1. Home
  2. ਖਬਰਾਂ

Krishi Vigyan Kendra, Hoshiarpur ਵੱਲੋਂ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਦਾ ਆਯੋਜਨ

ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਖੇਤੀ ਤੋਂ ਵੱਧ ਮੁਨਾਫੇ ਲਈ ਪਸ਼ੂ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ, ਮਧੂ ਮੱਖੀ ਪਾਲਣ, ਖੁੰਬ ਉਤਪਾਦਨ ਜਿਹੇ ਖੇਤੀ ਸਹਾਇਕ ਧੰਧੇ ਅਪਨਾਉਣ 'ਤੇ ਜੋਰ ਦਿੱਤਾ ਅਤੇ ਇਸ ਬਾਬਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਏ ਜਾ ਰਹੇ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਆ।

Gurpreet Kaur Virk
Gurpreet Kaur Virk
ਕਿਸਾਨ ਭਲਾਈ ਸਬੰਧੀ ਮਿਲਣੀ ਦਾ ਆਯੋਜਨ

ਕਿਸਾਨ ਭਲਾਈ ਸਬੰਧੀ ਮਿਲਣੀ ਦਾ ਆਯੋਜਨ

KVK Hoshiarpur: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਅਟਾਰੀ, ਜੋਨ-1 ਦੇ ਅਧੀਨ ਕਾਰਜਸ਼ੀਲ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮਿਤੀ 26 ਦਸੰਬਰ, 2024 ਨੂੰ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਦਾ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਜੀ ਆਇਆਂ ਕਿਹਾ ਅਤੇ ਇਸ ਕੇਂਦਰ ਦੁਆਰਾ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਡਾ. ਬੌਂਸ ਨੇ ਖੇਤੀ ਤੋਂ ਵੱਧ ਮੁਨਾਫੇ ਲਈ ਪਸ਼ੂ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ, ਮਧੂ ਮੱਖੀ ਪਾਲਣ, ਖੁੰਬ ਉਤਪਾਦਨ ਜਿਹੇ ਖੇਤੀ ਸਹਾਇਕ ਧੰਧੇ ਅਪਨਾਉਣ ਤੇ ਵੀ ਜੋਰ ਦਿੱਤਾ ਅਤੇ ਇਸ ਬਾਬਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਏ ਜਾ ਰਹੇ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਆ। ਉਹਨਾਂ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸ਼ੋਸ਼ਲ ਮੀਡਿਆ ਪਲੈਟਫਾਰਮ-ਪੀਏਯੂ ਦੀ ਵੈੱਬਸਾਇਟ, ਪੀਏਯੂ ਕਿਸਾਨ ਐਪ, ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ. ਯੂਟਿਅੂਬ, ਖੇਤੀ ਸੰਦੇਸ਼, ਆਦਿ ਦੀ ਵਰਤੋਂ ਰਾਂਹੀ ਖੇਤੀ ਗਿਆਨ ਤੇ ਨਵੀਨਤਮ ਤਕਨੀਕੀ ਜਾਣਕਾਰੀ ਉਪਲਬਧ ਕਰਵਾਈ ਜਾ ਰਹੀ ਹੈ।

ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਵਿਗਿਆਨੀਆਂ, ਸ਼੍ਰੀ ਗੁਰਪ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ) ਅਤੇ ਡਾ.ਪ੍ਰਭਜੋਤ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਖਾਦ, ਨਦੀਨ ਤੇ ਕੀਟ ਪ੍ਰਬੰਧਨ, ਖਾਸਕਰ, ਹਲਕੀਆਂ ਜਮੀਨਾਂ ਵਿੱਚ ਮੈਂਗਨੀਜ ਤੱਤ ਦੀ ਪੂਰਤੀ, ਗੁੱਲੀ ਡੰਡਾ ਨਦੀਨ ਅਤੇ ਕਣਕ ਦੀ ਪੀਲੀ ਕੁੰਗੀ ਦੀ ਰੋਕਥਾਮ ਬਾਬਤ ਤਕਨੀਕੀ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ: ਪੀ.ਏ.ਯੂ. ਨੇ Gujarat-Maharashtra ਸਥਿਤ ਦੋ ਫਰਮਾਂ ਨਾਲ Biogas Plant ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਕੀਤੇ ਸਮਝੌਤੇ

ਕੈਂਪ ਵਿੱਚ ਪਿੰਡ ਚੱਗਰਾਂ ਦੇ ਸਾਬਕਾ ਸਰਪੰਚ, ਸ਼੍ਰੀ ਸੁਬਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ, ਸ਼੍ਰੀ ਸੁਰਜੀਤ ਸਿੰਘ, ਸ਼੍ਰੀ ਰਾਜਵਿੰਦਰ ਕੁਮਾਰ, ਸ੍ਰੀ ਦਾਨ ਸਿੰਘ, ਸ਼੍ਰੀ ਧੰਨਵੀਰ ਸਿੰਘ, ਸ਼੍ਰੀ ਮਨਮੋਹਨ ਸਿੰਘ, ਸ਼੍ਰੀ ਸਰਬਨ ਸਿੰਘ ਬਿੱਟੂ, ਸ਼੍ਰੀ ਤਰਸੇਮ ਸਿੰਘ, ਸ਼੍ਰ੍ਰੀ ਜਸਵਿੰਦਰ ਸਿੰਘ, ਸ਼੍ਰੀ ਕੁਲਦੀਪ ਸਿੰਘ ਤੇ ਸ਼੍ਰੀ ਸੰਤੋਖ ਸਿੰਘ ਹਾਜਿਰ ਰਹੇ ਅਤੇ ਆਪਣੇ ਖਦਸ਼ਿਆਂ ਤੇ ਖੇਤੀ ਸਮੱਸਿਆਂ ਬਾਰੇ ਮਾਹਿਰਾਂ ਨਾਲ ਵਿਚਾਰ ਚਰਚਾ ਕੀਤੀ।

Summary in English: Krishi Vigyan Kendra, Hoshiarpur organizes Farmer Scientist Interface at village Chaggarn

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters