1. Home
  2. ਖਬਰਾਂ

ਜੀਨੋਮ ਸੰਪਾਦਨ ਤਕਨਾਲੋਜੀਆਂ ਦੀ ਵਰਤੋਂ ਕਰਕੇ ਨਿਰੋਗ ਫਸਲੀ ਪੌਦਿਆਂ ਦੀ ਖੋਜ ਲਈ ਕੀਤੇ ਜਾ ਰਹੇ ਹਨ ਯਤਨ: Dr. Bing Yang

ਪੀ.ਏ.ਯੂ. ਵਿਚ ਅੱਜ ਜੀਨੋਮ ਸੰਪਾਦਨ ਦੇ ਨਵੀਨ ਤਰੀਕੇ ਵਿਸ਼ੇ ਤੇ ਇਕ ਵਿਸ਼ੇਸ਼ ਵਰਕਸ਼ਾਪ ਦਾ ਅੱਜ ਆਰੰਭ ਹੋਇਆ। ਇਸ ਮੌਕੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਪਨਾਈਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ਤੇ ਝੋਨੇ ਦੇ ਝੁਲਸ ਰੋਗ ਦਾ ਸਾਹਮਣਾ ਕਰਨ ਲਈ ਹੋ ਰਹੀ ਖੋਜ ਦਾ ਜ਼ਿਕਰ ਕੀਤਾ ਗਿਆ। ਨਾਲ ਹੀ ਜੀਨੋਮ ਸੰਪਾਦਨ ਤਕਨਾਲੋਜੀਆਂ ਦੀ ਵਰਤੋਂ ਕਰਕੇ ਨਿਰੋਗ ਫਸਲੀ ਪੌਦਿਆਂ ਦੀ ਖੋਜ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਰਚਾ ਹੋਈ।

Gurpreet Kaur Virk
Gurpreet Kaur Virk
ਜੀਨੋਮ ਸੰਪਾਦਨ ਬਾਰੇ ਦਸ ਰੋਜ਼ਾ ਵਰਕਸ਼ਾਪ ਸ਼ੁਰੂ

ਜੀਨੋਮ ਸੰਪਾਦਨ ਬਾਰੇ ਦਸ ਰੋਜ਼ਾ ਵਰਕਸ਼ਾਪ ਸ਼ੁਰੂ

Genome Editing Workshop: ਪੀ.ਏ.ਯੂ. ਵਿਚ ਅੱਜ ਜੀਨੋਮ ਸੰਪਾਦਨ ਦੇ ਨਵੀਨ ਤਰੀਕੇ ਵਿਸ਼ੇ ਤੇ ਇਕ ਵਿਸ਼ੇਸ਼ ਵਰਕਸ਼ਾਪ ਦਾ ਅੱਜ ਆਰੰਭ ਹੋਇਆ। ਇਸ ਵਰਕਸ਼ਾਪ ਦੇ ਆਰੰਭਕ ਸੈਸ਼ਨ ਦੀ ਸ਼ੋਭਾ ਵਧਾਉਣ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਪ੍ਰੋਫੈਸਰ ਡਾ. ਬਿੰਗ ਯਾਂਗ ਮੌਜੂਦ ਸਨ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਦਸ ਰੋਜ਼ਾ ਵਰਕਸ਼ਾਪ ਵਿਚ ਪੀ.ਏ.ਯੂ. ਦੇ ਉੱਚ ਅਧਿਕਾਰੀ, ਵਿਸ਼ਾ ਮਾਹਿਰ, ਸੰਬੰਧਿਤ ਵਿਗਿਆਨੀ ਅਤੇ ਵਿਦਿਆਰਥੀ ਸ਼ਾਮਿਲ ਹੋਏ।

ਇਸ ਵਰਕਸ਼ਾਪ ਨੂੰ ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਫੁੱਲ ਬਲਾਈਟ ਸਪੈਸ਼ਲਿਸਟ ਪ੍ਰੋਗਰਾਮ ਅਧੀਨ ਕਰਵਾਇਆ ਜਾ ਰਿਹਾ ਹੈ। ਡਾ. ਬਿੰਗ ਯਾਂਗ ਨੇ ਇਸ ਮੌਕੇ ਯਾਂਗ ਪ੍ਰਯੋਗਸ਼ਾਲਾ ਵਿਚ ਕੀਤੀ ਜਾ ਰਹੀ ਖੋਜ ਬਾਰੇ ਚਾਨਣਾ ਪਾਇਆ। ਉਹਨਾਂ ਨੇ ਇਸ ਮੌਕੇ ਫਸਲਾਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਅਪਨਾਈਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਬਾਰੇ ਗੱਲ ਕਰਦਿਆਂ ਵਿਸ਼ੇਸ਼ ਤੌਰ ਤੇ ਝੋਨੇ ਦੇ ਝੁਲਸ ਰੋਗ ਦਾ ਸਾਹਮਣਾ ਕਰਨ ਲਈ ਹੋ ਰਹੀ ਖੋਜ ਦਾ ਜ਼ਿਕਰ ਕੀਤਾ। ਨਾਲ ਹੀ ਉਹਨਾਂ ਨੇ ਜੀਨੋਮ ਸੰਪਾਦਨ ਤਕਨਾਲੋਜੀਆਂ ਦੀ ਵਰਤੋਂ ਕਰਕੇ ਨਿਰੋਗ ਫਸਲੀ ਪੌਦਿਆਂ ਦੀ ਖੋਜ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਗੱਲ ਕੀਤੀ।

ਜੀਨੋਮ ਸੰਪਾਦਨ ਬਾਰੇ ਦਸ ਰੋਜ਼ਾ ਵਰਕਸ਼ਾਪ ਸ਼ੁਰੂ

ਜੀਨੋਮ ਸੰਪਾਦਨ ਬਾਰੇ ਦਸ ਰੋਜ਼ਾ ਵਰਕਸ਼ਾਪ ਸ਼ੁਰੂ

ਇਸ ਸੰਬੰਧ ਵਿਚ ਹੋਰ ਵਿਸਥਾਰ ਦਿੰਦਿਆਂ ਡਾ. ਯਾਂਗ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਜੀਨੋਮਾਂ ਸੰਬੰਧੀ ਨਵੀਂ ਖੋਜ ਸਾਹਮਣੇ ਲਿਆਂਦੀ ਜਾ ਰਹੀ ਹੈ ਅਤੇ ਇਸ ਖੋਜ ਦਾ ਉਦੇਸ਼ ਬਿਮਾਰੀਆਂ ਦਾ ਸਾਹਮਣਾ ਕਰਨ ਵਾਲੀਆਂ ਅਤੇ ਆਰਥਿਕ ਤੌਰ ਤੇ ਹੋਰ ਸੁਖਾਵੀਆਂ ਕਿਸਮਾਂ ਨੂੰ ਸਾਹਮਣੇ ਲਿਆਉਣਾ ਹੈ। ਡਾ. ਯਾਂਗ ਨੇ ਇਸ ਖੇਤਰ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵੀ ਚਾਨਣਾ ਪਾਇਆ ਅਤੇ ਇਸ ਦਿਸ਼ਾ ਦੇ ਸਭ ਤੋਂ ਨਵੀਨ ਖੋਜ ਤਰੀਕਿਆਂ ਦੀ ਚਰਚਾ ਵਿਸਥਾਰ ਨਾਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਇਸ ਦਿਸ਼ਾ ਵਿਚ ਹੋਰ ਬਿਹਤਰ ਨਤੀਜਿਆਂ ਲਈ ਆਸਵੰਦ ਹੈ ਅਤੇ ਪੀ.ਏ.ਯੂ. ਮਾਹਿਰਾਂ ਤੋਂ ਸਹਿਯੋਗ ਲਈ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜੋ: Krishi Vigyan Kendra ਦੇ ਮਈ 2024 ਦੇ ਸਿਖਲਾਈਨਾਮੇ, ਇੱਥੇ ਜਾਣੋ ਵੱਖ-ਵੱਖ ਕੋਰਸਾਂ ਬਾਰੇ ਸੰਪੂਰਨ ਜਾਣਕਾਰੀ

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਯਾਂਗ ਦਾ ਧੰਨਵਾਦ ਕਰਦਿਆਂ ਇਸ ਵਰਕਸ਼ਾਪ ਦੇ ਆਯੋਜਨ ਵਿਚ ਸਹਿਯੋਗ ਲਈ ਉਹਨਾਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਕਿਹਾ ਖੇਤੀ ਖੇਤਰ ਵਿਚ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਜਿਹੀਆਂ ਨਵੀਨ ਤਕਨਾਲੋਜੀਆਂ ਬੇਹੱਦ ਕਾਰਗਾਰ ਸਾਬਿਤ ਹੋਣਗੀਆਂ। ਵਿਸ਼ੇਸ਼ ਤੌਰ ਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਫਸਲ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਜੀਨੋਮ ਸੰਪਾਦਨ ਵਿਧੀਆਂ ਰਾਹੀਂ ਪ੍ਰਫੁੱਲਤ ਕਰਨਾ ਪਵੇਗਾ| ਵਾਈਸ ਚਾਂਸਲਰ ਨੇ ਕਿਹਾ ਕਿ ਇਸ ਖੇਤਰ ਵਿਚ ਨਵੀਆਂ ਬਾਇਓਤਕਨਾਲੋਜੀਕਲ ਵਿਧੀਆਂ ਦੀ ਵਰਤੋਂ ਕਰਕੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਜੀਨ ਪੈਮਾਇਸ਼, ਜੀਨ ਵਿਗਿਆਨ ਸਹਾਇਕ ਬਰੀਡਿੰਗ ਆਦਿ ਬਾਰੇ ਪੀ.ਏ.ਯੂ. ਵਿਚ ਫਸਲ ਵਿਕਾਸ ਤਹਿਤ ਖੋਜ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਹੋਰ ਕਾਰਜ ਕੀਤਾ ਜਾ ਰਿਹਾ ਹੈ ਅਤੇ ਸਹਿਯੋਗੀ ਸੰਸਥਾਵਾਂ ਦੀ ਸਹਾਇਤਾ ਨਾਲ ਇਹ ਯਤਨ ਲਗਾਤਾਰ ਜਾਰੀ ਰਹਿਣਗੇ।

ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਨੇ ਇਸ ਵਰਕਸ਼ਾਪ ਦੇ ਉਦੇਸ਼ ਅਤੇ ਮੰਤਵਾਂ ਉੱਪਰ ਝਾਤ ਪਵਾਈ। ਉਹਨਾਂ ਕਿਹਾ ਕਿ ਡਾ. ਬਿੰਗ ਯਾਂਗ ਦੀ ਅਗਵਾਈ ਵਿਚ ਇਹ ਵਰਕਸ਼ਾਪ ਜੀਨੋਮ ਸੰਪਾਦਨ ਦੇ ਖੋਜੀਆਂ ਲਈ ਸਿੱਖਣ ਦਾ ਇਕ ਮੌਕਾ ਮੁਹੱਈਆ ਕਰਾਏਗੀ।

Summary in English: Efforts are being made to research healthy crop plants using genome editing technologies: Dr. Bing Yang

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters