1. Home
  2. ਖਬਰਾਂ

GST: ਜੀਐਸਟੀ ਦਰਾਂ 'ਚ ਬਦਲਾਅ! ਹੁਣ ਹਰ ਮਹੀਨੇ ਇੰਨਾ ਵਾਧੂ ਖਰਚ! ਜਾਣੋ ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ!

ਜੀਐਸਟੀ ਦੀਆਂ ਦਰਾਂ 'ਚ ਬਦਲਾਅ ਤੋਂ ਬਾਅਦ ਹੁਣ ਰੋਜ਼ਾਨਾ ਵਰਤੋਂ ਦੀ ਹਰ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ ਹਨ।

Gurpreet Kaur Virk
Gurpreet Kaur Virk
ਹੁਣ ਹਰ ਮਹੀਨੇ ਇੰਨਾ ਵਾਧੂ ਖਰਚ!

ਹੁਣ ਹਰ ਮਹੀਨੇ ਇੰਨਾ ਵਾਧੂ ਖਰਚ!

GST Rate: ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ 'ਤੇ ਮੁੜ ਵਾਧੂ ਖਰਚ ਦਾ ਬੋਝ ਪਾਇਆ ਗਿਆ ਹੈ। ਦਰਅਸਲ, ਜੀਐਸਟੀ ਦੀਆਂ ਦਰਾਂ 'ਚ ਬਦਲਾਅ ਤੋਂ ਬਾਅਦ ਹੁਣ ਰੋਜ਼ਾਨਾ ਵਰਤੋਂ ਦੀ ਹਰ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ ਹਨ। ਇੱਕ ਅਨੁਮਾਨ ਮੁਤਾਬਕ ਜੀਐਸਟੀ ਦੀਆਂ ਦਰਾਂ ਵਧਣ ਤੋਂ ਬਾਅਦ ਚਾਰ ਲੋਕਾਂ ਦੇ ਪਰਿਵਾਰ ਦੀ ਰਸੋਈ ਦਾ ਬਜਟ ਹਰ ਮਹੀਨੇ 1000 ਤੋਂ 1500 ਰੁਪਏ ਤੱਕ ਵਧ ਜਾਵੇਗਾ।

Household Items Price Hike: ਮਹਿੰਗਾਈ ਨੇ ਇੱਕ ਵਾਰ ਫਿਰ ਆਮ ਜਨਤਾ ਦੀ ਜੇਬਾਂ 'ਤੇ ਹਮਲਾ ਕੀਤਾ ਹੈ। ਜੀ ਹਾਂ, ਬਿਨਾ ਰੁਕੇ ਵੱਧ ਰਹੀ ਮਹਿੰਗਾਈ ਨੇ ਮੁੜ ਲੋਕਾਂ ਨੂੰ ਢੂੰਗੀ ਸੱਟ ਮਾਰੀ ਹੈ। ਦਰਅਸਲ, ਦਿੱਲੀ ਐਨਸੀਆਰ ਸਮੇਤ ਦੇਸ਼ ਭਰ ਵਿੱਚ ਜੀਐਸਟੀ ਦੀਆਂ ਵਧੀਆਂ ਦਰਾਂ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਰੋਜ਼ਾਨਾ ਵਰਤੋਂ ਦੀ ਹਰ ਜ਼ਰੂਰੀ ਵਸਤਾਂ ਮਹਿੰਗੀਆਂ ਹੋ ਗਈਆਂ ਹਨ। ਦੱਸ ਦੇਈਏ ਕੀ ਅਨਾਜ ਅਤੇ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਹ ਉਹ ਉਤਪਾਦ ਹਨ ਜੋ ਲੋਕ ਹਰ ਰੋਜ਼ ਵਰਤਦੇ ਹਨ। ਇਨ੍ਹਾਂ ਵਿੱਚ ਦਹੀਂ, ਮੱਖਣ ਤੋਂ ਲੈ ਕੇ ਪੈਕ ਕੀਤੇ ਆਟੇ, ਚੌਲ, ਦਾਲਾਂ ਆਦਿ ਸ਼ਾਮਲ ਹਨ। ਵਪਾਰੀਆਂ ਦੀ ਮੰਨੀਏ ਤਾਂ ਇਸ ਨਾਲ ਰਸੋਈ ਦਾ ਬਜਟ ਹਰ ਮਹੀਨੇ ਔਸਤਨ ਹਜ਼ਾਰ ਰੁਪਏ ਤੱਕ ਵਧੇਗਾ।

ਦਰਅਸਲ, ਕੇਂਦਰ ਸਰਕਾਰ ਵੱਲੋਂ ਜੀਐਸਟੀ ਦੀਆਂ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ, ਜਿਸ ਤੋਂ ਬਾਅਦ ਰੋਜ਼ਾਨਾ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਹੋਣ ਕਾਰਨ ਲੋਕਾਂ ਦੇ ਘਰਾਂ ਦਾ ਬਜਟ ਵਿਗੜਨਾ ਸ਼ੁਰੂ ਹੋ ਗਿਆ ਹੈ।

ਆਓ ਜਾਣਦੇ ਹਾਂ ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ ?

