Biogas Plant: ਊਰਜਾ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਨਵਿਆਉਣਯੋਗ ਊਰਜਾ ਤਕਨਾਲੋਜੀਆਂ ਪੂਰੀ ਦੁਨੀਆਂ ਦੀ ਸਥਿਰਤਾ ਲਈ ਅਹਿਮ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਊਰਜਾ ਅਤੇ ਸਥਿਰਤਾ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਪਾ ਰਹੀ ਹੈ।
ਇਸ ਦਿਸ਼ਾ ਵਿਚ ਤਕਨਾਲੋਜੀਆਂ ਦੇ ਵਪਾਰੀਕਰਨ ਰਾਹੀਂ ਨਵਿਆਉਣਯੋਗ ਊਰਜਾ ਤਕਨਾਲੋਜੀ ਦੇ ਬਦਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੀ.ਏ.ਯੂ. ਨੇ ਪੰਜਾਬ, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਗੁਜਰਾਤ ਦੀਆਂ ਫਰਮਾਂ ਨਾਲ ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਲਈ ਚਾਰ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਲੁਧਿਆਣਾ ਦੀ ਤਰਫੋਂ ਚਾਰ ਫਰਮਾਂ ਦੇ ਨੁਮਾਇੰਦਿਆਂ ਨਾਲ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ। ਵਧੀਕ ਨਿਰਦੇਸ਼ਕ ਖੋਜ ਡਾ.ਜੀ.ਐਸ. ਮਾਂਗਟ ਅਤੇਡਾ. ਮਹੇਸ਼ ਕੁਮਾਰ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਸਰਬਜੀਤ ਸਿੰਘ ਸੂਚ, ਮੁਖੀ-ਕਮ-ਪ੍ਰਮੁੱਖ ਵਿਗਿਆਨੀ, ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਨੂੰ ਬਾਇਓਗੈਸ ਨਾਲ ਸਬੰਧਤ ਵੱਖ-ਵੱਖ ਤਕਨਾਲੋਜੀਆਂ ਲਈ 50 ਵਪਾਰੀਕਰਨ ਸਮਝੌਤਿਆਂ ਦੀ ਇਤਿਹਾਸਕ ਪ੍ਰਾਪਤੀ ਵਾਸਤੇ ਵਧਾਈ ਦਿੱਤੀ।
ਪੀਏਯੂ ਨੇ 18 ਵਾਰ ਝੋਨੇ ਦੀ ਪਰਾਲੀ ਵਾਸਤੇ ਨਰਮ ਲੋਹੇ ਤੋਂ ਬਣੇ ਬਾਇਓਗੈਸ ਪਲਾਂਟ ਦਾ ਦਾ ਵਪਾਰੀਕਰਨ ਕੀਤਾ ਹੈ। ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦਾ 21 ਵਾਰ ਵਪਾਰੀਕਰਨ ਕੀਤਾ ਗਿਆ ਹੈ ਅਤੇ ਪੀਏਯੂ ਫਿਕਸਡ ਡੋਮ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦਾ 11 ਵਾਰ ਵਪਾਰੀਕਰਨ ਕੀਤਾ ਗਿਆ ਹੈ।
ਡਾ. ਖੁਸ਼ਦੀਪ ਧਾਰਨੀ, ਐਸੋਸੀਏਟ ਡਾਇਰੈਕਟਰ ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਕਿਹਾ ਕਿ ਪੀਏਯੂ ਆਪਣੀਆਂ ਵਪਾਰੀਕਰਨ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਤਕਨਾਲੋਜੀ ਦੇ ਤਬਾਦਲੇ ਦੀ ਸਰਗਰਮੀ ਨਾਲ ਸਹੂਲਤ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਏਯੂ ਦੀਆਂ ਬਾਇਓਗੈਸ ਪਲਾਂਟ ਤਕਨੀਕਾਂ ਪੂਰੇ ਭਾਰਤ ਵਿੱਚ ਪ੍ਰਸਿੱਧ ਹਨ। ਪੰਜਾਬ ਤੋਂ ਇਲਾਵਾ, ਇਹ ਤਕਨੀਕ ਦੂਜੇ ਰਾਜਾਂ ਜਿਵੇਂ ਕਿ ਮਹਾਰਾਸ਼ਟਰ, ਗੁਜਰਾਤ, ਉੜੀਸਾ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੀਆਂ ਫਰਮਾਂ ਤਕ ਪਹੁੰਚਾਈ ਗਈ ਹੈ।
ਇਹ ਵੀ ਪੜ੍ਹੋ: Pig Production: ਵੈਟਨਰੀ ਯੂਨੀਵਰਸਿਟੀ ਨੂੰ ਸੂਰ ਉਤਪਾਦਨ ਵਿੱਚ ਸੁਧਾਰ ਸੰਬੰਧੀ ਮਿਲਿਆ 91 ਲੱਖ ਰੁਪਏ ਦਾ ਖੋਜ ਪ੍ਰਾਜੈਕਟ
ਡਾ. ਸੂਚ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਐਨਾਰੋਬਿਕ ਤਰੀਕਿਆਂ ਨਾਲ ਪਚਾਇਆ ਜਾ ਸਕਦਾ ਹੈ ਤਾਂ ਜੋ ਰਸੋਈ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਬਾਇਓ ਗੈਸ ਪੈਦਾ ਕੀਤੀ ਜਾ ਸਕੇ। ਐਨਾਰੋਬਿਕ ਪਾਚਨ ਦਾ ਨਵੀਨਤਮ ਤਰੀਕਾ ਜੈਵਿਕ ਰਹਿੰਦ-ਖੂੰਹਦ ਦੇ ਸੁੱਕੇ ਫਰਮੈਂਟੇਸ਼ਨ ਰਾਹੀਂ ਕੀਤਾ ਜਾ ਸਕਦਾ ਹੈ, ਜਿਸ ਲਈ ਥੋੜੀ ਮਿਹਨਤ ਤੋਂ ਬਾਅਦ ਤਿੰਨ ਮਹੀਨਿਆਂ ਲਈ ਬਾਇਓਗੈਸ ਪੈਦਾ ਹੋ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੀ ਵਿਧੀ ਤੋਂ ਬਣੀ ਵਾਧੂ ਸਮੱਗਰੀ ਖੇਤਾਂ ਵਿੱਚ ਗੁਣਵੱਤਾ ਵਾਲੀ ਖਾਦ ਵਜੋਂ ਵਰਤੀ ਜਾ ਸਕਦੀ ਹੈ।
Summary in English: Four agreements signed for paddy straw based biogas plant