
ਮੂੰਗਫਲੀ ਦੀ ਕਾਸ਼ਤ ਬਾਬਤ ਖੇਤ ਦਿਵਸ
KVK Hoshiarpur: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਬਾਬਤ ਖੇਤ ਦਿਵਸ ਦਾ ਆਯੋਜਨ ਮਿਤੀ 19 ਜੂਨ, 2025 ਨੁੰ ਕੇ.ਵੀ.ਕੇ. ਕੈਂਪਸ ਵਿਖੇ ਕੀਤਾ ਗਿਆ। ਇਸ ਮੌਕੇ ਡਾ. ਮਨਿੰਦਰ ਸਿੰਘ ਬੌੰਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਬਹਾਰ ਰੁੱਤ ਦੀ ਮੂੰਗਫਲੀ ਦੀਆਂ ਫਸਲ ਪ੍ਰਦਰਸ਼ਨੀਆਂ ਦੇ ਮਨੋਰਥ ਬਾਰੇ ਦੱਸਿਆ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੂੰਗਫਲੀ ਦੀ ਕਾਸ਼ਤ ਨੂੰ ਹੋਰ ਪ੍ਰਫੁੱਲਤ ਕਰਣ ਬਾਰੇ ਕੀਤੀਆ ਜਾ ਰਹੀਆਂ ਖੋਜਾਂ ਤੇ ਕੋਸ਼ਿਸ਼ਾਂ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਡਾ. ਮਨਿੰਦਰ ਸਿੰਘ ਬੌੰਸ ਨੇ ਸਿੰਚਾਈ ਪਾਣੀ ਦੀ ਜਿਆਦਾ ਵਰਤੋਂ ਵਾਲੀ ਬਹਾਰ ਰੁੱਤ ਦੀ ਮੱਕੀ ਦੀ ਜਗਾਹ ਬਹਾਰ ਰੁੱਤ ਦੀ ਮੂੰਗਫਲੀ ਅਪਨਾਉਣ ਲਈ ਜੋਰ ਦਿੱਤਾ ਤਾਂ ਜੋ ਪਾਣੀ ਦੀ ਬਚਤ ਹੋ ਸਕੇ।
ਡਾ. ਬੌਂਸ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਮੂੰਗਫਲੀ ਦੀ ਨਵੀਂ ਕਿਸਮ, ਜੇ 87, ਦਿੱਤੀ ਹੈ, ਜਿਸ ਬਾਰੇ ਇਹ ਖੇਤ ਦਿਵਸ ਆਯੋਜਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੂੰਗਫਲੀ ਦੀ ਇਹ ਕਿਸਮ, ਇੱਕ ਗੁੱਛੇਦਾਰ ਕਿਸਮ ਹੈ ਜੋ ਬਹਾਰ ਰੁੱਤ ਅਤੇ ਬਰਸਾਤ ਰੁੱਤ ਵਿੱਚ ਕਾਸ਼ਤ ਲਈ ਢੁੱਕਵੀਂ ਹੈ। ਇਸ ਦੀਆਂ ਗਿਰੀਆਂ ਮੋਟੀਆਂ, ਲੰਬੀਆਂ ਅਤੇ ਹਲਕੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ।ਡਾ. ਬੌਂਸ ਨੇ ਜਾਣਕਾਰੀ ਦਿੱਤੀ ਕਿ ਇਸ ਕਿਸਮ ਦੀ ਔਸਤਨ ਪੈਦਾਵਾਰ ਬਹਾਰ ਰੁੱਤ ਵਿੱਚ 15.3 ਕੁਇੰਟਲ ਪ੍ਰਤੀ ਏਕੜ ਅਤੇ ਸਾਉਣੀ ਰੁੱਤ ਵਿੱਚ 12.8 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਤਕਰੀਬਨ 112 ਦਿਨਾਂ ਵਿੱਚ ਪੱਕ ਜਾਂਦੀ ਹੈ।
ਡਾ. ਬੌਂਸ ਨੇ ਕਿਹਾ ਕਿ ਬਹਾਰ ਰੁੱਤ ਦੀ ਮੂੂੰੰਗਫਲੀ ਦੇ ਕਾਸ਼ਤ ਦੇ ਪਸਾਰ ਅਤੇ ਵਾਧੇ ਲਈ ਜਿਲਾ ਹੁਸਿਆਰਪੁਰ ਦੇ ਵੱਖ-ਵੱਖ ਪਿੰਡ- ਬਛੋਹੀ, ਮਹਿਲਾਂਵਾਲੀ, ਨੀਲਾ ਨਲੋਆ, ਹਰੀਪੁਰ, ਮਸਤੀਵਾਲ, ਰਾਮ ਟਟਵਾਲੀ, ਸ਼ੇਖਾਂ ਅਤੁ ਬੀਰਮਪੁਰ ਵਿਖੇ 10 ਕਿਸਾਨਾਂ ਦੇ ਖੇਤਾਂ ਵਿੱਚ ਬਹਾਰ ਰੁੱਤ ਦੌਰਾਨ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ ਅਤੇ ਕਿਸਾਨਾਂ ਵੱਲੋਂ ਇਸ ਬਾਬਤ ਚੰਗਾ ਹੁੰਗਾਰਾ ਮਿੱਲ ਰਿਹਾ ਹੈ।
ਖੇਤ ਦਿਵਸ ਵਿੱਚ ਮਾਹਿਰਾਂ ਵੱਲੇਂ ਤਕਨੀਕੀ ਲੈਕਚਰ ਸਾਂਝੇ ਕੀਤੇ ਗਏ। ਸ਼੍ਰੀ. ਗੁਰਪ੍ਰਤਾਪ ਸਿੰਘ, ਸਹਿਯੋਗੀ ਪੋ੍ਰਫੈਸਰ (ਫਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ ਨੇ ਬਹਾਰ ਅਤੇ ਸਾਉਣੀ ਰੁੱਤ ਦੀ ਮੂੰਗਫਲੀ ਦੀ ਸਫਲ ਕਾਸ਼ਤ ਦੇ ਢੰਗ, ਕਿਸਮਾਂ ਦੀ ਚੋਣ, ਖਾਦਾਂ ਦੀ ਵਰਤੋਂ, ਨਦੀਨਾਂ ਦੀ ਰੋਕਥਾਮ ਤੇ ਪੌਦ ਸੁਰੱਖਿਆ ਬਾਰੇ ਦੱਸਿਆ।ਉਹਨਾਂ ਨੇ ਕਿਸਾਨਾਂ ਨੂੰ ਮਿੱਟੀ ਪਰਖ ਤੇ ਜੀਵਾਣੂੰ ਖਾਦਾਂ ਦੀ ਵਰਤੋਂ ਬਾਰੇ ਵੀ ਜਾਗਰੁਕ ਕੀਤਾ।
ਇਹ ਵੀ ਪੜ੍ਹੋ: DSR Method: ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਚਾਰ ਲਈ ਸੰਗਰੂਰ ਦੇ ਭੈਂਣੀ ਗੰਢੂਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ
ਡਾ. ਪਰਮਿੰਦਰ ਸਿੰਘ, ਸਹਿਯੋਗੀ ਪੋ੍ਰਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮੂੰਗਫਲੀ ਤੋਂ ਹੋਰ ਮੁਨਾਫਾ ਲੈਣ ਲਈ ਇਸ ਦੀ ਪ੍ਰੋਸੈਸਿੰਗ ਤੇ ਜੋਰ ਦਿੱਤਾ ਅਤੇ ਮੂੰਗਫਲੀ ਦੀ ਪਸੁ ਖੁਰਾਕ ਤੇ ਤੇਲ ਵਜੋਂ ਵਰਤੋਂ ਬਾਰੇ ਚਾਨਣਾ ਪਾਇਆ।ਇਸ ਦੇ ਨਾਲ ਹੀ ਉਹਨਾਂ ਨੇ ਬਰਸਾਤ ਰੁੱਤ ਵਿੱਚ ਪਸ਼ੁਆਂ ਦੀ ਸਾਂਭ-ਸੰਭਾਲ ਦੇ ਜਰ੍ਰਰੀ ਨੁਕਤੇ ਵੀ ਸਾਝੇ ਕੀਤੇ।
ਕੈਂਪ ਵਿੱਚ ਮੌਜੂਦ ਕਿਸਾਨਾਂ ਨੇ ਕੇ.ਵੀ.ਕੇ. ਫਾਰਮ ਤੇ ਬੀਜੇ ਮੂੰਗਫਲੀ ਪ੍ਰਦਰਸ਼ਨੀ ਪਲਾਟ ਦਾ ਦੌਰਾ ਕੀਤਾ ਅਤੇ ਮਾਹਿਰਾਂ ਨਾਲ ਬਹਾਰ ਰੁੱਤ ਦੀ ਮੂੰਗਫਲੀ ਦੀ ਕਾਸ਼ਤ ਬਾਰੇ ਆਪਣੇ ਖਦਸ਼ਿਆਂ ਬਾਬਤ ਵਿਚਾਰ ਚਰਚਾ ਵੀੂ ਕੀਤੀ। ਅੰਤ ਵਿੱਚ ਪਿਛਲੇ ਮਹੀਨੇ ਆਯੋਜਿਤ ਹੋਏ ਪਸੂ ਪਾਲਣ ਕਿੱਤਾ-ਮੁਖੀ ਸਿਖਲਾਈ ਕੋਰਸ ਦੇ ਸਿਖਿਆਰਥੀਆਂ ਨੂੰ ਕੋਰਸ ਸਫਲਤਾ ਪੂਰਵਕ ਸੰਪੂਰਣ ਕਰਨ ਬਾਬਤ ਸਿਖਲਾਈ ਸਰਟੀਫੀਕੇਟ ਵੀ ਦਿੱਤੇ ਗਏ।
Summary in English: Farmers, adopt spring season groundnut instead of spring season corn which uses more irrigation water: Dr. Maninder Singh Bons