1. Home
  2. ਖਬਰਾਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ, 10 ਸਤੰਬਰ ਨੂੰ ਵੱਡੇ ਕਾਫਲੇ ਹੋਣਗੇ Shambhu Border ਲਈ ਰਵਾਨਾ: ਚੁਤਾਲਾ

National Highway ਅਧੀਨ ਇਕਵਾਇਰ ਹੋ ਰਹੀਆਂ ਜ਼ਮੀਨਾਂ ਦੇ ਬਿਨਾ ਪੈਸੇ ਦਿੱਤੇ ਨਹੀ ਹੋਣ ਦਿੱਤੇ ਜਾਣਗੇ ਕਬਜੇ, 10 ਸਤੰਬਰ ਨੂੰ ਵੱਡੇ ਕਾਫਲੇ ਹੋਣਗੇ ਸੰਭੂ ਬਾਰਡਰ ਲਈ ਰਵਾਨਾ: ਚੁਤਾਲਾ

Gurpreet Kaur Virk
Gurpreet Kaur Virk
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ

Kisan Protest: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅਹਿਮ ਮੀਟਿੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਨੇੜੇ ਗੁਰਦਵਾਰਾ ਭਾਈ ਮੰਝ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ ਦੀ ਪ੍ਰਧਾਨਗੀ ਹੇਠ ਹੋਈ।

ਇਸ ਮੌਕੇ ਜ਼ਿਲ੍ਹੇ ਦੇ ਸਾਰੇ ਜ਼ੋਨਾਂ ਦੀਆਂ ਕੋਰ ਕਮੇਟੀਆਂ ਮੀਟਿੰਗ ਵਿੱਚ ਹਾਜਿਰ ਹੋਈਆਂ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਹਰਵਿੰਦਰ ਸਿੰਘ ਮਸਾਣੀਆਂ ਨੇ ਕਿਹਾ ਕਿ ਸੰਭੂ ਬਾਰਡਰ 'ਤੇ ਚੱਲ ਰਹੇ ਮੋਰਚੇ ਵਿਚ ਜ਼ਿਲ੍ਹਾ ਗੁਰਦਾਸਪੁਰ ਆਪਣੀ ਵਾਰੀ ਅਨੁਸਾਰ 10 ਸਤੰਬਰ ਨੂੰ ਰਵਾਨਾ ਹੋਵੇਗਾ, ਜਿਸ ਵਿੱਚ ਵੱਖ ਵੱਖ ਜ਼ੋਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।

ਅੱਗੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹੇ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ 8 ਜ਼ੋਨ ਪਹਿਲਾਂ 10 ਸਤੰਬਰ ਨੂੰ ਜਾਣਗੇ ਅਤੇ 7 ਜ਼ੋਨ 20 ਸਤੰਬਰ ਨੂੰ ਸੰਭੂ ਬਾਰਡਰ ਜਾਣਗੇ। ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਟਰੈਕਟਰ ਟਰਾਲੀਆਂ, ਗੱਡੀਆਂ ਅਤੇ ਰੇਲ ਰਾਹੀਂ ਰਾਸ਼ਨ ਸਮਗਰੀਆ ਲੈਕੇ ਸੰਭੂ ਬਾਰਡਰ ਪੁੱਜਣਗੇ। ਜ਼ਿਲ੍ਹਾ ਗੁਰਦਾਸਪੁਰ ਵਿੱਚੋ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਇਸ ਵਾਰ ਸੰਭੂ ਮੋਰਚੇ ਵਿਚ ਹਾਜਰੀ ਭਰਨਗੀਆ।

ਮੀਟਿੰਗ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿੱਚੋ ਲੰਘ ਰਹੇ ਜੰਮੂ ਕਟੜਾ ਐਕਸਪ੍ਰੈਸਵੇਅ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂ ਨੇ ਸਪਸ਼ਟ ਕੀਤਾ ਕਿ ਬਿਨਾ ਪੈਸੇ ਦਿੱਤੇ ਅਤੇ ਘੱਟ ਪੈਸੇ ਦਿੱਤੇ ਕਿਸੇ ਵੀ ਕਿਸਾਨ ਦੀ ਜ਼ਮੀਨ 'ਤੇ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਪ੍ਰਸਾਸਨ ਨੇ ਕੀਤੇ ਧੱਕੇ ਨਾਲ ਕਬਜੇ ਦੀ ਕੋਸਿਸ ਕੀਤੀ ਤਾਂ ਜਥੇਬੰਦੀ ਕਿਸਾਨਾਂ ਨਾਲ ਡਟ ਕੇ ਖੜੇਗੀ। ਮੀਟਿੰਗ ਵਿੱਚ ਪਿੰਡਾਂ ਤੋਂ ਲੈਕੇ ਜ਼ਿਲ੍ਹੇ ਤੱਕ ਫੰਡ ਦਾ ਲੇਖਾ-ਜੋਖਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਵਧਾਰੇ ਪਸਾਰੇ ਲਈ ਪੂਰੇ ਜ਼ਿਲ੍ਹੇ ਵਿੱਚ ਬੀਬੀਆਂ, ਨੌਜਵਾਨਾਂ ਅਤੇ ਮਜਦੂਰਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ।

ਇਹ ਵੀ ਪੜੋ: Petrol-Diesel ਦੀਆਂ ਕੀਮਤਾਂ ਵਿੱਚ ਵਾਧੇ ਅਤੇ ਬਿਜਲੀ Subsidy ਖ਼ਤਮ ਕਰਨ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੋਸ਼ ਮੁਜ਼ਾਹਿਰਾ, Punjab Sarkar ਦੇ ਫੂਕੇ ਪੁਤਲੇ

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਖਾਨਪੁਰ, ਸੁਖਜਿੰਦਰ ਸਿੰਘ, ਗੁਰਪ੍ਰੀਤ ਨਾਨੋਵਾਲ, ਹਰਜੀਤ ਕੌਰ, ਗੁਰਪ੍ਰੀਤ ਕੌਰ, ਸੁਖਦੇਵ ਕੌਰ, ਨਿਸ਼ਾਨ ਸਿੰਘ, ਗੁਰਮੁਖ ਸਿੰਘ ਸਠਿਆਲੀ, ਹਰਚਰਨ ਸਿੰਘ, ਅਨੂਪ ਸਿੰਘ ਸੁਲਤਾਨੀ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਕਵਲਜੀਤ ਸਿੰਘ, ਜੋਗਾ ਸਿੰਘ, ਮਾਸਟਰ ਗੁਰਜੀਤ ਸਿੰਘ, ਬਲਬੀਰ ਸਿੰਘ, ਸੁਖਜਿੰਦਰ ਸਿੰਘ, ਬਾਬਾ ਸੁਖਦੇਵ ਸਿੰਘ ਨੱਤ ਅਤੇ ਹੋਰ ਵੱਖ ਵੱਖ ਜ਼ੋਨ ਦੀਆਂ ਕੋਰ ਕਮੇਟੀਆਂ ਦੇ ਮੈਂਬਰ ਹਾਜਿਰ ਹੋਏ।

ਸਰੋਤ: ਗੁਰਪ੍ਰੀਤ ਨਾਨੋਵਾਲ

Summary in English: Important meeting of Kisan Mazdoor Sangharsh Committee, Large convoys will leave for Shambhu Border on September 10: Chutala

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters