Weather Today : ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਉੱਤਰ ਭਾਰਤ ਦਾ ਮੌਸਮ ਸੁਹਾਵਣਾ ਹੋ ਗਿਆ ਹੈ। ਤਾਪਮਾਨ ਹੇਠਾਂ ਡਿੱਗਣ ਕਾਰਣ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਫਿਲਹਾਲ, ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਅਜਿਹਾ ਹੀ ਰਹੇਗਾ।
Punjab Weather : ਮਾਰਚ ਤੋਂ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਨੂੰ ਮੀਂਹ ਕਾਰਨ ਕਾਫੀ ਰਾਹਤ ਨਸੀਬ ਹੋਈ ਹੈ। ਬੇਸ਼ਕ ਬੱਦਲਵਾਈ ਅਤੇ ਮੀਂਹ ਤੋਂ ਬਾਅਦ ਸੂਬੇ 'ਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਗਿਆ ਹੈ, ਪਰ ਫਿਲਹਾਲ ਲੋਕਾਂ ਨੂੰ ‘ਲੂ’ ਤੋਂ ਮਿਲੀ ਰਾਹਤ ਜਾਰੀ ਰਹੇਗੀ। ਦੱਸ ਦਈਏ ਕਿ ਲੰਬੇ ਸਮੇ ਤੋਂ ਲੋਕ ਮੀਂਹ ਦਾ ਇੰਤਜ਼ਾਰ ਕਰ ਰਹੇ ਸਨ, ਜਿਸ ਤੋਂ ਬਾਅਦ ਮੌਸਮ 'ਚ ਆਏ ਬਦਲਾਵ ਕਾਰਨ ਲੋਕਾਂ ਦੇ ਚਿਹਰੇ ਖਿੜ ਗਏ ਅਤੇ ਉਨ੍ਹਾਂ ਨੇ ਸੁਖ ਦਾ ਸਾਂਹ ਲਿਆ। ਹਾਲਾਂਕਿ, ਦਿਨ ਵੇਲੇ ਲੋਕ ਹਲਕੀ ਗਰਮੀ ਦਾ ਸਾਹਮਣਾ ਕਰ ਰਹੇ ਹਨ, ਪਰ ਰਾਤ ਵੇਲੇ ਮੌਸਮ 'ਚ ਠੰਡਕ ਮੌਜੂਦ ਹੈ।
ਆਈਐਮਡੀ ਵੱਲੋਂ ਜਾਣਕਾਰੀ (Information from IMD)
-ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਅਜਿਹਾ ਹੀ ਰਹੇਗਾ।
-27 ਮਈ ਤੋਂ ਬਾਅਦ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉਪਰ ਜਾ ਸਕਦਾ ਹੈ। ਅਜਿਹੇ 'ਚ ਗਰਮੀ ਦਾ ਕਹਿਰ ਵਧ ਸਕਦਾ ਹੈ।
-ਇਸ ਸਮੇਂ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਜਾ ਰਿਹਾ ਹੈ।
ਦਿੱਲੀ-ਐੱਨ.ਸੀ.ਆਰ. ਦਾ ਮੌਸਮ (Delhi-NCR)
ਦਿੱਲੀ-ਐੱਨ.ਸੀ.ਆਰ. 'ਚ ਦੋ ਦਿਨਾਂ ਦੀ ਬਰਸਾਤ ਤੋਂ ਬਾਅਦ ਹੁਣ ਮੌਸਮ ਪੂਰੀ ਤਰ੍ਹਾਂ ਖੁਸ਼ਕ ਹੋ ਗਿਆ ਹੈ। ਹੁਣ ਹੌਲੀ-ਹੌਲੀ ਗਰਮੀ ਵਧੇਗੀ। ਹਾਲਾਂਕਿ, ਪੂਰਬੀ ਹਵਾਵਾਂ ਕਾਰਨ ਫਿਲਹਾਲ ਰਾਜਧਾਨੀ ਤੋਂ ਗਰਮੀ ਦੀ ਲਹਿਰ ਦੂਰ ਰਹੇਗੀ। ਮਈ ਦੇ ਅੰਤ ਤੱਕ ਰਾਜਧਾਨੀ ਵਿੱਚ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਰਿਹਾ। ਇਹ ਆਮ ਨਾਲੋਂ 6 ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 23.6 ਡਿਗਰੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 3 ਡਿਗਰੀ ਘੱਟ ਸੀ।
ਦਿੱਲੀ 'ਚ ਅੱਜ ਵਧ ਸਕਦਾ ਹੈ ਤਾਪਮਾਨ
-ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋਵੇਗਾ। ਇਹ 37 ਡਿਗਰੀ ਤੱਕ ਵਧ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 24 ਡਿਗਰੀ ਤੱਕ ਦਰਜ ਕੀਤਾ ਜਾਵੇਗਾ।
-26 ਮਈ ਤੋਂ ਯਾਨੀ ਅੱਜ ਰਾਤ ਤੋਂ ਹੀ ਗਰਮੀ ਵੀ ਵਧਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 27 ਤੋਂ 28 ਡਿਗਰੀ ਰਹਿ ਸਕਦਾ ਹੈ।
-28 ਮਈ ਨੂੰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦੇ ਆਸਪਾਸ ਪਹੁੰਚ ਸਕਦਾ ਹੈ।
-31 ਮਈ ਨੂੰ ਇਹ 41 ਡਿਗਰੀ ਤੱਕ ਰਿਕਾਰਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Monsoon 2022 : ਮੀਂਹ ਨਾਲ ਮੌਸਮ ਦੇ ਮਿਜਾਜ਼ 'ਚ ਬਦਲਾਵ! ਅਗਲੇ 5 ਦਿਨਾਂ ਲਈ ਅਲਰਟ ਜਾਰੀ!
ਇਨ੍ਹਾਂ ਸੂਬਿਆਂ ਵਿੱਚ ਮੀਂਹ ਦੀ ਸੰਭਾਵਨਾ
ਦੱਸਿਆ ਜਾ ਰਿਹਾ ਹੈ ਕਿ ਅੱਜ ਪੱਛਮੀ ਬੰਗਾਲ, ਅਸਾਮ, ਬਿਹਾਰ, ਮੱਧ ਪ੍ਰਦੇਸ਼, ਤਾਮਿਲਨਾਡੂ ਆਦਿ ਸੂਬਿਆਂ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਸਕਾਈਮੇਟ ਮੌਸਮ ਮੁਤਾਬਕ ਅੱਜ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਓਡੀਸ਼ਾ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
Summary in English: Delhi-Punjab Updated Weather: Clear weather in Punjab! Cloudy in Delhi!