
ਸੰਗਰੂਰ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੂਨਕ ਬਲਾਕ ਦੇ ਪਿੰਡ ਅਨਦਾਨਾ ਵਿਖੇ ਝੋਨੇ ਦੀ ਫਸਲ ਵਿੱਚ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ, ਜਿਸ ਵਿੱਚ 25 ਕਿਸਾਨਾਂ ਨੇ ਭਾਗ ਲਿਆ।
ਇਸ ਕੈਂਪ ਦੌਰਾਨ ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ, (ਪੌਦ ਸੁਰੱਖਿਆ) ਨੇ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਦੀਆਂ ਨਿਸ਼ਾਨੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸੰਗਰੂਰ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਡਾ. ਗੁਰਬੀਰ ਕੌਰ ਨੇ ਝੋਨੇ ਦੀ ਫਸਲ ਵਿੱਚ ਪੱਤਾ ਲਪੇਟ, ਗੋਭ ਦੀ ਸੁੰਡੀ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਤੋਂ ਬਚਾਅ ਲਈ ਸਿਫਾਰਿਸ਼ ਕੀਟਨਾਸ਼ਕਾਂ ਬਾਰੇ ਦੱਸਿਆ। ਨਾਲ ਹੀ ਝੋਨੇ ਦੀ ਫਸਲ ਵਿੱਚ ਬੂਟਿਆਂ ਦੇ ਮਧਰੇ ਰਹਿਣ ਦੇ ਵੱਖ-ਵੱਖ ਕਾਰਣਾ ਬਾਰੇ ਦੱਸਿਆ। ਉਨਾਂ ਦੱਸਿਆ ਕਿ ਜ਼ਿੰਕ ਦੀ ਘਾਟ ਕਰਕੇ ਜਾਂ ਨਿਮਾਟੋਡ ਦੇ ਹਮਲੇ ਜਾਂ ਵਾਇਰਸ ਦੇ ਹਮਲੇ ਕਰਕੇ ਝੋਨੇ ਦੇ ਬੂਟੇ ਛੋਟੇ ਰਹਿ ਜਾਂਦੇ ਹਨ।

ਸੰਗਰੂਰ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਇਸ ਮੌਕੇ ਡਾ. ਗੁਰਬੀਰ ਕੌਰ ਨੇ ਕਿਸਾਨ ਵੀਰਾਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਵਾਇਰਸ ਵਾਲੇ ਬੂਟੇ ਦਾ ਹਮਲਾ ਹੋਵੇ ਤਾਂ ਉਨਾਂ ਨੂੰ ਪੁਟ ਕੇ ਦੱਬ ਦੇਵੋ ਤੇ ਬਾਕੀ ਫਸਲ ਉੱਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਚਿੱਠੀ ਪਿੱਠ ਵਾਲੇ ਟਿੱਡੇ ਦੀ ਰੇਕਥਾਮ ਕਰੋ।
ਇਹ ਵੀ ਪੜ੍ਹੋ: ਝੋਨੇ ਦੇ ਮਧਰੇਪਣ ਦੀ ਸਮੱਸਿਆ ਪ੍ਰਤੀ ਸਲਾਹ, ਕਿਸਾਨ ਵੀਰ PAU ਵੱਲੋਂ Media ਵਿੱਚ ਦਿੱਤੀ ਜਾਣਕਾਰੀ ਦਾ ਰੱਖਣ ਧਿਆਨ: Dr. Ajmer Singh Dhatt

ਸੰਗਰੂਰ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਵਿੱਚ ਕਿਸੇ ਵੀ ਖੁਰਾਕੀ ਤੱਤ ਜਾਂ ਬਿਮਾਰੀ ਜਾਂ ਕੀੜੇ-ਮਕੌੜੇ ਦਾ ਹਮਲਾ ਹੋਣ ਦੀ ਸੂਰਤ ਵਿੱਚ ਖੇਤੀਬਾੜੀ ਮਾਹਿਰਾਂ ਨਾਲ ਤਾਲਮੇਲ ਕਰਨ ਲਈ ਆਖਿਆ।
ਸਰੋਤ: ਪੀਏਯੂ - ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (PAU - Krishi Vigyan Kendra, Sangrur)

ਸੰਗਰੂਰ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
Summary in English: Farmers training camp organized on prevention of diseases in paddy crop at Andana village of Moonak block of Sangrur