ICAR: ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ) ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀ.ਏ.ਆਰ.ਈ.) ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਪਹਿਲਾਂ ਇਸ ਨੂੰ ਇੰਪੀਰੀਅਲ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਵਜੋਂ ਜਾਣਿਆ ਜਾਂਦਾ ਸੀ, ਜਿਸ ਦੀ ਸਥਾਪਨਾ 16 ਜੁਲਾਈ, 1929 ਨੂੰ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੇ ਅਧੀਨ ਇੱਕ ਰਜਿਸਟਰਡ ਸੋਸਾਇਟੀ ਵਜੋਂ ਕੀਤੀ ਗਈ ਸੀ, ਜੋ ਕਿ ਖੇਤੀਬਾੜੀ ਬਾਰੇ ਰਾਇਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸੀ।
ਕਾਉਂਸਿਲ ਦੇਸ਼ ਭਰ ਵਿੱਚ ਬਾਗਬਾਨੀ, ਮੱਛੀ ਪਾਲਣ ਅਤੇ ਪਸ਼ੂ ਵਿਗਿਆਨ ਸਮੇਤ ਖੇਤੀਬਾੜੀ ਵਿੱਚ ਖੋਜ ਅਤੇ ਸਿੱਖਿਆ ਦੇ ਤਾਲਮੇਲ, ਮਾਰਗਦਰਸ਼ਨ ਅਤੇ ਪ੍ਰਬੰਧਨ ਲਈ ਇੱਕ ਸਿਖਰਲੀ ਸੰਸਥਾ ਹੈ। ਇਹ ਦੇਸ਼ ਭਰ ਵਿੱਚ ਫੈਲੀਆਂ 113 ਆਈ.ਸੀ.ਏ.ਆਰ ਸੰਸਥਾਵਾਂ ਅਤੇ 74 ਖੇਤੀਬਾੜੀ ਯੂਨੀਵਰਸਿਟੀਆਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਾਸ਼ਟਰੀ ਖੇਤੀ ਪ੍ਰਣਾਲੀਆਂ ਵਿੱਚੋਂ ਇੱਕ ਹੈ।
ਆਈ.ਸੀ.ਏ.ਆਰ ਨੇ ਆਪਣੀ ਖੋਜ ਅਤੇ ਤਕਨਾਲੋਜੀ ਦੇ ਵਿਕਾਸ ਰਾਹੀਂ ਭਾਰਤ ਵਿੱਚ ਹਰੀ ਕ੍ਰਾਂਤੀ ਅਤੇ ਬਾਅਦ ਵਿੱਚ ਖੇਤੀਬਾੜੀ ਵਿੱਚ ਵਿਕਾਸ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਈ, ਜਿਸ ਨਾਲ ਦੇਸ਼ 1950-51 ਤੋਂ 2021-22 ਤੱਕ ਅਨਾਜ ਦੇ ਉਤਪਾਦਨ ਵਿੱਚ 6.21 ਗੁਣਾ, ਬਾਗਬਾਨੀ ਫਸਲਾਂ ਵਿੱਚ 11.53 ਗੁਣਾ, ਮੱਛੀਆਂ ਵਿੱਚ 21.61 ਗੁਣਾ, ਦੁੱਧ ਵਿੱਚ 13.01 ਗੁਣਾ ਅਤੇ ਅੰਡੇ ਦੀ ਪੈਦਾਵਾਰ ਵਿੱਚ 70.74 ਗੁਣਾ ਵਾਧਾ ਕਰ ਸਕਿਆ। ਇਸ ਦਾ ਨਤੀਜਾ ਇਹ ਹੈ ਕਿ ਇਸ ਦਾ ਰਾਸ਼ਟਰੀ ਭੋਜਨ ਅਤੇ ਪੋਸ਼ਣ ਸੁਰੱਖਿਆ 'ਤੇ ਸਪੱਸ਼ਟ ਪ੍ਰਭਾਵ ਪੈਂਦਾ ਹੈ। ਇਸ ਨੇ ਖੇਤੀਬਾੜੀ ਨਾਲ ਸਬੰਧਤ ਉੱਚ ਸਿੱਖਿਆ ਵਿੱਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਆਈ.ਸੀ.ਏ.ਆਰ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਦੇ ਅਤਿ-ਆਧੁਨਿਕ ਖੇਤਰਾਂ ਵਿੱਚ ਰੁੱਝਿਆ ਹੋਇਆ ਹੈ ਅਤੇ ਇਸਦੇ ਵਿਗਿਆਨੀਆਂ ਨੇ ਆਪਣੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ।
ਨਵੀਂ ਦਿੱਲੀ ਵਿੱਚ ਸਥਿਤ, ਆਈ.ਸੀ.ਏ.ਆਰ ਭਾਰਤ ਦੇ ਖੇਤੀਬਾੜੀ ਸੈਕਟਰ ਲਈ ਮਹੱਤਵਪੂਰਨ ਕਾਰਕਾਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੰਮ ਕਰਦਾ ਹੈ। ਆਈ.ਸੀ.ਏ.ਆਰ ਕਿਸਾਨਾਂ ਲਈ ਕੰਮ ਕਰਨ ਵਾਲੀ ਹਰ ਸੰਸਥਾ ਨਾਲ ਜੁੜਿਆ ਹੋਇਆ ਹੈ ਜਿਵੇਂ ਕਿ ਖੇਤੀਬਾੜੀ ਯੂਨੀਵਰਸਿਟੀਆਂ, ਪ੍ਰਾਈਵੇਟ ਕੰਪਨੀਆਂ, 11 ਅਟਾਰੀ ਅਤੇ 731 ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ-ਨਾਲ ਐੱਫ.ਪੀ.ਓ। ਭਾਰਤ ਸਰਕਾਰ ਦੁਆਰਾ ਕੀਤੀ ਗਈ ਕੋਈ ਵੀ ਕਾਰਵਾਈ ਆਈ.ਸੀ.ਏ.ਆਰ ਰਾਹੀਂ ਕਿਸਾਨਾਂ ਨੂੰ ਦੱਸੀ ਜਾਂਦੀ ਹੈ।
ਆਈ.ਸੀ.ਏ.ਆਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਦੇ ਬੀਜ ਵੀ ਜਾਰੀ ਕਰਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਈ.ਸੀ.ਏ.ਆਰ ਦੁਆਰਾ ਵਿਕਸਤ 65 ਵੱਖ-ਵੱਖ ਫਸਲਾਂ ਦੀਆਂ ਕਿਸਮਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਕਿਸਾਨਾਂ ਨੇ ਹਾੜੀ ਸੀਜ਼ਨ ਵਿੱਚ ਵੀ ਲਾਇਆ ਹੈ।
ਇਹ ਵੀ ਪੜ੍ਹੋ: Global Farmers Business Network: ਕ੍ਰਿਸ਼ੀ ਜਾਗਰਣ ਦੀ ਨਵੀਂ ਪਹਿਲ, ਦੁਨੀਆ ਭਰ ਦੇ Progressive Farmers ਵਿੱਚ ਨੈੱਟਵਰਕਿੰਗ ਬਣਾਉਣ ਦਾ ਮਿਥਿਆ ਟੀਚਾ
ਜ਼ਿਕਰਯੋਗ ਹੈ ਕਿ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨਾਲ ਵੱਡੇ ਪੱਧਰ 'ਤੇ ਜੁੜੇ ਆਈ.ਸੀ.ਏ.ਆਰ ਨੇ 19 ਮਾਰਚ 2024 ਨੂੰ ਭਾਰਤੀ ਖੇਤੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਆਈ.ਸੀ.ਏ.ਆਰ ਦੀਆਂ ਪਹਿਲਕਦਮੀਆਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਦੇਸ਼ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ, ਕ੍ਰਿਸ਼ੀ ਜਾਗਰਣ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜੋ ਕਿ ਖੇਤੀ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ। ਇਸ ਸਹਿਮਤੀ ਪੱਤਰ 'ਤੇ ਡਾ. ਗੌਤਮ, ਡੀਡੀਜੀ (ਕ੍ਰਿਸ਼ੀ ਵਿਸਤਾਰ), ਆਈਸੀਏਆਰ ਅਤੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ਼, ਐਮਸੀ ਡੋਮਿਨਿਕ ਦੁਆਰਾ ਦਸਤਖਤ ਕੀਤੇ ਗਏ। ਇਸ ਦੌਰਾਨ ਡਾ. ਅਨਿਲ ਏਡੀਜੀ ਟੀਸੀ, ਆਈਸੀਏਆਰ, ਡਾ. ਆਰ.ਆਰ. ਬਰਮਨ, ਸਹਾਇਕ ਡਾਇਰੈਕਟਰ ਜਨਰਲ, (ਕ੍ਰਿਸ਼ੀ ਵਿਸਥਾਰ), ਆਈ.ਸੀ.ਏ.ਆਰ., ਸ਼ਾਇਨੀ ਡੋਮਿਨਿਕ, ਮੈਨੇਜਿੰਗ ਡਾਇਰੈਕਟਰ, ਕ੍ਰਿਸ਼ੀ ਜਾਗਰਣ, ਮਮਤਾ ਜੈਨ, ਗਰੁੱਪ ਐਡੀਟਰ, ਕ੍ਰਿਸ਼ੀ ਜਾਗਰਣ, ਡਾ. ਪੀ.ਕੇ.ਪੰਤ, ਸੀ.ਓ.ਓ., ਕ੍ਰਿਸ਼ੀ ਜਾਗਰਣ ਅਤੇ ਪੀ.ਐਸ. ਸੈਣੀ, ਸੀਨੀਅਰ ਵੀ.ਪੀ.- ਕਾਰਪੋਰੇਟ ਕਮਿਊਨੀਕੇਸ਼ਨ ਅਤੇ ਪੀ.ਆਰ., ਕ੍ਰਿਸ਼ੀ ਜਾਗਰਣ ਅਤੇ ਹੋਰ ਬਹੁਤ ਸਾਰੇ ਆਈ.ਸੀ.ਏ.ਆਰ ਅਤੇ ਕ੍ਰਿਸ਼ੀ ਜਾਗਰਣ ਦੇ ਪਤਵੰਤੇ ਹਾਜ਼ਰ ਸਨ।
ਇਸ ਦੌਰਾਨ, ਡੀਡੀਜੀ ਨੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਉੱਨਤ ਵਿਗਿਆਨਕ ਤਕਨੀਕਾਂ ਬਾਰੇ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਅਤੇ ਵੱਧ ਮੁਨਾਫਾ ਕਮਾਉਣ ਵਿੱਚ ਮਦਦ ਮਿਲੇਗੀ। ਇਹ ਸਮਝੌਤਾ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਈਸੀਏਆਰ ਦੀ ਸਫਲਤਾ ਦੀਆਂ ਕਹਾਣੀਆਂ ਦੇ ਵੀਡੀਓ ਉਤਪਾਦਨ ਅਤੇ ਦੇਸ਼ ਭਰ ਵਿੱਚ ਆਈ.ਸੀ.ਏ.ਆਰ ਦੁਆਰਾ ਵਿਕਸਤ ਤਕਨਾਲੋਜੀਆਂ ਦੀ ਸਫਲਤਾ ਦੀਆਂ ਕਹਾਣੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ, ਇਹ ਕ੍ਰਿਸ਼ੀ ਜਾਗਰਣ ਮੈਗਜ਼ੀਨ ਵਿੱਚ ਸੀਨੀਅਰ ਅਧਿਕਾਰੀਆਂ ਦੇ ਵੀਡੀਓ ਬਾਈਟ ਅਤੇ ਰਾਈਟਅੱਪ ਬਣਾਉਣ ਵਿੱਚ ਆਈ.ਸੀ.ਏ.ਆਰ ਦੀ ਪਹਿਲਕਦਮੀ ਦਾ ਵੀ ਸਮਰਥਨ ਕਰ ਰਿਹਾ ਹੈ।
Summary in English: Important role of ICAR in MFOI AWARDS 2024