
ਖਰਬੂਜ਼ੇ ਦੀ ਕਿਸਮ 'ਪੰਜਾਬ ਅੰਮ੍ਰਿਤ'
Muskmelon Cultivation: ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਪਿੰਡ ਬਰਿੰਦਪੁਰ ਦੇ ਢੋਟ ਫਾਰਮ ਵਿਖੇ ਇੱਕ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ, ਪੀਏਯੂ ਦੁਆਰਾ ਵਿਕਸਤ ਖਰਬੂਜੇ ਦੀ ਕਿਸਮ, ਪੰਜਾਬ ਅੰਮ੍ਰਿਤ, ਨੂੰ ਖਰਬੂਜੇ ਉਤਪਾਦਕਾਂ ਦੁਆਰਾ ਕਾਸ਼ਤ ਲਈ ਸਿਫ਼ਾਰਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 70 ਤੋਂ ਵੱਧ ਖਰਬੂਜੇ ਉਤਪਾਦਕਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ।
ਇਸ ਫਾਰਮ ਡੇਅ ਦੌਰਾਨ ਆਪਣੇ ਮੁੱਖ ਭਾਸ਼ਣ ਵਿੱਚ, ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕਿਸਾਨਾਂ ਨਾਲ ਪੰਜਾਬ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਖੇਤੀਬਾੜੀ ਦੇ ਵਿਕਾਸ ਵਿੱਚ ਪੀਏਯੂ ਦੁਆਰਾ ਪਾਏ ਯੋਗਦਾਨ ਨੂੰ ਸਾਂਝਾ ਕੀਤਾ।
ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਦਾ ਖੋਜ ਉਦੇਸ਼ ਕਿਸਾਨਾਂ ਲਈ ਟਿਕਾਊ ਅਤੇ ਢੁਕਵੀਆਂ ਫਸਲਾਂ ਦੀਆਂ ਕਿਸਮਾਂ ਵਿਕਸਤ ਕਰਨਾ ਹੈ। ਇਸ ਮੌਕੇ ਉਨ੍ਹਾਂ ਨੇ ਪੀਏਯੂ ਦੀ ਖਰਬੂਜੇ ਦੀ ਕਿਸਮ ਪੰਜਾਬ ਅੰਮ੍ਰਿਤ ਨੂੰ ਕਿਸਾਨਾਂ ਦੇ ਲਾਭ ਲਈ ਵਿਸ਼ੇਸ਼ ਤੌਰ 'ਤੇ ਵਿਕਸਤ ਕੀਤੀ ਗਈ ਕਿਸਮ ਦੱਸਿਆ। ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਦੁਆਰਾ ਇਸ ਕਿਸਮ ਨੂੰ ਵੱਧ ਤੋਂ ਵੱਧ ਅਪਣਾਉਣ ਨਾਲ ਪ੍ਰਸਿੱਧ ਕਿਸਮਾਂ ਦੇ ਮੁਕਾਬਲੇ ਖਰਬੂਜੇ ਦੀ ਕਾਸ਼ਤ ਵਿੱਚ ਉੱਚ ਗੁਣਵੱਤਾ ਵਾਲੇ ਅਤੇ ਸਸਤੇ ਫਲ ਪੈਦਾ ਕਰਨ ਵਿੱਚ ਮਦਦ ਮਿਲੇਗੀ।
ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਹਾਜ਼ਰ ਖਰਬੂਜ਼ਾ ਉਤਪਾਦਕਾਂ ਨੂੰ ਪੰਜਾਬ ਅੰਮ੍ਰਿਤ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਕਿਸਮ ਦੀ ਸਮੇਂ ਸਿਰ ਬਿਜਾਈ ਮੰਡੀ ਦੀ ਮੰਗ ਮੁਤਾਬਿਕ ਢੁੱਕਵਾਂ ਉਤਪਾਦਨ ਸਾਹਮਣੇ ਲਿਆ ਸਕਦੀ ਹੈ। ਨਾਲ ਹੀ ਉਹਨਾਂ ਨੇ ਸਬਜ਼ੀਆਂ ਅਤੇ ਖੇਤ ਫਸਲਾਂ ਦੀਆਂ ਵਿਕਸਿਤ ਕਿਸਮਾਂ ਅਤੇ ਹਾਈਬਿ੍ਰਡਾਂ ਦਾ ਜ਼ਿਕਰ ਵੀ ਕੀਤਾ। ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਸਬਜ਼ੀਆਂ ਦੀ ਕਾਸ਼ਤ ਨੂੰ ਵਧਾਉਣ ਲਈ ਕੀਤੀਆਂ ਜਾ ਰਹੀਆਂ ਪਸਾਰ ਕੋਸ਼ਿਸ਼ਾਂ ਉੱਪਰ ਚਾਨਣਾ ਪਾਇਆ।
