1. Home
  2. ਖਬਰਾਂ

ਕਿਸਾਨਾਂ ਲਈ ਖੇਤੀ ਬੈਂਕਿੰਗ ਨੂੰ ਸਰਲ ਬਣਾਉਣ ਲਈ Krishi Jagran ਤੇ HDFC ਬੈਂਕ ਨੇ ਕੀਤੀ ਸਾਂਝੇਦਾਰੀ

ਕ੍ਰਿਸ਼ੀ ਜਾਗਰਣ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਐਚਡੀਐਫਸੀ ਬੈਂਕ ਨਾਲ ਕੀਤਾ ਸਮਝੌਤਾ।

Priya Shukla
Priya Shukla
ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ, ਭਾਰਤ ਦੇ ਸਭ ਤੋਂ ਵੱਡੇ ਐਗਰੀ-ਮੀਡੀਆ ਹਾਊਸ ਨੇ HDFC ਬੈਂਕ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਤੇ ਖੇਤੀਬਾੜੀ ਖੇਤਰ ਵਿੱਚ ਬੈਂਕਿੰਗ ਨੂੰ ਆਸਾਨ ਅਤੇ ਮੁਸ਼ਕਲ ਰਹਿਤ ਬਣਾਉਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਐਡੀਟਰ ਇਨ ਚੀਫ਼ ਐਮ.ਸੀ. ਡੋਮਿਨਿਕ, ਡਾਇਰੈਕਟਰ ਸ਼ਾਇਨੀ ਡੋਮਿਨਿਕ, ਅਨਿਲ ਭਵਨਾਨੀ, ਨੈਸ਼ਨਲ ਹੈੱਡ - ਸੈਮੀ ਅਰਬਨ ਐਂਡ ਰੂਰਲ ਬੈਂਕਿੰਗ, ਅਨੁਰਾਗ ਕੁੱਛਲ, ਖੇਤਰੀ ਦਿਹਾਤੀ ਮੁਖੀ ਤੇ ਵੰਦਿਤਾ ਸ਼ਿਵਲੇ, ਨੈਸ਼ਨਲ ਲੀਡ-ਗੋ ਟੂ ਮਾਰਕਿਟ ਰਣਨੀਤੀ ਦੀ ਮੌਜੂਦਗੀ ਵਿੱਚ MOU 'ਤੇ ਹਸਤਾਖਰ ਕੀਤੇ ਗਏ।

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਪਿਛਲੇ ਕੁਝ ਦਹਾਕਿਆਂ ਵਿੱਚ ਖੇਤੀਬਾੜੀ ਵਿੱਚ ਮਹੱਤਵਪੂਰਨ ਵਾਧੇ ਦੇ ਬਾਵਜੂਦ, ਭਾਰਤੀ ਖੇਤੀਬਾੜੀ ਤੇ ਕਿਸਾਨ ਭਾਈਚਾਰੇ ਵੱਲੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਜਾ ਰਿਹਾ ਹੈ, ਜਿਵੇਂ ਕਿ ਗਿਆਨ, ਜਾਣਕਾਰੀ, ਸਕਿੱਲ ਗੈਪਸ, ਖੇਤੀਬਾੜੀ ਵਿੱਚ ਵੱਧ ਰਹੇ ਜੋਖਮ, ਕਰਜ਼ੇ ਅਤੇ ਨਿਵੇਸ਼ਾਂ ਤੱਕ ਮਾੜੀ ਪਹੁੰਚ ਆਦਿ। ਇਸ ਦੇ ਹੱਲ ਵਜੋਂ ਕ੍ਰਿਸ਼ੀ ਜਾਗਰਣ ਤੇ HDFC ਬੈਂਕ ਨੇ ਹੱਥ ਮਿਲਾਇਆ ਹੈ।

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਮੁੱਖ ਸੰਪਾਦਕ ਐਮ ਸੀ ਡੋਮਿਨਿਕ ਦੇ ਅਨੁਸਾਰ, ਇਸ ਸਹਿਯੋਗ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਉੱਚਾ ਚੁੱਕਣਾ ਤੇ ਫੰਡਾਂ ਦੇ ਢੁਕਵੇਂ ਚੈਨਲਾਈਜ਼ੇਸ਼ਨ ਦੁਆਰਾ ਉਹਨਾਂ ਨੂੰ ਉੱਚ ਗੁਣਵੱਤਾ ਵਾਲਾ ਜੀਵਨ ਪ੍ਰਦਾਨ ਕਰਨਾ ਹੈ।

ਇਹ ਵੀ ਪੜ੍ਹੋOUAT ਅਤੇ ICAR ਇੰਸਟੀਚਿਊਟ ਉੜੀਸਾ ਵਿਚਕਾਰ MoU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਐਮਓਯੂ ਦਸਤਖਤ ਸਮਾਰੋਹ ਵਿੱਚ ਬੋਲਦਿਆਂ, ਐਮ ਸੀ ਡੋਮਿਨਿਕ ਨੇ ਕਿਹਾ, “ਐਚਡੀਐਫਸੀ ਨੇ ਬੈਂਕਿੰਗ ਖੇਤਰ ਵਿੱਚ ਇੱਕ ਮਾਪਦੰਡ ਸਥਾਪਤ ਕੀਤਾ ਹੈ ਅਤੇ ਖੇਤੀ ਖੇਤਰ ਵਿੱਚ ਉਨ੍ਹਾਂ ਦੀ ਦਿਲਚਸਪੀ ਇਸਦੇ ਭਵਿੱਖ ਲਈ ਵਿਕਾਸ ਦਾ ਇੱਕ ਪ੍ਰਮੁੱਖ ਸੰਕੇਤ ਹੈ। ਉਨ੍ਹਾਂ ਨੇ ਹਰ ਪਿੰਡ ਤੱਕ ਪਹੁੰਚਣ ਦੀ ਚੁਣੌਤੀ ਲਈ ਹੈ ਅਤੇ ਇਸ ਨੂੰ ਪੂਰਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਐਚਡੀਐਫਸੀ ਨਾਲ ਬੈਂਕਿੰਗ ਕਰਨ ਵਾਲਾ ਹਰ ਕਿਸਾਨ ਪੇਂਡੂ ਖੇਤਰ ਵਿੱਚ ਇੱਕ ਬਿਹਤਰ ਉਦਯੋਗਪਤੀ ਅਤੇ ਕਾਰੋਬਾਰੀ ਬਣੇ। ਅਸੀਂ ਜੋਸ਼ ਨਾਲ ਇਸ ਸਹਿਯੋਗ ਦੀ ਉਡੀਕ ਕਰਦੇ ਹਾਂ।”

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਨੈਸ਼ਨਲ ਹੈੱਡ - ਐਚਡੀਐਫਸੀ ਬੈਂਕ ਦੇ ਅਰਧ ਅਰਬਨ ਤੇ ਗ੍ਰਾਮੀਣ ਬੈਂਕਿੰਗ, ਅਨਿਲ ਭਵਨਾਨੀ ਨੇ ਸਮਝੌਤੇ ਤੇ ਇਸ ਨੇਕ ਉਦੇਸ਼ ਨੂੰ ਕਿਵੇਂ ਲਾਭ ਹੋਵੇਗਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, “ਸਾਡੇ ਕੋਲ ਮੈਟਰੋ ਸ਼ਹਿਰਾਂ ਵਿੱਚ 75% ਸ਼ਾਖਾਵਾਂ ਸਨ ਅਤੇ ਅਸੀਂ ਬਾਕੀ ਦੇ ਪੇਂਡੂ ਖੇਤਰਾਂ ਵਿੱਚ ਹੋਣ ਲਈ ਸੰਘਰਸ਼ ਕਰਦੇ ਹਾਂ ਕਿਉਂਕਿ ਆਰਬੀਆਈ ਦਾ ਕਹਿਣਾ ਹੈ ਕਿ 25% ਸ਼ਾਖਾਵਾਂ ਪੇਂਡੂ ਖੇਤਰਾਂ `ਚ ਹੋਣੀਆਂ ਚਾਹੀਦੀਆਂ ਹਨ ਅਤੇ ਹੁਣ ਸਾਡੀਆਂ 51% ਸ਼ਾਖਾਵਾਂ ਪੇਂਡੂ ਅਤੇ ਬਾਕੀ ਮੈਟਰੋ ਸ਼ਹਿਰਾਂ `ਚ ਹਨ। ਇਹ ਇਸ ਲਈ ਹੈ ਕਿਉਂਕਿ ਬੈਂਕ ਹੁਣ ਅਰਧ-ਪੇਂਡੂ ਅਤੇ ਸ਼ਹਿਰੀ ਥਾਵਾਂ ਵੱਲ ਵਧ ਰਹੇ ਹਨ ਕਿਉਂਕਿ ਇੱਥੇ 60% ਆਬਾਦੀ ਹੈ। ਸਾਡੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਜੋ ਵੀ ਅਸੀਂ ਖਾਂਦੇ ਹਾਂ, ਉਹ ਸਿਰਫ਼ ਸਾਡੇ ਕਿਸਾਨਾਂ ਕਰਕੇ ਹੁੰਦਾ ਹੈ, ਇਸ ਲਈ ਸਾਨੂੰ ਉਨ੍ਹਾਂ ਨੂੰ ਵੀ ਵਾਪਸ ਦੇਣਾ ਪਵੇਗਾ, ਭਾਵੇਂ ਉਹ ਜਨਤਕ ਜ਼ਿੰਮੇਵਾਰੀ ਜਾਂ ਸਮਾਜਿਕ ਜ਼ਿੰਮੇਵਾਰੀ ਦੇ ਲਿਹਾਜ਼ ਨਾਲ ਹੋਵੇ ਜਾਂ ਕਿਸਾਨ ਦੀ ਆਮਦਨ ਵਧਾਉਣ ਦੇ ਲਿਹਾਜ਼ ਨਾਲ। ਕ੍ਰਿਸ਼ੀ ਜਾਗਰਣ ਇਸ ਬਾਰੇ ਜਾਣਕਾਰੀ ਅਤੇ ਗਿਆਨ ਦਾ ਪ੍ਰਸਾਰ ਕਰ ਰਿਹਾ ਹੈ ਕਿ ਖੇਤੀਬਾੜੀ ਖੇਤਰ ਵਿੱਚ ਕੀ ਹੋ ਰਿਹਾ ਹੈ ਅਤੇ ਅਸੀਂ ਇਸ ਵਿੱਚ ਹਿੱਸਾ ਲੈਣਾ ਚਾਹੁੰਦੇ ਹਾਂ।"

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

ਕ੍ਰਿਸ਼ੀ ਜਾਗਰਣ ਤੇ HDFC ਬੈਂਕ ਦਰਮਿਆਨ MOU ਸਾਈਨ

Summary in English: Krishi Jagran and HDFC Bank have partnered to simplify agricultural banking for farmers

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters