
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ
KVK Hoshiarpur: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 14 ਤੇ 15 ਮਈ, 2025 ਨੂੰ ਆਈ.ਸੀ.ਏ.ਆਰ.-ਭਾਰਤੀ ਕਣਕ ਤੇ ਜੌਂ ਖੋਜ ਸੰਸਥਾ, ਕਰਨਾਲ ਦੇ ਸਹਿਯੋਗ ਨਾਲ 2 ਦਿਨਾਂ ਖੇਤੀਬਾੜੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਉਚੇਚੇ ਤੌਰ ਤੇ ਡਾ. ਰਾਜ ਕੁਮਾਰ ਚੱਬੇਵਾਲ, ਮਾਣਯੋਗ ਮੈਂਬਰ ਪਾਰਲੀਮੈਂਟ, ਹੁਸ਼ਿਆਰਪੁਰ ਹਾਜਿਰ ਹੋਏ।
ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਮੁੱਖ ਮਹਿਮਾਨ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ।
ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ ਵੱਲੋਂ ਇਸ ਕੇਂਦਰ ਦੁਆਰਾ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਬੌਂਸ ਨੇ ਖੇਤੀ ਤੋਂ ਵੱਧ ਮੁਨਾਫੇ ਲਈ ਖੇਤੀ ਸਹਾਇਕ ਧੰਧੇ ਅਪਨਾਉਣ 'ਤੇ ਵੀ ਜੋਰ ਦਿੱਤਾ। ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਚੱਲ ਰਹੇ ਵੱਖ-ਵੱਖ ਸ਼ੋਸ਼ਲ ਮੀਡਿਆ ਪਲੈਟਫੋਰਮਾਂ ਦੀ ਵਰਤੋਂ ਰਾਂਹੀ ਖੇਤੀ ਗਿਆਨ ਤੇ ਨਵੀਨਤਮ ਤਕਨੀਕੀ ਜਾਣਕਾਰੀ ਉਪਲਬਧ ਕਰਵਾਉਣ ਬਾਰੇ ਵੀ ਦੱਸਿਆ।
ਆਪਣੇ ਪ੍ਰਧਾਨਗੀ ਭਾਸ਼ਣ ਦੌੋਰਾਨ ਡਾ. ਰਾਜ ਕੁਮਾਰ ਚੱਬੇਵਾਲ, ਮੈਂਬਰ ਪਾਰਲੀਮੈਂਟ, ਹੁਸ਼ਿਆਰਪੁਰ ਨੇ ਪੰਜਾਬ ਸਰਕਾਰ ਦੀ ਅਨੁਸੂਚਿਤ ਜਾਤੀਆਂ ਦੀ ਭਲਾਈ ਬਾਬਤ ਵਚਨਬੱਧਤਾ ਦੋਹਰਾਈ ਅਤੇ ਇਸ ਬਾਬਤ ਸਰਕਾਰੀ ਸਹੂਲਤਾਂ ਬਾਰੇ ਦੱਸਿਆ। ਡਾ. ਰਾਜ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਤੀਬਾੜੀ ਦੀ ਬਿਹਤਰੀ ਲਈ ਹਰੇਕ ਜਰੂਰੀ ਕਦਮ ਚੱਕ ਰਹੀ ਹੈ ਖਾਸਕਰ ਖੇਤੀ ਲਈ ਨਹਿਰੀ ਪਾਣੀ ਤੇ ਬਿਜਲੀ ਦੀ ਉਪਲਬਧਤਾ ਅਤੇ ਉਹਨਾਂ ਇਸ ਗੱਲ ਤੇ ਜੋਰ ਦੇਕੇ ਕਿਹਾ ਕਿ ਕਿਸਾਨਾਂ ਦੁਆਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀਆਂ ਖੇਤੀਬਾੜੀ ਬਾਬਤ ਨਵੀਨਤਮ ਸਿਫਾਰਿਸ਼ਾਂ ਨੁੰ ਅਪਣਾਇਆ ਜਾਵੇ, ਖਾਸਕਰ ਸਾਉਣੀ ਦੀਆਂ ਫਸਲਾਂ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ, ਝੋਨੇ ਦੀ ਸਿੱਧੀ ਬਿਜਾਈ ਅਤੇ ਪਾਣੀ ਦੀ ਬਚਤ ਦੀਆਂ ਹੋਰ ਤਕਨੀਕਾਂ। ਡਾ. ਰਾਜ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਇਸ ਦੀਆਂ ਸੇਵਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਪੂਰਾ ਲਾਹਾ ਲੈਣ ਲਈ ਪ੍ਰੇਰਿਆ।
ਡਾ. ਸੱਤਿਆਵੀਰ ਸਿੰਘ ਅਤੇ ਡਾ. ਅਨਿਲ ਖਿੱਪਲ, ਪ੍ਰਮੁੱਖ ਵਿਗਿਆਨੀ, ਆਈ.ਸੀ.ਏ.ਆਰ.-ਭਾਰਤੀ ਕਣਕ ਤੇ ਜੌਂ ਖੋਜ ਸੰਸਥਾ, ਕਰਨਾਲ ਨੇ ਉਹਨਾਂ ਦੇ ਵਿਭਾਗ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਤਹਿਤ ਚਲਾਏ ਜਾ ਰਹੇ ਇਸ ਸਿਖਲਾਈ ਕੈਂਪ ਤੇ ਪ੍ਰੋਜੈਕਟ ਬਾਬਤ ਦਸਦਿਆਂ ਕਿਹਾ ਕਿ ਇਸ ਬਾਬਤ ਉਹਨਾਂ ਵੱਲੋਂ ਅੱਗੇ ਵੀ ਹਰ ਸੰਭਵ ਮਦਦ ਕੀਤੀ ਜਾਵੇਗੀ।ਉਹਨਾਂ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।
ਇਹ ਵੀ ਪੜ੍ਹੋ: PAU ਦਾ ਐਮ.ਜੇ.ਐਮ.ਸੀ. ਪੋਸਟ ਗ੍ਰੈਜੂਏਟ ਪ੍ਰੋਗਰਾਮ Media ਦੀ ਦੁਨੀਆ ਵਿੱਚ ਕਦਮ ਰੱਖਣ ਲਈ ਤਿਆਰ, ਇਛੁੱਕ ਉਮੀਦਵਾਰ Online-Offline ਕਰ ਸਕਦੇ ਹਨ ਅਪਲਾਈ
ਸਿਖਲਾਈ ਦੌਰਾਨ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਵਿਗਿਆਨੀਆਂ, ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਸ਼੍ਰੀ.ਗੁਰਪ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ), ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਡਾ. ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਅਤੇ ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਸ਼ੂਆਂ ਦੀ ਸਾਂਭ-ਸੰਭਾਲ, ਸਾਉਣੀ ਦੀਆਂ ਫਸਲਾਂ, ਫਲਾਂ ਤੇ ਸਬਜੀਆਂ ਦੀਆਂ ਨਵੀਨਤਮ ਫਸਲ ਉਤਪਾਦਨ, ਪੌਦ ਸੁਰੱਖਿਆ ਤੇ ਪਾਣੀ ਪ੍ਰਬੰਧਨ ਤਕਨੀਕਾਂ ਅਤੇ ਪੌਸ਼ਟਿਕ ਖੁਰਾਕ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਕੈਂਪ ਵਿੱਚ ਪਹੁੰਚੇ ਮਹਿਮਾਨਾਂ ਵੱਲੋਂ ਹਾਜਿਰ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਪ੍ਰੋਜੈਕਟ ਅਧੀਨ ਬੈਟਰੀ ਵਾਲੇ ਸਪਰੇਅ ਪੰਪ ਪ੍ਰਦਰਸ਼ਨੀ ਤਹਿਤ ਵਰਤੋਂ ਲਈ ਉਪਲਬਧ ਕਰਵਾਇਆ ਗਿਆ। ਅੰਤ ਵਿੱਚ ਸ੍ਰੀ ਪ੍ਰਵੀਨ ਕੁਮਾਰ ਸੋਨੀ, ਸਰਪੰਚ, ਪਿੰਡ ਜੈਜੋਂ ਦੁਆਬਾ, ਵੱਲੌਂ ਮੂੱਖ ਮਹਿਮਾਨ, ਮਾਹਿਰਾਂ ਅਤੇ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ ਗਿਆ।
Summary in English: Farmers should adopt agricultural auxiliary businesses to earn more profit from agriculture: Dr. Maninder Singh Bons