● ਆਟਾ, ਦਾਲਾਂ ਅਤੇ ਚੌਲ ਮਹਿੰਗੇ
ਜੀਐਸਟੀ ਦੀਆਂ ਦਰਾਂ 'ਚ ਬਦਲਾਅ ਤੋਂ ਬਾਅਦ ਆਟਾ, ਚੌਲ ਤੇ ਦਾਲਾਂ ਮਹਿੰਗੀਆਂ ਹੋ ਜਾਣਗੀਆਂ। ਉਦਾਹਰਣ ਵਜੋਂ 20 ਕਿਲੋ ਆਟੇ ਦੀ ਕੀਮਤ 630 ਰੁਪਏ ਤੋਂ ਵਧ ਕੇ 650 ਰੁਪਏ ਹੋ ਜਾਵੇਗੀ, ਜੋ ਪਹਿਲਾਂ 600 ਰੁਪਏ ਪ੍ਰਤੀ ਥੈਲਾ ਸੀ। ਇਸੇ ਤਰ੍ਹਾਂ 25 ਕਿਲੋ ਦੀ ਬੋਰੀ ਲਈ 1300 ਤੋਂ 1600 ਰੁਪਏ ਦੇ ਭਾਅ ਵਾਲੇ ਚੌਲਾਂ ਦੀ ਕੀਮਤ 1400 ਤੋਂ 1800 ਰੁਪਏ ਹੋਵੇਗੀ।

● ਪੈਕ ਫ਼ੂਡ ਸਮੇਤ ਇਹ ਚੀਜ਼ਾਂ ਵੀ ਮਹਿੰਗੀਆਂ
ਡੱਬਾਬੰਦ, ਪੈਕਡ ਅਤੇ ਲੇਬਲ ਕੀਤੇ (ਫਰੋਜ਼ਨ ਨੂੰ ਛੱਡ ਕੇ) ਮੱਛੀ, ਦਹੀਂ, ਪਨੀਰ, ਲੱਸੀ, ਸ਼ਹਿਦ, ਸੁੱਕਾ ਮਖਾਨਾ, ਸੁੱਕਾ ਸੋਇਆਬੀਨ, ਮਟਰ, ਕਣਕ ਅਤੇ ਹੋਰ ਅਨਾਜ 'ਤੇ ਹੁਣ 5 ਫੀਸਦੀ ਜੀਐਸਟੀ ਲੱਗੇਗਾ।

● ਦੁੱਧ ਉਤਪਾਦਾਂ ਦੀਆਂ ਨਵੀਆਂ ਕੀਮਤਾਂ
ਅਮੂਲ ਨੇ 200 ਗ੍ਰਾਮ ਦਹੀਂ ਦੀ ਕੀਮਤ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਇਹ 21 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਦੇ ਨਾਲ ਹੀ 400 ਗ੍ਰਾਮ ਦਹੀਂ ਦਾ ਕੱਪ ਹੁਣ 40 ਰੁਪਏ ਦੀ ਬਜਾਏ 42 ਰੁਪਏ ਵਿੱਚ ਵਿਕੇਗਾ। ਇਸ ਦੇ ਨਾਲ ਹੀ ਅਮੂਲ ਦਾ ਇੱਕ ਕਿਲੋ ਦਹੀਂ ਦਾ ਪੈਕੇਟ ਹੁਣ 65 ਰੁਪਏ ਦੀ ਬਜਾਏ 69 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ ਅਮੂਲ ਦੀ 170 ਮਿਲੀਲੀਟਰ ਲੱਸੀ ਦੀ ਕੀਮਤ 'ਚ ਹੁਣ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਸ ਦੀ ਕੀਮਤ 10 ਰੁਪਏ ਦੀ ਬਜਾਏ 11 ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ : Draupadi Murmu’s Journey: ਰਾਇਰੰਗਪੁਰ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ? ਜਾਣੋ ਕੌਣ ਹਨ ਦ੍ਰੋਪਦੀ ਮੁਰਮੂ

