ਕ੍ਰਿਸ਼ੀ ਜਾਗਰਣ ਨੇ 10 ਸਤੰਬਰ ਨੂੰ ਸ਼ਾਮ 7:30 ਵਜੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਪਣੀ 26ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ `ਤੇ ਕ੍ਰਿਸ਼ੀ ਜਾਗਰਣ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਆਓ ਜਾਣਦੇ ਹਾਂ ਇਸ ਪ੍ਰੋਗਰਾਮ `ਚ ਹੋਰ ਕਿ ਕੁਝ ਖਾਸ ਰਿਹਾ ਤੇ ਕਿਹੜੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਿਆਂ।
ਕੌਣ ਕੌਣ ਬਣਿਆ ਇਸ ਪ੍ਰੋਗਰਾਮ ਦਾ ਹਿੱਸਾ?
ਇਸ ਮੌਕੇ `ਤੇ ਕ੍ਰਿਸ਼ੀ ਜਾਗਰਣ ਟੀਮ ਤੋਂ ਇਲਾਵਾ ਗੈਸਟ ਆਫ਼ ਆਨਰ ਡਾ. ਅਸ਼ੋਕ ਦਲਵਈ, ਐਨ.ਆਰ.ਆਰ.ਏ. ਦੇ ਸੀ.ਈ.ਓ. ਤੇ ਮੁੱਖ ਮਹਿਮਾਨ ਅਲਫੌਂਸ ਕੰਨਨਥਾਨਮ, ਸਾਬਕਾ ਆਈ.ਏ.ਐਸ ਤੇ ਕੇਂਦਰੀ ਸੱਭਿਆਚਾਰ ਤੇ ਟੂਰਿਜ਼ਮ ਰਾਜ ਮੰਤਰੀ ਦੇ ਨਾਲ ਖੇਤੀਬਾੜੀ ਖੇਤਰ ਨਾਲ ਜੁੜੀਆਂ ਕਈ ਹਸਤੀਆਂ ਨੇ ਵੀ ਭਾਗ ਲਿਆ।
ਇਸ ਪ੍ਰੋਗਰਾਮ ਦੀਆਂ ਮੁੱਖ ਗੱਲਾਂ :
● ਕ੍ਰਿਸ਼ੀ ਜਾਗਰਣ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸਫਲ ਕਿਸਾਨ ਵੱਲੋਂ ਕੀਤੀ।
● ਉਸ ਤੋਂ ਬਾਅਦ ਕ੍ਰਿਸ਼ੀ ਜਾਗਰਣ ਤੇ ਐਗਰੀਕਲਚਰ ਵਰਲਡ ਮੈਂਗਜੀਨ ਦੇ ਪ੍ਰਧਾਨ ਸੰਪਾਦਕ ਐਮ.ਸੀ. ਡੌਮਿਨਿਕ ਤੇ ਅਧਿਕਾਰੀ ਸ਼ਾਇਨੀ ਡੌਮਿਨਿਕ ਵੱਲੋਂ ਕੇਕ ਕਟਿੰਗ ਦੀ ਰਸਮ ਕੀਤੀ ਗਈ।
● ਕੇਕ ਕਟਿੰਗ ਦੀ ਰਸਮ ਤੋਂ ਬਾਅਦ ਐਮ.ਸੀ. ਡੋਮਿਨਿਕ ਵੱਲੋਂ ਸਾਰੇ ਮਹਿਮਾਨਾਂ ਦੇ ਸੁਆਗਤ ਦੇ ਲਈ ਵੈਲਕਮ ਸਪੀਚ ਦਿੱਤੀ ਗਈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, 10 ਹਜ਼ਾਰ ਅਹੁਦਿਆਂ `ਤੇ ਭਰਤੀ ਸ਼ੁਰੂ
● ਇਸ ਪ੍ਰੋਗਰਾਮ `ਚ ਕ੍ਰਿਸ਼ੀ ਜਾਗਰਣ ਦੇ ਕਰਮਚਾਰੀਆਂ ਨੇ ਆਪੋ-ਆਪਣੇ ਸੂਬਿਆਂ ਦਾ ਲੋਕ ਨਾਚ ਪੇਸ਼ ਕੀਤਾ।
● ਇਸ ਦੇ ਨਾਲ ਹੀ ਪ੍ਰੋਗਰਾਮ `ਚ ਸ਼ਾਮਲ ਸਾਰੇ ਲੋਕਾਂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
● ਕ੍ਰਿਸ਼ੀ ਜਾਗਰਣ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਕਰੀਬ 3 ਘੰਟੇ ਚੱਲਣ ਤੋਂ ਬਾਅਦ ਸਫਲਤਾਪੂਰਵਕ ਸੰਪੰਨ ਹੋਇਆ।
Summary in English: 'Krishi Jagran' celebrated its 26th anniversary at India Habitat Centre!