ਕ੍ਰਿਸ਼ੀ ਜਾਗਰਣ ਦੁਆਰਾ Farmer The Brand ਆਰੰਭ ਪਿਛਲੇ 7 ਮਹੀਨੇ ਤੋਂ ਚੱਲ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਦੇਸ਼ ਭਰ ਦੇ ਅਗਾਂਹਵਧੂ ਕਿਸਾਨਾਂ ਨੂੰ ਆਪਣੀਆਂ ਗੱਲਾਂ ਅਤੇ ਉਤਪਾਦਾਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਇਹਨਾਂ ਹੀ ਕਿਸਾਨਾਂ ਵਿੱਚੋ ਇਕ ਅਗਾਂਹਵਧੂ ਕਿਸਾਨ ਪ੍ਰਿਤਪਾਲ ਸਿੰਘ ਧਾਲੀਵਾਲ ਕ੍ਰਿਸ਼ੀ ਜਾਗਰਣ ਪੰਜਾਬ ਫੇਸਬੁਕ ਤੇ ਲਾਈਵ ਹੋਏ ਸੀ, ਜੋ ਪਿੰਡ ਬਿੱਧੀਪੁਰ ਜ਼ਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ।
ਉਹਨਾਂ ਨੇ ਸਬਤੋ ਪਹਿਲਾ ਕ੍ਰਿਸ਼ੀ ਜਾਗਰਣ ਕੰਪਨੀ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਇਸ ਮੰਚ ਤੇ ਆਨ ਦਾ ਮੌਕਾ ਦਿੱਤਾ। ਜਿਹਨਾਂ ਦਾ ਵਿਸ਼ਾ ਸੀ ਝੋਨਾ ਅਤੇ ਕਣਕ ਦੀ ਖੇਤੀ।
ਪ੍ਰਿਤਪਾਲ ਜੀ ਮੁਖ ਤੌਰ ਤੇ ਦੋ ਫਸਲਾਂ ਦੀ ਖੇਤੀ ਕਰਦੇ ਹਨ ਕਣਕ ਅਤੇ ਝੋਨੇ ਦੀ, ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣੀ ਖੇਤ ਦੀ ਸਿਹਤ ਕਿਸ ਪ੍ਰਕਾਰ ਬਰਕਰਾਰ ਰੱਖਣੀ ਚਾਹੀਦੀ ਹੈ, ਅਤੇ ਖੇਤੀ ਨੂੰ ਕਿਸ ਤਰਾਂ ਲਾਭਦਾਇਕ ਬਣਾਇਆ ਜਾ ਸਕਦਾ ਹੈ। ਜਿਵੇ ਕਿ ਜਿਸ ਤਰਾਂ ਅੱਪਾ 17 ਤੋਂ 20 ਅਪ੍ਰੈਲ ਤਕ ਕਣਕ ਨੂੰ ਵਡ ਲੈਂਦੇ ਹਾਂ। ਤੂੜੀ ਬਨਾਂਉਣ ਤੋਂ ਬਾਅਦ ਘੱਟ ਤੋਂ ਘੱਟ ਸਾਡੇ ਖੇਤ 50 ਦਿਨ ਖਾਲੀ ਰਹਿੰਦੇ ਹਨ। ਜੇ ਅੱਪਾ ਸਾਰੇ ਹੀ ਜਾਣੇ ਉਹਦੇ ਵਿਚ ਜਿਯੰਤ੍ਰ, ਬਾਜਰਾ, ਤੇ ਮੂੰਗੀ ਰਲਾ ਕੇ ਬੀਜ ਦਈਏ ਤਾਂ ਉਹ 45 ਦੀਨਾਂ ਦੇ ਵਿਚ ਘਟੋ- ਘੱਟ ਡੇੜ ਫੁੱਟ ਹੋ ਜਾਂਦੀ ਹੈ। ਜਿਵੇ ਹੀ ਜਿਯੰਤ੍ਰ ਜਾਂ ਮੂੰਗੀ 45 ਦੀਨਾਂ ਦੀ ਹੋ ਜਾਂਦੀ ਹੈ ਉਹਨਾਂ ਚਿਰ ਸਾਡੇ ਝੋਨੇ ਦੀ ਪਨੀਰੀ ਵੀ ਤਿਆਰ ਹੋਈ ਹੁੰਦੀਂ ਹੈ। ਅੱਪਾ ਖੇਤ ਤਿਆਰ ਕਰਕੇ ਪਾਣੀ ਛੱਡ ਕੇ ਜਿਯੰਤ੍ਰ ਨੂੰ ਵਿਚ ਹੀ ਵਾਦਾਗੇ, ਜਿਸ ਨਾਲ ਸਾਡੀ ਖੇਤਾਂ ਦੀ ਸਿਹਤ ਵੀ ਵਧੀਆ ਰਹੇਗੀ ਤੇ ਦੂੱਜੇ ਪਾਸੇ ਸਾਨੂ ਖਾਦ ਵੀ ਬਹੁਤ ਘੱਟ ਪਾਣੀ ਪਵੇਗੀ ਅਤੇ ਸਾਨੂੰ ਉਹਦੇ ਵਿਚ DAP ਖਾਦ ਵੀ ਪਾਉਣ ਦੀ ਕੋਈ ਲੋੜ ਨਹੀਂ ਹੋਵੇਗੀ।
ਅੱਗੇ ਉਹਨਾਂ ਨੇ ਦੱਸਿਆ ਕਿ ਜਦੋ ਅੱਪਾ ਝੋਨਾ ਵੱਢਦੇ ਹਾਂ, ਝੋਨਾ ਵੱਢਣ ਤੋਂ ਬਾਅਦ ਜਾ ਤੇ ਅੱਪਾ ਇਸਨੂੰ ਐਸਮੇਸ ਵਾਲੀ ਮਸ਼ੀਨ ਨਾਲ ਝੋਨਾ ਵੱਢਵਾ ਲਈਏ, ਜੇ ਸਾਨੂੰ ਐਸਮੇਸ ਵਾਲੀ ਮਸ਼ੀਨ ਨਹੀਂ ਮਿਲਦੀ ਤੇ ਅੱਪਾ ਕਟਰ ਫੇਰ ਕੇ ਜਦੋ ਇਕ ਸਾਰ ਪਰਾਲੀ ਖਿਲਰ ਜਾਵੇਗੀ ਤੇ ਉਹਦੇ ਵਿਚ ਅੱਪਾ ਹੈਪੀਸੀਡਰ ਦੇ ਨਾਲ ਸਿੱਧੀ ਬਿਜਾਈ ਕਰ ਸਕਦੇ ਹਾਂ।
ਉਹਨਾਂ ਨੇ ਦੱਸਿਆ ਕਿ ਮੇਂ ਖੇਤਾਂ ਵਿਚ 5 ਸਾਲਾਂ ਤੋਂ ਲਗਾਤਾਰ ਹੈਪੀਸੀਡਰ ਨਾਲ ਕਣਕ ਬੀਜ ਰਿਹਾ ਹਾਂ। ਅੰਤ ਵਿਚ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕਣਕ ਜਾਂ ਤਾਂ ਹੈਪੀਸੀਡਰ ਨਾਲ ਬੀਜੋ ਜਾਂ ਸੁਪਰਸੀਡਰ ਨਾਲ ਬੀਜੋ।
ਦੋਵੇ ਹੀ ਬਹੁਤ ਕਾਰਗਰ ਤਰੀਕੇ ਹਨ ਇਸ ਨਾਲ ਤੁਹਾਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ।
ਵਧੇਰੇ ਜਾਣਕਾਰੀ ਲਈ ਤੁਸੀਂ ਇਸ ਲਿੰਕ 'ਤੇ ਕਲਿੱਕ ਕਰ ਸਕਦੇ ਹੋ
https://www.facebook.com/1721760867835958/videos/724657818165311
Summary in English: Learn how Pritpal Singh does profitable farming