New Initiative: ਜਦੋਂ ਵੀ ਅਸੀਂ ਕੋਈ ਕਾਰੋਬਾਰ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਸਾਡੇ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਉਤਪਾਦ ਕਿੱਥੇ ਵੇਚਿਆ ਜਾਵੇਗਾ ਜਾਂ ਇਸ ਨੂੰ ਕੌਣ ਖਰੀਦੇਗਾ? ਹਰ ਖੇਤਰ ਵਾਂਗ ਖੇਤੀਬਾੜੀ ਖੇਤਰ ਵਿੱਚ ਵੀ ਅਜਿਹੀ ਮਾਨਸਿਕਤਾ ਦੇਖਣ ਨੂੰ ਮਿਲਦੀ ਹੈ, ਖਾਸ ਕਰਕੇ ਉਦੋਂ ਜਦੋਂ ਇੱਕ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਕੁਝ ਨਵਾਂ ਕਰਨ ਬਾਰੇ ਸੋਚਦਾ ਹੈ। ਬੇਸ਼ਕ ਮੌਜੂਦਾ ਸਮੇਂ ਵਿੱਚ ਕਿਸਾਨ ਕਣਕ-ਝੋਨੇ ਦੇ ਫਸਲੀ ਗੇੜ੍ਹ ਵਿੱਚੋਂ ਬਾਹਰ ਨਿਕਲ ਕੇ ਫਸਲੀ ਵਿਭਿੰਨਤਾ ਨੂੰ ਆਪਣਾ ਰਹੇ ਹਨ, ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਆਪਣੀ ਫਸਲ ਦੀ ਬਿਜਾਈ ਤੋਂ ਲੈ ਕੇ ਉਸ ਦੇ ਮੰਡੀਕਰਨ ਤੱਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਈ ਵਾਰ ਗਿਆਨ ਦੀ ਘਾਟ ਫਸਲਾਂ ਨੂੰ ਬਰਬਾਦ ਕਰ ਦਿੰਦਿਆਂ ਹਨ ਅਤੇ ਕਈ ਵਾਰ ਤਿਆਰ ਫਸਲ ਨੂੰ ਵੇਚਣਾ ਕਿੱਥੇ ਹੈ, ਇਸ ਬਾਰੇ ਕਿਸਾਨ ਨੂੰ ਸਹੀ ਜਾਣਕਾਰੀ ਨਹੀਂ ਹੁੰਦੀ। ਹਾਲਾਂਕਿ, ਖੇਤੀਬਾੜੀ ਨਾਲ ਜੁੜੇ ਕੰਮਾਂ ਨੂੰ ਸੁਖਾਲਾ ਬਣਾਉਣ ਲਈ ਸਰਕਾਰਾਂ ਆਪਣੇ ਪੱਧਰ 'ਤੇ ਵੱਖ-ਵੱਖ ਉਪਰਾਲੇ ਕਰ ਰਹੀਆਂ ਹਨ, ਪਰ ਇਸ ਲੜੀ ਵਿੱਚ ਕ੍ਰਿਸ਼ੀ ਜਾਗਰਣ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।
ਦਰਅਸਲ, ਪਿਛਲੇ 28 ਸਾਲਾਂ ਤੋਂ ਕ੍ਰਿਸ਼ੀ ਜਾਗਰਣ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸਰਗਰਮ ਹੈ ਅਤੇ ਕਿਸਾਨ ਪੱਖੀ ਕੰਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈ ਰਿਹਾ ਹੈ। ਹਾਲਾਂਕਿ, ਬਹੁਭਾਸ਼ਾਈ ਦੇਸ਼ ਹੋਣ ਕਰਕੇ ਭਾਰਤ ਦੇ ਹਰ ਕਿਸਾਨ ਤੱਕ ਆਪਣੀ ਪਹੁੰਚ ਬਣਾਉਣਾ ਥੋੜਾ ਔਖਾ ਸੀ, ਪਰ ਕ੍ਰਿਸ਼ੀ ਜਾਗਰਣ ਨੇ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਿਆਂ ਆਪਣੀ ਮਾਸਿਕ ਮੈਗਜ਼ੀਨ ਨੂੰ 12 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਉਨ੍ਹਾਂ ਨੂੰ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ। ਵਰਤਮਾਨ ਵਿੱਚ ਇਹ ਮੈਗਜ਼ੀਨ ਹਿੰਦੀ, ਅੰਗਰੇਜ਼ੀ, ਪੰਜਾਬੀ, ਗੁਜਰਾਤੀ, ਮਰਾਠੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਬੰਗਾਲੀ, ਅਸਾਮੀ ਅਤੇ ਉੜੀਆ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਕਿਸਾਨਾਂ ਦੀ ਹਾਣੀ ਭਾਰਤ ਦੀ ਪ੍ਰਮੁੱਖ ਐਗਰੀ ਮੀਡੀਆ ਕੰਪਨੀ ਕ੍ਰਿਸ਼ੀ ਜਾਗਰਣ ਨੇ ਖੇਤੀਬਾੜੀ ਖੇਤਰ ਨਾਲ ਇੱਕ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਕਿਸਾਨਾਂ ਦਾ ਖੁਸ਼ਹਾਲ ਚਿਹਰਾ ਦੁਨੀਆ ਦੇ ਸਾਹਮਣੇ ਲਿਆਉਣ ਲਈ ਇੱਕ ਨਵੀਂ ਪਹਿਲ ਕੀਤੀ ਹੈ।
