Richest Farmer of India: ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਇਸ ਵਾਰ ਐਮਐਫਓਆਈ 2023 ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਿਸਾਨ ਹੋਣ ਦਾ ਖਿਤਾਬ ਜਿੱਤਣ ਵਾਲੇ ਡਾ. ਰਾਜਾਰਾਮ ਤ੍ਰਿਪਾਠੀ ਪਹਿਲੀ ਵਾਰ ਕੇਜੇ ਚੌਪਾਲ ਪ੍ਰੋਗਰਾਮ ਵਿੱਚ ਆਏ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ।
ਕ੍ਰਿਸ਼ੀ ਜਾਗਰਣ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਪਹੁੰਚਣ 'ਤੇ ਡਾ. ਰਾਜਾਰਾਮ ਤ੍ਰਿਪਾਠੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਚੌਪਾਲ ਸ਼ੁਰੂ ਹੋਣ ਤੋਂ ਪਹਿਲਾਂ ਡਾ. ਰਾਜਾਰਾਮ ਤ੍ਰਿਪਾਠੀ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਅਤੇ ਸਟਾਫ ਨਾਲ ਗੱਲਬਾਤ ਕੀਤੀ।
ਇਸ ਮੌਕੇ ਡਾ. ਰਾਜਾਰਾਮ ਤ੍ਰਿਪਾਠੀ ਕ੍ਰਿਸ਼ੀ ਜਾਗਰਣ ਦੇ ਯੂਟਿਊਬ, ਕੰਟੇੰਟ, ਐਡੀਟਿੰਗ, ਮਾਰਕੀਟਿੰਗ ਸਮੇਤ ਸਾਰੇ ਡਿਪਾਰਟਮੈਂਟ ਨਾਲ ਰੂਬਰੂ ਹੋਏ। ਸਮਾਂ ਹੋਇਆ ਕੇਜੇ ਚੌਪਾਲ ਪਹੁੰਚਣ ਦਾ ਤਾਂ ਕ੍ਰਿਸ਼ੀ ਜਾਗਰਣ ਦੇ ਸਟਾਫ ਵੱਲੋਂ ਡਾ. ਰਾਜਾਰਾਮ ਤ੍ਰਿਪਾਠੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਡਾ. ਰਾਜਾਰਾਮ ਤ੍ਰਿਪਾਠੀ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ-ਪ੍ਰਸ਼ੰਸਾ ਦਾ ਚਿੰਨ੍ਹ ਇੱਕ ਹਰੇ ਬੂਟੇ ਦੇ ਰੂਪ ਵਿੱਚ ਭੇਟ ਕੀਤਾ।
ਦੱਸ ਦੇਈਏ ਕਿ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਰਾਜਾਰਾਮ ਤ੍ਰਿਪਾਠੀ ਕਈ ਸਾਲਾਂ ਤੋਂ ਖੇਤੀ ਕਰ ਰਹੇ ਹਨ। ਉਹ ਦਵਾਈਆਂ ਦੀ ਖੇਤੀ ਅਤੇ ਆਪਣੀ ਮਿਹਨਤ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ। ਰਾਜਾਰਾਮ ਤ੍ਰਿਪਾਠੀ ਨੂੰ ਪਿਛਲੇ ਸਾਲ ਦਿੱਲੀ ਵਿੱਚ ਆਯੋਜਿਤ ਕ੍ਰਿਸ਼ੀ ਜਾਗਰਣ ਵਿੱਚ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡ 2023 ਵਿੱਚ ਭਾਰਤ ਦੇ ਸਭ ਤੋਂ ਅਮੀਰ ਕਿਸਾਨ ਵਜੋਂ ਸਨਮਾਨਿਤ ਕੀਤਾ ਗਿਆ। ਤ੍ਰਿਪਾਠੀ ਨੂੰ ਇਹ ਪੁਰਸਕਾਰ ਕੇਂਦਰੀ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਪ੍ਰਦਾਨ ਕੀਤਾ। ਇਸ ਵੱਕਾਰੀ ਪੁਰਸਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਰਾਜਾਰਾਮ ਤ੍ਰਿਪਾਠੀ ਨੇ ਅੱਜ ਪਹਿਲੀ ਵਾਰ ਕ੍ਰਿਸ਼ੀ ਜਾਗਰਣ ਦੇ ਦਿੱਲੀ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਸਮੁੱਚੀ ਟੀਮ ਨਾਲ ਗੱਲਬਾਤ ਕੀਤੀ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਰਾਜਾਰਾਮ ਤ੍ਰਿਪਾਠੀ ਦਾ ਸਵਾਗਤ ਕੀਤਾ। ਅਤੇ ਉਨ੍ਹਾਂ ਨੂੰ ਇਹ ਐਵਾਰਡ ਮਿਲਣ 'ਤੇ ਦਿਲੋਂ ਵਧਾਈ ਦਿੱਤੀ। ਐਮਸੀ ਡੋਮਿਨਿਕ ਨੇ ਇਹ ਵੀ ਕਿਹਾ ਕਿ ਭਾਰਤ ਦੇ ਪਹਿਲੇ ਸਭ ਤੋਂ ਅਮੀਰ ਕਿਸਾਨ ਰਾਜਾਰਾਮ ਤ੍ਰਿਪਾਠੀ ਲਈ 27 ਸਾਲ ਪਹਿਲਾਂ ਦਾ ਸੁਪਨਾ ਸਾਕਾਰ ਹੋਣ ਲੱਗਿਆ ਹੈ।
ਇਸ ਮੌਕੇ ਰਾਜਾਰਾਮ ਤ੍ਰਿਪਾਠੀ ਨੇ ਕਿਹਾ ਕਿ ਖੇਤੀ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ। ਕਰੋਨਾ ਦੌਰਾਨ ਖੇਤੀ ਦੀ ਲਾਗਤ ਸਭ ਨੂੰ ਸਮਝ ਆ ਗਈ ਹੈ। ਦੇਸ਼ ਦੇ 54 ਕਰੋੜ ਬੇਰੁਜ਼ਗਾਰਾਂ ਨੂੰ ਹੁਣ ਖੇਤੀ ਵੱਲ ਮੁੜਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕ੍ਰਿਸ਼ੀ ਜਾਗਰਣ ਦੀ ਸਮੁੱਚੀ ਟੀਮ ਦੀ ਤਾਰੀਫ਼ ਵੀ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਜਾਰਾਮ ਤ੍ਰਿਪਾਠੀ ਨੇ ਕਿਹਾ ਕਿ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ, ਮੈਂ ਉਨ੍ਹਾਂ ਨੂੰ 27 ਸਾਲ ਪਹਿਲਾਂ ਮਿਲਿਆ ਸੀ। ਉਦੋਂ ਮੈਨੂੰ ਨਹੀਂ ਪਤਾ ਸੀ ਕਿ ਐਮਸੀ ਡੋਮਿਨਿਕ ਆਪਣੀ ਮਿਹਨਤ ਨਾਲ ਖੇਤੀ ਜਾਗਰੂਕਤਾ ਅਤੇ ਖੇਤੀ ਪੱਤਰਕਾਰੀ ਨੂੰ ਇਸ ਪੱਧਰ ਤੱਕ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵੱਡੇ ਸੁਪਨੇ ਦੇਖਣਾ ਕੋਈ ਗੁਨਾਹ ਨਹੀਂ ਹੈ ਅਤੇ ਅੱਜ ਐਮਸੀ ਡੋਮਿਨਿਕ ਨੇ ਆਪਣੇ ਸੁਪਨੇ ਨੂੰ ਸੱਚਮੁੱਚ ਵੱਡਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਮਸੀ ਡੋਮਿਨਿਕ ਨੇ ਇੱਕ ਇਤਿਹਾਸ ਰਚਿਆ ਹੈ, ਜਿਸ ਨੂੰ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਇੱਥੇ ਬਹੁਤ ਦੂਰੋਂ ਆਇਆ ਹਾਂ। ਜੇਕਰ ਮੈਂ ਇੱਥੇ ਪਹੁੰਚ ਕੇ ਇਹ ਐਵਾਰਡ ਹਾਸਲ ਕਰ ਸਕਦਾ ਹਾਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸਾਨ ਖੇਤੀ ਦੇ ਖੇਤਰ ਵਿੱਚ ਕਿੰਨਾ ਕੁ ਅੱਗੇ ਜਾ ਸਕਦਾ ਹੈ। ਉਨ੍ਹਾਂ ਕ੍ਰਿਸ਼ੀ ਜਾਗਰਣ ਟੀਮ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਤੁਸੀਂ ਖੇਤੀਬਾੜੀ ਦੇ ਖੇਤਰ ਵਿੱਚ ਕਿਸਾਨਾਂ ਲਈ ਕੰਮ ਕਰ ਰਹੇ ਹੋ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਲਈ ਆਯੋਜਿਤ ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ 2023 ਪ੍ਰੋਗਰਾਮ ਭਵਿੱਖ ਵਿੱਚ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇਗਾ।
ਉਨ੍ਹਾਂ ਕਿਹਾ ਕਿ ਮੈਂ ਬਹੁਤ ਪਛੜੇ ਇਲਾਕੇ ਤੋਂ ਆਉਂਦਾ ਹਾਂ। ਜਿੱਥੇ ਨਕਸਲਵਾਦ ਬਹੁਤ ਭਾਰੂ ਹੈ ਅਤੇ ਕੰਮ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਮੇਰੀ ਕਹਾਣੀ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਸੋਚਦੇ ਹਨ ਕਿ ਖੇਤੀ ਤੋਂ ਕੁਝ ਨਹੀਂ ਕਮਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵਰਗਾ ਕਿਸਾਨ ਅਜਿਹੇ ਪਛੜੇ ਇਲਾਕੇ ਵਿੱਚੋਂ ਉੱਭਰ ਕੇ ਦੇਸ਼ ਦੇ ਸਭ ਤੋਂ ਅਮੀਰ ਕਿਸਾਨ ਦਾ ਖਿਤਾਬ ਜਿੱਤ ਸਕਦਾ ਹੈ ਤਾਂ ਤੁਸੀਂ ਅਜਿਹਾ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਖੇਤੀ ਦਾ ਹੈ। ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਕਾਮਯਾਬੀ ਦਾ ਰਸਤਾ ਖੇਤੀ ਤੋਂ ਹੋ ਕੇ ਲੰਘੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੀਡੀਆ ਅਜੇ ਤੱਕ ਇਹ ਨਹੀਂ ਸਮਝ ਸਕਿਆ ਕਿ ਖੇਤੀ ਦੇਸ਼ ਦੇ ਵਿਕਾਸ ਨੂੰ ਕਿਵੇਂ ਬਦਲ ਸਕਦੀ ਹੈ। ਮੀਡੀਆ ਜ਼ਿਆਦਾਤਰ ਰਾਜਨੀਤੀ ਅਤੇ ਹੋਰ ਚੀਜ਼ਾਂ ਨੂੰ ਜ਼ਿਆਦਾ ਮਹੱਤਵ ਦਿੰਦਾ ਹੈ, ਜਦੋਂਕਿ ਖੇਤੀ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਖੇਤੀਬਾੜੀ ਦੀ ਮਹੱਤਤਾ ਨੂੰ ਸਮਝਣਾ ਹੋਵੇਗਾ, ਕਿਉਂਕਿ ਭਾਰਤ ਆਉਣ ਵਾਲੇ ਸਮੇਂ ਵਿੱਚ ਖੇਤੀ ਵਿੱਚ ਮੋਹਰੀ ਹੋਵੇਗਾ। ਦੇਸ਼ ਵਿੱਚ ਕਰੋੜਾਂ ਨੌਜਵਾਨ ਹਨ ਅਤੇ ਖੇਤੀ ਖੇਤਰ ਹੀ ਅਜਿਹਾ ਹੈ ਜੋ ਇੰਨੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕ੍ਰਿਸ਼ੀ ਜਾਗਰਣ ਦੇ ਇਸ ਸਨਮਾਨ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਖੇਤੀਬਾੜੀ ਖੇਤਰ ਨੂੰ ਅੱਗੇ ਲਿਜਾਣ ਲਈ ਕ੍ਰਿਸ਼ੀ ਜਾਗਰਣ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਾਂਗਾ।
Summary in English: Country's richest farmer Rajaram Tripathi arrives at Krishi Jagran, says MFOI 2023 program is source of inspiration for future farmers