1. Home
  2. ਖਬਰਾਂ

IFFCO Nano Urea - Nano DAP ਸਬੰਧੀ ਜਾਗਰੂਕਤਾ ਕੈਂਪ

ਜਾਗਰੂਕਤਾ ਕੈਂਪ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਦਾਣੇਦਾਰ ਯੂਰੀਆ ਦੇ ਬਦਲ ਦੇ ਰੂਪ ਵਿੱਚ ਨੈਨੋ ਯੂਰੀਆ ਵਰਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਆਓ ਜਾਣਦੇ ਹਾਂ ਕਿਉਂ?

Gurpreet Kaur Virk
Gurpreet Kaur Virk
ਇਫਕੋ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਵਰਤਣ ਸਬੰਧੀ ਜਾਗਰੂਕਤਾ ਕੈਂਪ

ਇਫਕੋ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਵਰਤਣ ਸਬੰਧੀ ਜਾਗਰੂਕਤਾ ਕੈਂਪ

Awareness Camp: ਇਫਕੋ (IFFCO) ਵੱਲੋਂ ਪਿੰਡ ਮੱਠੀ ਦੀ ਸਹਿਕਾਰੀ ਸਭਾ ਵਿੱਚ ਨੈਨੋ ਯੂਰੀਆ (Nano Urea) ਅਤੇ ਨੈਨੋ ਡੀਏਪੀ (Nano DAP) ਦੀ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਨੇ ਦਾਣੇਦਾਰ ਯੂਰੀਆ ਦੇ ਬਦਲ ਵਜੋਂ ਨੈਨੋ ਯੂਰੀਆ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ 50 ਫੀਸਦੀ ਨਾਈਟ੍ਰੋਜਨ, ਦਾਣੇਦਾਰ ਯੂਰੀਆ ਅਤੇ ਨੈਨੋ ਯੂਰੀਆ ਦੀ ਪਹਿਲੀ ਸਪਰੇਅ 30-35 ਦਿਨਾਂ ਬਾਅਦ ਕਰਨੀ ਚਾਹੀਦੀ ਹੈ ਅਤੇ ਦੂਜਾ ਛਿੜਕਾਅ 15 ਦਿਨਾਂ ਬਾਅਦ ਕਰਨਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਨੈਨੋ ਯੂਰੀਆ ਦੀ 500 ਮਿਲੀਲੀਟਰ ਦੀ ਬੋਤਲ ਨਾਲ 125 ਲੀਟਰ ਪਾਣੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੈਨੋ ਯੂਰੀਆ ਦੀ ਕੀਮਤ ਸਿਰਫ 225 ਰੁਪਏ ਪ੍ਰਤੀ ਬੋਤਲ ਹੈ, ਜੋ ਕਿ ਇੱਕ ਬੋਰੀ ਦੇ ਬਰਾਬਰ ਹੈ।

ਇਹ ਵੀ ਪੜ੍ਹੋ : Nano Urea ਅਤੇ Nano DAP Fertilizers ਨਾਲ ਕਰੋ ਖੇਤੀ ਖਰਚੇ ਘੱਟ: ਸੁਧੀਰ ਕਟਿਆਰ

ਨੈਨੋ ਡੀਏਪੀ ਬਾਰੇ ਉਨ੍ਹਾਂ ਦੱਸਿਆ ਕਿ ਇਸਦੀ ਵਰਤੋਂ ਲਈ ਪਹਿਲਾਂ 5 ਮਿਲੀਲਿਟਰ ਪ੍ਰਤੀ ਕਿਲੋ ਨੈਨੋ ਡੀਏਪੀ ਦੇ ਹਿਸਾਬ ਨਾਲ ਬੀਜ ਸੋਧ ਕਰਨੀ ਪੈਂਦੀ ਹੈ, ਉਸ ਤੋਂ ਬਾਅਦ 40 ਦਿਨਾਂ ਦੀ ਫ਼ਸਲ 'ਤੇ ਨੈਨੋ ਡੀ.ਏ.ਪੀ ਦੀ ਵਰਤੋਂ ਕਰਨੀ ਪੈਂਦੀ ਹੈ ਜੋ ਕਿ ਡੀਏਪੀ ਬਰਾਬਰ ਕੰਮ ਕਰਦਾ ਹੈ।

ਇਸ ਮੌਕੇ ਸਹਿਕਾਰੀ ਸਭਾ ਮੱਠੀ ਦੇ ਸਕੱਤਰ ਵੀਰਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਕੈਂਪ ਲਗਾਉਣ ਲਈ ਇਫਕੋ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਫਕੋ ਦੇ ਨੈਨੋ ਯੂਰੀਆ ਅਤੇ ਸਾਗਰਿਕਾ ਉਤਪਾਦਾਂ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : 6 ਤੋਂ 28 ਜੂਨ ਤੱਕ ਤਿੰਨ ਬੈਚਾਂ ਵਿੱਚ Goat Farming ਲਈ Training Course

ਇਸ ਮੌਕੇ ਅਗਾਂਹਵਧੂ ਕਿਸਾਨ ਦਮਨਜੀਤ ਸਿੰਘ ਨੇ ਨੈਨੋ ਯੂਰੀਆ ਦੇ ਫਾਇਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕੈਂਪ ਵਿੱਚ ਨੰਬਰਦਾਰ ਸ਼ੇਰ ਸਿੰਘ, ਅਗਾਂਹਵਧੂ ਕਿਸਾਨ ਧਰਮਿੰਦਰ ਸਿੰਘ ਅਤੇ ਹਰਿੰਦਰ ਸਿੰਘ ਵੀ ਹਾਜ਼ਰ ਸਨ। ਕੈਂਪ ਦੇ ਅੰਤ ਵਿੱਚ ਇਫਕੋ ਵੱਲੋਂ ਤਰਲ ਜੈਵਿਕ ਖਾਦ ਕਿੱਟਾਂ ਮੁਫ਼ਤ ਵੰਡੀਆਂ ਗਈਆਂ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਤਹਿਗੜ੍ਹ ਸਾਹਿਬ (District Public Relations Office Fatehgarh Sahib)

Summary in English: IFFCO Nano Urea and Nano DAP Awareness Camp

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters