1. Home
  2. ਖਬਰਾਂ

Mental Health: ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਬਿਹਤਰੀ ਲਈ 'ਧਿਆਨ ਲਗਾਉਣਾ' ਅਤੇ 'ਤਨਾਓ ਪ੍ਰਬੰਧਨ' ਸੈਸ਼ਨਾਂ ਦੀ ਲੜੀ ਦਾ ਆਯੋਜਨ

ਇਹ ਸ਼ੈਸ਼ਨ ਯੂਨੀਵਰਸਿਟੀ ਗ੍ਰਾਂਟਸ ਕਮਿਸਨ ਦੇ ਦਿਸ਼ਾ-ਨਿਰਦੇਸ਼ ਅਧੀਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਭਲਾਈ, ਮਨੋਵਿਗਿਆਨਕ ਅਤੇ ਭਾਵਨਾਤਮਕ ਤੰਦਰੁਸਤੀ ਦੀ ਬਿਹਤਰੀ ਲਈ ਕਰਵਾਏ ਗਏ।

Gurpreet Kaur Virk
Gurpreet Kaur Virk
ਮਾਨਸਿਕ ਸਿਹਤ ਵਿਸ਼ੇ ’ਤੇ ਸ਼ੈਸ਼ਨ

ਮਾਨਸਿਕ ਸਿਹਤ ਵਿਸ਼ੇ ’ਤੇ ਸ਼ੈਸ਼ਨ

Mental Health Awareness: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਬਿਹਤਰੀ ਲਈ ਇਕ ਸ਼ੈਸ਼ਨ ਲੜੀ ਦਾ ਆਯੋਜਨ ਕੀਤਾ ਗਿਆ। ਪਹਿਲੇ ਸ਼ੈਸ਼ਨ ਦਾ ਵਿਸ਼ਾ ‘ਧਿਆਨ ਲਗਾਉਣਾ’ਅਤੇ ਦੂਜੇ ਦਾ ‘ਤਨਾਓ ਪ੍ਰਬੰਧਨ’ਸੀ।

ਇਹ ਸ਼ੈਸ਼ਨ ਯੂਨੀਵਰਸਿਟੀ ਗ੍ਰਾਂਟਸ ਕਮਿਸਨ ਦੇ ਦਿਸ਼ਾ-ਨਿਰਦੇਸ਼ ਅਧੀਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਭਲਾਈ, ਮਨੋਵਿਗਿਆਨਕ ਅਤੇ ਭਾਵਨਾਤਮਕ ਤੰਦਰੁਸਤੀ ਦੀ ਬਿਹਤਰੀ ਲਈ ਕਰਵਾਏ ਗਏ।

ਧਿਆਨ ਸ਼ੈਸ਼ਨ ਦਾ ਸੰਚਾਲਨ ਸ਼੍ਰੀਮਤੀ ਮੋਨਾ ਲਾਲ, ਹਿਦਾਇਤਕਾਰ, ਸਦਗੁਰੂ ਇੰਟਰਨਲ ਇੰਜਨੀਅਰਿੰਗ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਧਿਆਨ ਲਗਾਉਣ, ਇਕਾਗਰ ਚਿੱਤ ਮਨ ਅਤੇ ਸਮੁੱਚੀ ਤੰਦਰੁਸਤੀ ਬਾਰੇ ਦੱਸਿਆ। ਵਲੰਟੀਅਰਾਂ ਅਤੇ ਹੋਰ ਵਿਦਿਆਰਥੀਆਂ ਨੇ ਆਪਣੇ ਮਨ ਨੂੰ ਸ਼ਾਂਤ ਕਰਨ, ਤਨਾਓ ਘਟਾਉਣ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨ ਦੇ ਬਾਰੇ ਸਿੱਖਿਆ। ਉਨ੍ਹਾਂ ਦੇ ਨਾਲ ਹੋਰ ਹਿਦਾਇਤਕਾਰਾਂ ਦੀ ਟੀਮ ਸੀ ਜਿਸ ਨੇ ਵਿਦਿਆਰਥੀਆਂ ਦਾ ਨਿਜੀ ਤੌਰ ’ਤੇ ਮਾਰਗਦਰਸ਼ਨ ਕੀਤਾ।

ਡਾ. ਨਿਧੀ ਸ਼ਰਮਾ, ਐਨ ਐਸ ਐਸ ਸੰਯੋਜਕ ਨੇ ਦੱਸਿਆ ਕਿ ਨਿਯਮਿਤ ਧਿਆਨ, ਅਭਿਆਸ ਨਾਲ ਸਾਕਾਰਾਤਮਕ ਮਾਨਸਿਕਤਾ ਤਿਆਰ ਹੁੰਦੀ ਹੈ। ਜਿਸ ਨਾਲ ਅਕਾਦਮਿਕ ਪ੍ਰਦਰਸ਼ਨ ਅਤੇ ਨਿਜੀ ਵਿਕਾਸ ਵਿੱਚ ਸੁਧਾਰ ਹੁੰਦਾ ਹੈ। ਦੂਜਾ ਸ਼ੈਸ਼ਨ ਸ਼੍ਰੀ ਵਿਦੁਰ ਠਾਕੁਰ ਵੱਲੋਂ ਕਰਵਾਇਆ ਗਿਆ। ਉਨ੍ਹਾਂ ਨੇ ਤਨਾਓ ਪ੍ਰਬੰਧਨ ਨਾਲ ਸੰਬੰਧਿਤ ਵਿਸ਼ਿਆਂ ’ਤੇ ਇਕ ਪੇਸ਼ਕਾਰੀ ਦਿੱਤੀ। ਇਨ੍ਹਾਂ ਸ਼ੈਸ਼ਨਾਂ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਫ਼ਿਸ਼ਰੀਜ਼ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਪੰਜਾਬ ਦੇ Agriculture Minister ਨੇ PAMETI ਵਿਖੇ 73 ਇਨਪੁਟ ਡੀਲਰਾਂ ਨੂੰ ਦਿੱਤੇ ਸਰਟੀਫਿਕੇਟ, ਕਿਸਾਨਾਂ ਨੂੰ ਸਸਕਤ ਬਣਾਉਣ ਦੀ ਕੀਤੀ ਅਪੀਲ

ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਮਾਨਸਿਕ ਸਿਹਤ ਵਿਸ਼ੇ ’ਤੇ ਅਜਿਹੇ ਸ਼ੈਸ਼ਨ ਸਮੁੱਚੀ ਤੰਦੁਰਸਤੀ ਦੇ ਨਾਲ-ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਡੀ ਯੋਗਤਾ ਵਧਾਉਂਦੇ ਹਨ। ਕਾਲਜ ਆਫ ਫ਼ਿਸ਼ਰੀਜ਼ ਦੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ, ਡਾ. ਐਸ ਐਸ ਹਸਨ ਨੇ ਧਿਆਨ ਸ਼ੈਸ਼ਨ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਲਈ ਸਰਗਰਮ ਭੂਮਿਕਾ ਨਿਭਾਈ।

Summary in English: Mental Health: NSS Unit of Veterinary University conducted sessions on mental health

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters