1. Home
  2. ਖਬਰਾਂ

ਬਾਰਸ਼ ਵਿੱਚ ਫਸਲਾਂ ਦਾ ਨੁਕਸਾਨ ਹੋਣ ਤੇ ਕਿਸਾਨਾਂ ਨੂੰ ਮਿਲਣਗੇ 5500 ਕਰੋੜ ਰੁਪਏ ਪੜੋ ਪੂਰੀ ਖਬਰ !

ਦੇਸ਼ ਦੇ ਕਈ ਇਲਾਕਿਆਂ ਵਿੱਚ ਘੱਟ ਬਾਰਸ਼ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ! ਘੱਟ ਬਾਰਸ਼ ਪੈਣ ਜਾਂ ਜ਼ਿਆਦਾ ਬਾਰਸ਼ ਪੈਣ ਦੋਵਾਂ ਪਾਸੇ ਕਿਸਾਨਾਂ ਦਾ ਹੀ ਨੁਕਸਾਨ ਹੋ ਰਿਹਾ ਹੈ | ਬਰਸਾਤੀ ਮੌਸਮ ਵਿੱਚ, ਸਾਰੇ ਕਿਸਾਨ ਆਪਣੀ ਸਹੂਲਤ ਅਨੁਸਾਰ ਆਪਣੇ ਖੇਤ ਦੀ ਬਿਜਾਈ ਕਰਦੇ ਹਨ। ਪਰ ਹੁਣ ਘੱਟ ਬਾਰਸ਼ ਜਾਂ ਵਧੇਰੇ ਬਾਰਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ | ਜਿਸ ਕਾਰਨ ਸਾਰੇ ਕਿਸਾਨ ਪਰੇਸ਼ਾਨ ਹਨ | ਪਰ ਹੁਣ ਫਸਲਾਂ ਦੇ ਖ਼ਰਾਬ ਹੋਣ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ,ਕਿਉਂਕਿ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਕਿਸਾਨ ਪ੍ਰੀਮੀਅਮ ਦਾ ਭੁਗਤਾਨ ਕਰਦੇ ਹਨ | ਇਸ ਲਈ, ਉਹਨਾਂ ਨੂੰ ਖਰਾਬ ਹੋਈਆਂ ਫਸਲਾਂ ਲਈ ਫ਼ਸਲ ਬੀਮਾ ( PMFBY ) ਦੀ ਰਾਸ਼ੀ ਮਿਲੇਗੀ | ਦੇਸ਼ ਦੇ ਲਗਭਗ 78% ਕਿਸਾਨ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਪ੍ਰੀਮੀਅਮ ਅਦਾ ਕਰਦੇ ਹਨ |

KJ Staff
KJ Staff

ਦੇਸ਼ ਦੇ ਕਈ ਇਲਾਕਿਆਂ ਵਿੱਚ ਘੱਟ ਬਾਰਸ਼ ਹੋ ਰਹੀ ਹੈ ਅਤੇ ਕਈ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਬਾਰਸ਼ ਹੋ ਰਹੀ ਹੈ ! ਘੱਟ ਬਾਰਸ਼ ਪੈਣ ਜਾਂ ਜ਼ਿਆਦਾ ਬਾਰਸ਼ ਪੈਣ ਦੋਵਾਂ ਪਾਸੇ ਕਿਸਾਨਾਂ ਦਾ ਹੀ ਨੁਕਸਾਨ ਹੋ ਰਿਹਾ ਹੈ | ਬਰਸਾਤੀ ਮੌਸਮ ਵਿੱਚ, ਸਾਰੇ ਕਿਸਾਨ
ਆਪਣੀ ਸਹੂਲਤ ਅਨੁਸਾਰ ਆਪਣੇ ਖੇਤ ਦੀ ਬਿਜਾਈ ਕਰਦੇ ਹਨ। ਪਰ ਹੁਣ ਘੱਟ ਬਾਰਸ਼ ਜਾਂ ਵਧੇਰੇ ਬਾਰਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ | ਜਿਸ ਕਾਰਨ ਸਾਰੇ ਕਿਸਾਨ ਪਰੇਸ਼ਾਨ ਹਨ | ਪਰ ਹੁਣ ਫਸਲਾਂ ਦੇ ਖ਼ਰਾਬ ਹੋਣ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ,ਕਿਉਂਕਿ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਕਿਸਾਨ ਪ੍ਰੀਮੀਅਮ ਦਾ ਭੁਗਤਾਨ ਕਰਦੇ ਹਨ | ਇਸ ਲਈ, ਉਹਨਾਂ ਨੂੰ ਖਰਾਬ ਹੋਈਆਂ ਫਸਲਾਂ ਲਈ ਫ਼ਸਲ ਬੀਮਾ ( PMFBY ) ਦੀ ਰਾਸ਼ੀ ਮਿਲੇਗੀ | ਦੇਸ਼ ਦੇ ਲਗਭਗ 78% ਕਿਸਾਨ ਹਰ ਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਪ੍ਰੀਮੀਅਮ ਅਦਾ ਕਰਦੇ ਹਨ |