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਪੰਜਾਬ ਅੰਮ੍ਰਿਤ ਦੇ ਮਿਆਰ ਅਤੇ ਗੁਣਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹ ਕਿਸਮ ਸੰਭਾਵੀ ਤੌਰ ਤੇ 85 ਕੁਇੰਟਲ ਪ੍ਰਤੀਏਕੜਦਾਝਾੜਦੇਣ ਦੇ ਸਮਰੱਥ ਹੈ। ਇਸ ਕਿਸਮ ਦੇ ਫਲ ਅਕਾਰ ਵਿਚ ਗੋਲ, ਛਿੱਲੜ ਹਲਕੇ ਪੀਲੇ ਰੰਗ ਦਾ ਅਤੇ ਇਸਦਾ ਗੁੱਦਾ ਬੇਹੱਦ ਸੁਆਦੀਅਤੇ 15 ਪ੍ਰਤੀਸ਼ਤ ਟੀ ਐੱਸ ਐੱਸ ਨਾਲ ਭਰਪੂਰ ਹੈ। ਉਹਨਾਂ ਨੇ ਮਹਿੰਗੇ ਹਾਈਬਿ੍ਰਡ ਬੀਜਾਂ ਦੇ ਮੁਕਾਬਲੇ ਇਸ ਕਿਸਮ ਨੂੰ ਵਧੇਰੇ ਗੁਣਵੱਤਾ ਭਰਪੂਰ ਆਖਿਆ।
ਇਹ ਵੀ ਪੜ੍ਹੋ: ਬੇਜ਼ੁਬਾਨ ਪੰਛੀਆਂ ਲਈ ਪਾਣੀ ਦਾ ਪ੍ਰਬੰਧ, ਇਹ ਕਦਮ ਪੰਛੀਆਂ ਦੀ ਸੰਭਾਲ ਅਤੇ ਸੁਰੱਖਿਆ ਲਈ ਬਣੇਗਾ ਨਵੀਂ ਮਿਸਾਲ: Dr. Nirmal Jaura
ਹਾਜ਼ਰ ਮਾਹਿਰਾਂ ਵਿਚ ਡਾ. ਦਿਲਪ੍ਰੀਤ ਤਲਵਾਰ, ਡਾ. ਸੁਮਨ ਕੁਮਾਰੀ, ਡਾ. ਬਿੰਦੂ, ਸ਼੍ਰੀ ਮਤੀ ਅਵਨੀਤ ਕੌਰ ਅਤੇ ਵਿਦਿਆਰਥੀਆਂ ਮੇਡਾ ਸਾਈ ਸਿੰਧੂ ਅਤੇ ਅਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜ਼ਰ ਕਿਸਾਨਾਂ ਵਿੱਚੋਂ ਸ਼੍ਰੀ ਈਸ਼ਾ ਸਿੰਘ, ਤਰਲੋਚਨ ਸਿੰਘ, ਨਿਰਮਲ ਸਿੰਘ, ਅਮਰਵੀਰ ਸਿੰਘ ਢੀਂਡਸਾ ਅਤੇ ਮੋਹਨਮੀਨਾ ਖਰਬੂਜ਼ੇ ਦੀ ਇਸ ਕਿਸਮ ਤੋਂ ਬੇਹੱਦ ਪ੍ਰਭਾਵਿਤ ਨਜ਼ਰ ਆਏ।
ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ. ਹਰਿੰਦਰ ਸਿੰਘ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ ਜਦ ਕਿ ਡਾ. ਅਮਨਦੀਪ ਕੌਰ ਨੇ ਝੋਨਾ, ਆਲੂ ਅਤੇ ਖਰਬੂਜ਼ਾ ਅਧਾਰਿਤ ਫਸਲੀ ਚੱਕਰ ਨਾਲ ਜਾਣ-ਪਛਾਣ ਕਰਵਾਈ। ਅੰਤ ਵਿਚ ਕਿਸਾਨ ਸੇਵਾ ਸਲਾਹ ਕੇਂਦਰ ਤਰਨਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
Summary in English: Field Day organized to make melon growers aware of the qualities of the new variety Punjab Amrit