ਕ੍ਰਿਸ਼ੀ ਜਾਗਰਣ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ' ਅਵਾਰਡਜ਼ ਯਾਨੀ ਐਮਐਫਓਆਈ ਅਵਾਰਡਜ਼ 2024 ਦਾ ਪ੍ਰੋਗਰਾਮ ਉਲੀਕਿਆ ਹੈ। ਪਰ ਇਸ ਵਾਰ ਕਿਸਾਨਾਂ ਨੂੰ ਸਿਰਫ ਅਵਾਰਡ ਦੇਣਾ ਹੀ ਕ੍ਰਿਸ਼ੀ ਜਾਗਰਣ ਦਾ ਮਕਸਦ ਨਹੀਂ ਹੈ, ਸਗੋਂ ਇਸ ਵਾਰ ਕ੍ਰਿਸ਼ੀ ਜਾਗਰਣ ਨੇ ਐਮਐਫਓਆਈ ਅਵਾਰਡਜ਼ 2024 ਦੇ ਮੰਚ ਰਾਹੀਂ ਦੁਨੀਆ ਭਰ ਦੇ ਅਗਾਂਹਵਧੂ ਕਿਸਾਨਾਂ ਨੂੰ ਇਕੱਠਾ ਕਰਕੇ ਨੈੱਟਵਰਕਿੰਗ ਬਣਾਉਣ ਦਾ ਟੀਚਾ ਮਿਥਿਆ ਹੈ। ਇਸ ਨੈੱਟਵਰਕਿੰਗ ਗਰੁੱਪ ਨੂੰ 'ਗਲੋਬਲ ਫਾਰਮਰਜ਼ ਬਿਜ਼ਨਸ ਨੈਟਵਰਕ' ਦਾ ਨਾਂ ਦਿੱਤਾ ਗਿਆ ਹੈ, ਜਿਸ ਰਾਹੀਂ ਕਿਸਾਨਾਂ ਨੂੰ ਵਪਾਰਕ ਮੌਕਿਆਂ, ਗਿਆਨ ਦੇ ਆਦਾਨ-ਪ੍ਰਦਾਨ, ਸਹਿਯੋਗੀ ਪਹਿਲਕਦਮੀਆਂ, ਅਤੇ ਵਿਸ਼ਵ ਪੱਧਰ 'ਤੇ ਸਾਂਝੇਦਾਰੀ ਦੀ ਸਹੂਲਤ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਆਸਾਨ ਸ਼ਬਦਾਂ ਵਿੱਚ ਕਹੀਏ ਤਾਂ ਕ੍ਰਿਸ਼ੀ ਜਾਗਰਣ ਵੱਲੋਂ ਉਨ੍ਹਾਂ ਕਿਸਾਨਾਂ ਲਈ ਇੱਕ ਅਜਿਹੀ ਨੈੱਟਵਰਕਿੰਗ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਕਿਸਾਨ ਆਪਣੇ ਦੇਸ਼ ਤੋਂ ਦੂਜੇ ਦੇਸ਼ ਦੇ ਕਿਸਾਨਾਂ ਨਾਲ ਰਾਬਤਾ ਕਾਇਮ ਕਰ ਸਕੇਗਾ ਅਤੇ ਆਪਣੀ ਫਸਲਾਂ ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਮੰਡੀਕਰਨ ਵਰਗੀ ਸਮੱਸਿਆਵਾਂ ਨਾਲ ਵੀ ਆਸਾਨੀ ਨਾਲ ਨਜਿੱਠ ਸਕੇਗਾ।
ਇਹ ਵੀ ਪੜ੍ਹੋ: Breaking Boundaries in Agriculture: ਵਿਦੇਸ਼ੀ ਕਿਸਾਨਾਂ ਨਾਲ ਸਜੇਗਾ MFOI 2024 ਦਾ ਮੰਚ, Dubai-Philippines ਸਮੇਤ ਇਨ੍ਹਾਂ ਦੇਸ਼ਾਂ ਤੋਂ ਕਿਸਾਨ ਪਹੁੰਚਣਗੇ ਦਿੱਲੀ
ਹੁਣ ਤੱਕ ਸਿਰਫ ਵਿਦੇਸ਼ੀ ਤਕਨੀਕਾਂ ਬਾਰੇ ਗੱਲਾਂ ਹੁੰਦੀਆਂ ਆਈਆਂ ਹਨ, ਪਰ ਐਮਐਫਓਆਈ ਦੇ 'ਗਲੋਬਲ ਫਾਰਮਰਜ਼ ਬਿਜ਼ਨਸ ਨੈਟਵਰਕ' ਜਰੀਏ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ, ਜਿੱਥੇ ਕਿਸਾਨਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਫਸਲਾਂ ਸੰਬੰਧੀ ਗਿਆਨ ਵੀ ਪ੍ਰਾਪਤ ਹੋਵੇਗਾ ਅਤੇ ਵਪਾਰਕ ਸਾਂਝ ਰਾਹੀਂ ਆਮਦਨ ਕਮਾਉਣ ਦਾ ਮੌਕਾ ਵੀ ਮਿਲੇਗਾ। ਅਸੀਂ ਆਸ ਕਰਦੇ ਹਾਂ ਕਿ ਕਿਸਾਨਾਂ ਦੀ ਭਲਾਈ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਰੂ ਕੀਤੀ ਜਾ ਰਹੀ ਕ੍ਰਿਸ਼ੀ ਜਾਗਰਣ ਦੀ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਹੁਲਾਰਾ ਮਿਲੇ ਅਤੇ ਕਿਸਾਨਾਂ ਨੂੰ ਆਪਣੀ ਸਮੱਸਿਆਵਾਂ ਦੇ ਸਮਾਧਾਨ ਨਾਲ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ।
Summary in English: Global Farmers Business Network: Krishi Jagran's new initiative, aims to create networking among progressive farmers around the world