ਫਿਲੀਪੀਨਜ਼ `ਚ ਚੱਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦੇ 16ਵੇਂ ਐਡੀਸ਼ਨ ਦੇ ਤੀਜੇ ਦਿਨ ਦੀ ਸ਼ੁਰੂਆਤ ਅੱਜ ਯਾਨੀ ਬੁੱਧਵਾਰ ਨੂੰ ਹੋਈ। ਇਸ ਪ੍ਰੋਗਰਾਮ `ਚ ਮਾਹਿਰਾਂ ਨੇ ਪਲਾਂਟ ਬ੍ਰੀਡਿੰਗ ਤੇ ਬਾਇਓਟੈਕਨਾਲੋਜੀ ਡਿਵੀਜ਼ਨ ਦੀ ਸੰਖੇਪ ਜਾਣਕਾਰੀ ਬਾਰੇ ਗੱਲ ਕੀਤੀ। ਇਸ ਦੌਰਾਨ ਏਸ਼ੀਆ ਦੇ ਵੱਖ-ਵੱਖ ਕੋਨਿਆਂ ਤੋਂ ਭਾਗੀਦਾਰ ਪ੍ਰੋਗਰਾਮ `ਚ ਸ਼ਾਮਲ ਹੋਏ।
ਇਸ ਪ੍ਰੋਗਰਾਮ ਦੇ ਪਿੱਛੇ ਮੁੱਖ ਉਦੇਸ਼ ਫਿਲੀਪੀਨਜ਼ ਰਾਈਸ ਰਿਸਰਚ ਇੰਸਟੀਚਿਊਟ ਦੇ ਰਾਸ਼ਟਰੀ ਚੌਲਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਹੈ, ਜਿਸ ਦੇ ਸਬੰਧ `ਚ ਭਾਗੀਦਾਰਾਂ ਨੂੰ ਰਾਈਸ ਸਾਇੰਸ ਮਿਊਜ਼ੀਅਮ `ਚ ਲਿਜਾਇਆ ਗਿਆ। ਕ੍ਰਿਸ਼ੀ ਜਾਗਰਣ ਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਤੇ ਸੰਪਾਦਕ ਇਨ ਚੀਫ਼ ਐਮ.ਸੀ ਡੋਮਿਨਿਕ ਇਸ ਪ੍ਰੋਗਰਾਮ `ਚ ਸ਼ਾਮਲ ਹੋਏ, ਜਿਸ ਰਾਹੀਂ ਉਨ੍ਹਾਂ ਨੂੰ ਹੋਰ ਏਸ਼ੀਆਈ ਦੇਸ਼ਾਂ ਦੇ ਵੱਖ-ਵੱਖ ਡੈਲੀਗੇਟਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਇਸ ਪ੍ਰੋਗਰਾਮ ਬਾਰੇ ਕਿਹਾ, “ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।”
ਗੋਲਡਨ ਰਾਈਸ ਫੀਲਡ ਦਾ ਦੌਰਾ: ਇਹ ਵੱਖ-ਵੱਖ ਦਿਲਚਸਪ ਅਤੇ ਸਿੱਖਣ ਵਾਲੀਆਂ ਗਤੀਵਿਧੀਆਂ ਨਾਲ ਭਰਪੂਰ ਦਿਨ ਸੀ। ਜਿਸ `ਚ ਫਿਊਚਰ ਰਾਈਸ ਫਾਰਮ (Future Rice Farm) ਦਾ ਸੈਰ-ਸਪਾਟਾ ਕੀਤਾ ਗਿਆ। ਜਿੱਥੇ ਸਾਰੇ ਭਾਗੀਦਾਰ ਖੇਤ ਦਾ ਆਨੰਦ ਮਾਣਦੇ ਹੋਏ ਦੇਖੇ ਗਏ ਸਨ। ਹੁਣ ਅਸੀਂ ਤੁਹਾਡੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਕਿ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਦੁਆਰਾ ਭੇਜਿਆ ਗਈਆਂ ਹਨ। ਇਹ ਤਸਵੀਰਾਂ ਉਨ੍ਹਾਂ ਮਹਿਮਾਨਾਂ ਦੀਆਂ ਹਨ ਜੋ ਇਸ ਸਮਾਗਮ `ਚ ਸ਼ਾਮਲ ਹੋ ਰਹੇ ਹਨ ਅਤੇ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ।
ਇਹ ਵੀ ਪੜ੍ਹੋ : ਫਿਲੀਪੀਨਜ਼ `ਚ ਚਲ ਰਹੇ ਪੈਨ-ਏਸ਼ੀਆ ਫਾਰਮਰਜ਼ ਐਕਸਚੇਂਜ ਪ੍ਰੋਗਰਾਮ ਦਾ ਤੀਜਾ ਦਿਨ
Summary in English: Day 3 of Pan-Asia Farmers' Exchange Program in the Philippines