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇੱਕ ਫਸਲ ਬੀਮਾ ( Insurance plan ) ਯੋਜਨਾ ਹੈ | ਜਿਸ ਵਿੱਚ ਕਿਸਾਨ ਹਰ ਸਾਲ ਪ੍ਰੀਮੀਅਮ ਅਦਾ ਕਰਦੇ ਹਨ ਤਾਂਕਿ ਕਿਸੇ ਕਾਰਨ ਜੇ ਉਹਨਾਂ ਦੀ ਫਸਲ ਖਰਾਬ ਹੁੰਦੀ ਹੈ, ਤਾਂ ਉਹਨਾਂ ਨੂੰ ਆਰਥਿਕ ਨੁਕਸਾਨ ਨਾ ਹੋਵੇ ! ਇਸ ਸਾਲ ਘੱਟ ਬਾਰਸ਼ ਅਤੇ ਬਹੁਤ ਜ਼ਿਆਦਾ ਬਾਰਸ਼ ਦੀ ਸਥਿਤੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਖਰਾਬ ਹੋਣ ਦੀ ਸੰਭਾਵਨਾ ਜਿਆਦਾ ਹੈ | ਪਰ ਕਿਸਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੁਆਰਾ ਖਰਾਬ ਫਸਲਾਂ ਦੇ ਨੁਕਸਾਨ ਤੋਂ ਬਚ ਸਕਣਗੇ।

ਕੇਂਦਰ ਸਰਕਾਰ ਦੀ ਇਸ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ, ਕਿਸਾਨਾਂ ਨੂੰ ਸਾਰੀਆਂ ਸਾਉਣੀ ਦੀਆਂ ਫਸਲਾਂ ਲਈ ਸਿਰਫ 2% ਅਤੇ ਸਾਰੀਆਂ ਹਾੜ੍ਹੀ ਦੀਆਂ ਫਸਲਾਂ ਲਈ 1.5% ਦੀ ਇਕਸਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ | ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾ ਸਿਰਫ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ ਬਲਕਿ ਬਾਗਬਾਨੀ ਫਸਲਾਂ ਦੀ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ | ਹਾਲਾਂਕਿ ਬਾਗਬਾਨੀ ਫਸਲਾਂ ਲਈ ਪ੍ਰੀਮੀਅਮ ਦੀ ਰਕਮ 5% ਨਿਰਧਾਰਤ ਕੀਤੀ ਗਈ ਹੈ |

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਕਵਰ ਕੀਤੇ ਗਏ ਜੋਖਮ

  • ਘੱਟ ਬਾਰਸ਼ ਜਾਂ ਵਧੇਰੇ ਬਾਰਸ਼ ਕਾਰਨ ਫਸਲਾਂ ਦਾ ਖਰਾਬ ਹੋਣਾ |
  • ਸਥਾਨਕ ਤਬਾਹੀ - ਭਾਰੀ ਬਾਰਸ਼, ਖਿਸਕਣ ਅਤੇ ਹੜ੍ਹਾਂ ਆਦਿ |
  • ਖੜੀ ਫਸਲ (ਬਿਜਾਈ ਤੋਂ ਲੈ ਕੇ ਕਟਾਈ ਤੱਕ) - ਨਾ ਰੋਕੇ ਜਾ ਸਕਣ ਵਾਲੇ ਜੋਖਮ ਜਿਵੇਂ ਕਿ ਸੋਕਾ, ਅਕਾਲ, ਹੜ, ਡੁੱਬਣ, ਕੀੜਿਆਂ ਅਤੇ ਬਿਮਾਰੀਆਂ, ਭੂਚਾਲ, ਕੁਦਰਤੀ ਅੱਗ ਅਤੇ ਬਿਜਲੀ, ਤੂਫਾਨ, ਗੜੇ, ਝੱਖੜ, ਤੂਫਾਨ ਆਦਿ |
  • ਕਟਾਈ ਤੋਂ ਬਾਅਦ ਹੋਏ ਨੁਕਸਾਨ ਦੇ ਕਵਰ - ਫ਼ਸਲ ਕਟਾਈ ਤੋਂ ਬਾਅਦ ਚੱਕਰਵਾਤ ਅਤੇ ਚੱਕਰਵਾਤੀ ਬਾਰਿਸ਼ ਅਤੇ ਬੇਮੌਸਮੀ ਬਾਰਸ਼

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਉਦੇਸ਼

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਉਦੇਸ਼ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ, ਅਤੇ ਨਾਲ ਹੀ ਉਨ੍ਹਾਂ ਦੀ ਖੇਤੀ ਵਿੱਚ ਰੁਚੀ ਰੱਖਣਾ ਅਤੇ ਉਹਨਾਂ ਨੂੰ ਸਥਾਈ ਆਮਦਨ ਪ੍ਰਦਾਨ ਕਰਨਾ ਹੈ | ਕੁਦਰਤੀ ਆਫ਼ਤਾਂ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਸਾਰੀ ਫਸਲ ਬਰਬਾਦ ਹੋ ਜਾਂਦੀ ਹੈ | ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਉਹ ਕਰਜਦਾਰ ਹੋ ਜਾਂਦੇ ਹੈ | ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕਰਜਦਾਰ ਹੋਣ ਤੋਂ ਵੀ ਬਚਾਉਂਦੀ ਹੈ |

Summary in English: Farmers will get Rs 5500 crore in case of crop damage in rains. Read Full Story!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters