Event at Krishi Jagran: 8 ਮਾਰਚ ਦਾ ਦਿਨ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਔਰਤਾਂ ਦੇ ਯੋਗਦਾਨ ਅਤੇ ਸਨਮਾਨ ਨੂੰ ਸਮਰਪਿਤ ਹੈ। ਇਸ ਵਾਰ 8 ਮਾਰਚ ਨੂੰ ਹੋਲੀ ਵੀ ਮਨਾਈ ਗਈ। ਅਜਿਹੇ ਵਿੱਚ ਇਸ ਦੌਰਾਨ ਕ੍ਰਿਸ਼ੀ ਜਾਗਰਣ ਦਫ਼ਤਰ ਵਿੱਚ ਹੋਲੀ ਅਤੇ ਮਹਿਲਾ ਦਿਵਸ ਦੀ ਧੂਮ ਦੇਖਣ ਨੂੰ ਮਿਲੀ।
International Women’s Day: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਖੇਤੀਬਾੜੀ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਕਿਹਾ ਜਾਂਦਾ ਹੈ ਕਿ ਜੇ ਕੋਈ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਅਤੇ ਔਰਤਾਂ ਨੇ ਇਹੀ ਕੰਮ ਕਰਕੇ ਦਿਖਾਇਆ ਹੈ। ਇਸ ਸਬੰਧੀ ਕ੍ਰਿਸ਼ੀ ਜਾਗਰਣ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਸਬੰਧੀ ਵੈਬੀਨਾਰ ਕਰਵਾਇਆ ਗਿਆ। ਤਾਂ ਆਓ ਜਾਣਦੇ ਹਾਂ ਇਸ ਵੈਬੀਨਾਰ ਦੀਆਂ ਸੁਰਖੀਆਂ ਬਾਰੇ...
ਔਰਤਾਂ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ। ਔਰਤਾਂ ਵਿਸ਼ਵ ਦੇ ਕਿਸਾਨਾਂ ਦਾ ਲਗਭਗ ਅੱਧਾ ਹਿੱਸਾ ਹਨ ਅਤੇ ਪਿਛਲੇ ਕੁਝ ਦਹਾਕਿਆਂ ਵਿੱਚ, ਉਨ੍ਹਾਂ ਨੇ ਖੇਤੀਬਾੜੀ ਵਿੱਚ ਆਪਣੀ ਭਾਗੀਦਾਰੀ ਨੂੰ ਵਧਾ ਦਿੱਤਾ ਹੈ। ਇਸ ਸੰਦਰਭ ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਯਾਨੀ ਕਿ 8 ਮਾਰਚ, 2023 ਨੂੰ, ਕ੍ਰਿਸ਼ੀ ਜਾਗਰਣ ਨੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਖਾਸ ਗੱਲ ਇਹ ਹੈ ਕਿ ਔਰਤਾਂ ਨੇ ਕ੍ਰਿਸ਼ੀ ਜਾਗਰਣ ਪਲੇਟਫਾਰਮ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕ੍ਰਿਸ਼ੀ ਜਾਗਰਣ ਦੀ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਔਰਤਾਂ ਨੂੰ ਹਮੇਸ਼ਾ ਕਾਮਯਾਬੀ ਦੀ ਰਾਹ `ਤੇ ਚੱਲਣ ਤੇ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ।
ਨਾਲ ਹੀ ਗਰੁੱਪ ਐਡੀਟਰ ਤੇ ਹੈਡ ਸਟ੍ਰੈਟੇਜੀਕ ਅਲਾਇਨਸਸ ਮਮਤਾ ਜੈਨ ਨੇ ਵੀ ਔਰਤਾਂ ਦਾ ਮਾਰਗਦਰਸ਼ਨ ਕੀਤਾ ਅਤੇ ਦੱਸਿਆ ਕਿ ਕਿਵੇਂ ਔਰਤਾਂ ਕਾਮਯਾਬੀ ਦੀਆਂ ਉਚਾਈਆਂ ਹਾਸਲ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : Women in Agriculture: ਖੇਤੀਬਾੜੀ ਵਿੱਚ ਔਰਤਾਂ ਦੀ ਭਾਗੀਦਾਰੀ
ਇਸ ਸਾਲ ਯਾਨੀ 2023 ਵਿੱਚ ਅਸੀਂ 112ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇੱਕ ਸਦੀ ਦੌਰਾਨ ਔਰਤ ਦਾ ਅਕਸ ਦੁਨੀਆ ਲਈ ਬਦਲ ਗਿਆ ਹੈ। ਹੁਣ ਔਰਤਾਂ ਨਾ ਸਿਰਫ਼ ਆਪਣੇ ਹੱਕਾਂ ਲਈ ਲੜਦੀਆਂ ਹਨ ਸਗੋਂ ਬਰਾਬਰੀ ਨਾਲ ਆਜ਼ਾਦ ਜੀਵਨ ਬਤੀਤ ਕਰਦੀਆਂ ਹਨ। ਇਸ ਲਈ ਔਰਤਾਂ ਦੇ ਇਸ ਖਾਸ ਦਿਨ ਦੀ ਸ਼ੁਰੂਆਤ ਵੀ ਬਹੁਤ ਦਿਲਚਸਪ ਹੈ। ਕ੍ਰਿਸ਼ੀ ਜਾਗਰਣ ਨੇ ਇਸ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ 2023 ਨੂੰ "ਐਂਬਰੈਸ ਇਕਵਿਟੀ" ਥੀਮ ਨਾਲ ਮਨਾਇਆ।
ਇਹ ਵੀ ਪੜ੍ਹੋ : International Women's Day 2023: ਨਾਰੀ ਤੂੰ ਨਾਰਾਇਣੀ, ਇਸ ਜਗਤ ਕੀ ਪਾਲਣਹਾਰਣੀ
ਇਸ ਵਾਰ ਭਾਰਤ ਵਿੱਚ ਹੋਲੀ ਦਾ ਤਿਉਹਾਰ ਵੀ 8 ਮਾਰਚ ਨੂੰ ਮਨਾਇਆ ਗਿਆ। ਇਸ ਦੌਰਾਨ ਕ੍ਰਿਸ਼ੀ ਜਾਗਰਣ ਨੇ ਆਪਣੇ ਦਿੱਲੀ ਦਫ਼ਤਰ ਵਿੱਚ ਮਹਿਲਾ ਦਿਵਸ ਅਤੇ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ।
ਇਹ ਵੀ ਪੜ੍ਹੋ : Holi 2023: ਘਰ 'ਚ ਆਸਾਨੀ ਨਾਲ ਬਣਾਓ ਇਹ 7 Herbal Gulaal
Summary in English: Krishi Jagran celebrated Women's Day and Holi festival, see the highlights