● ਹੋਟਲ ਅਤੇ ਹਸਪਤਾਲ ਵੀ ਮਹਿੰਗੇ
ਨਵੀਆਂ ਸੋਧੀਆਂ ਹੋਈਆਂ ਦਰਾਂ ਨੇ ਹੋਟਲ ਵਿੱਚ ਰਹਿਣ ਲਈ ਪ੍ਰਤੀ ਦਿਨ 1,000 ਰੁਪਏ ਤੱਕ ਦੀ ਛੋਟ ਵਾਪਸ ਲੈ ਲਈ ਹੈ। ਹੁਣ ਇਸ 'ਤੇ 12 ਫੀਸਦੀ ਟੈਕਸ ਲੱਗੇਗਾ। ਅਜਿਹੇ 'ਚ ਹੁਣ ਖਪਤਕਾਰ ਨੂੰ 1000 ਰੁਪਏ ਦੇ ਹੋਟਲ ਬਿੱਲ 'ਤੇ 120 ਰੁਪਏ ਜ਼ਿਆਦਾ ਦੇਣੇ ਪੈਣਗੇ। ਦੂਜੇ ਪਾਸੇ ਹਸਪਤਾਲਾਂ ਵਿੱਚ ਨਾਨ-ਆਈਸੀਯੂ ਬੈੱਡ, ਜੋ ਕਿ ਰੋਜ਼ਾਨਾ 5000 ਰੁਪਏ ਤੋਂ ਵੱਧ ਹਨ, ਮਹਿੰਗੇ ਹੋ ਜਾਣਗੇ।

● ਇਨ੍ਹਾਂ ਉਤਪਾਦਾਂ 'ਤੇ ਵੀ ਜੀਐਸਟੀ ਵਧੇਗਾ
ਪ੍ਰਿੰਟਿੰਗ/ਡਰਾਇੰਗ ਸਿਆਹੀ, ਚਾਕੂ ਅਤੇ ਪੈਨਸਿਲ ਸ਼ਾਰਪਨਰ, LED ਲੈਂਪ, ਡਰਾਇੰਗ ਅਤੇ ਮਾਰਕਿੰਗ ਉਤਪਾਦਾਂ 'ਤੇ ਟੈਕਸ ਦਰਾਂ ਨੂੰ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਸੋਲਰ ਵਾਟਰ ਹੀਟਰ 'ਤੇ ਹੁਣ 5 ਦੀ ਬਜਾਏ 12 ਫੀਸਦੀ ਜੀਐਸਟੀ ਲੱਗੇਗਾ। ਸੜਕ, ਪੁਲ, ਰੇਲਵੇ, ਮੈਟਰੋ ਅਤੇ ਸ਼ਮਸ਼ਾਨਘਾਟ ਦੇ ਕੰਮ ਦੇ ਠੇਕਿਆਂ 'ਤੇ ਹੁਣ 18 ਪ੍ਰਤੀਸ਼ਤ ਜੀਐਸਟੀ ਲੱਗੇਗਾ। RBI, ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਵਰਗੇ ਰੈਗੂਲੇਟਰਾਂ ਦੀਆਂ ਸੇਵਾਵਾਂ ਦੇ ਨਾਲ ਰਿਹਾਇਸ਼ੀ ਮਕਾਨ ਕਾਰੋਬਾਰੀ ਇਕਾਈਆਂ ਨੂੰ ਕਿਰਾਏ 'ਤੇ ਵੀ ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ।

● ਇਹ ਵਸਤਾਂ ਹੋਈਆਂ ਸਸਤੀਆਂ
ਮਾਲ ਦੀ ਢੋਆ-ਢੁਆਈ ਵਿੱਚ ਵਰਤੇ ਜਾਣ ਵਾਲੇ ਟਰੱਕਾਂ, ਵਾਹਨਾਂ ਸਮੇਤ ਈਂਧਨ ਦੀ ਕੀਮਤ 'ਤੇ ਹੁਣ 12 ਫੀਸਦੀ ਜੀਐਸਟੀ ਲੱਗੇਗਾ, ਜੋ ਮੌਜੂਦਾ ਸਮੇਂ ਵਿੱਚ 18 ਫੀਸਦੀ ਹੈ। ਸਰਜੀਕਲ ਯੰਤਰਾਂ 'ਤੇ ਟੈਕਸ ਦੀ ਦਰ ਘਟਾ ਕੇ ਪੰਜ ਫੀਸਦੀ ਕਰ ਦਿੱਤੀ ਗਈ ਹੈ, ਪਹਿਲਾਂ ਇਹ 12 ਫੀਸਦੀ ਸੀ।

ਜਿਕਰਯੋਗ ਹੈ ਕੀ ਸਰਕਾਰ ਨੇ ਪਹਿਲੀ ਵਾਰ ਦੁੱਧ ਤੋਂ ਬਣੇ ਪੈਕੇਜਡ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਹੈ। ਅਜਿਹੇ 'ਚ ਹੁਣ ਦਹੀਂ, ਛੋਲੇ, ਫਲੇਵਰਡ ਮਿਲਕ, ਮੱਖਣ, ਪਨੀਰ, ਲੱਸੀ ਸਭ ਦੇ ਭਾਅ ਵਧ ਗਏ ਹਨ।

Summary in English: GST rate changes! Now spend so much extra every month! Know what happened cheap and what happened expensive!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters