ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਹਲ ਵਾਹੁਣ, ਬਿਜਾਈ, ਸਿੰਚਾਈ, ਖਾਦ-ਬੀਜ ਅਤੇ ਕਟਾਈ ਦੇ ਖਰਚੇ ਦੇ ਅਨੁਪਾਤ ਅਨੁਸਾਰ ਕਿਸਾਨਾਂ ਨੂੰ ਸਹੀ ਕੀਮਤ ਨਹੀਂ ਮਿਲ ਪਾਂਦੀ ਹੈ, ਇਸਦਾ ਕਾਰਨ ਇਹ ਹੈ ਕਿ ਖੇਤੀਬਾੜੀ ਉਤਪਾਦਾਂ ਨੂੰ ਮਾਰਕੀਟ ਵਿਚ ਲੈ ਜਾਣ ਤੇ ਵਿਕਰੀ ਦੇ ਦੌਰਾਨ ਵਿਚੋਲੇ ਹਾਵੀ ਰਹਿੰਦੇ ਹਨ | ਕਿਸਾਨ ਜੋ ਉਪਜ ਵੇਚਣ ਆਉਂਦੇ ਹਨ ਉਹਨਾਂ ਤੋਂ ਵਿਚੋਲੇ ਘੱਟ ਕੀਮਤ 'ਤੇ ਉਪਜ ਖਰੀਦਦੇ ਹਨ ਅਤੇ ਵਧੇਰੇ ਕਮਿਸ਼ਨ ਖਾਦੇ ਹਨ ਅਤੇ ਉਹਨਾਂ ਦੀ ਫਸਲ ਵੇਚਦੇ ਹਨ | ਜੋ ਫਾਇਦਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ,ਉਹ ਇਹਨਾਂ ਵਿਚੋਲਿਆਂ ਨੂੰ ਹੋ ਜਾਂਦਾ ਹੈ | ਨਤੀਜੇ ਵਜੋਂ, ਪ੍ਰੇਸ਼ਾਨ ਹੋ ਕੇ ਬਹੁਤ ਸਾਰੇ ਕਿਸਾਨ ਖੇਤੀ ਤੋਂ ਮੂੰਹ ਮੋੜ ਲੈਂਦੇ ਹਨ । ਅਤੇ ਕੁਝ ਹੋਰ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰ ਵੱਲ ਚਲੇ ਜਾਂਦੇ ਹਨ |
ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ‘ਕ੍ਰਿਸ਼ੀ ਜਾਗਰਣ’ ਨੇ 24 ਸਾਲਾਂ ਦੀ ਸੇਵਾ ਨਿਭਾਉਣ ਤੋਂ ਬਾਅਦ ਜੂਨ ਮਹੀਨੇ ਤੋਂ ‘ਫਾਰਮਰ ਦਾ ਬ੍ਰਾਂਡ’ ਮੁਹਿੰਮ ਦੇਸ਼ ਭਰ ਵਿੱਚ ਚਲਾਇਆ ਹੋਇਆ ਹੈ। ਜਿਸ ਵਿਚ ਵੱਖ-ਵੱਖ ਰਾਜਾਂ ਦੇ ਅਗਾਂਹਵਧੂ ਕਿਸਾਨਾਂ ਨੂੰ ਕਿਸਾਨਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ‘ਕ੍ਰਿਸ਼ੀ ਜਾਗਰਣ’ ਦੇ ‘ਫਾਰਮਰ ਦਾ ਬ੍ਰਾਂਡ’ ਮੁਹਿੰਮ ਤੋਂ 200 ਤੋਂ ਵੱਧ ਅਗਾਂਹਵਧੂ ਕਿਸਾਨ ਸ਼ਾਮਲ ਹੋ ਕੇ ਆਪਣੇ ਉਤਪਾਦਾਂ ਦੀ ਗੁਣਵੱਤਾ ਬਾਰੇ ਲੱਖਾਂ ਕਿਸਾਨਾਂ ਵਿੱਚ ਵਿਚਾਰ ਵਟਾਂਦਰੇ ਕਰ ਚੁਕੇ ਹਨ। ‘ਕ੍ਰਿਸ਼ੀ ਜਾਗਰਣ’ ਦਾ ਅਜਿਹਾ ਮੰਨਣਾ ਹੈ ਕਿ ਜੇ ਕਿਸਾਨ ਆਪਣੇ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਤੋਂ ਇਲਾਵਾ ਖੁਦ ਦੀ ਬ੍ਰਾਂਡਿੰਗ ਕਰਦੇ ਹਨ ਤਾਂ ਉਹ ਆਪਣੀ ਪੈਦਾਵਾਰ ਨੂੰ ਵਾਜਬ ਕੀਮਤ ’ਤੇ ਵੇਚ ਸਕਦੇ ਹਨ।
ਮਹਤਵਪੂਰਣ ਗੱਲ ਇਹ ਹੈ ਕਿ 'ਕ੍ਰਿਸ਼ੀ ਜਾਗਰਣ' ਦੀ ਇਸ ਮੁਹਿੰਮ ਦਾ ਕਿਸਾਨਾਂ 'ਤੇ ਬਹੁਤ ਪ੍ਰਭਾਵ ਪਿਆ ਹੈ। ਇਸ ਵੇਲੇ, ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਹੁਣ ਆਪਣੀ ਉਪਜ ਦਾ ਸਹੀ ਮੁੱਲ ਪ੍ਰਾਪਤ ਕਰ ਰਹੇ ਹਨ, ਅਤੇ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਵਿਸ਼ਵਵਿਆਪੀ ਪੱਧਰ ਤੇ ਹੋਣ ਲੱਗ ਪਈ ਹੈ | ਉਹਨਾਂ ਹੀ ਕਿਸਾਨਾਂ ਵਿੱਚੋ ਚੁਣੇ ਹੋਏ ਕਿਸਾਨ, ਜਿਨ੍ਹਾਂ ਕੋਲ ਆਪਣਾ ਖੁਦ ਦਾ ਬ੍ਰਾਂਡ ਹੈ ਅਤੇ ਕ੍ਰਿਸ਼ੀ ਜਾਗਰਣ ਦੇ ਜ਼ਰੀਏ ਆਪਣੇ ਉਤਪਾਦਾਂ ਨੂੰ ਚੰਗੇ ਮੁੱਲ 'ਤੇ ਵੇਚ ਪਾ ਰਹੇ ਹਨ | ਉਹਵੇ ਹੀ ਕਿਸਾਨ 5 ਸਤੰਬਰ 2020 ਨੂੰ ਕ੍ਰਿਸ਼ੀ ਜਾਗਰਣ ਦੇ ਫੇਸਬੁੱਕ ਪੇਜ https://www.facebook.com/krishi.jagran ਤੇ ਲਾਈਵ ਹੋ ਕੇ ਦੇਸ਼ ਭਰ ਦੇ 1000 ਕਿਸਾਨਾਂ ਨੂੰ ਸੰਬੋਧਿਤ ਕਰਣਗੇ ਅਤੇ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਬ੍ਰਾਂਡ ਵਿਕਸਤ ਕੀਤਾ ਹੈ,ਅਤੇ ਕਿਵੇਂ ਆਪਣੀ ਉਪਜ ਦਾ ਮੰਡੀਕਰਨ ਕਰਦੇ ਹਨ ਅਤੇ ਕਿੰਨੀ ਲਾਗਤ 'ਤੇ ਉਹਨਾਂ ਨੂੰ ਕਿੰਨਾ ਫਾਇਦਾ ਹੋ ਰਿਹਾ ਹੈ ....
ਨੋਟ: - ਜੋ ਕਿਸਾਨ 5 ਸਤੰਬਰ ਨੂੰ ਇਸ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਕਿਸਾਨ https://bit.ly/31uPLuI ਲਿੰਕ 'ਤੇ ਜਾ ਕੇ ਆਪਣਾ ਰਜਿਸਟਰੇਸ਼ਨ ਕਰਣ |
Summary in English: Krishi Jagran is celebrating Monthly Mahautsav on 5th September under FTB Abhiyan