
ਭਾਰਤੀ ਕਿਸਾਨ
ਸੋਨਾ ਮਿੱਟੀ ਚੋਂ ਉਗਾਉਂਦਾ
ਮੇਰੇ ਦੇਸ਼ ਦਾ ਕਿਸਾਨ
ਤਰੱਕੀ ਵੱਲ ਕਦਮ ਵਧਾਉਂਦਾ
ਮੇਰੇ ਦੇਸ਼ ਦਾ ਕਿਸਾਨ
ਖੇਤਾਂ ਵਿੱਚ ਫਸਲਾਂ ਨੇ ਲੈਂਦੀਆਂ ਹੁਲਾਰੇ
ਪੌਣਾਂ ਵਿੱਚ ਝੂਮਦੇ ਨੇ ਚਰੀਆਂ, ਗੁਆਰੇ
ਸ਼ਹਿਦ ਨਾਲੋਂ ਮਿੱਠੇ ਗੰਨੇ ਵੀ ਚੁਪਾਉਂਦਾ
ਨਾਲ ਖੇਤੀ ਦੇ ਸਹਾਇਕ ਧੰਦੇ ਅਪਣਾ ਲੈ
ਮੱਛੀ ਪਾਲਣ 'ਤੇ ਡੇਅਰੀ ਫਾਰਮ ਬਣਾ ਲੈ
ਮੱਧੂ ਮੱਖੀਆਂ ਤੋਂ ਸ਼ਹਿਦ ਹੈ ਬਣਾਉਂਦਾ
ਕਾਸ਼ਤ ਫੁੱਲਾਂ ਦੀ ਨਾਲੇ ਬਾਗ਼ ਵੀ ਲਗਾਵੇ
ਸਬਜ਼ੀ ਦੀ ਪੈਦਾਵਾਰ ਕਮਾਈ ਨੂੰ ਵਧਾਵੇ
ਫ਼ਸਲੀ ਵਿਭਿੰਨਤਾ ਵੀ ਅਪਣਾਉਂਦਾ
ਇਹ ਵੀ ਪੜ੍ਹੋ: Punjab Agricultural University ਲੁਧਿਆਣਾ ਦੇ ਨਵੇਂ ਡਾਇਰੈਕਟਰ (ਸੀਡਜ਼) - Dr. Amandeep Singh Brar
ਨਵੇਂ-ਨਵੇਂ ਬੀਜ਼ ਖੁਦ ਕਰਦਾ ਤਿਆਰ ਬਈ
ਫਸਲਾਂ ਦੇ ਲਾਉਂਦਾ ਮੰਡੀ 'ਚ ਅੰਬਾਰ ਬਈ
ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਵਾਹੁੰਦਾ
"ਪਿੰਡ ਮਸਤੇ ਵਾਲਾ" ਸੱਚੋਂ-ਸੱਚ ਦੱਸਦਾ
"ਭੁੱਲਰ" ਦੇ ਖੇਤਾਂ ਵਿੱਚ ਵੇਖੋ ਰੱਬ ਵੱਸਦਾ
ਕੰਨ ਉੱਤੇ ਹੱਥ ਰੱਖ ਢੋਲੇ-ਮਾਹੀਏ ਗਾਉਂਦਾ
ਹਰਦੇਵ ਸਿੰਘ "ਭੁੱਲਰ"
ਪਿੰਡ ਮਸਤੇ ਵਾਲਾ (ਜ਼ੀਰਾ)
94173 - 19048
Summary in English: Indian Farmer: Mere Desh Da Kisan