1. Home
  2. ਖਬਰਾਂ

Krishi Jagran ਵੱਲੋਂ ਕਿਸਾਨਾਂ ਲਈ ਖਾਸ ਪਲੇਟਫਾਰਮ ਤਿਆਰ, ਜਾਣੋ MFOI Awards 2024 ਵਿੱਚ ਇੱਕ Star Farmer Speaker ਵੱਜੋਂ ਮਿਲਣਗੇ ਕਿਹੜੇ ਲਾਭ?

ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ 2024 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਾਰ ਕ੍ਰਿਸ਼ੀ ਜਾਗਰਣ ਵੱਲੋਂ ਕਿਸਾਨਾਂ ਲਈ ਖਾਸ ਮੰਚ ਤਿਆਰ ਕੀਤਾ ਗਿਆ ਹੈ। ਇਸ ਪਲੇਟਫਾਰਮ ਰਾਹੀਂ ਕਿਸਾਨ MFOI Awards 2024 ਵਿੱਚ ਆਪਣੀ ਸਫਲਤਾ ਦੀ ਕਹਾਣੀ ਅਤੇ ਖੇਤੀਬਾੜੀ ਗਿਆਨ ਨੂੰ ਸਾਂਝਾ ਕਰਕੇ ਵੱਖਰੀ ਪਛਾਣ ਬਣਾ ਸਕਦੇ ਹਨ।

Gurpreet Kaur Virk
Gurpreet Kaur Virk
ਇੱਕ ਸਟਾਰ ਫਾਰਮਰ ਸਪੀਕਰ ਦੇ ਤੌਰ 'ਤੇ MFOI Awards 2024 ਵਿੱਚ ਸ਼ਾਮਲ ਹੋਣ ਦੇ ਫਾਇਦੇ

ਇੱਕ ਸਟਾਰ ਫਾਰਮਰ ਸਪੀਕਰ ਦੇ ਤੌਰ 'ਤੇ MFOI Awards 2024 ਵਿੱਚ ਸ਼ਾਮਲ ਹੋਣ ਦੇ ਫਾਇਦੇ

Star Farmer Speaker: ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੀ 50 ਫੀਸਦੀ ਤੋਂ ਵੱਧ ਆਬਾਦੀ ਖੇਤੀ 'ਤੇ ਨਿਰਭਰ ਹੈ। ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਗਿਆ ਹੈ ਕਿ ਖੇਤੀ ਵਿੱਚ ਲਗਾਤਾਰ ਹੋ ਰਹੇ ਨੁਕਸਾਨ ਕਾਰਨ ਕਿਸਾਨ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਮੁੜ ਖੇਤੀ ਵੱਲ ਮੁੜਨ ਦੀ ਲੋੜ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਕਿਸੇ ਵਿਸ਼ੇਸ਼ ਉਪਰਾਲੇ ਦਾ ਹੋਣਾ ਲਾਜ਼ਮੀ ਹੈ। ਇੱਥੇ ਕ੍ਰਿਸ਼ੀ ਜਾਗਰਣ ਦੀ ਗੱਲ ਕਰੀਏ ਤਾਂ ਇਹ ਸੰਸਥਾ ਪਿਛਲੇ 27 ਸਾਲਾਂ ਤੋਂ ਕਿਸਾਨਾਂ ਦੀ ਭਲਾਈ, ਉਨ੍ਹਾਂ ਦੀ ਆਰਥਿਕ ਹਾਲਤ ਅਤੇ ਖੇਤੀ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।

ਬੇਸ਼ਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਵੱਲ ਮੁੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਇਸ ਮੁਹਿੰਮ ਵਿੱਚ ਕ੍ਰਿਸ਼ੀ ਜਾਗਰਣ ਵੀ ਪਿੱਛੇ ਨਹੀਂ ਹੈ। ਜੀ ਹਾਂ, ਕ੍ਰਿਸ਼ੀ ਜਾਗਰਣ ਵੱਲੋਂ ਵੀ ਖੇਤੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ 'ਚ ਕ੍ਰਿਸ਼ੀ ਜਾਗਰਣ ਵੱਲੋਂ ਪਿਛਲੇ ਸਾਲ ਵਾਂਗ ਇਸ ਸਾਲ ਫਿਰ ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਐਮਐਫਓਆਈ 2023 (MFOI 2023) ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਕ੍ਰਿਸ਼ੀ ਜਾਗਰਣ ਐਮਐਫਓਆਈ 2024 (MFOI 2024) ਦੀਆਂ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ। ਇਸ ਵਾਰ ਕ੍ਰਿਸ਼ੀ ਜਾਗਰਣ ਵੱਲੋਂ ਕਿਸਾਨਾਂ ਲਈ ਇੱਕ ਖਾਸ ਮੰਚ ਤਿਆਰ ਕੀਤਾ ਗਿਆ ਹੈ। ਦਰਅਸਲ, ਮਿਲੀਅਨੇਅਰ ਫਾਰਮਰ ਆਫ ਇੰਡੀਆ (MFOI) ਅਵਾਰਡਸ 2024 ਵਿੱਚ ਕਿਸਾਨਾਂ ਨੂੰ 'ਸਟਾਰ ਫਾਰਮਰਜ਼ ਸਪੀਕਰਸ' ਵਜੋਂ ਬੁਲਾਇਆ ਗਿਆ ਹੈ। ਇਸ ਰਾਹੀਂ ਕਿਸਾਨ MFOI Awards 2024 ਵਿੱਚ ਆਪਣੀ ਸਫਲਤਾ ਦੀ ਕਹਾਣੀ ਅਤੇ ਖੇਤੀਬਾੜੀ ਗਿਆਨ ਨੂੰ ਸਾਂਝਾ ਕਰਕੇ ਵੱਖਰੀ ਪਛਾਣ ਬਣਾ ਸਕਦੇ ਹਨ।

ਕ੍ਰਿਸ਼ੀ ਜਾਗਰਣ ਦੇ ਇਸ ਵਿਲੱਖਣ ਪਲੇਟਫਾਰਮ ਦਾ ਉਦੇਸ਼ ਦੇਸ਼ ਦੇ ਹਰ ਕੋਨੇ ਦੇ ਕਿਸਾਨਾਂ ਨੂੰ ਇਨ੍ਹਾਂ ਸਫਲ ਅਤੇ ਪ੍ਰੇਰਨਾਦਾਇਕ ਕਿਸਾਨਾਂ ਦੀਆਂ ਕਹਾਣੀਆਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਵੀ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖ ਸਕਣ ਅਤੇ ਆਪਣੇ ਖੇਤਾਂ ਅਤੇ ਕਾਰੋਬਾਰਾਂ ਵਿੱਚ ਨਵੇਂ ਆਯਾਮ ਜੋੜ ਸਕਣ। ਐਮਐਫਓਆਈ ਅਵਾਰਡ ਸ਼ੋਅ ਵਿੱਚ, ਸਟਾਰ ਕਿਸਾਨ ਆਪਣੀ ਸਫਲਤਾ ਦੀਆਂ ਕਹਾਣੀਆਂ ਸੁਣਾਉਣਗੇ ਅਤੇ ਕਿਸਾਨ ਭਾਈਚਾਰੇ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਤਰ੍ਹਾਂ, ਇਹ ਸਮਾਗਮ ਨਾ ਸਿਰਫ਼ ਕਿਸਾਨਾਂ ਵਿੱਚ ਪ੍ਰੇਰਨਾ ਦਾ ਆਦਾਨ-ਪ੍ਰਦਾਨ ਕਰੇਗਾ ਸਗੋਂ ਖੇਤੀ ਖੇਤਰ ਵਿੱਚ ਨਵੀਨਤਾ ਅਤੇ ਤਰੱਕੀ ਨੂੰ ਵੀ ਉਤਸ਼ਾਹਿਤ ਕਰੇਗਾ।

ਇਸ ਪਲੇਟਫਾਰਮ 'ਤੇ ਹਿੱਸਾ ਲੈ ਕੇ ਤੁਸੀਂ ਨਾ ਸਿਰਫ਼ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕਰ ਸਕਦੇ ਹੋ, ਸਗੋਂ ਵਿਸ਼ਵ ਖੇਤੀਬਾੜੀ ਭਾਈਚਾਰੇ ਵਿੱਚ ਆਪਣੇ ਆਪ ਨੂੰ ਇੱਕ ਮੋਹਰੀ ਕਿਸਾਨ ਵਜੋਂ ਸਥਾਪਤ ਕਰ ਸਕਦੇ ਹੋ। ਤੁਸੀਂ ਨਵੀਆਂ ਤਕਨੀਕਾਂ ਅਤੇ ਤਰੀਕਿਆਂ ਨਾਲ ਜਾਣੂ ਹੋਵੋਗੇ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਸਮਰੱਥ ਹੋਵੋਗੇ। ਇਸ ਦੇ ਨਾਲ, ਤੁਹਾਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲੇਗੀ, ਜੋ ਤੁਹਾਡੇ ਖੇਤੀਬਾੜੀ ਦੇ ਕੰਮ ਅਤੇ ਕਾਰੋਬਾਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗੀ। ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਸ 2024 ਦੇ ਇਸ ਵਿਲੱਖਣ ਪਲੇਟਫਾਰਮ ਦਾ ਹਿੱਸਾ ਬਣ ਕੇ, ਤੁਸੀਂ ਵੀ ਦੇਸ਼ ਅਤੇ ਦੁਨੀਆ ਭਰ ਦੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਹੋ, ਅਤੇ ਖੇਤੀਬਾੜੀ ਖੇਤਰ ਵਿੱਚ ਨਵੀਆਂ ਤਬਦੀਲੀਆਂ ਦੀ ਅਗਵਾਈ ਕਰ ਸਕਦੇ ਹੋ।

ਇਹ ਵੀ ਪੜ੍ਹੋ: Breaking Boundaries in Agriculture: ਵਿਦੇਸ਼ੀ ਕਿਸਾਨਾਂ ਨਾਲ ਸਜੇਗਾ MFOI 2024 ਦਾ ਮੰਚ, Dubai-Philippines ਸਮੇਤ ਇਨ੍ਹਾਂ ਦੇਸ਼ਾਂ ਤੋਂ ਕਿਸਾਨ ਪਹੁੰਚਣਗੇ ਦਿੱਲੀ

ਸਟਾਰ ਫਾਰਮਰ ਸਪੀਕਰ ਦੇ ਫਾਇਦੇ

ਸਟਾਰ ਫਾਰਮਰਜ਼ ਦੇ ਤੌਰ 'ਤੇ, ਤੁਹਾਨੂੰ ਹਜ਼ਾਰਾਂ ਕਿਸਾਨਾਂ ਨਾਲ ਆਪਣੀ ਸਫਲਤਾ ਦੀ ਕਹਾਣੀ ਅਤੇ ਖੇਤੀਬਾੜੀ ਵਿੱਚ ਅਪਣਾਈਆਂ ਗਈਆਂ ਤਕਨੀਕਾਂ ਨੂੰ ਸਾਂਝਾ ਕਰਨ ਦਾ ਮੌਕਾ ਮਿਲੇਗਾ। ਤੁਹਾਡੀ ਕਹਾਣੀ ਤੋਂ ਪ੍ਰੇਰਿਤ ਹੋ ਕੇ, ਹੋਰ ਕਿਸਾਨ ਵੀ ਤੁਹਾਡੇ ਤਜ਼ਰਬਿਆਂ ਨੂੰ ਅਪਣਾ ਕੇ ਤੁਹਾਡੀ ਖੇਤੀ ਨੂੰ ਇੱਕ ਨਵੇਂ ਪੱਧਰ 'ਤੇ ਲਿਜਾਣ ਦੇ ਯੋਗ ਹੋਣਗੇ।

ਐਮਐਫਓਆਈ ਅਵਾਰਡ ਇੱਕ ਵੱਕਾਰੀ ਗਲੋਬਲ ਪਲੇਟਫਾਰਮ ਹੈ, ਜਿੱਥੇ ਤੁਹਾਨੂੰ ਤੁਹਾਡੀਆਂ ਪ੍ਰਾਪਤੀਆਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿੱਤੀ ਜਾਵੇਗੀ। ਇਹ ਮੌਕਾ ਤੁਹਾਨੂੰ ਗਲੋਬਲ ਐਗਰੀਕਲਚਰ ਕਮਿਊਨਿਟੀ ਵਿੱਚ ਇੱਕ ਮਹੱਤਵਪੂਰਨ ਮਾਨਤਾ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ: Krishi Jagran ਅਤੇ Mahindra Tractors ਦਾ ਸਾਂਝਾ ਉਪਰਾਲਾ, MFOI 2024 ਲਈ ਹਜ਼ਾਰਾਂ ਕਿਸਾਨਾਂ ਨੇ ਕਰਵਾਈ ਰਜਿਸਟ੍ਰੇਸ਼ਨ

ਇਸ ਸਮਾਗਮ ਵਿੱਚ ਤੁਹਾਨੂੰ ਭਾਰਤੀ ਅਤੇ ਅੰਤਰਰਾਸ਼ਟਰੀ ਖੇਤੀ ਮਾਹਿਰਾਂ, ਉੱਦਮੀਆਂ ਅਤੇ ਪ੍ਰਮੁੱਖ ਕਿਸਾਨਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਇਸ ਨੈੱਟਵਰਕਿੰਗ ਰਾਹੀਂ ਤੁਸੀਂ ਮਹੱਤਵਪੂਰਨ ਸਾਂਝੇਦਾਰੀ ਬਣਾ ਸਕਦੇ ਹੋ, ਜੋ ਭਵਿੱਖ ਵਿੱਚ ਤੁਹਾਡੇ ਕਾਰੋਬਾਰ ਨੂੰ ਹੋਰ ਵੀ ਸਫਲ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਾਂ ਦੌਰਾਨ ਤੁਹਾਨੂੰ ਇੱਕ ਵਿਸ਼ੇਸ਼ ਇਕੱਠ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ, ਜਿੱਥੇ ਭਾਰਤ ਅਤੇ ਵਿਦੇਸ਼ਾਂ ਦੇ ਮੋਹਰੀ ਅਤੇ ਅਗਾਂਹਵਧੂ ਕਿਸਾਨ ਖੇਤੀਬਾੜੀ ਖੇਤਰ ਵਿੱਚ ਸੰਭਾਵੀ ਵਪਾਰਕ ਮੌਕਿਆਂ ਅਤੇ ਨਵੀਨਤਾਵਾਂ ਬਾਰੇ ਚਰਚਾ ਕਰਨ ਲਈ ਇਕੱਠੇ ਹੋਣਗੇ। ਇਹ ਕਾਰੋਬਾਰੀ ਆਪਸੀ ਤਾਲਮੇਲ ਤੁਹਾਨੂੰ ਨਵੇਂ ਵਿਚਾਰਾਂ ਅਤੇ ਵਪਾਰਕ ਭਾਈਵਾਲੀ ਵਿਕਸਿਤ ਕਰਨ ਦਾ ਸੁਨਹਿਰੀ ਮੌਕਾ ਦੇਵੇਗਾ।

Summary in English: Krishi Jagran prepared a special platform for farmers, Know the benefits of being a Star Farmer Speaker at MFOI Awards 2024?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters