1. Home
  2. ਖਬਰਾਂ

Hybrid Cross X-35 ਕਿਸਮ ਨੇ ਬਦਲੀ ਪੰਜਾਬ ਦੇ ਕਿਸਾਨਾਂ ਦੀ ਕਿਸਮਤ, MFOI 2024 ਦੀ ਰੈਡਿਸ਼ ਕੈਟੇਗਰੀ Somani Seedz ਵੱਲੋਂ ਸਪਾਂਸਰ

MFOI 2024 ਵਿੱਚ 300 ਤੋਂ ਵੱਧ ਸ਼੍ਰੇਣੀਆਂ ਹਨ, ਜਿਨ੍ਹਾਂ ਵਿੱਚੋਂ ਭਾਰਤ ਦੇ ਕਰੋੜਪਤੀ ਬਾਗਬਾਨੀ ਕਿਸਾਨ - ਰੈਡਿਸ਼ ਕੈਟੇਗਰੀ ਵੀ ਇੱਕ ਹੈ। ਇਹ ਸ਼੍ਰੇਣੀ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ (Somani Kanak Seedz Pvt Ltd) ਦੁਆਰਾ ਸਪਾਂਸਰ ਕੀਤੀ ਗਈ ਹੈ।

Gurpreet Kaur Virk
Gurpreet Kaur Virk
ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ

ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ

Somani Seedz: ਕ੍ਰਿਸ਼ੀ ਜਾਗਰਣ ਦਾ ਪਿਛਲੇ 28 ਸਾਲਾਂ ਤੋਂ ਖੇਤੀ ਪ੍ਰਤੀ ਸਮਰਪਣ ਆਪਣੇ ਆਪ ਵਿੱਚ ਇੱਕ ਵਿਲੱਖਣ ਕਹਾਣੀ ਬਿਆਨ ਕਰਦਾ ਹੈ। ਕ੍ਰਿਸ਼ੀ ਜਾਗਰਣ ਨੇ ਹਮੇਸ਼ਾ ਕਿਸਾਨਾਂ ਦੀ ਨਬਜ਼ ਤੱਕ ਪਹੁੰਚਣ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਹੈ।

ਸਮੇਂ-ਸਮੇਂ 'ਤੇ ਕਿਸਾਨਾਂ ਲਈ ਵੱਖ-ਵੱਖ ਪ੍ਰੋਗਰਾਮਾਂ, ਮੇਲਿਆਂ ਅਤੇ ਚੌਪਾਲਾਂ ਦਾ ਆਯੋਜਨ ਵੀ ਕ੍ਰਿਸ਼ੀ ਜਾਗਰਣ ਦੀਆਂ ਕਿਸਾਨ ਪੱਖੀ ਗਤੀਵਿਧੀਆਂ ਵਿਚੋਂ ਇੱਕ ਹੈ, ਜੋ ਕਿਸਾਨ ਅਤੇ ਕਿਰਸਾਨੀ ਲਈ ਆਪਣੀ ਦ੍ਰਿੜਤਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਕਿਸਾਨਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰਨ ਵਾਲਾ ਕ੍ਰਿਸ਼ੀ ਜਾਗਰਣ ਹਮੇਸ਼ਾ ਇਸ ਗੱਲ ਨੂੰ ਤਰਜੀਹ ਦਿੰਦਾ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਕਿਵੇਂ ਦਿੱਤੀਆਂ ਜਾਣ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਿਲਾਂ ਨਾਲ ਨਜਿੱਠਿਆ ਜਾ ਸਕੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦਾ ਪ੍ਰਮੁੱਖ ਐਗਰੀ ਮੀਡੀਆ ਹਾਊਸ 'ਕ੍ਰਿਸ਼ੀ ਜਾਗਰਣ' ਸਮੇਂ-ਸਮੇਂ 'ਤੇ ਉਨ੍ਹਾਂ ਕੰਪਨੀਆਂ ਜਾਂ ਸੰਸਥਾਵਾਂ ਦੇ ਸੰਪਰਕ ਵਿੱਚ ਰਹਿੰਦਾ ਹੈ, ਜੋ ਉਨ੍ਹਾਂ ਵਾਂਗ ਕਿਸਾਨਾਂ ਦੀ ਸੇਵਾ ਕਰਨ ਵਿੱਚ ਜੁਟੀਆਂ ਹੋਈਆਂ ਹਨ। ਕ੍ਰਿਸ਼ੀ ਜਾਗਰਣ ਇਨ੍ਹਾਂ ਅਦਾਰਿਆਂ ਨਾਲ ਰਾਬਤਾ ਕਾਇਮ ਕਰਕੇ ਇੱਕ ਸਾਂਝ ਬਣਾਉਣ ਦਾ ਕੰਮ ਕਰਦਾ ਹੈ, ਜੋ ਕਿਸਾਨਾਂ ਦੇ ਭਵਿੱਖ ਨੂੰ ਸਵਾਰਣ ਅਤੇ ਸੁਧਾਰਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਇਹੀ ਕਾਰਨ ਹੈ ਕਿ ਕਿਸਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸਨਮਾਨ ਅਤੇ ਪਛਾਣ ਦੇਣ ਲਈ ਸ਼ੁਰੂ ਹੋਈ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ ਦੀ ਮੁਹਿੰਮ ਵਿੱਚ ਹੁਣ ਕਈ ਕੰਪਨੀਆਂ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਐਮਐਫਓਆਈ 2024 ਵਿੱਚ 300 ਤੋਂ ਵੱਧ ਸ਼੍ਰੇਣੀਆਂ ਹਨ, ਜਿਨ੍ਹਾਂ ਵਿੱਚੋਂ ਭਾਰਤ ਦੇ ਕਰੋੜਪਤੀ ਬਾਗਬਾਨੀ ਕਿਸਾਨ - ਰੈਡਿਸ਼ ਕੈਟੇਗਰੀ ਵੀ ਇੱਕ ਹੈ। ਇਹ ਸ਼੍ਰੇਣੀ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ (Somani Kanak Seedz Pvt Ltd) ਦੁਆਰਾ ਸਪਾਂਸਰ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 17 ਅਪ੍ਰੈਲ 2024 ਦਿਨ ਬੁਧਵਾਰ ਨੂੰ ਕ੍ਰਿਸ਼ੀ ਜਾਗਰਣ ਅਤੇ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਵਿਚਾਲੇ ਇੱਕ ਐਮਓਯੂ ਸਾਈਨ ਹੋਇਆ, ਜਿਸਦਾ ਉਦੇਸ਼ ਮੂਲੀ ਦੀ ਵੱਡੇ ਪੱਧਰ ਤੇ ਖੇਤੀ ਕਰ ਰਹੇ ਅਗਾਂਹਵਧੂ ਕਿਸਾਨਾਂ ਨੂੰ ਦੁਨੀਆਂ ਵਿੱਚ ਵੱਖਰੀ ਪਛਾਣ ਦਵਾਉਣਾ ਅਤੇ 10,000 ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰਨਾ ਰਿਹਾ। ਇਸ ਮੌਕੇ ਸੋਮਾਨੀ ਸੀਡਜ਼ ਦੇ ਮੈਨੇਜਿੰਗ ਡਾਇਰੈਕਟਰ ਕਮਲ ਸੋਮਾਨੀ ਨੇ ਕਿਹਾ ਕਿ ਇਹ ਪਹਿਲਕਦਮੀ ਸੀਮਾਂਤ ਜਾਂ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ।

ਉਨ੍ਹਾਂ ਅੱਗੇ ਕਿਹਾ, “ਸਬਜ਼ੀਆਂ ਵਿੱਚ, ਮੂਲੀ ਨੂੰ ਆਸਾਨੀ ਨਾਲ ਬੀਜਿਆ ਜਾ ਸਕਦਾ ਹੈ ਅਤੇ ਇਸ ਦੀ 30 ਤੋਂ 40 ਦਿਨਾਂ ਦੀ ਮਿਆਦ ਵਿੱਚ ਕਟਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਭਰਪੂਰ ਝਾੜ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ, ਇਸਦੇ ਲਈ, ਅਸੀਂ ਮੂਲੀ ਦੀ ਹਾਈਬ੍ਰਿਡ ਕਰਾਸ X-35 (HYB Cross X-35) ਕਿਸਮ ਵਿਕਸਿਤ ਕੀਤੀ ਹੈ। 30-30 ਸੈਂਟੀਮੀਟਰ ਅਤੇ ਇਸਦੀ ਗਰਮੀ ਸਹਿਣਸ਼ੀਲਤਾ ਅਤੇ ਚੌੜੀ ਬਿਜਾਈ ਵਿੰਡੋ ਇਸ ਨੂੰ ਕਿਸਾਨਾਂ ਲਈ ਇੱਕ ਗੇਮ-ਚੇਂਜਰ ਬਣਾਉਂਦੀ ਹੈ, ਉਨ੍ਹਾਂ ਕਿਹਾ, "ਮੈਨੂੰ ਭਰੋਸਾ ਹੈ ਕਿ ਅਸੀਂ ਦੇਸ਼ ਭਰ ਦੇ ਹਰ ਪ੍ਰਗਤੀਸ਼ੀਲ ਕਿਸਾਨ ਤੱਕ ਇਸ ਅਸਧਾਰਨ ਸਬਜ਼ੀ ਦਾ ਲਾਭ ਪਹੁੰਚਾਇਆ ਹੈ।" ਇਨ੍ਹਾਂ ਕਿਸਾਨਾਂ ਵਿਚੋਂ ਪੰਜਾਬ ਦੇ ਕੁਝ ਕਿਸਾਨਾਂ ਨਾਲ ਕ੍ਰਿਸ਼ੀ ਜਾਗਰਣ ਦੀ ਪੰਜਾਬੀ ਟੀਮ ਦੀ ਸੀਨੀਅਰ ਐਡੀਟਰ ਗੁਰਪ੍ਰੀਤ ਕੌਰ ਵਿਰਕ ਨੇ ਖ਼ਾਸ ਗੱਲਬਾਤ ਕੀਤੀ।

1. ਬਲਦੇਵ ਰਾਜ ਸਿੰਘ: ਕਿਸਾਨਾਂ ਲਈ ਰਵਾਇਤੀ ਖੇਤੀ ਨੂੰ ਛੱਡਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ, ਇਹੀ ਕਾਰਨ ਹੈ ਕਿ ਕਿਸਾਨ ਅਕਸਰ ਕਣਕ-ਝੋਨੇ ਦੇ ਹੀ ਫਸਲੀ ਗੇੜ੍ਹ ਵਿੱਚ ਫੱਸਿਆ ਰਹਿੰਦਾ ਹੈ। ਪਰ ਪੰਜਾਬ ਦੇ ਹੀ ਇੱਕ ਕਿਸਾਨ ਨੇ ਇਸ ਸੋਚ ਨੂੰ ਬਦਲਦਿਆਂ ਉਹ ਕਰ ਦਿਖਾਇਆ ਹੈ, ਜਿਸ ਨਾਲ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਧਨੂਰ ਦੇ ਰਹਿਣ ਵਾਲੇ ਕਿਸਾਨ ਬਲਦੇਵ ਰਾਜ ਸਿੰਘ ਨੇ ਵੱਡੇ ਪੱਧਰ 'ਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਨਾ ਸਿਰਫ ਚੰਗੀ ਮਿਸਾਲ ਪੇਸ਼ ਕੀਤੀ ਹੈ, ਸਗੋਂ ਇਹ ਕਿਸਾਨ ਆਪਣੀ ਫਸਲ ਤੋਂ ਚੰਗਾ ਮੁਨਾਫ਼ਾ ਵੀ ਕਮਾ ਰਿਹਾ ਹੈ। ਕਿਸਾਨ ਬਲਦੇਵ ਰਾਜ ਸਿੰਘ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਉਨ੍ਹਾਂ ਦਾ ਇਹ ਕਿੱਤਾ ਪਿਤਾ ਪੁਰਖੀ ਹੈ, ਜਿਸ ਨੂੰ ਉਹ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ। 40 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨ ਬਲਦੇਵ ਰਾਜ ਸਿੰਘ ਦੀ ਮੰਨੀਏ ਤਾਂ ਉਹ ਆਪਣੀ ਫਸਲ ਤੋਂ ਰੋਜ਼ਾਨਾ 2 ਤੋਂ 3 ਹਾਜ਼ਰ ਰੁਪਏ ਆਸਾਨੀ ਨਾਲ ਕਮਾ ਲੈਂਦੇ ਹਨ। ਚੰਗੀ ਕਮਾਈ ਦੇ ਫਾਰਮੂਲੇ ਬਾਰੇ ਕਿਸਾਨ ਨੇ ਦੱਸਿਆ ਕਿ ਉਹ ਹੋਰ ਸਬਜ਼ੀਆਂ ਦੇ ਨਾਲ-ਨਾਲ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤਦੇ ਹਨ ਅਤੇ 30 ਦਿਨਾਂ ਵਿੱਚ ਫਸਲ ਦਾ ਚੰਗਾ ਝਾੜ ਪ੍ਰਾਪਤ ਕਰਕੇ ਵਧੀਆ ਮੁਨਾਫ਼ਾ ਖੱਟਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਮੂਲੀ 18-22 ਸੈਂਟੀਮੀਟਰ ਲੰਬੀ ਅਤੇ ਭਾਰ 300-400 ਗ੍ਰਾਮ ਦੇ ਕਰੀਬ ਹੁੰਦਾ ਹੈ, ਜਿਸ ਕਾਰਨ ਇਹ ਬਾਜ਼ਾਰ ਵਿੱਚ ਚੰਗੀ ਕੀਮਤ 'ਤੇ ਵਿਕਦੀ ਹੈ। ਦੱਸ ਦੇਈਏ ਕਿ ਇਹ ਕਿਸਾਨ ਲੰਮੇ ਸਮੇਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੀ ਹਾਈਬ੍ਰਿਡ ਕਰਾਸ X-35 ਕਿਸਮ ਵਰਤ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਕਣਕ-ਝੋਨੇ ਦਾ ਖੈੜਾ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਵੱਲ ਪਰਤਣ ਦੀ ਅਪੀਲ ਕਰਦਾ ਹੈ।

ਇਹ ਵੀ ਪੜ੍ਹੋ: Profitable Crop: ਮੂਲੀ ਦੀ ਹਾਈਬ੍ਰਿਡ ਕਿਸਮ X-35 ਤੋਂ ਕਿਸਾਨਾਂ ਦੀ INCOME DOUBLE, 3 ਲੱਖ ਪ੍ਰਤੀ ਏਕੜ ਤੱਕ ਦਾ ਮੁਨਾਫਾ ਪੱਕਾ!

2. ਬਲਜੀਤ ਸਿੰਘ: ਹੁਸ਼ਿਆਰਪੁਰ ਜ਼ਿਲ੍ਹੇ ਦੀ ਟਾਂਡਾ ਤਹਿਸੀਲ ਦੇ ਵੀਪੀਓ ਸਲੇਮਪੁਰ ਦੇ ਵਸਨੀਕ ਕਿਸਾਨ ਬਲਜੀਤ ਸਿੰਘ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੋਇਆ ਹੈ ਅਤੇ ਕਣਕ-ਝੋਨੇ ਦੇ ਬਦਲ ਵੱਜੋਂ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਇਸ ਕਿਸਾਨ ਵੱਲੋਂ ਕੁੱਲ 75 ਏਕੜ ਜ਼ਮੀਨ 'ਤੇ ਪਾਪਲਰ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਕਰਕੇ ਵਧੀਆ ਕਮਾਈ ਕੀਤੀ ਜਾ ਰਹੀ ਹੈ ਅਤੇ ਇਹ ਹੋਰਨਾਂ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਵੱਲ ਮੁੜਨ ਦਾ ਸੰਦੇਸ਼ ਦੇ ਰਿਹਾ ਹੈ। ਦੱਸ ਦੇਈਏ ਕਿ 25 ਏਕੜ ਜ਼ਮੀਨ 'ਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਇਸ ਕਿਸਾਨ ਨੇ ਮੂਲੀ ਦੀ ਇੱਕ ਅਜਿਹੀ ਕਿਸਮ ਬੀਜੀ ਹੈ, ਜਿਸ ਤੋਂ ਇਸ ਕਿਸਾਨ ਨੂੰ ਮੋਟਾ ਮੁਨਾਫ਼ਾ ਹੋ ਰਿਹਾ ਹੈ। ਗੱਲਬਾਤ ਦੌਰਾਨ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਖੇਤਾਂ ਵਿੱਚ ਹਾਈਬ੍ਰਿਡ ਕਰਾਸ X-35 ਕਿਸਮ ਦੀ ਮੂਲੀ ਦੀ ਵਰਤੋਂ ਕੀਤੀ ਹੈ, ਜੋ ਕਿ ਗੁਣਵੱਤਾ ਅਤੇ ਝਾੜ ਪੱਖੋਂ ਹੋਰ ਕਿਸਮਾਂ ਨਾਲੋਂ ਬਹੁਤ ਵਧੀਆ ਹੈ। ਇਨ੍ਹਾਂ ਹੀ ਨਹੀਂ ਇਸ ਕਿਸਮ ਦੀ ਮੂਲੀ ਦੀ ਮਾਰਕੀਟ ਵਿੱਚ ਵੀ ਵਧੇਰੇ ਡਿਮਾਂਡ ਹੈ, ਕਿਉਂਕਿ ਇਹ ਦਿੱਖ ਵਿੱਚ ਬਹੁਤ ਹੀ ਚਮਕਦਾਰ ਅਤੇ ਹੋਰ ਕਿਸਮਾਂ ਨਾਲੋਂ ਇਸ ਕਿਸਮ ਦੀ ਲੰਬਾਈ ਵੀ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਮੂਲੀ ਦੀਆਂ ਹੋਰ ਕਿਸਮਾਂ ਜਿੱਥੇ 40 ਤੋਂ 50 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀਆਂ ਹਨ, ਉੱਥੇ ਹੀ ਹਾਈਬ੍ਰਿਡ ਕਰਾਸ X-35 ਕਿਸਮ 27 ਤੋਂ 30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇਹ ਕਿਸਾਨ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੁਆਰਾ ਵਿਕਸਿਤ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾਲ ਸੰਤੁਸ਼ਟ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਵਧੀਆ ਲਾਭ ਪ੍ਰਾਪਤ ਕਰਨ ਲਈ ਇਸ ਕਿਸਮ ਦੀ ਖੇਤੀ ਕਰਨ ਦੀ ਸਲਾਹ ਦਿੰਦਾ ਹੈ।

ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ

ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ

3. ਅਵਤਾਰ ਸਿੰਘ ਢੇਸੀ: ਪਿਛਲੇ 10 ਸਾਲਾਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਨਾਲ ਜੁੜੇ ਅਗਾਂਹਵਧੂ ਕਿਸਾਨ ਅਵਤਾਰ ਸਿੰਘ ਢੇਸੀ ਨਾਲ ਜੱਦ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਨਾ ਸਿਰਫ ਮੂਲੀ, ਸਗੋਂ ਟਮਾਟਰ ਅਤੇ ਗੋਭੀ ਦੀ ਕਾਸ਼ਤ ਲਈ ਵੀ ਸੋਮਾਨੀ ਸੀਡਜ਼ ਦੀ ਵਰਤੋਂ ਕਰਦੇ ਹਨ। ਦਰਅਸਲ, ਲੁਧਿਆਣਾ ਜ਼ਿਲ੍ਹੇ ਦੇ ਧੌਲਾ ਪਿੰਡ ਦੇ ਰਹਿਣ ਵਾਲੇ ਕਿਸਾਨ ਅਵਤਾਰ ਸਿੰਘ ਢੇਸੀ ਆਪਣੀ ਕੁੱਲ 70 ਏਕੜ ਜ਼ਮੀਨ 'ਤੇ ਕਣਕ-ਝੋਨੇ ਸਮੇਤ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਅਤੇ ਵਧੀਆ ਮੁਨਾਫ਼ਾ ਕਮਾਉਂਦੇ ਹਨ। ਕਿਸਾਨ ਅਵਤਾਰ ਸਿੰਘ ਢੇਸੀ ਦੀ ਮੰਨੀਏ ਤਾਂ 10 ਸਾਲ ਪਹਿਲਾਂ ਅਜਿਹਾ ਨਹੀਂ ਸੀ, ਕਿਉਂਕਿ ਉਹ ਮੂਲੀ ਦੀ ਕਾਸ਼ਤ ਲਈ ਜਿਸ ਕੰਪਨੀ ਦਾ ਬੀਜ ਵਰਤਦੇ ਸਨ, ਉਹ ਗੁਣਵੱਤਾ ਅਤੇ ਝਾੜ ਦੇ ਲਿਹਾਜ਼ ਨਾਲ ਬਹੁਤ ਘੱਟ ਸੀ। ਪਰ ਸੋਮਾਨੀ ਸੀਡਜ਼ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦਾ ਮੂਲੀ, ਟਮਾਟਰ ਅਤੇ ਗੋਭੀ ਦਾ ਬੀਜ ਵਰਤਿਆ ਅਤੇ ਚੰਗਾ ਮੁਨਾਫ਼ਾ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਨਾ ਸਿਰਫ ਝਾੜ ਅਤੇ ਗੁਣਵੱਤਾ ਦੇ ਲਿਹਾਜ਼ ਨਾਲ ਵਧੀਆ ਹੈ, ਸਗੋਂ ਇਹ ਕਿਸਮ ਮੌਸਮੀ ਤਬਦੀਲੀਆਂ ਅਤੇ ਕੁਦਰਤੀ ਆਫ਼ਤਾਂ ਦਾ ਟਾਕਰਾ ਕਰਨ ਲਈ ਵੀ ਉੱਤਮ ਹੈ। ਕਿਸਾਨ ਅਵਤਾਰ ਸਿੰਘ ਢੇਸੀ ਦੱਸਦੇ ਹਨ ਕਿ ਮੂਲੀ ਦੀ ਹਾਈਬ੍ਰਿਡ ਕਰਾਸ X-35 ਕਿਸਮ ਦੀ ਬਿਜਾਈ ਫਰਵਰੀ ਤੋਂ ਨਵੰਬਰ ਤੱਕ ਕੀਤੀ ਜਾਂਦੀ ਹੈ ਅਤੇ 30 ਦਿਨਾਂ ਦੀ ਫਸਲ ਹੋਣ ਕਾਰਨ ਇੱਕ ਕਿਸਾਨ ਇਸ ਫਸਲ ਤੋਂ ਕਈ ਗੁਣਾ ਵੱਧ ਮੁਨਾਫ਼ਾ ਕਮਾ ਸਕਦਾ ਹੈ। ਇੱਕ ਅੰਦਾਜ਼ੇ ਅਨੁਸਾਰ ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿੱਚ ਇਸ ਕਿਸਮ ਦੀ ਮੂਲੀ ਦੀ ਕਾਸ਼ਤ ਕਰਨ ਵਾਲਾ ਛੋਟਾ ਕਿਸਾਨ 1 ਲੱਖ ਰੁਪਏ ਦੇ ਨਿਵੇਸ਼ ਨਾਲ ਸਾਲ ਵਿੱਚ 5 ਲੱਖ ਰੁਪਏ ਦਾ ਸ਼ੁੱਧ ਮੁਨਾਫਾ ਕਮਾ ਸਕਦਾ ਹੈ। ਸੋਮਾਨੀ ਸੀਡਜ਼ ਦੀ ਵਰਤੋਂ ਕਰਕੇ ਇਹ ਕਿਸਾਨ ਅੱਜ ਸਬਜ਼ੀਆਂ ਦੀ ਖੇਤੀ ਵਿੱਚ ਤਿੰਨ ਗੁਣਾ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਅਜਿਹੀਆਂ ਮੁਨਾਫ਼ੇ ਵਾਲੀਆਂ ਕਿਸਮਾਂ ਨੂੰ ਅਪਣਾਉਣ ਦਾ ਸੁਨੇਹਾ ਦੇ ਰਿਹਾ ਹੈ।

ਇਹ ਵੀ ਪੜ੍ਹੋ: Somani Kanak Seedz ਅਤੇ Krishi Jagran ਵਿਚਾਲੇ MoU Sign, ਹੁਣ Small Farmers ਨੂੰ ਵੀ ਮਿਲੇਗੀ ਪਛਾਣ

