1. Home
  2. ਖਬਰਾਂ

ਨਕਲੀ ਬੀਜਾਂ ਦੀ ਵਿਕਰੀ 'ਤੇ ਨਕੇਲ, ਜਾਣੋ 'ਬੀਜ' ਐਪ ਦੀਆਂ ਵਿਸ਼ੇਸ਼ਤਾਵਾਂ

ਨਕਲੀ ਬੀਜ ਦੀ ਧੋਖਾਧੜੀ 'ਤੇ ਠੱਲ੍ਹ, ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਬਣਾਈ ਗਈ ਐਪ, ਹੁਣ ਮਨਜੂਰਸ਼ੁਦਾ ਡੀਲਰ ਹੀ ਵੇਚ ਸਕਣਗੇ ਬੀਜ।

Gurpreet Kaur Virk
Gurpreet Kaur Virk

ਨਕਲੀ ਬੀਜ ਦੀ ਧੋਖਾਧੜੀ 'ਤੇ ਠੱਲ੍ਹ, ਪੰਜਾਬ ਸਰਕਾਰ ਵੱਲੋਂ ਬੀਜਾਂ ਦੀ ਖ਼ਰੀਦ ਲਈ ਬਣਾਈ ਗਈ ਹੈ ਐਪ, ਹੁਣ ਮਨਜੂਰਸ਼ੁਦਾ ਡੀਲਰ ਹੀ ਵੇਚ ਸਕਣਗੇ ਬੀਜ।

ਹੁਣ ਮਨਜੂਰਸ਼ੁਦਾ ਡੀਲਰ ਹੀ ਵੇਚ ਸਕਣਗੇ ਬੀਜ

ਹੁਣ ਮਨਜੂਰਸ਼ੁਦਾ ਡੀਲਰ ਹੀ ਵੇਚ ਸਕਣਗੇ ਬੀਜ

ਪੰਜਾਬ ਸਰਕਾਰ (Punjab Government) ਕਿਸਾਨਾਂ ਨੂੰ ਖੱਜਲ-ਖੁਆਰੀ ਤੇ ਧੋਖਾਧੜੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸੇ ਲੜੀ 'ਚ ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਮੋਬਾਈਲ ਐਪ ‘ਬੀਜ’ (Mobile App 'Beej') ਲਾਂਚ ਕੀਤੀ ਹੈ, ਤਾਂ ਜੋ ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਣ ਕਿ ਉਨ੍ਹਾਂ ਵੱਲੋਂ ਖਰੀਦਿਆ ਗਿਆ ਬੀਜ ਮਨਜ਼ੂਰਸ਼ੁਦਾ ਹੈ ਜਾਂ ਨਹੀਂ। ਐਪ ਦੀਆਂ ਵਿਸ਼ੇਸ਼ਤਾਵਾਂ (Features of the app) ਜਾਨਣ ਲਈ ਇਹ ਲੇਖ ਪੜੋ...

ਬਾਹਰੋਂ ਬੀਜ ਲੈਣ ਵਾਲੇ ਕਿਸਾਨਾਂ ਦਾ ਹੋਵੇਗਾ ਨੁਕਸਾਨ

ਬਾਹਰੋਂ ਬੀਜ ਲੈਣ ਵਾਲੇ ਕਿਸਾਨਾਂ ਦਾ ਹੋਵੇਗਾ ਨੁਕਸਾਨ

ਤੁਹਾਨੂੰ ਦੱਸ ਦੇਈਏ ਕਿ ਇਸ ਐਪ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Punjab Agriculture Minister Kuldeep Singh Dhaliwal) ਨੇ ਲਾਂਚ ਕੀਤਾ ਹੈ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਕਪਾਹ ਉਤਪਾਦਕਾਂ (Cotton growers) ਨੂੰ ਗੈਰ-ਮਨਜ਼ੂਰਸ਼ੁਦਾ ਬੀਜ (Unapproved seeds) ਖਰੀਦ ਕੇ ਭਾਰੀ ਨੁਕਸਾਨ ਝੱਲਣਾ ਪਿਆ ਤੇ ਇਸ ਤੋਂ ਬਚਣ ਲਈ ਸਰਕਾਰ ਨੇ ਇਹ ਐਪ ਲਾਂਚ (App launch) ਕੀਤੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ 23 ਹਜ਼ਾਰ ਤੋਂ ਵੱਧ ਮਸ਼ੀਨਾਂ ਦਿੱਤੀਆਂ, ਬੁਕਿੰਗ ਮਸ਼ੀਨਾਂ ਲਈ ਆਈ-ਖੇਤ ਐਪ ਵੀ ਲਾਂਚ

'ਬੀਜ' ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

'ਬੀਜ' ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਹੁਣ ਨਹੀਂ ਹੋਵੇਗੀ ਨਕਲੀ ਬੀਜ ਦੀ ਧੋਖਾਧੜੀ: ਧਾਲੀਵਾਲ

ਅੱਗੇ ਬੋਲਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਵੱਲੋਂ ਬੀਜਾਂ ਦੀ ਖ਼ਰੀਦ ਲਈ ਬਣਾਈ ਗਈ ਐਪ ’ਤੇ ਸਿਰਫ਼ ਸਰਕਾਰ ਵੱਲੋਂ ਮਨਜੂਰਸ਼ੁਦਾ ਡੀਲਰ ਹੀ ਬੀਜ ਵੇਚ ਸਕਣਗੇ। ਪੰਜਾਬ ਦੇ ਕਿਸਾਨਾਂ ਨਾਲ ਹੁਣ ਨਕਲੀ ਬੀਜ ਦੀ ਧੋਖਾਧੜੀ ਨਹੀਂ ਹੋਵੇਗੀ।

'ਬੀਜ' ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister Kuldeep Singh Dhaliwal) ਨੇ ਕਿਹਾ ਕਿ ਜੋ ਸਾਡੇ ਕੋਲ ਬੀਜ ਲੈਣਗੇ ਤਾਂ ਅਸੀਂ ਉਸਦੇ ਜ਼ਿੰਮੇਵਾਰ ਹੋਵਾਂਗੇ। ਅਸੀਂ ਪੰਜਾਬ ਵਿੱਚ ਉਹੀ ਫਸਲ ਬੀਜਣ ਦੇਵਾਂਗੇ ਜੋ ਠੀਕ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ’ਚ ਇਹ ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਿੱਖਿਆ ਨੂੰ ਵੱਡਾ ਹੁਲਾਰਾ, ਆਗਾਮੀ 5 ਸਾਲਾਂ 'ਚ ਉਸਾਰੇ ਜਾਣਗੇ 16 ਨਵੇਂ ਮੈਡੀਕਲ ਕਾਲਜ: CM

ਕਿਸਾਨਾਂ ਤੇ ਬੀਜ ਵੇਚਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ

ਕਿਸਾਨਾਂ ਤੇ ਬੀਜ ਵੇਚਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ

'ਬੀਜ' ਐਪ ਦੀਆਂ ਵਿਸ਼ੇਸ਼ਤਾਵਾਂ (Features of 'Beej' app)

● ਕੇਂਦਰ ਸਰਕਾਰ ਨਾਲ ਸਾਂਝਾ ਉਪਰਾਲਾ।
● ਕਿਸਾਨਾਂ ਤੇ ਬੀਜ ਵੇਚਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ।
● ਕਿਸਾਨਾਂ ਨੂੰ ਘਰ ਬੈਠਿਆਂ ਮਿਲੇਗਾ ਸਮਾਨ।
● ਨਕਲੀ ਬੀਜ ਨੂੰ ਵੀ ਠੱਲ ਪਾਈ ਜਾ ਸਕੇਗੀ।
● ਪੰਜਾਬ ਵਿੱਚ ਮਿਆਰੀ ਬੀਜ ਦੀ ਵਿਕਰੀ ਹੋਵੇਗੀ।
● ਮਾਨਤਾ ਪ੍ਰਾਪਤ ਡੀਲਰ ਹੋਣਗੇ।
● ਬਾਹਰੋਂ ਬੀਜ ਲੈਣ ਵਾਲੇ ਕਿਸਾਨਾਂ ਦਾ ਹੋਵੇਗਾ ਨੁਕਸਾਨ।
● 'ਬੀਜ' ਐਪ ਲਾਂਚ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ।

Summary in English: Farmers will no longer be cheated of fake seeds, Know the features of 'Beej' app

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters