ.ਐਸ.ਸੀ. ਸਟੈਨੋਗ੍ਰਾਫਰ ਦੀ ਨੌਕਰੀ(SSC Stenographer job):
ਐਸ.ਐਸ.ਸੀ. ਵਿਭਾਗ `ਚ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਹੁਦਿਆਂ ਲਈ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਸ ਨੌਕਰੀ ਦੇ ਲਈ ਉਮੀਦਵਾਰ ਨੂੰ ਹਿੰਦੀ ਟਾਈਪਿੰਗ `ਚ ਚੰਗਾ ਅਭਿਆਸ ਹੋਣਾ ਚਾਹੀਦਾ ਹੈ।
Summary in English: Bumper recruitments in these 5 departments, 12th pass can also apply!