1. Home
  2. ਖਬਰਾਂ

Zydex ਦੇ ਉਤਪਾਦਾਂ ਨਾਲ ਬਾਗਬਾਨੀ ਖੇਤਰ ਵਿੱਚ ਆਈ ਕ੍ਰਾਂਤੀ, ਪੰਜਾਬ ਦੇ Kinnow Farmers ਦੀ ਬਦਲੀ ਕਿਸਮਤ, MFOI 2024 ਵਿੱਚ ਹੋਣਗੇ ਇਹ ਕਿਸਾਨ ਸਨਮਾਨਿਤ

Zydex Agriculture Solutions Company ਨੇ ਦੁਨੀਆ ਵਿੱਚ ਪਹਿਲੀ ਵਾਰ ਮਾਇਕੋਰਾਇਜਾ ਵਾਲੇ ਬਾਇਓਫਰਟੀਲਾਈਜ਼ਰ ਤਕਨਾਲੋਜੀ ਨੂੰ ਵਿਕਸਿਤ ਕੀਤਾ ਹੈ, ਜੋ ਮਿੱਟੀ ਨੂੰ ਨਰਮ, ਹਵਾਦਾਰ ਅਤੇ ਭੁਰਭਰਾ ਬਣਾਉਂਦਾ ਹੈ। ਇਸ ਦੇ ਨਾਲ ਹੀ ਇਹ ਜੈਵਿਕ ਸ਼ਕਤੀ ਨੂੰ ਵੀ ਵਧਾਉਂਦਾ ਹੈ। ਦੱਸ ਦੇਈਏ ਕਿ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਦੇ ਕਿਸਾਨਾਂ ਵੱਲੋਂ ਆਪਣੀ ਕਿੰਨੂ ਦੀ ਫ਼ਸਲ ਲਈ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਕਿਸਮਤ ਬਦਲ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਕਿਸਾਨਾਂ ਦਾ ਕੀ ਕਹਿਣਾ ਹੈ...

Gurpreet Kaur Virk
Gurpreet Kaur Virk
ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ

ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ

Zydex Agriculture Solutions: ਮੌਜੂਦਾ ਸਮੇਂ ਵਿੱਚ ਪੌਸ਼ਟਿਕ, ਸੁਰੱਖਿਅਤ ਅਤੇ ਕਿਫਾਇਤੀ ਭੋਜਨ ਪੈਦਾ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ, ਕਿਉਂਕਿ ਅਜਿਹੀ ਖੁਰਾਕ ਪੈਦਾ ਕਰਨ ਲਈ ਸਿਹਤਮੰਦ ਮਿੱਟੀ ਅਤੇ ਖੇਤੀ ਯੋਗ ਲੋੜੀਂਦੇ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪਰ ਹਕੀਕਤ ਇਹ ਹੈ ਕਿ ਅੱਜ ਦਿਨੋਂ-ਦਿਨ ਵਿਗੜ ਰਹੀ ਮਿੱਟੀ ਦੀ ਸਿਹਤ ਅਤੇ ਤੇਜ਼ੀ ਨਾਲ ਡਿੱਗਦਾ ਪਾਣੀ ਦਾ ਪੱਧਰ ਦੁਨੀਆ ਸਾਹਮਣੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਹਾਲਾਂਕਿ, ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰ ਆਪਣੇ ਪੱਧਰ 'ਤੇ ਉਪਰਾਲੇ ਕਰ ਰਹੇ ਹਨ। ਪਰ ਕੁਝ ਸੰਸਥਾਵਾਂ ਵੀ ਜ਼ਮੀਨੀ ਪੱਧਰ 'ਤੇ ਮਿੱਟੀ ਅਤੇ ਪਾਣੀ ਦੀ ਸਿਹਤ ਨੂੰ ਸੁਧਾਰਨ ਲਈ ਕੰਮ ਕਰ ਰਹੀਆਂ ਹਨ। ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਵੀ ਇਨ੍ਹਾਂ ਸੰਸਥਾਵਾਂ ਵਿਚੋਂ ਇੱਕ ਹੈ।

ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਨੇ ਦੁਨੀਆ ਵਿੱਚ ਪਹਿਲੀ ਵਾਰ ਮਾਇਕੋਰਾਇਜਾ ਵਾਲੇ ਬਾਇਓਫਰਟੀਲਾਈਜ਼ਰ ਤਕਨਾਲੋਜੀ ਨੂੰ ਵਿਕਸਿਤ ਕੀਤਾ ਹੈ, ਜੋ ਮਿੱਟੀ ਨੂੰ ਨਰਮ, ਹਵਾਦਾਰ ਅਤੇ ਭੁਰਭਰਾ ਬਣਾਉਂਦਾ ਹੈ। ਇਸ ਦੇ ਨਾਲ ਹੀ ਇਹ ਜੈਵਿਕ ਸ਼ਕਤੀ ਨੂੰ ਵੀ ਵਧਾਉਂਦਾ ਹੈ। ਇਨ੍ਹਾਂ ਉਤਪਾਦਾਂ ਦੀ ਮਦਦ ਨਾਲ ਪਾਣੀ ਦੀ ਸਟੋਰੇਜ ਸ਼ਕਤੀ ਵਧਦੀ ਹੈ ਅਤੇ ਫਸਲ ਚੰਗੀ ਹੁੰਦੀ ਹੈ, ਜਿਸ ਨਾਲ ਉਤਪਾਦਨ ਵੀ ਜ਼ਿਆਦਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਦੁੱਗਣਾ-ਤਿਗੁਣਾ ਮੁਨਾਫਾ ਹੁੰਦਾ ਹੈ। ਜ਼ਾਈਡੈਕਸ ਦੇ ਉਤਪਾਦਾਂ ਦੀ ਸਭ ਤੋਂ ਵੱਧ ਵਰਤੋਂ ਕਿੰਨੂ ਦੀ ਕਾਸ਼ਤ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਕਿਸਾਨ ਸਰ੍ਹੋਂ ਦੀ ਫਸਲ ਲਈ ਵੀ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਦੇ ਹਨ।

ਦੱਸ ਦੇਈਏ ਕਿ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਦੇ ਕਿਸਾਨਾਂ ਵੱਲੋਂ ਆਪਣੀ ਕਿੰਨੂ ਦੀ ਫ਼ਸਲ ਲਈ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਕਿੰਨੂ ਦਾ ਰੰਗ, ਆਕਾਰ, ਭਾਰ ਅਤੇ ਦਿੱਖ ਆਮ ਕਿੰਨੂ ਨਾਲੋਂ ਕਾਫੀ ਵਧੀਆ ਹੁੰਦਾ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਾਈਡੈਕਸ ਦਾ ਜ਼ਾਇਟੋਨਿਕ ਐੱਮ ਕਿੰਨੂ ਦੇ ਬੂਟਿਆਂ ਨੂੰ ਮਜ਼ਬੂਤ ​​ਅਤੇ ਬਿਮਾਰੀਆਂ ਪ੍ਰਤੀ ਰੋਧਕ ਵੀ ਬਣਾਉਂਦਾ ਹੈ। ਨਾ ਸਿਰਫ ਕੰਪਨੀ ਦਾ ਦਾਅਵਾ ਹੈ, ਸਗੋਂ ਕਿਸਾਨਾਂ ਦਾ ਵੀ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਪੌਦਿਆਂ ਦੇ ਵਾਧੇ ਵਿੱਚ ਸੁਧਾਰ ਹੁੰਦਾ ਹੈ ਅਤੇ ਉਹਨਾਂ ਦੀ ਉਪਜ ਵੀ ਵਧਦੀ ਹੈ। ਪੰਜਾਬ ਦੇ ਕੁਝ ਕਿਸਾਨਾਂ ਨਾਲ ਕ੍ਰਿਸ਼ੀ ਜਾਗਰਣ ਦੀ ਪੰਜਾਬੀ ਟੀਮ ਦੀ ਸੀਨੀਅਰ ਐਡੀਟਰ ਗੁਰਪ੍ਰੀਤ ਕੌਰ ਵਿਰਕ ਨੇ ਖ਼ਾਸ ਗੱਲਬਾਤ ਕੀਤੀ।

1. ਅਜੈ ਵਿਸ਼ਨੋਈ: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਵਸਨੀਕ ਅਜੈ ਵਿਸ਼ਨੋਈ ਇੱਕ ਅਗਾਂਹਵਧੂ ਕਿਸਾਨ ਹਨ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਤਕਨੀਕੀ ਗਿਆਨ ਸਦਕਾ ਬਾਗਬਾਨੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲਾਂਕਿ, ਇਹ ਕਿਸਾਨ ਕਣਕ ਅਤੇ ਸਰ੍ਹੋਂ ਦੀ ਵੀ ਕਾਸ਼ਤ ਕਰਦਾ ਹੈ, ਪਰ ਜ਼ਮੀਨ ਦੇ ਵੱਡੇ ਹਿੱਸੇ 'ਤੇ ਕਿਸਾਨ ਵੱਲੋਂ ਕਿੰਨੂ ਦੀ ਖੇਤੀ ਕੀਤੀ ਜਾਂਦੀ ਹੈ। ਦਰਅਸਲ, ਕਿਸਾਨ ਅਜੈ ਵਿਸ਼ਨੋਈ ਨੇ 20 ਸਾਲ ਪਹਿਲਾਂ ਆਪਣੀ 30 ਏਕੜ ਜ਼ਮੀਨ ਵਿੱਚੋਂ 25 ਏਕੜ ਵਿੱਚ ਕਿੰਨੂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ, ਜੋ ਅੱਜ ਉਨ੍ਹਾਂ ਦੀ ਮੁੱਖ ਫ਼ਸਲ ਬਣ ਗਈ ਹੈ। ਇਸ ਤੋਂ ਇਲਾਵਾ ਉਹ ਬਾਕੀ ਬਚੀ 5 ਏਕੜ ਜ਼ਮੀਨ 'ਤੇ ਕਣਕ ਅਤੇ ਸਰ੍ਹੋਂ ਦੀ ਫਸਲ ਉਗਾਉਂਦੇ ਹਨ। ਗੱਲਬਾਤ ਦੌਰਾਨ ਅਜੈ ਵਿਸ਼ਨੋਈ ਨੇ ਦੱਸਿਆ ਕਿ ਉਹ ਕਿੰਨੂ ਦੀ ਫਸਲ ਤੋਂ ਸਾਲਾਨਾ 200 ਕੁਇੰਟਲ ਪ੍ਰਤੀ ਏਕੜ ਝਾੜ ਲੈਂਦੇ ਹਨ। ਖਰਚੇ ਦੀ ਗੱਲ ਕਰੀਏ ਤਾਂ ਕਿੰਨੂ ਦੀ ਕਾਸ਼ਤ 'ਤੇ ਇਨ੍ਹਾਂ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ, ਪਰ ਸਹੀ ਪ੍ਰਬੰਧਨ ਅਤੇ ਦੇਖਭਾਲ ਨਾਲ ਇਹ ਲਾਗਤ ਬਹੁਤ ਜ਼ਿਆਦਾ ਮੁਨਾਫੇ ਵਿੱਚ ਬਦਲ ਜਾਂਦੀ ਹੈ। ਅਜੈ ਵਿਸ਼ਨੋਈ ਦਾ ਕਹਿਣਾ ਹੈ ਕਿ ਕਿੰਨੂ ਦੀ ਖੇਤੀ ਵਿੱਚ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਦੇ ਲਈ ਉਹ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੀਆਂ ਜ਼ਾਇਟੋਨਿਕ ਐੱਮ, ਐਨ.ਪੀ.ਕੇ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼), ਅਤੇ ਜ਼ਿੰਕ ਕਿੱਟਾਂ ਦੀ ਵਰਤੋਂ ਕਰਦੇ ਹਨ। ਕਿਸਾਨ ਦਾ ਕਹਿਣਾ ਹੈ ਕਿ ਜ਼ਾਈਡੈਕਸ ਦੇ ਉਤਪਾਦ ਮਿੱਟੀ ਨੂੰ ਨਰਮ, ਹਵਾਦਾਰ ਅਤੇ ਭੁਰਭਰਾ ਬਣਾਉਂਦੇ ਹਨ, ਜਿਸ ਨਾਲ ਪਾਣੀ ਦੀ ਸਟੋਰੇਜ ਸ਼ਕਤੀ ਵਧਦੀ ਹੈ ਅਤੇ ਫਸਲ ਚੰਗੀ ਹੁੰਦੀ ਹੈ। ਅਜੈ ਵਿਸ਼ਨੋਈ ਵੱਲੋਂ ਇਨ੍ਹਾਂ ਉਤਪਾਦਾਂ ਦੀ ਪਿਛਲੇ 7 ਸਾਲਾਂ ਤੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਕਾਫੀ ਖੁਸ਼ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਹ ਉਤਪਾਦ ਵਰਤਣ ਦੀ ਸਲਾਹ ਦਿੰਦੇ ਹਨ।

ਇਹ ਵੀ ਪੜ੍ਹੋ: Hybrid Cross X-35 ਕਿਸਮ ਨੇ ਬਦਲੀ ਪੰਜਾਬ ਦੇ ਕਿਸਾਨਾਂ ਦੀ ਕਿਸਮਤ, MFOI 2024 ਦੀ ਰੈਡਿਸ਼ ਕੈਟੇਗਰੀ Somani Seedz ਵੱਲੋਂ ਸਪਾਂਸਰ

2. ਕਿਸਾਨ ਸਟੀਨੂੰ ਜੈਨ: ਪੌਸ਼ਟਿਕ ਤੱਤਾਂ ਦਾ ਸਹੀ ਸੰਤੁਲਨ ਬਣਾਈ ਰੱਖਣ ਨਾਲ ਨਾ ਸਿਰਫ਼ ਫ਼ਸਲ ਦੀ ਪੈਦਾਵਾਰ ਵਿੱਚ ਸੁਧਾਰ ਹੁੰਦਾ ਹੈ, ਸਗੋਂ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਇਹ ਕਹਿਣਾ ਹੈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਸਟੀਨੂੰ ਜੈਨ ਨੰਬੜਦਾਰ ਦਾ, ਜੋ ਆਪਣੀ ਕੁੱਲ 15 ਏਕੜ ਜ਼ਮੀਨ ਵਿਚੋਂ 8 ਏਕੜ ਜ਼ਮੀਨ 'ਤੇ ਸਫਲ ਬਾਗਬਾਨੀ ਕਰ ਰਹੇ ਹਨ। ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਕਿਸਾਨ ਸਟੀਨੂੰ ਜੈਨ ਨੇ ਕਰੀਬ 6 ਸਾਲ ਪਹਿਲਾਂ ਕਿੰਨੂ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ। ਬਾਗਬਾਨੀ ਦੇ ਸ਼ੁਰੁਆਤੀ ਦਿਨਾਂ ਦੌਰਾਨ ਇਸ ਕਿਸਾਨ ਵੱਲੋਂ ਜਿਹੜੇ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਉਸਦੇ ਨਤੀਜੇ ਸਹੀ ਨਹੀਂ ਸਨ ਅਤੇ ਰਸਾਇਣਾ ਦੇ ਵਾਧੂ ਇਸਤੇਮਾਲ ਕਾਰਨ ਵੀ ਫੱਲਾਂ 'ਤੇ ਮਾੜਾ ਅਸਰ ਪੈ ਰਿਹਾ ਸੀ। ਕਿਸਾਨ ਸਟੀਨੂੰ ਜੈਨ ਨੇ ਆਪਣੀ ਖੋਜ ਜਾਰੀ ਰੱਖਦਿਆਂ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਬਾਰੇ ਸੁਣਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੀ ਕਿੰਨੂ ਦੀ ਫਸਲ ਲਈ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਦਾ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਵਰਤ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਗੁਣਵੱਤਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਫੱਲ ਪ੍ਰਾਪਤ ਹੋ ਰਹੇ ਹਨ। ਕਿਸਾਨ ਸਟੀਨੂੰ ਜੈਨ ਦੀ ਮੰਨੀਏ ਤਾਂ ਜ਼ਾਈਡੈਕਸ ਦਾ ਬਾਇਓ-ਫਰਟੀਲਾਈਜ਼ਰ, ਜੋ ਕਿ ਜ਼ਾਇਟੋਨਿਕ ਵਜੋਂ ਜਾਣਿਆ ਜਾਂਦਾ ਹੈ, ਵੱਖਰੇ ਢੰਗ ਨਾਲ ਕੰਮ ਕਰਦਾ ਹੈ। ਇਹ ਇੱਕ ਬਾਇਓਡੀਗ੍ਰੇਡੇਬਲ, ਪਾਣੀ ਵਿੱਚ ਘੁਲਣਸ਼ੀਲ ਪੌਲੀਮਰ ਬਣਤਰ ਹੈ ਜੋ ਮਿੱਟੀ ਵਿੱਚ ਪ੍ਰਵੇਸ਼ ਕਰਦਾ ਹੈ, ਮਿੱਟੀ ਦੀ ਬਣਤਰ ਨੂੰ ਵਧਾਉਂਦਾ ਹੈ ਅਤੇ ਜੈਵਿਕ ਗਤੀਵਿਧੀ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ ਇਹ ਮਿੱਟੀ ਦੀ ਸਿਹਤ ਨੂੰ ਵਿਆਪਕ ਤੌਰ 'ਤੇ ਸੰਬੋਧਿਤ ਕਰਦੇ ਹੋਏ, ਜ਼ਰੂਰੀ ਰੋਗਾਣੂਆਂ ਅਤੇ ਪੌਸ਼ਟਿਕ ਤੱਤਾਂ ਨੂੰ ਵੀ ਪੇਸ਼ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਸੀਂ ਮਿੱਟੀ ਦੀ ਬਣਤਰ ਵਿੱਚ ਸੁਧਾਰ ਕਰਕੇ ਫਸਲਾਂ ਨੂੰ ਵਧੇਰੇ ਪੌਸ਼ਟਿਕ ਤੱਤਾਂ ਅਤੇ ਪਾਣੀ ਦੀ ਕੁਸ਼ਲਤਾ ਨਾਲ ਪਹੁੰਚ ਕਰਨ ਦੇ ਯੋਗ ਬਣਾਉਂਦੇ ਹਾਂ। ਦੱਸ ਦੇਈਏ ਕਿ ਜ਼ਾਇਟੋਨਿਕ ਪੌਦਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਰਸਾਇਣਕ ਕੀਟਨਾਸ਼ਕਾਂ ਦੀ ਲੋੜ ਨੂੰ ਘਟਾਉਂਦਾ ਹੈ, ਜਿਸ ਰਾਹੀਂ ਕਿਸਾਨ ਪੈਦਾਵਾਰ ਜਾਂ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਤਬਦੀਲੀ ਕਰ ਸਕਦੇ ਹਨ।

ਇਹ ਵੀ ਪੜ੍ਹੋ: Journey of Krishi Jagran: ਕ੍ਰਿਸ਼ੀ ਜਾਗਰਣ ਦੇ 28 ਸਾਲਾਂ ਦਾ ਸ਼ਾਨਦਾਰ ਸਫਰ

3. ਸੱਜਣ ਕਾਰਵਾਸਰਾ: ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਦੇ ਰਹਿਣ ਵਾਲੇ ਕਿਸਾਨ ਸੱਜਣ ਕਾਰਵਾਸਰਾ ਆਪਣੇ ਕਿੱਤੇ ਵੱਜੋਂ ਅੱਜ ਹੋਰਨਾਂ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਦਰਅਸਲ, ਇਹ ਅਗਾਂਹਵਧੂ ਕਿਸਾਨ ਆਪਣੀ ਕੁੱਲ 20 ਏਕੜ ਜ਼ਮੀਨ ਵਿਚੋਂ 10 ਏਕੜ ਜ਼ਮੀਨ 'ਤੇ ਕਿੰਨੂ ਦੀ ਸਫਲ ਬਾਗਬਾਨੀ ਕਰ ਰਹੇ ਹਨ। ਕਿਸਾਨ ਦੀ ਇਸ ਕਾਮਯਾਬੀ ਦੇ ਸਫਰ ਨੂੰ ਸੌਖਾ ਬਣਾਉਣ ਲਈ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦਾ ਬਹੁਤ ਵੱਡਾ ਹੱਥ ਹੈ। ਕਿਸਾਨ ਨਾਲ ਗੱਲਬਾਤ ਦੌਰਾਨ ਪੱਤਾ ਲੱਗਿਆ ਕਿ ਉਹ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਉਤਪਾਦਾਂ ਦੀ ਵਰਤੋਂ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਨਤੀਜੇ ਹਾਸਿਲ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਕਰਨ ਨਾਲ ਝਾੜ ਵੀ ਵਧੀਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਜੋ ਪੈਦਾਵਾਰ ਮਿਲਦੀ ਹੈ, ਉਸ ਦੀ ਗੁਣਵੱਤਾ ਵੀ ਨੰਬਰ 1 ਹੁੰਦੀ ਹੈ। ਹੋਰਨਾਂ ਕਿਸਾਨਾਂ ਵਾਂਗ ਇਹ ਕਿਸਾਨ ਵੀ ਅਜਿਹਾ ਮੰਨਦੇ ਹਨ ਕਿ ਉਨ੍ਹਾਂ ਕਿ ਜ਼ਾਈਡੈਕਸ ਦਾ ਜ਼ਾਇਟੋਨਿਕ ਐੱਮ ਵਰਤਣ ਨਾਲ ਬੂਟਿਆਂ ਦੇ ਵਿਕਾਸ ਅਤੇ ਉਸ ਦੀ ਬਣਤਰ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ। ਇਹ ਉਤਪਾਦ ਕਿੰਨੂ ਦੇ ਬੂਟਿਆਂ ਦੀ ਜੜ੍ਹਾਂ ਨੂੰ ਮਜਬੂਤੀ ਦਿੰਦੇ ਹਨ ਅਤੇ ਉਸ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਹੀ ਨਹੀਂ ਕਿਸਾਨ ਦੇ ਦੱਸਿਆ ਕਿ ਜ਼ਾਈਡੈਕਸ ਦੇ ਉਤਪਾਦਾਂ ਤੋਂ ਤਿਆਰ ਕੀਤੀ ਗਈ ਫਸਲ ਨੂੰ ਮਾਰਕੀਟ ਵਿੱਚ ਵੇਚਣ ਨਾਲ ਵਧੀਆ ਕੀਮਤ ਮਿਲਦੀ ਹੈ, ਕਿਉਂਕਿ ਇਨ੍ਹਾਂ ਉਤਪਾਦਾਂ ਨਾਲ ਤਿਆਰ ਕਿੰਨੂ ਫੱਲ ਦੀ ਰੰਗਤ ਅਤੇ ਆਕਾਰ ਹੋਰ ਫੱਲ ਨਾਲ਼ੋਂ ਗੁਣਵੱਤਾ ਪੱਖੋਂ ਬਹੁਤ ਵਧੀਆ ਹੁੰਦੇ ਹਨ। ਕਿਸਾਨ ਸੱਜਣ ਕਾਰਵਾਸਰਾ, ਜੋ ਲੰਬੇ ਸਮੇਂ ਤੋਂ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਨਾਲ ਜੁੜੇ ਹੋਏ ਹਨ, ਇਨ੍ਹਾਂ ਉਤਪਾਦਾਂ ਦੇ ਨਤੀਜਿਆਂ ਤੋਂ ਬਹੁਤ ਸੰਤੁਸ਼ਟ ਹਨ ਅਤੇ ਕਿਸਾਨਾਂ ਨੂੰ ਇਨ੍ਹਾਂ ਦੀ ਵਰਤੋਂ ਕਿੰਨੂ ਅਤੇ ਸਰ੍ਹੋਂ ਦੀ ਫਸਲ ਲਈ ਕਰਨ ਦੀ ਸਿਫਾਰਸ਼ ਕਰਦੇ ਹਨ।

ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ

ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ

4. ਮੋਹਿਤ ਸਿਆਗ: ਆਪਣੀ 40 ਏਕੜ ਜ਼ਮੀਨ ਵਿਚੋਂ 24 ਏਕੜ ਜ਼ਮੀਨ 'ਤੇ ਕਿੰਨੂ ਦੀ ਕਾਸ਼ਤ ਕਰ ਰਹੇ ਫਾਜ਼ਿਲਕਾ ਜ਼ਿਲ੍ਹੇ ਦੇ ਡੋਡੇ ਵਾਲਾ ਪਿੰਡ ਦੇ ਕਿਸਾਨ ਮੋਹਿਤ ਸਿਆਗ ਵੀ ਉਨ੍ਹਾਂ ਕਿਸਾਨਾਂ ਦੀ ਲੜੀ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੇ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਉਤਪਾਦਾਂ ਨਾਲ ਕਿੰਨੂ ਦੀ ਖੇਤੀ ਨੂੰ ਸਫਲ ਬਣਾਇਆ ਹੈ। ਇਸ ਸਬੰਧੀ ਜਦੋਂ ਕਿਸਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪਿਛਲੇ ਅਤੇ ਮੌਜੂਦਾ ਨਤੀਜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਜ਼ਾਈਡੈਕਸ ਬਾਗਬਾਨਾਂ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਇਹ ਇਸ ਲਈ ਕਿਉਂਕਿ ਜ਼ਾਈਡੈਕਸ ਮਿੱਟੀ-ਪਾਣੀ 'ਤੇ ਧਿਆਨ ਕੇਂਦ੍ਰਤ ਕਰਕੇ ਪੌਦਿਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ, ਜਿਸ ਦਾ ਸਾਫ ਫਰਕ ਪਹਿਲਾ ਜੜ੍ਹਾਂ, ਫਿਰ ਪੱਤਿਆਂ ਅਤੇ ਫਿਰ ਫੱਲਾਂ 'ਤੇ ਨਜ਼ਰ ਆਉਂਦਾ ਹੈ। ਕਿਸਾਨ ਦਾ ਕਹਿਣਾ ਹੈ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਖਰਚੇ ਘਟਦੇ ਹਨ ਅਤੇ ਕਿਸਾਨ ਨੂੰ ਦੁੱਗਣਾ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਾਇਟੋਨਿਕ ਐਮ ਦੀ ਵਰਤੋਂ ਨਾਲ ਉਨ੍ਹਾਂ ਦੇ ਬਾਗ ਪਹਿਲਾਂ ਨਾਲੋਂ ਹਰੇ-ਭਰੇ ਅਤੇ ਰੋਗ ਮੁਕਤ ਹੋਏ ਹਨ ਅਤੇ ਝਾੜ ਪੱਖੋਂ ਵੀ ਉਨ੍ਹਾਂ ਨੇ ਏ-1 ਗੁਣਵੱਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਕਿਸਾਨ ਪਿਛਲੇ 4 ਸਾਲਾਂ ਤੋਂ ਜ਼ਾਈਡੈਕਸ ਉਤਪਾਦਾਂ ਦੀ ਵਰਤੋਂ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਅਤੇ ਆਪਣੇ ਪੁਰਾਣੇ ਪੌਦਿਆਂ ਨੂੰ ਨਵੀਂ ਜ਼ਿੰਦਗੀ ਦੇ ਰਿਹਾ ਹੈ।

ਇਹ ਵੀ ਪੜ੍ਹੋ: Breaking Boundaries in Agriculture: ਵਿਦੇਸ਼ੀ ਕਿਸਾਨਾਂ ਨਾਲ ਸਜੇਗਾ MFOI 2024 ਦਾ ਮੰਚ, Dubai-Philippines ਸਮੇਤ ਇਨ੍ਹਾਂ ਦੇਸ਼ਾਂ ਤੋਂ ਕਿਸਾਨ ਪਹੁੰਚਣਗੇ ਦਿੱਲੀ

5. ਪਵਨ ਕੁਮਾਰ: ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਦੁਤਾਰੀ ਦੇ ਵਸਨੀਕ ਕਿਸਾਨ ਪਵਨ ਕੁਮਾਰ ਵੀ ਪਿਛਲੇ 3-4 ਸਾਲਾਂ ਤੋਂ ਆਪਣੀ ਕਿੰਨੂ ਦੀ ਖੇਤੀ ਲਈ ਜ਼ਾਈਡੈਕਸ ਐਗਰੀਕਲਚਰ ਸਲਿਊਸ਼ਨਜ਼ ਕੰਪਨੀ ਦੇ ਜ਼ਾਇਟੋਨਿਕ ਐੱਮ ਅਤੇ ਐਨ.ਪੀ.ਕੇ ਦੀ ਵਰਤੋਂ ਕਰ ਰਹੇ ਹਨ। ਹੋਰਨਾਂ ਕਿਸਾਨਾਂ ਵਾਂਗ ਇਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਜ਼ਾਇਟੋਨਿਕ ਐੱਮ ਕਿੰਨੂ ਦੇ ਪੌਦੇ ਲਈ ਜੀਵਨਦਾਨ ਵੱਜੋਂ ਕੰਮ ਕਰਦਾ ਹੈ। ਇਹ ਉਤਪਾਦ ਕਿੰਨੂ ਦੇ ਦਰਖਤਾਂ ਦੀ ਜ਼ਿੰਦਗੀ ਨੂੰ ਵਧਾਉਂਦੇ ਹਨ ਅਤੇ ਸੋਕੇ ਵਰਗੇ ਹਾਲਾਤਾਂ ਤੋਂ ਬਚਾਉਂਦੇ ਹਨ। ਜ਼ਾਇਟੋਨਿਕ ਐੱਮ ਨਾਲ ਕਿੰਨੂ ਦਾ ਰੰਗ, ਆਕਾਰ, ਭਾਰ ਅਤੇ ਦਿੱਖ ਆਮ ਕਿੰਨੂ ਨਾਲੋਂ ਕਾਫੀ ਵਧੀਆ ਹੁੰਦਾ ਹੈ ਅਤੇ ਇਹ ਕਿੰਨੂ ਦੇ ਬੂਟਿਆਂ ਨੂੰ ਮਜ਼ਬੂਤ ​​ਅਤੇ ਬਿਮਾਰੀਆਂ ਪ੍ਰਤੀ ਰੋਧਕ ਵੀ ਬਣਾਉਂਦਾ ਹੈ। ਕਿਸਾਨ ਪਵਨ ਕੁਮਾਰ ਦਾ ਅਜਿਹਾ ਮੰਨਣਾ ਹੈ ਕਿ ਇਨ੍ਹਾਂ ਉਤਪਾਦਾਂ ਦੀ ਵਰਤੋਂ ਨਾਲ ਪੌਦਿਆਂ ਦੇ ਵਾਧੇ ਵਿੱਚ ਸੁਧਾਰ ਹੁੰਦਾ ਹੈ ਅਤੇ ਉਹਨਾਂ ਦੀ ਉਪਜ ਵੀ ਵਧਦੀ ਹੈ। ਇਸ ਦੇ ਨਾਲ ਹੀ ਕਿਸਾਨ ਪਵਨ ਕੁਮਾਰ ਦੱਸਦੇ ਹਨ ਕਿ ਜਦੋਂ ਤੋਂ ਉਹ ਜ਼ਾਈਡੈਕਸ ਦੇ ਉਤਪਾਦ ਵਰਤ ਰਹੇ ਹਨ, ਉਦੋਂ ਤੋਂ ਉਨ੍ਹਾਂ ਨੇ ਡੀ.ਏ.ਪੀ ਨੂੰ ਵਰਤਣਾ ਬੰਦ ਕਰ ਦਿੱਤਾ ਹੈ। ਕਿਸਾਨ ਪਵਨ ਕੁਮਾਰ ਨੇ ਜ਼ਾਈਡੈਕਸ ਕੰਪਨੀ ਦੇ ਉਦੇਸ਼ਾਂ ਦੀ ਸ਼ਲਾਘਾ ਕਰਦਿਆਂ ਇਸਦੇ ਉਤਪਾਦਾਂ ਨੂੰ ਬਾਗਬਾਨੀ ਵਿੱਚ ਲਾਭਦਾਇਕ ਦੱਸਿਆ ਹੈ।

Summary in English: MFOI 2024: Zydex products revolutionize horticulture sector, Punjab's Kinnow Farmers get a different identity

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters