Popular Destinations in Punjab: ਹੁਣ ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਪਰਵਾਸੀ ਪੰਛੀਆਂ ਬਾਰੇ ਜਾਣਕਾਰੀ ਬੋਰਡ ਖਿੱਚ ਦਾ ਕੇਂਦਰ ਹੋਣਗੇ। ਇਹ ਗੱਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਸਮੇਤ ਕੇਸ਼ੋਪੁਰ ਛੰਬ ਦੇ ਦੌਰੇ ਮੌਕੇ ਕਹੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਬ ਨੂੰ ਮੁੱਖ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਕੇਸ਼ੋਪੁਰ ਛੰਬ ਨੂੰ ਵਿਕਸਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜੰਗਲੀ ਜੀਵ ਅਤੇ ਸੰਭਾਲ ਵਿਭਾਗ ਦੇ ਅਧਿਕਾਰੀਆਂ ਨਾਲ ਰਾਮਸਰ ਸਾਈਟ ਦਾ ਦੌਰਾ ਕੀਤਾ।
ਕੇਸ਼ੋਪੁਰ ਛੰਬ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਾਲ ਨਵੰਬਰ ਤੱਕ ਕੇਸ਼ੋਪੁਰ ਛੰਬ ਨੂੰ ਪ੍ਰਮੁੱਖ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਥੇ ਨੇਚਰ ਟਰਾਇਲ, ਪੈਡਲ ਬੋਟਿੰਗ ਅਤੇ ਪ੍ਰਵਾਸੀ ਪੰਛੀਆਂ ਸਬੰਧੀ ਸੂਚਨਾ ਬੋਰਡ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਬ ਦੇ ਵਿਆਖਿਆ ਕੇਂਦਰ ਨੂੰ ਵੀ ਵਿਕਸਤ ਕੀਤਾ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਕੇਸ਼ੋਪੁਰ ਛੰਬ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਅਤੇ ਪ੍ਰਵਾਸੀ ਪੰਛੀਆਂ ਦਾ ਉਹ ਆਨੰਦ ਮਾਨ ਸਕਣ।
ਇਹ ਵੀ ਪੜ੍ਹੋ : September Kisan Mela: ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ, ਆਖ਼ਿਰੀ ਮਿਤੀ ਤੋਂ ਪਹਿਲਾਂ ਭੇਜੋ ਨਾਮਜ਼ਦਗੀਆਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਸ਼ੋਪੁਰ ਛੰਬ ਗੁਰਦਾਸਪੁਰ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਬਹਿਰਾਮਪੁਰ ਰੋਡ 'ਤੇ ਸਥਿਤ ਹੈ ਅਤੇ ਇਹ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਗਰ ਮੂੰਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇੱਥੇ ਛੋਟੇ-ਵੱਡੇ ਕੁਦਰਤੀ ਛੱਪੜ ਹਨ, ਜਿਨ੍ਹਾਂ ਵਿੱਚ ਪਾਣੀ ਜ਼ਿਆਦਾ ਨਹੀਂ ਹੈ।
ਅੱਗੇ ਉਨ੍ਹਾਂ ਦੱਸਿਆ ਕਿ ਕੇਸ਼ੋਪੁਰ ਛੰਬ ਦਾ ਪੂਰਾ ਨਾਂ ਮਾਰਚ 2013 ਵਿੱਚ ‘ਕੇਸ਼ੋਪੁਰ ਛੰਬ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ ਅਤੇ ਹੁਣ ਇਹ ਰਾਮਸਰ ਸਾਈਟ ਵਿੱਚ ਸ਼ਾਮਲ ਹੈ। ਜੰਗਲਾਤ ਵਿਭਾਗ ਨੇ ਇਸ ਨੂੰ ਪੰਛੀਆਂ ਦੀ ਰਾਖੀ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਨਵੀਂ ਯੋਜਨਾ, ਯੂਰੀਆ-ਡੀਏਪੀ ਨਾਲ ਇਹ ਖਾਦ ਖਰੀਦਣੀ ਲਾਜ਼ਮੀ
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪ੍ਰਵਾਸੀ ਪੰਛੀ ਮੱਧ-ਪੂਰਬੀ ਦੇਸ਼ਾਂ ਸਾਇਬੇਰੀਆ, ਅਫਗਾਨਿਸਤਾਨ, ਤਿੱਬਤ, ਚੀਨ ਅਤੇ ਰੂਸ ਦੇ ਬਰਫੀਲੇ ਮੈਦਾਨਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਕੇਸ਼ੋਪੁਰ ਛੰਬ ਪਹੁੰਚਦੇ ਹਨ।
ਇਹ ਪਰਵਾਸੀ ਪੰਛੀ ਮਾਰਚ ਦੇ ਅੱਧ ਤੱਕ ਇੱਥੇ ਠਹਿਰਦੇ ਹਨ ਅਤੇ ਗਰਮੀਆਂ ਆਉਂਦੇ ਹੀ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਂਦੇ ਹਨ। ਇੱਥੇ 60 ਤੋਂ ਵੱਧ ਕਿਸਮਾਂ ਦੇ ਪੰਛੀ ਆਉਂਦੇ ਹਨ, ਜਿਨ੍ਹਾਂ ਵਿੱਚ ਸਾਰਸ, ਹੰਸ, ਮੁਰਗ਼ਾਬੀਆਂ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਪੰਛੀ ਸ਼ਾਮਲ ਹਨ।
ਇਹ ਵੀ ਪੜ੍ਹੋ : Dairy Training ਦੇ ਨਵੇਂ ਬੈਚ ਲਈ 28 ਜੂਨ ਨੂੰ ਯੋਗ ਲਾਭਪਾਤਰੀਆਂ ਦੀ ਚੋਣ
ਜ਼ਿਕਰਯੋਗ ਹੈ ਕਿ ਹਰ ਸਾਲ ਸਰਦੀਆਂ ਦੇ ਮੌਸਮ 'ਚ ਇੱਥੇ ਔਸਤਨ 25 ਤੋਂ 30 ਹਜ਼ਾਰ ਪ੍ਰਵਾਸੀ ਪੰਛੀ ਆਉਂਦੇ ਹਨ। ਹਰ ਸਾਲ ਜਨਵਰੀ-ਫਰਵਰੀ ਦੇ ਮਹੀਨੇ ਵਿੱਚ, ਵਰਲਡ ਵਾਈਡ ਫੰਡ ਦੀ ਭਾਰਤੀ ਇਕਾਈ ਪਰਵਾਸੀ ਪੰਛੀਆਂ ਦੀ ਗਿਣਤੀ ਕਰਦੀ ਹੈ ਅਤੇ ਇਹ ਰਿਕਾਰਡ ਰੱਖਦੀ ਹੈ ਕਿ ਇੱਥੇ ਕਿਸ ਪ੍ਰਜਾਤੀ ਦੇ ਕਿੰਨੇ ਪਰਵਾਸੀ ਪੰਛੀ ਆਏ ਹਨ। ਕੇਸ਼ੋਪੁਰ ਛੰਬ ਪਰਵਾਸੀ ਪੰਛੀਆਂ ਲਈ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ। ਇਹੀ ਵਜ੍ਹਾ ਹੈ ਕਿ ਸਾਈਬੇਰੀਆ ਦੇ ਪੰਛੀ ਸਾਰਸ ਕਰੇਨ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ।
ਕੇਸ਼ੋਪੁਰ ਛੰਬ ਵਿਖੇ ਸੈਲਾਨੀਆਂ ਅਤੇ ਪੰਛੀ ਪ੍ਰੇਮੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਸੁੰਦਰ ਵਿਆਖਿਆ ਕੇਂਦਰ ਬਣਾਇਆ ਗਿਆ ਹੈ, ਜਿੱਥੇ ਕੇਸ਼ੋਪੁਰ ਛੰਬ ਅਤੇ ਇੱਥੇ ਆਉਣ ਵਾਲੇ ਪਰਵਾਸੀ ਪੰਛੀਆਂ ਬਾਰੇ ਜੰਗਲੀ ਜੀਵ ਵਿਭਾਗ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : 6 ਤੋਂ 28 ਜੂਨ ਤੱਕ ਤਿੰਨ ਬੈਚਾਂ ਵਿੱਚ Goat Farming ਲਈ Training Course
ਕੇਸ਼ੋਪੁਰ ਛੰਬ ਵਿਖੇ ਸੈਲਾਨੀਆਂ ਅਤੇ ਪੰਛੀ ਪ੍ਰੇਮੀਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਵਿਆਖਿਆ ਕੇਂਦਰ ਬਣਾਇਆ ਗਿਆ ਹੈ, ਜਿੱਥੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੇਸ਼ੋਪੁਰ ਛੰਬ ਅਤੇ ਪ੍ਰਵਾਸੀ ਪੰਛੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਕੇਸ਼ੋਪੁਰ ਛੰਬ ਵਿੱਚ ਸੂਬਾ ਸਰਕਾਰ ਵੱਲੋਂ ਉੱਚੇ ਟਾਵਰ ਵੀ ਬਣਾਏ ਗਏ ਹਨ ਅਤੇ ਟੈਲੀਸਕੋਪ ਦੀ ਸਹੂਲਤ ਵੀ ਦਿੱਤੀ ਗਈ ਹੈ, ਤਾਂ ਜੋ ਪੰਛੀ ਪ੍ਰੇਮੀ ਪੰਛੀਆਂ ਨੂੰ ਨੇੜਿਓਂ ਦੇਖ ਸਕਣ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Keshopur Chhamb will become a major tourist spot