Farmer-Scientist Interaction: ਪੀ.ਏ.ਯੂ. ਦੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਵੱਲੋਂ ਕਿਸਾਨ-ਵਿਗਿਆਨੀ ਸਲਾਹਕਾਰ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਗਈ, ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੇ ਲਗਭਗ 50 ਅਗਾਂਹਵਧੂ ਕਿਸਾਨ ਵੀਰਾਂ ਨੇ ਸ਼ਿਰਕਤ ਕੀਤੀ।
ਇਸ ਕਿਸਾਨ ਮਿਲਣੀ ਦਾ ਮੁੱਖ ਉਦੇਸ਼ ਜ਼ਿਲ੍ਹੇ ਦੀ ਕਿਰਸਾਨੀ ਨੂੰ ਦਰਪੇਸ਼, ਪ੍ਰਮੁੱਖ ਖੇਤੀ ਸਮੱਸਿਆਂਵਾਂ ਦਾ ਸਮੀਖਣ ਕਰਵਾ ਅਤੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ, ਲੁਧਿਆਣਾ ਵੱਲੋਂ ਵਿਕਸਿਤ ਤਕਨੀਕਾਂ ਸੰਬੰਧੀ ਅਹਿਮ ਜਾਣਕਾਰੀ ਕਿਸਾਨ ਵੀਰਾਂ ਤੱਕ ਪਹੁੰਚਾਣਾ ਸੀ।
ਮੀਟਿੰਗ ਦਾ ਆਗਾਜ਼ ਕਰਦੇ ਹੋਏ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਦੇ ਮੁਖੀ ਡਾ. ਅਮਰਜੀਤ ਸਿੰਘ ਸੰਧੂ ਵੱਲੋਂ ਕਿਸਾਨ ਵੀਰਾਂ ਨਾਲ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦਾ ਸੁਚੱਜਾ ਪ੍ਰਬੰਧਣ, ਸਰਦ ਰੁੱਤ ਦੀਆਂ ਸਬਜੀਆਂ ਦੀ ਸਫ਼ਲ ਕਾਸ਼ਤ ਅਤੇ ਪੰਜਾਬ ਦੀ ਖੇਤੀ ਵਿੱਚ ਗੰਭੀਰ ਹੁੰਦੇ ਜਾ ਰਹੇ ਜਲ ਸੰਕਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ (ਸੀਨੀਅਰ ਪਸਾਰ ਮਾਹਿਰ) ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਸੰਤੁਲਿਤ ਰਸਾਇਣਕ ਖਾਦ ਪ੍ਰਬੰਧਣ ਅਤੇ ਖੁਰਾਕੀ ਤੱਤਾਂ ਦੀ ਘਾਟ, ਪਛਾਣ, ਪੂਰਤੀ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ।
ਡਾ. ਨਵਨੀਤ ਕੌਰ (ਜ਼ਿਲ੍ਹਾ ਪਸਾਰ ਮਾਹਿਰ) ਵੱਲੋਂ ਕਣਕ ਵਿੱਚ ਸੁਚੱਜੇ ਨਦੀਨ ਪ੍ਰਬੰਧਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੋਂ ਡਾ. ਅਜੀਤਪਾਲ ਸਿੰਘ ਧਾਲੀਵਾਲ ਨੇ ਖੇਤੀ ਸਹਾਇਕ ਧੰਦੇ ਜਿਵੇਂ ਕਿ ਮੁਰਗੀ ਪਾਲਣ, ਸੂਰ ਪਾਲ ਅਤੇ ਡੇਅਰੀ ਫਾਰਮਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਵਿਨੈ ਕੁਮਾਰ ਨੇ ਕਣਕ ਵਿੱਚ ਗੁਲਾਬੀ ਸੁੰਡੀ, ਤੇਲੇ/ਚੇਪੇ ਆਦਿ ਦੀ ਰੋਕਥਾਮ ਬਾਰੇ ਕਿਸਾਨ ਵੀਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਹ ਵੀ ਪੜ੍ਹੋ: PAU Workshop: ਬਾਗਬਾਨੀ ਫਸਲਾਂ ਦੀ ਕਾਸ਼ਤ ਵਧਾਉਣ ਦੇ ਹੋਕੇ ਨਾਲ ਪੀ.ਏ.ਯੂ. ਵਿੱਚ ਬਾਗਬਾਨੀ ਫ਼ਸਲਾਂ ਬਾਰੇ ਦੋ ਰੋਜ਼ਾ ਵਰਕਸ਼ਾਪ ਸੰਪੰਨ
ਖੇਤਰੀ ਖੋਜ ਕੇਂਦਰ, ਬਠਿੰਡਾ ਤੋਂ ਡਾ. ਨਵਜੋਤ ਗੁਪਤਾ ਵੱਲੋਂ ਪਤਝੜੀ ਫ਼ਲਦਾਰ ਬੂਟਿਆਂ ਦੀ ਸਾਂਭ-ਸੰਭਾਲ, ਖਾਦ ਪ੍ਰਬੰਧਣ ਅਤੇ ਵਿਉਂਤਬੰਧੀ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਗੁਰਪ੍ਰੀਤ ਕੌਰ ਵੱਲੋਂ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਵੈਲਿਊ ਅਡੀਸ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਅਗਾਂਹਵਧੂ ਕਿਸਾਨ ਸ. ਜਗਤਾਰ ਸਿੰਘ ਨੇ ਆਲੂਆਂ ਦੀ ਖੇਤੀ ਸਬੰਧੀ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਣ ਸਬੰਧੀ ਕਿਸਾਨ ਵੀਰਾਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ।
ਸ.ਇਕਬਾਲ ਸਿੰਘ ਗੁਮਟੀ ਕਲਾਂ ਅਤੇ ਸ. ਨਿਰਭੈਅ ਸਿੰਘ ਸਿੱਧੂ (ਸੇਮਾਂ ਕਲਾਂ) ਕਿਸਾਨਾਂ ਨਾਲ ਸਬਜ਼ੀਆਂ ਦੀ ਪੈਦਾਵਾਰ ਸਬੰਧੀ ਆਪਣਾ ਨਿੱਜੀ ਤਜੁਰਬਾ ਸਾਂਝਾ ਕੀਤਾ।ਇਸ ਕਿਸਾਨ ਗੌਸ਼ਟੀ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਝੇਤੀ ਵਿਸ਼ਿਆ ਅੁੱਤੇ ਸਵਾਲ ਕੀਤੇ ਗਏ, ਜਿਹਨਾਂ ਦਾ ਜਵਾਬ ਖੇਤੀ ਮਾਹਰਾਂ ਵੱਲੋਂ ਦਿੱਤਾ ਗਿਆ।
Summary in English: Farmer-scientist meet at Bathinda, review of major agricultural problems and discussions on how to address them