1. Home
  2. ਖਬਰਾਂ

Ludhiana ਦੇ ਖੰਨਾ ਵਿੱਚ MFOI Samridh Kisan Utsav 2024 ਦਾ ਆਯੋਜਨ, ਕਿਸਾਨਾਂ ਨੂੰ Organic Farming ਅਤੇ Income Growth ਬਾਰੇ ਮਿਲੀ ਵਧੀਆ ਜਾਣਕਾਰੀ

2 ਜੁਲਾਈ, 2024 ਨੂੰ ਲੁਧਿਆਣਾ ਦੇ ਖੰਨਾ ਵਿਖੇ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਭਾਗ ਲਿਆ ਗਿਆ ਅਤੇ ਮਾਹਿਰਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦਾ ਲਾਹਾ ਲਿਆ। ਦੱਸ ਦੇਈਏ ਕਿ ਪ੍ਰੋਗਰਾਮ ਦਾ ਸੰਚਾਲਨ ਜੀਐਸਪੀ ਕਰੌਪ ਸਾਇੰਸ ਪ੍ਰਾਈਵੇਟ ਲਿਮਿਟੇਡ (GSP Crop Science PVT LTD) ਦੁਆਰਾ ਕੀਤਾ ਗਿਆ ਸੀ, ਜਦੋਂਕਿ ਸੋਮਾਨੀ ਸੀਡਜ਼ (Somani Seedz) ਅਤੇ ਵੇਰਕਾ (Verka) ਦੁਆਰਾ ਸਹਿਯੋਗੀ, ਆਈ.ਸੀ.ਏ.ਆਰ. ਦੇ ਨਾਲ ਗਿਆਨ ਭਾਗੀਦਾਰ ਵਜੋਂ ਕੰਮ ਕੀਤਾ।

Gurpreet Kaur Virk
Gurpreet Kaur Virk
'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024'

MFOI Samridh Kisan Utsav: ਕ੍ਰਿਸ਼ੀ ਜਾਗਰਣ ਨੇ 2 ਜੁਲਾਈ, 2024 ਨੂੰ ਲੁਧਿਆਣਾ ਦੇ ਖੰਨਾ ਵਿੱਚ ਸਥਿਤ ਪ੍ਰਤਾਪ ਪੈਲੇਸ ਵਿਖੇ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਦਾ ਸਫਲਤਾਪੂਰਵਕ ਆਯੋਜਨ ਕੀਤਾ। ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਇਸ ਸਮਾਗਮ ਦਾ ਥੀਮ 'ਇੱਕ ਸਮ੍ਰਿਧ ਭਾਰਤ ਲਈ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ' ਸੀ ਅਤੇ ਇਸਦਾ ਉਦੇਸ਼ ਖੇਤੀਬਾੜੀ ਸੈਕਟਰ ਨੂੰ ਨਵੀਨਤਮ ਅਭਿਆਸਾਂ ਅਤੇ ਨਵੀਨਤਾਵਾਂ ਨਾਲ ਭਰਪੂਰ ਕਰਨਾ ਸੀ।

ਪ੍ਰੋਗਰਾਮ ਦਾ ਸੰਚਾਲਨ ਜੀਐਸਪੀ ਕਰੌਪ ਸਾਇੰਸ ਪ੍ਰਾਈਵੇਟ ਲਿਮਿਟੇਡ (GSP Crop Science PVT LTD) ਦੁਆਰਾ ਕੀਤਾ ਗਿਆ ਸੀ, ਜਦੋਂਕਿ ਸੋਮਾਨੀ ਸੀਡਜ਼ (Somani Seedz) ਅਤੇ ਵੇਰਕਾ (Verka) ਦੁਆਰਾ ਸਹਿਯੋਗ ਪ੍ਰਾਪਤ ਸੀ, ਦੱਸ ਦੇਈਏ ਕਿ ਪ੍ਰੋਗਰਾਮ ਵਿੱਚ ਆਈਸੀਏਆਰ ਗਿਆਨ ਭਾਗੀਦਾਰ ਵਜੋਂ ਕੰਮ ਕਰ ਰਿਹਾ ਸੀ। ਇਸ ਤੋਂ ਇਲਾਵਾ ਮਹਿੰਦਰਾ ਟਰੈਕਟਰਾਂ ਦੀਆਂ ਨਵੀਨਤਮ ਤਕਨੀਕਾਂ ਵਾਲੇ ਟਰੈਕਟਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਸੀ।

ਸਮਾਗਮ ਵਿੱਚ ਮਹਿਮਾਨ

ਪੰਜਾਬ ਦੇ ਲੁਧਿਆਣਾ ਵਿੱਚ ਹੋਏ 'ਐਮਐਫਓਆਈ ਸਮ੍ਰਿਧ ਕਿਸਾਨ ਉਤਸਵ' (MFOI Samridh Kisan Utsav) ਵਿੱਚ ਲਗਭਗ 100 ਕਿਸਾਨਾਂ ