1. Home
  2. ਖਬਰਾਂ

Punjab ਦੇ ਨੌਜਵਾਨਾਂ ਦਾ Fisheries Sector ਵਿੱਚ ਉੱਦਮੀ ਹੁੰਗਾਰਾ ਵਿਕਾਸ ਦਾ ਸਕਾਰਾਤਮਕ ਸੰਕੇਤ: Dr. J. P.S. Gill

ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮੱਛੀ ਪਾਲਕਾਂ ਨੂੰ ਮੱਛੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਦਾ ਸਮਰਥਨ ਕਰਨ ਦੇ ਨਾਲ-ਨਾਲ ਜਲਵਾਯੂ ਪਰਿਵਰਤਨ, ਮਿੱਟੀ ਦੀ ਘਟਦੀ ਸ਼ਕਤੀ ਅਤੇ ਹੋਰ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਉਨ੍ਹਾਂ ਦੀ ਵਚਨਬੱਧ ਭੂਮਿਕਾ ਲਈ ਪ੍ਰਸ਼ੰਸਾ ਕੀਤੀ।

Gurpreet Kaur Virk
Gurpreet Kaur Virk
ਕੌਮੀ ਮੱਛੀ ਪਾਲਕ ਦਿਵਸ - ਵੈਟਨਰੀ ਯੂਨੀਵਰਸਿਟੀ ਵਿਖੇ ਯਾਦਗਾਰੀ ਹਫ਼ਤਾ ਸੰਪੂਰਨ

ਕੌਮੀ ਮੱਛੀ ਪਾਲਕ ਦਿਵਸ - ਵੈਟਨਰੀ ਯੂਨੀਵਰਸਿਟੀ ਵਿਖੇ ਯਾਦਗਾਰੀ ਹਫ਼ਤਾ ਸੰਪੂਰਨ

National Fish Farmers Day 2025: ਕੌਮੀ ਮੱਛੀ ਪਾਲਕ ਦਿਵਸ ਨੂੰ ਮਨਾਉਣ ਲਈ ਯਾਦਗਾਰੀ ਹਫ਼ਤਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕਿਸਾਨ ਪੁਰਸਕਾਰ ਸਮਾਰੋਹ ਦੇ ਨਾਲ ਸੰਪੂਰਨ ਹੋਇਆ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਪਤਵੰਤੇ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਜਿ਼ਲ੍ਹਿਆਂ ਦੇ ਮੱਛੀ ਅਤੇ ਝੀਂਗਾ ਕਿਸਾਨ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀ, ਕਾਲਜ ਆਫ਼ ਫਿਸ਼ਰੀਜ਼ ਦੇ ਵਿਗਿਆਨੀ, ਗ੍ਰੈਜੂਏਟ ਮੱਛੀ ਪਾਲਕ ਪੇਸ਼ੇਵਰ ਅਤੇ ਆਈਬੀ ਗਰੁੱਪ ਆਫ਼ ਲਾਈਫਸਟਾਈਲ ਫੀਡ ਇੰਡਸਟਰੀ ਦੇ ਪ੍ਰਤੀਨਿਧੀ ਸਮਾਰੋਹ ਵਿੱਚ ਸ਼ਾਮਲ ਹੋਏ।

ਡਾ. ਗਿੱਲ ਨੇ ਮੱਛੀ ਪਾਲਕਾਂ ਨੂੰ ਮੱਛੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਦਾ ਸਮਰਥਨ ਕਰਨ ਦੇ ਨਾਲ ਨਾਲ ਜਲਵਾਯੂ ਪਰਿਵਰਤਨ, ਮਿੱਟੀ ਦੀ ਘਟਦੀ ਸ਼ਕਤੀ ਅਤੇ ਹੋਰ ਚੁਣੌਤੀਆਂ ਨੂੰ ਹੱਲ ਕਰਨ ਲਈ ਨਵੀਆਂ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਉਨ੍ਹਾਂ ਦੀ ਵਚਨਬੱਧ ਭੂਮਿਕਾ ਲਈ ਪ੍ਰਸ਼ੰਸਾ ਕੀਤੀ। ਕਿਸਾਨਾਂ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਨੇ ਮੱਛੀ ਅਤੇ ਝੀਂਗਾ ਪਾਲਣ ਵਿੱਚ ਨੌਜਵਾਨਾਂ ਦੇ ਉੱਦਮੀ ਹੁੰਗਾਰੇ ਨੂੰ ਖੇਤਰ ਦੇ ਵਿਕਾਸ ਦੇ ਸਕਾਰਾਤਮਕ ਸੰਕੇਤ ਵਜੋਂ ਚਿੰਨ੍ਹਿਤ ਕੀਤੀ।

ਇਹ ਸਮਾਗਮ ਜਿ਼ਲ੍ਹਾ ਲੁਧਿਆਣਾ ਦੇ ਉੱਘੇ ਮੱਛੀ ਕਿਸਾਨ ਸ. ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ, ਜਿਨ੍ਹਾਂ ਨੇ 80 ਦੇ ਦਹਾਕੇ ਦੇ ਸ਼ੁਰੂ ਵਿੱਚ ਖੇਤਰੀ ਨੀਲੀ ਕ੍ਰਾਂਤੀ ਨੂੰ ਉਭਾਰਿਆ। ਅਗਾਂਹਵਧੂ ਮੱਛੀ ਪਾਲਕਾਂ ਅਤੇ ਮੱਛੀ ਉਦਮੀਆਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਭੂਮਿਕਾਵਾਂ ਲਈ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਿੱਚ Progressive Farmer ਸ. ਹਰਜਿੰਦਰ ਸਿੰਘ ਧਾਲੀਵਾਲ ਨੇ ਨਿਭਾਈ ਮੁੱਖ ਭੂਮਿਕਾ: Dr. Gurmail Singh Sandhu

ਨੌਜਵਾਨ ਕਿਸਾਨਾਂ ਨੂੰ ਆਪਣੀ ਖੇਤੀ ਦੀਆਂ ਜੜ੍ਹਾਂ ਨਾਲ ਜੁੜੇ ਮਿਸਾਲੀ ਪੇਂਡੂ ਨੌਜਵਾਨਾਂ ਵਜੋਂ ਇਸ ਖੇਤਰ ਨੂੰ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ। ਉਤਸ਼ਾਹੀ ਕਿਸਾਨਾਂ, ਜੋ ਨਵੀਆਂ ਉੱਚ ਉਪਜ ਵਾਲੀਆਂ ਮੱਛੀਆਂ ਦੀਆਂ ਕਿਸਮਾਂ ਅਤੇ ਤੀਬਰ ਜਲ-ਪਾਲਣ ਪ੍ਰਣਾਲੀਆਂ ਨਾਲ ਜਲ-ਪਾਲਣ ਵਿੱਚ ਵਿਭਿੰਨਤਾ ਲਿਆ ਰਹੇ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਪਿੰਡਾਂ ਦੇ ਤਲਾਬਾਂ ਵਿੱਚ ਏਕੀਕ੍ਰਿਤ ਮੱਛੀ ਪਾਲਣ ਅਭਿਆਸਾਂ ਅਤੇ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਲੇ ਕਿਸਾਨਾਂ ਨੂੰ ਉਪਲਬਧ ਸਰੋਤਾਂ ਦੀ ਬਿਹਤਰ ਆਰਥਿਕ ਵਰਤੋਂ ਲਈ ਵੀ ਸਨਮਾਨਿਤ ਕੀਤਾ ਗਿਆ।

ਦੱਖਣ-ਪੱਛਮੀ ਪੰਜਾਬ ਦੇ ਖਾਰੇ ਪਾਣੀ ਤੋਂ ਪ੍ਰਭਾਵਿਤ ਸੇਮ ਵਾਲੇ ਖੇਤਰਾਂ ਦੇ ਉੱਦਮੀ ਨੌਜਵਾਨਾਂ, ਜੋ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਨੂੰ ਮੱਛੀ ਅਤੇ ਝੀਂਗਾ ਪਾਲਣ ਦੁਆਰਾ ਆਪਣੀ ਖਾਰੀ ਅਤੇ ਘਾਟੇ ਵਾਲੀ ਜ਼ਮੀਨ ਨੂੰ ਲਾਭਦਾਇਕ ਸਰੋਤਾਂ ਵਿੱਚ ਬਦਲਣ ਲਈ ਵੀ ਸਨਮਾਨਿਤ ਕੀਤਾ ਗਿਆ। ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਉਪ-ਪ੍ਰਧਾਨ ਸ. ਜਸਵੀਰ ਸਿੰਘ ਨੂੰ ਉਨ੍ਹਾਂ ਦੇ ਪ੍ਰੇਰਨਾਦਾਇਕ ਮਾਰਗਦਰਸ਼ਨ ਦੁਆਰਾ ਜਲ-ਪਾਲਣ ਖੇਤਰ ਦੇ ਵਿਸਥਾਰ ਵਿੱਚ ਉਨ੍ਹਾਂ ਦੀ ਨਿਰੰਤਰ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ।

ਡਾ. ਮੀਰਾ ਡੀ. ਆਂਸਲ, ਡੀਨ, ਕਾਲਜ ਆਫ ਫਿਸ਼ਰੀਜ਼ ਨੇ ਦੱਸਿਆ ਕਿ ਮੱਛੀ ਪਾਲਣ ਖੇਤਰ ਵਾਤਾਵਰਣ ਸਨੇਹੀ ਸਿਹਤਮੰਦ ਭੋਜਨ ਪ੍ਰਦਾਨ ਕਰਦਾ ਹੈ। ਸਾਰੇ ਕਿਸਾਨਾਂ ਨੂੰ ਹਰਿਆਵਲ ਸਨੇਹੀ ਖੇਤੀ ਅਭਿਆਸਾਂ ਰਾਹੀਂ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦੇਣ ਵਾਲੇ ਫਲਦਾਰ ਪੌਦੇ ਤੋਹਫ਼ੇ ਵਜੋਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਆਈਬੀ ਗਰੁੱਪ ਆਫ਼ ਫੀਡ ਇੰਡਸਟਰੀ ਦੁਆਰਾ ਪ੍ਰਾਯੋਜਿਤ ਕੀਤੇ ਗਏ ਇਸ ਸਮਾਗਮ ਦਾ ਮੁੱਖ ਆਕਰਸ਼ਣ ਕਿਸਾਨ-ਵਿਗਿਆਨੀ-ਵਿਦਿਆਰਥੀ-ਉਦਯੋਗ ਵਿਚਾਰ-ਵਟਾਂਦਰਾ ਸੀ।

ਡਾ. ਗਰੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਨਿਰੰਤਰ ਆਰਥਿਕ ਉਤਪਾਦਨ ਲਈ ਲੋੜੀਂਦੀ ਸਮਰੱਥਾ ਉਸਾਰੀ ਲਈ ਯੂਨੀਵਰਸਿਟੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।

Summary in English: Entrepreneurial response of Punjab youth in Fisheries Sector a positive sign of development: Dr. J. P.S. Gill

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters