1. Home
  2. ਖਬਰਾਂ

KVK Hoshiarpur ਵੱਲੋਂ ਝੋਨੇ ਦੀ ਮਸ਼ੀਨੀ ਲੁਆਈ ਦੇ ਪਸਾਰ ਬਾਬਤ ਵਿਧੀ ਪ੍ਰਦਰਸ਼ਨੀਆਂ ਦਾ ਆਯੋਜਨ

ਝੋਨੇ ਅਤੇ ਬਾਸਮਤੀ ਵਿੱਚ ਖਾਦਾਂ ਅਤੇ ਪਾਣੀ ਦੀ ਸੰਤੁਲਿਤ ਵਰਤੋਂ ਸਬੰਧੀ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਲਗਾਇਆ ਕੈਂਪ, ਡਾ. ਬੌਂਸ ਨੇ ਦੱਸਿਆ ਕਿ ਸਾਉਣੀ, 2025 ਦੌਰਾਨ ਪਿੰਡ ਮੂਗੋਵਾਲ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਲੱਗਭਗ 300 ਏਕੜ ਰਕਬੇ ਤੇ ਝੋਨੇ ਦੀ ਮਸ਼ੀਨੀ ਲੁਆਈ ਕੀਤੀ ਜਾ ਰਹੀ ਹੈ।

Gurpreet Kaur Virk
Gurpreet Kaur Virk
ਝੋਨੇ ਦੀ ਮਸ਼ੀਨੀ ਲੁਆਈ

ਝੋਨੇ ਦੀ ਮਸ਼ੀਨੀ ਲੁਆਈ

Paddy Transplanting: ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ 16-6-2025 ਨੂੰ ਪਿੰਡ ਮੂਗੋਵਾਲ ਵਿਖੇ ਝੋਨੇ ਦੀ ਮਸ਼ੀਨੀ ਲੁਆਈ ਦੇ ਵਿਸਥਾਰ ਬਾਰੇ ਇੱਕ ਖੇਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ, ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਟਰਾਂਸਪਲਾਂਟੇਸ਼ਨ ਲਈ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਹੈ।

ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਇਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਪੈਡੀ ਨਰਸਰੀ ਸੀਡਰ ਮਸ਼ੀਨ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਨਾਲ ਖਰਚੇ ਅਤੇ ਲੇਬਰ ਦੀ ਬੱਚਤ ਹੁੰਦੀ ਹੈ।

ਡਾ. ਬੌਂਸ ਨੇ ਦੱਸਿਆ ਕਿ ਪਿੰਡ ਦੇ ਅਗਾਂਹਵਧੂ ਸਰਪੰਚ, ਸ਼੍ਰੀ. ਭੁਪਿੰਦਰ ਸਿੰਘ ਦੁਆਰਾ ਝੋਨੇ ਦੀ ਮਸ਼ੀਨੀ ਲੁਆਈ ਦਾ ਉਪਰਾਲਾ ਪਿਛਲੇ ਸਾਲ ਕੀਤਾ ਗਿਆ ਅਤੇ ਤਕਰੀਬਨ 150 ਏਕੜ ਤੇ ਇਸ ਢੰਗ ਨਾਲ ਬਿਜਾਈ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਉਣੀ, 2025 ਦੌਰਾਨ ਪਿੰਡ ਮੂਗੋਵਾਲ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਲੱਗਭਗ 300 ਏਕੜ ਰਕਬੇ ਤੇ ਝੋਨੇ ਦੀ ਮਸ਼ੀਨੀ ਲੁਆਈ ਕੀਤੀ ਜਾ ਰਹੀ ਹੈ।

ਸਰਪੰਚ ਸ਼੍ਰੀ. ਭੁਪਿੰਦਰ ਸਿੰਘ ਅਤੇ ਉਹਨਾਂ ਦੇ ਭਰਾ ਸ਼੍ਰੀ. ਤਰਲੋਚਨ ਸਿੰਘ ਵੱਲ਼ੋਂ ਆਪਣੇ 80 ਏਕੜ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ 100 ਏਕੜ ਤੇ ਇਸ ਸਾਲ ਮਸ਼ੀਨੀ ਲੁਆਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੀ ਬਲਬੀਰ ਸਿੰਘ ਅਤੇ ਸ਼੍ਰੀ ਕਸ਼ਮੀਰ ਸਿੰਘ ਵੱਲੋਂ ਵੀ ਇਸ ਤਕਨੀਕ ਨੁੰ ਅਪਣਾਇਆ ਜਾ ਰਿਹਾ ਹੈ।

ਡਾ.ਬੌਂਸ ਨੇ ਹੋਰ ਜਾਣਕਾਰੀ ਸਾਂਝੇ ਕਰਦਿਆਂ ਕਿਹਾ ਕਿ ਇਸ ਵਾਰ ਪਿੰਡ ਮੂਗੋਵਾਲ ਵਿੱਚ ਪੀ.ਏ.ਯੂ. ਟਰੈਕਟਰ ਚਲਿਤ ਮੈਟ ਨਰਸਰੀ ਸੀਡਰ ਰਾਹੀਂ ਮੈਟ ਟਾਇਪ ਪਨੀਰੀ ਦੀ ਬਿਜਾਈ ਕੀਤੀ ਗਈ, ਜਿਸ ਨਾਲ ਲੇਬਰ ਨਾਲ ਮੈਟ ਟਾਇਪ ਪਨੀਰੀ ਤਿਆਰ ਕਰਨ ਨਾਲੋਂ 64-68% ਲਾਗਤ ਅਤੇ 93-94.4% ਮਜ਼ਦੂਰੀ ਦੀ ਬੱਚਤ ਹੁੰਦੀ ਹੈ।

ਇਹ ਵੀ ਪੜ੍ਹੋ: Good News For Farmers: ਡੀ.ਐਸ.ਆਰ. ਤਕਨੀਕ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇਗਾ 4500 ਰੁਪਏ ਦਾ ਬੋਨਸ

ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਐਗਰੀਕਲਚਰਲ ਇੰਜੀਨਿਅਰਿੰਗ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲੁਆਈ ਦੀ ਸੁਚੱਜੀ ਵਰਤੋਂ ਬਾਰੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫਾਰਿਸ਼ ਮੈਟ ਟਾਇਪ ਪਨੀਰੀ ਕੱਟਣ ਲਈ ਪੀ.ਏ.ਯੂ. ਨਰਸਰੀ ਕੱਟਰ ਦੀ ਵਿਧੀ ਪ੍ਰਦਰਸ਼ਨੀ ਵੀ ਕੀਤੀ।ਨਰਸਰੀ ਕੱਟਰ ਦੀ ਮੈਟ ਕੱਟਣ ਦੀ ਸਮਰੱਥਾ 325-425 ਮੈਟ ਪ੍ਰਤੀ ਘੰਟਾ ਹੈ ਅਤੇ ਇਕ ਵਿਅਕਤੀ ਇਸ ਕੱਟਰ ਨਾਲ 25-30 ਏਕੜ ਲਈ ਮੈਟ ਟਾਇਪ ਪਨੀਰੀ ਅਸਾਨੀ ਨਾਲ ਕੱਟ ਸਕਦਾ ਹੈ।ਇਸ ਕੱਟਰ ਨਾਲ ਮੈਟ ਟਾਇਪ ਪਨੀਰੀ ਕੱਟਣ ਨਾਲ, ਦਾਤੀ ਨਾਲ ਹੱਥੀ ਮੈਟ ਕੱਟਣ ਦੇ ਮੁਕਾਬਲੇ 58.8% ਲੇਬਰ ਦੀ ਬੱਚਤ ਅਤੇ 55.7% ਸਮੇਂ ਦੀ ਬੱਚਤ ਹੁੰਦੀ ਹੈ।

Summary in English: KVK Hoshiarpur organizes method demonstrations on the spread of mechanical paddy transplanting

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters