Best Gidda Dance Award: ਕਾਲਜ ਆਫ਼ ਐਗਰੀਕਲਚਰ (College of Agriculture) ਦੀ ਪੀਏਯੂ ਦੀ ਸਾਬਕਾ ਵਿਦਿਆਰਥੀ ਪੁਰਵਿਕਾ ਛੁਨੇਜਾ ਨੇ ਫਲਾਵਰ ਸਿਟੀ, ਬਰੈਂਪਟਨ, ਕੈਨੇਡਾ ਦੁਆਰਾ ਆਯੋਜਿਤ 'ਆਲ ਕੈਨੇਡਾ ਕੰਪੀਟੀਸ਼ਨ ਫਾਰ ਗਿੱਧਾ' ('All Canada Competition for Gidha') ਵਿੱਚ ਸਰਵੋਤਮ ਡਾਂਸਰ ਦਾ ਪੁਰਸਕਾਰ ਜਿੱਤਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੁਰਵਿਕਾ ਛੁਨੇਜਾ ਦੀ ਟੀਮ 'ਸੁਨਹਿਰੀ ਪਿੱਪਲ ਪੱਟੀਆਂ' (‘Sunehri Pippal Pattian’) ਨੇ ਕੈਨੇਡੀਅਨ ਨੈਸ਼ਨਲ ਪੱਧਰ 'ਤੇ ਗਿੱਧਾ ਮੁਕਾਬਲੇ ਵਿੱਚ ਦੂਜਾ ਸਥਾਨ ਵੀ ਹਾਸਲ ਕੀਤਾ ਹੈ।
ਪੂਰਵੀਕਾ ਗਿੱਧਾ ਪ੍ਰਦਰਸ਼ਨ ਲਈ ਕੋਚ ਦੇ ਨਾਲ-ਨਾਲ ਕਪਤਾਨ ਵਜੋਂ ਆਪਣੀ ਟੀਮ ਦੀ ਅਗਵਾਈ ਕਰਦੀ ਹੈ। ਚਾਹਦੀ ਜਾਣਕਾਰੀ ਲਈ ਦੱਸ ਦੇਈਏ ਕਿ ਓਪਨ ਮੁਕਾਬਲੇ ਵਿੱਚ ਕੈਨੇਡਾ ਭਰ ਦੀਆਂ ਗਿੱਧਾ ਟੀਮਾਂ ਨੇ ਭਾਗ ਲਿਆ।
ਇਹ ਵੀ ਪੜ੍ਹੋ : PAU-PHILIPPINES ਵਿਚਾਲੇ ਸਮਝੌਤਾ, ਝੋਨੇ ਸੰਬੰਧਿਤ ਪ੍ਰੋਜੈਕਟ 'ਤੇ ਬਣੀ ਸਹਿਮਤੀ
ਇਸ ਤੋਂ ਪਹਿਲਾਂ, ਪੀਏਯੂ ਦੀ ਇੱਕ ਅੰਡਰਗਰੈਜੂਏਟ ਵਿਦਿਆਰਥਣ ਵਜੋਂ, ਪੁਰਵਿਕਾ ਛੁਨੇਜਾ ਨੇ ਸਾਲ 2022 ਵਿੱਚ ਯੂਨੀਵਰਸਿਟੀ ਪੱਧਰ ਦੇ ਯੁਵਕ ਮੇਲੇ ਦੌਰਾਨ ਸੋਲੋ ਡਾਂਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਜ਼ਿਕਰਯੋਗ ਹੈ ਕਿ ਪੂਰਵੀਕਾ ਚਾਰ ਸਾਲ ਦੀ ਉਮਰ ਤੋਂ ਡਾਂਸ ਦੀ ਸਿਖਲਾਈ ਲੈ ਰਹੀ ਸੀ ਅਤੇ ਇਸ ਤੋਂ ਪਹਿਲਾਂ ਪੀਏਯੂ ਦੇ ਯੁਵਕ ਮੇਲਿਆਂ ਵਿੱਚ ਗਿੱਧਾ ਪੇਸ਼ ਕਰ ਚੁੱਕੀ ਹੈ ਅਤੇ ਉਸ ਦੀ ਟੀਮ ਨੇ 2017 ਅਤੇ 2018 ਵਿੱਚ ਪਹਿਲਾ ਇਨਾਮ ਜਿੱਤਿਆ ਸੀ। ਵਰਤਮਾਨ ਵਿੱਚ, ਉਹ ਕੈਨੇਡਾ ਵਿੱਚ ਇੱਕ ਯੂਨੀਵਰਸਿਟੀ ਵਿੱਚ ਐਮਬੀਏ ਪ੍ਰੋਗਰਾਮ ਕਰ ਰਹੀ ਹੈ।
ਇਹ ਵੀ ਪੜ੍ਹੋ : PAU ਵੱਲੋਂ ਕਿਸਾਨਾਂ ਨਾਲ ਕਣਕ ਦੀ Surface Seeding Sowing 'ਤੇ ਵਿਚਾਰਾਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ (Dr Satbir Singh Gosal, Vice-Chancellor) ਨੇ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਆਫ਼ ਐਗਰੀਕਲਚਰ ਦੀ ਡੀਨ ਅਤੇ ਅਲੂਮਨੀ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੁਰਵਿਕਾ ਛੁਨੇਜਾ ਨੂੰ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ 'ਤੇ ਵਧਾਈ ਦਿੱਤੀ।
Summary in English: Former student of PAU received the Best Gidha Dancer Award in Canada