
ਸਿਖਲਾਈ ਕੋਰਸ ਵਿੱਚ ਮਾਨਸਾ ਜ਼ਿਲ੍ਹੇ ਤੋਂ 35 ਉਮੀਦਵਾਰਾਂ ਨੇ ਲਿਆ ਭਾਗ
KVK Mansa: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ. ਅਟਾਰੀ, ਜ਼ੋਨ II, ਲੁਧਿਆਣਾ ਦੀ ਸਰਪ੍ਰਸਤੀ ਹੇਠ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵਿਖੇ 15.07.2025 ਤੋਂ 21.07.2025 ਤੱਕ ਕਿਸਾਨਾਂ, ਖੇਤ ਮਹਿਲਾਵਾਂ ਅਤੇ ਪੇਂਡੂ ਨੌਜਵਾਨਾਂ ਲਈ ਬੱਕਰੀ ਪਾਲਣ ਦਾ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਆਯੋਜਨ ਕੀਤਾ ਗਿਆ।
ਇਸ ਸਿਖਲਾਈ ਕੋਰਸ ਵਿੱਚ ਜ਼ਿਲ੍ਹਾ ਮਾਨਸਾ ਤੋਂ 35 ਉਮੀਦਵਾਰਾਂ ਨੇ ਭਾਗ ਲਿਆ। ਸਿਖਲਾਈ ਕੋਰਸ ਦਾ ਆਯੋਜਨ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ, ਕੇਵੀਕੇ, ਮਾਨਸਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ।
ਪਹਿਲੇ ਦਿਨ, ਡਾ. ਗੁਰਦੀਪ ਸਿੰਘ ਨੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਕੇਵੀਕੇ ਦੇ ਕਾਰਜਾ ਅਤੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਖੇਤੀਬਾੜੀ ਵਿੱਚ ਇੱਕ ਸਹਾਇਕ ਕਿੱਤੇ ਵਜੋਂ ਬੱਕਰੀ ਪਾਲਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਬੱਕਰੀ ਪਾਲਣ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਐਨੀਮਲ ਸਾਇੰਸ), ਕੇਵੀਕੇ ਮਾਨਸਾ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਬੱਕਰੀ ਪਾਲਣ ਦੇ ਇਤਿਹਾਸ, ਬੱਕਰੀਆਂ ਦੀਆਂ ਨਸਲਾਂ, ਖੁਰਾਕ ਪ੍ਰਬੰਧਨ, ਬੱਕਰੀਆਂ ਦੇ ਰਹਿਣ-ਸਹਿਣ ਅਤੇ ਇਸਦੇ ਪ੍ਰਬੰਧਨ, ਟੀਕਾਕਰਨ ਅਤੇ ਇੱਕ ਵਿਗਿਆਨਕ ਢੰਗ ਨਾਲ ਅਤੇ ਸਫਲ ਬੱਕਰੀ ਫਾਰਮ ਚਲਾਉਣ ਲਈ ਹੋਰ ਮਹੱਤਵਪੂਰਨ ਤਕਨੀਕਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ. ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਲਈ ਬੱਕਰੀ ਪਾਲਣ ਦੇ ਗਿਆਨ ਸੰਬੰਧੀ ਇੱਕ ਮੁਢਲਾ ਟੈਸਟ ਵੀ ਲਿਆ ਗਿਆ।
ਇਹ ਵੀ ਪੜੋ: ਮੱਝਾਂ ਪਾਲਣ ਸੰਬੰਧੀ ਕੌਮੀ ਵਿਚਾਰ ਗੋਸ਼ਠੀ, ਭਵਿੱਖ ਦੀ ਰੂਪਰੇਖਾ ਤਿਆਰ ਕਰਨ ਲਈ GADVASU ਦੇ ਮਾਹਿਰਾਂ ਵੱਲੋਂ ਵਿਚਾਰਾਂ
ਡਾ. ਅਕਸ਼ੇ ਗੋਇਲ, ਵੈਟਰਨਰੀ ਅਫਸਰ ਪਿੰਡ ਸੱਦਾ ਸਿੰਘ ਵਾਲਾ, ਮਾਨਸਾ ਨੇ ਬੱਕਰੀਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ ਜਦੋਂ ਕਿ ਸ਼੍ਰੀ ਰਜਤ ਕੁਮਾਰ, ਲੀਡ ਬੈਂਕ ਅਫਸਰ, ਐਸਬੀਆਈ ਮਾਨਸਾ ਨੇ ਬੈਂਕ ਦੀਆਂ ਸਬਸਿਡੀ ਅਤੇ ਕਰਜ਼ਾ ਯੋਜਨਾਵਾਂ ਬਾਰੇ ਉਪਯੋਗੀ ਜਾਣਕਾਰੀ ਪ੍ਰਦਾਨ ਕੀਤੀ।
ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਦਾ ਸਮਾਪਨ ਬੱਕਰੀ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਵਿੱਚ ਹੋਏ ਵਾਧੇ ਨੂੰ ਜਾਣਨ ਲਈ ਇੱਕ ਪੋਸਟ-ਗਿਆਨ ਟੈਸਟ ਨਾਲ ਹੋਇਆ. ਬੱਕਰੀ ਅਤੇ ਪਸ਼ੂ ਪਾਲਣ ਬਾਰੇ ਨਵੀਨਤਮ ਗਿਆਨ ਸਾਂਝਾ ਕਰਨ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ। ਸਿਖਲਾਈ ਦਾ ਸਮਾਪਨ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਅਤੇ ਉਨ੍ਹਾਂ ਨੂੰ ਬੱਕਰੀ ਪਾਲਣ ਵਿੱਚ ਭਵਿੱਖ ਦੇ ਯਤਨਾਂ ਲਈ ਮਾਹਿਰਾਂ ਤੋਂ ਹੋਰ ਤਕਨੀਕੀ ਮਾਰਗਦਰਸ਼ਨ ਲੈਣ ਲਈ ਪ੍ਰੇਰਿਤ ਕਰਦਿਆਂ ਹੋਇਆ.
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Goat Farming is the best occupation to increase income and employment opportunities: Dr. Gurdeep Singh