1. Home
  2. ਖਬਰਾਂ

ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਸਲਾਹ, ਕਿਸਾਨ ਵੀਰ PAU ਵੱਲੋਂ Media ਵਿੱਚ ਦਿੱਤੀ ਜਾਣਕਾਰੀ ਦਾ ਰੱਖਣ ਧਿਆਨ: Dr. Ajmer Singh Dhatt

ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।

Gurpreet Kaur Virk
Gurpreet Kaur Virk
ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਕਿਸਾਨ ਵੀਰਾਂ ਨੂੰ ਸਲਾਹ

ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਕਿਸਾਨ ਵੀਰਾਂ ਨੂੰ ਸਲਾਹ

Paddy Crop: ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਵਿਸ਼ਾਣੂੰ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ ਸੀ। ਇਹ ਇੱਕ ਵਿਸ਼ਾਣੂੰ ਰੋਗ ਹੈ ਜੋ ਕਿ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲ਼ਦਾ ਹੈ। ਇਹ ਵਿਸ਼ਾਣੂੰ ਝੋਨੇ ਦੀਆਂ ਮੋਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ।

ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।

ਡਾ. ਪੀ. ਐਸ. ਸੰਧੂ, ਮੁਖੀ, ਪੌਦਾ ਰੋਗ ਵਿਭਾਗ ਨੇ ਕਿਹਾ ਕਿ ਕਿਸਾਨ ਇਸ ਤਰਾਂ ਦੇ ਪੌਦਿਆਂ ਬਾਰੇ, ਜਿਨ੍ਹਾਂ ਦੇ ਲੱਛਣ ਸੰਭਾਵਿਤ ਬਿਮਾਰੀ ਵਾਲ਼ੇ ਨਜ਼ਰ ਆਉਣ 'ਤੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਪੀਏਯੂ ਨੂੰ ਸੂਚਿਤ ਕਰ ਸਕਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਪੀਏਯੂ ਦੇ ਵਿਗਿਆਨੀ ਸਰਗਰਮੀ ਨਾਲ਼ ਝੋਨੇ ਦੀ ਪਨੀਰੀ ਵਿੱਚ ਇਸ ਰੋਗ ਦੀ ਨਜ਼ਰਸਾਨੀ ਕਰ ਰਹੇ ਹਨ। ਝੋਨੇ ਦੀ ਪੌਦ ਵਿੱਚੋਂ ਵੇਖੇ ਗਏ ਸੈਂਪਲਾਂ ਵਿਚ ਹਾਲਾਂਕਿ, ਇਸ ਸਾਲ, ਹੁਣ ਤੱਕ ਪੰਜਾਬ ਵਿੱਚ ਇਸ ਬਿਮਾਰੀ ਦਾ ਕੋਈ ਵੀ ਮਾਮਲਾ ਨਹੀਂ ਮਿਲਿਆ।

ਡਾ. ਕੇ. ਐਸ. ਸੂਰੀ, ਪ੍ਰਮੁੱਖ ਕੀਟ ਵਿਗੀਆਨੀ, ਪੀਏਯੂ ਨੇ ਜਾਣਕਾਰੀ ਦਿੱਤੀ ਕਿ ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋੋ।ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ ਸੀ ਜਾਂ 300 ਮਿ.ਲਿ. ਇਮੇਜਿਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ। ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।

ਇਹ ਵੀ ਪੜ੍ਹੋ: ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਬਾਰੇ Sangrur ਦੇ ਪਿੰਡ ਖੋਖਰ ਕਲਾਂ ਨੇੜੇ ਲਹਿਰਾਗਾਗਾ ਵਿਖੇ ਸਿਖਲਾਈ ਕੈਂਪ ਦਾ ਆਯੋਜਨ

ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂੂ ਨੇ ਅੱਗੇ ਦੱਸਿਆ ਕਿ ਕਈ ਵਾਰੀ ਕੁਝ ਖੁਰਾਕੀ ਤੱਤਾਂ ਦੀ ਘਾਟ ਕਰਕੇ ਵੀ ਝੋਨੇ ਦੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸਮੱਸਿਆ ਦੀ ਸਹੀ ਪਹਿਚਾਣ ਲਈ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ਼ ਸੰਪਰਕ ਕਰੋ ਤਾਂ ਜੋ ਇਸਦਾ ਪ੍ਰਭਾਵੀ ਢੰਗ ਨਾਲ਼ ਹੱਲ ਕੀਤਾ ਜਾ ਸਕੇ।

ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀਏਯੂ ਨੇ ਦੱਸਿਆ ਕਿ ਜਿਸ ਖੇਤ ਵਿੱਚ ਸਾਲ 2022 ਵਿੱਚ ਇਹ ਬਿਮਾਰੀ ਨਜ਼ਰ ਆਈ ਹੋਵੇ, ਓਥੇ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮਧਰੇ ਬੂਟਿਆਂ ਦੇ ਹੋਰ ਵੀ ਬਹੁਤ ਕਾਰਣ ਹੋ ਸਕਦੇ ਹਨ। ਡਾ. ਢੱਟ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਪੀਏਯੂੂ ਵੱਲੋਂ ਅਖਬਾਰਾਂ ਅਤੇ ਹੋਰ ਮੀਡੀਆ ਵਿੱਚ ਦਿੱਤੀ ਜਾਣਕਾਰੀ ਦਾ ਧਿਆਨ ਰੱਖਣ।

Summary in English: Farmers should be aware of the problem of paddy dwarfing disease, Attention to information provided by PAU in Media: Dr. Ajmer Singh Dhatt

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters