1. Home
  2. ਖਬਰਾਂ

ਸੀ.ਐਮ ਮਾਨ ਵੱਲੋਂ ਵੱਡਾ ਐਲਾਨ, ਸੰਗਰੂਰ-ਲੁਧਿਆਣਾ ਰੋਡ 'ਤੇ 2 ਟੋਲ ਪਲਾਜ਼ੇ ਕੀਤੇ ਬੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਲੁਧਿਆਣਾ ਜਾਣ ਵਾਲੇ ਧੂਰੀ ਅਤੇ ਅਮਰਗੜ੍ਹ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।

Gurpreet Kaur Virk
Gurpreet Kaur Virk
ਸੀ.ਐਮ ਮਾਨ ਵੱਲੋਂ ਵੱਡਾ ਐਲਾਨ

ਸੀ.ਐਮ ਮਾਨ ਵੱਲੋਂ ਵੱਡਾ ਐਲਾਨ

Big Announcement: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਲੋਕਾਂ ਦੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ। ਲੱਡਾ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਸੀਐਮ ਭਗਵੰਤ ਮਾਨ ਖੁਦ ਮੌਕੇ 'ਤੇ ਪਹੁੰਚੇ ਅਤੇ ਦੋਵੇਂ ਟੋਲ ਪਲਾਜ਼ਿਆਂ ਨੂੰ ਐਤਵਾਰ ਰਾਤ 12 ਵਜੇ ਤੋਂ ਬੰਦ ਕਰਨ ਦਾ ਐਲਾਨ ਕੀਤਾ।

Punjab Toll Plaza Closed: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ-ਲੁਧਿਆਣਾ ਨੂੰ ਜਾਂਦੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵੇਂ ਟੋਲ ਪਲਾਜ਼ਿਆਂ ਦੀ ਮਿਆਦ ਐਤਵਾਰ ਅੱਧੀ ਰਾਤ ਤੋਂ ਖਤਮ ਹੋ ਗਈ ਹੈ। ਸੰਗਰੂਰ ਦੌਰੇ 'ਤੇ ਪਹੁੰਚੇ ਸੀ.ਐਮ ਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ ਛੇ ਮਹੀਨਿਆਂ ਦਾ ਸਮਾਂ ਮੰਗਿਆ ਸੀ ਅਤੇ ਸਮਾਂ ਨਾ ਦੇਣ 'ਤੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਸਰਕਾਰ ਹੁੰਦੀ ਤਾਂ ਕੰਪਨੀ ਨੂੰ 6 ਦੀ ਬਜਾਏ 10 ਮਹੀਨੇ ਦਾ ਸਮਾਂ ਦੇ ਦਿੰਦੀ, ਪਰ ਉਨ੍ਹਾਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਅਤੇ ਜਨਤਕ ਹਿੱਤ 'ਚ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਕਿਸ ਗੱਲ ਦਾ ਦਿੰਦੇ ਹੋ ਰੋਡ ਟੈਕਸ: ਸੀਐਮ ਮਾਨ

ਆਪਣੇ ਸੰਬੋਧਨ 'ਚ ਸੀਐਮ ਮਾਨ ਨੇ ਕਿਹਾ ਹੈ ਕਿ ਤੁਸੀਂ ਵਾਹਨ ਖਰੀਦਦੇ ਸਮੇਂ ਰੋਡ ਟੈਕਸ ਕਿਸ ਗੱਲ ਦਾ ਦਿੰਦੇ ਹੋ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਲੁਧਿਆਣਾ ਤੱਕ ਦਾ ਰਸਤਾ 70 ਕਿਲੋਮੀਟਰ ਹੈ। ਅਸੀਂ ਕਾਰ ਲੈਂਦੇ ਸਮੇਂ 8 ਫੀਸਦੀ ਰੋਡ ਟੈਕਸ ਕਿਉਂ ਦਿੰਦੇ ਹਾਂ? ਉਨ੍ਹਾਂ ਇਹ ਵੀ ਕਿਹਾ ਕਿ ਇਸ ਟੋਲ ਨੂੰ ਛੇ ਮਹੀਨੇ ਹੋਰ ਵਧਾਉਣ ਦੀ ਫਾਈਲ ਉਨ੍ਹਾਂ ਕੋਲ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਰੋਨਾ ਦੇ ਸਮੇਂ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਟੋਲ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗਲਤ ਕਾਨੂੰਨ ਬਣਾਏ ਜਾਂਦੇ ਹਨ ਤਾਂ ਸੂਬਾ ਉਸ ਦਾ ਪੈਸਾ ਕਿਉਂ ਦੇਵੇ।

ਐਤਵਾਰ ਰਾਤ 12 ਵਜੇ ਤੋਂ ਬੰਦ ਹੋਏ ਟੋਲ ਬੰਦ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ, ਜੋ ਲੁੱਟਿਆ ਗਿਆ ਹੈ ਉਹ ਵਿਆਜ ਸਮੇਤ ਵਾਪਸ ਕੀਤਾ ਜਾਵੇਗਾ। ਉਨ੍ਹਾਂ ਕਿਹਾ, ''ਇਸ ਤੋਂ ਪਹਿਲਾਂ ਕੋਈ ਵੀ ਮੁੱਖ ਮੰਤਰੀ ਟੋਲ ਪਲਾਜ਼ਾ 'ਤੇ ਨਹੀਂ ਆਉਂਦਾ ਹੋਵੇਗਾ। ਏਸੀ ਕਮਰਿਆਂ ਵਿੱਚ ਬੈਠ ਕੇ ਨਿਸ਼ਾਨੀਆਂ ਬਣਾਈਆਂ ਜਾਂਦੀਆਂ ਹਨ, ਇਸ ਲਈ ਮੈਂ ਇਹ ਐਲਾਨ ਕਰਨ ਆਇਆ ਹਾਂ ਕਿ ਐਤਵਾਰ ਰਾਤ 12 ਵਜੇ ਤੋਂ ਧੂਰੀ ਅਤੇ ਅਮਰਗੜ੍ਹ ਟੋਲ ਪਲਾਜ਼ਾ ਦੋਵੇਂ ਬੰਦ ਕਰ ਦਿੱਤੇ ਜਾਣਗੇ।

ਬਿਜਲੀ ਬਿੱਲ 'ਚ ਦਿੱਤੀ ਰਾਹਤ

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਿਜਲੀ ਸਬੰਧੀ ਆਪਣੇ ਚੋਣ ਵਾਅਦੇ 'ਤੇ ਅਮਲ ਕਰਕੇ ਜਨਤਾ ਨੂੰ ਰਾਹਤ ਦੇਣ ਦੀ ਗੱਲ ਕੀਤੀ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਸ਼ੁਰੂਆਤੀ ਸਾਲ 'ਚ ਹੀ ਵਾਅਦਾ ਪੂਰਾ ਕਰ ਰਹੀ ਹੈ, ਜਿਸ ਕਾਰਨ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ 'ਜ਼ੀਰੋ' 'ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਖਪਤਕਾਰ ਦੋ ਮਹੀਨਿਆਂ ਵਿੱਚ 600 ਯੂਨਿਟ ਬਿਜਲੀ ਦੀ ਖਪਤ ਕਰਨਗੇ, ਉਨ੍ਹਾਂ ਦਾ ਬਿੱਲ ਜ਼ੀਰੋ 'ਤੇ ਆ ਜਾਵੇਗਾ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹੋ ਤਾਂ ਤੁਹਾਨੂੰ ਬਿੱਲ ਦੇਣਾ ਪਵੇਗਾ।

ਇਹ ਵੀ ਪੜ੍ਹੋ : ਮੱਕੀ ਤੇ ਹੋਰ ਫਸਲਾਂ ਦੀ ਖੇਤੀ ਤੇ ਮੰਡੀਕਰਨ ਨੂੰ ਹੁਲਾਰਾ, CM ਮਾਨ ਨੇ ਕੀਤੀ CIMMYT ਦੇ ਡਾਇਰੈਕਟਰ ਨਾਲ ਮੁਲਾਕਾਤ

ਪੰਜਾਬ ਹਰ ਖੇਤਰ 'ਚ ਬਣੇਗਾ ਮੋਹਰੀ ਸੂਬਾ: ਸੀਐਮ ਮਾਨ

ਲੋਕਾਂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਤਰੱਕੀ ਲਈ ਵਚਨਬੱਧ ਹੈ। ਸੀਐਮ ਮਾਨ ਨੇ ਕਿਹਾ ਕਿ ਹੁਣ ਕੰਪਨੀਆਂ ਨਿਵੇਸ਼ ਲਈ ਸੂਬੇ ਵਿੱਚ ਆ ਰਹੀਆਂ ਹਨ ਅਤੇ ਪੰਜਾਬ ਨਾਲ ਐਮਓਯੂ ਕਰ ਰਹੀਆਂ ਹਨ। ਜਦੋਂਕਿ ਪਹਿਲਾਂ ਅਜਿਹੇ ਨਿਵੇਸ਼ਕ ਨਿਵੇਸ਼ ਕਰਨ ਤੋਂ ਕੰਨੀ ਕਤਰਾਉਂਦੇ ਸਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਵਾਰ ਫਿਰ ਹਰ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇਗਾ।

Summary in English: CM Mann took a big decision, announced the closure of 2 toll plazas

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News