4. ਸਵਰਨ ਸਿੰਘ: ਲੁਧਿਆਣਾ ਜ਼ਿਲ੍ਹੇ ਦੇ ਵੀਪੀਓ ਖਵਾਜਕੇ ਦੇ ਅਗਾਂਹਵਧੂ ਕਿਸਾਨ ਸਵਰਨ ਸਿੰਘ ਰਵਾਇਤੀ ਖੇਤੀ ਦੇ ਨਾਲ-ਨਾਲ ਵੱਡੇ ਪੱਧਰ ’ਤੇ ਮੂਲੀ ਦੀ ਵੀ ਖੇਤੀ ਕਰ ਰਹੇ ਹਨ। ਇਹ ਕਿਸਾਨ ਆਪਣੀ ਕੁੱਲ 50 ਏਕੜ ਜ਼ਮੀਨ ਵਿੱਚੋਂ 35 ਏਕੜ ਜ਼ਮੀਨ ਵਿੱਚ ਕਣਕ, ਝੋਨਾ ਅਤੇ ਹਰੇ ਚਾਰੇ ਦੀ ਫ਼ਸਲ ਉਗਾਉਂਦੇ ਹਨ ਅਤੇ ਬਾਕੀ 15 ਏਕੜ ਜ਼ਮੀਨ ਵਿੱਚ ਮੂਲੀ ਦੀ ਕਾਸ਼ਤ ਕਰਦੇ ਹਨ। ਕਿਸਾਨ ਸਵਰਨ ਸਿੰਘ ਨੇ ਦੱਸਿਆ ਕਿ ਉਹ ਮੂਲੀ ਦੀ ਕਾਸ਼ਤ ਲਈ ਜਿਸ ਕਿਸਮ ਦੀ ਵਰਤੋਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਪਹਿਲਾਂ ਨਾਲੋਂ ਦੁੱਗਣਾ-ਤਿਗੁਣਾ ਮੁਨਾਫਾ ਦੇ ਰਹੀ ਹੈ। ਦਰਅਸਲ, ਕਿਸਾਨ ਵੱਲੋਂ ਪਿਛਲੇ 10 ਸਾਲਾਂ ਤੋਂ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੇ ਹਾਈਬ੍ਰਿਡ ਬੀਜਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਹਾਈਬ੍ਰਿਡ ਬੀਜਾਂ ਵਿੱਚ ਖਾਸਤੌਰ 'ਤੇ ਜਿਸ ਕਿਸਮ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ, ਉਹ ਹੈ ਹਾਈਬ੍ਰਿਡ ਕਰਾਸ X-35। ਕਿਸਾਨ ਦਾ ਕਹਿਣਾ ਹੈ ਕਿ ਸ਼ਾਨਦਾਰ ਗੁਣਵੱਤਾ ਅਤੇ ਵਧੀਆ ਝਾੜ ਲਈ ਮਸ਼ਹੂਰ ਇਹ ਕਿਸਮ ਕਿਸਾਨਾਂ ਨੂੰ ਸਾਰਾ ਸਾਲ ਚੰਗਾ ਝਾੜ ਦਿੰਦੀ ਹੈ, ਜਿਸ ਨਾਲ ਇੱਕ ਕਿਸਾਨ ਵਧੀਆ ਮੁਨਾਫ਼ਾ ਕਮਾ ਸਕਦਾ ਹੈ। ਖ਼ਾਸੀਅਤ ਦੀ ਗੱਲ ਕਰੀਏ ਤਾਂ ਆਮ ਮੂਲੀਆਂ ਨਾਲੋਂ ਹਾਈਬ੍ਰਿਡ ਕਰਾਸ X-35 ਕਿਸਮ ਦੀ ਮੂਲੀ ਦੇ ਪੱਤੇ ਚਮਕਦਾਰ ਅਤੇ ਵੱਡੇ ਹੁੰਦੇ ਹਨ ਅਤੇ ਇਹ ਦਿੱਖ ਵਿੱਚ ਹੋਰ ਮੂਲੀ ਦੀ ਕਿਸਮਾਂ ਦੇ ਮੁਕਾਬਲੇ ਲੰਬੀ ਅਤੇ ਭਾਰੀ ਹੁੰਦੀ ਹੈ। ਇਸ ਦੇ ਨਾਲ ਹੀ, ਇਹ ਕਿਸਮ 30 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਕਿਸਾਨ ਸਾਲ ਵਿੱਚ 5 ਵਾਰ ਇਸ ਫਸਲ ਦੀ ਕਟਾਈ ਕਰ ਸਕਦਾ ਹੈ। ਕਿਸਾਨ ਸਵਰਨ ਸਿੰਘ ਦਾ ਕਹਿਣਾ ਹੈ ਕਿ ਆਪਣੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਹੀ ਸੋਮਾਨੀ ਕਨਕ ਸੀਡਜ਼ ਪ੍ਰਾਇਵੇਟ ਲਿਮਿਟੇਡ ਦੀ ਹਾਈਬ੍ਰਿਡ ਕਰਾਸ X-35 ਮੂਲੀ ਦੀ ਕਿਸਮ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।

Summary in English: Hybrid Cross X-35 variety changed the fate of Punjab farmers, Radish category of MFOI 2024 sponsored by Somani Seedz

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters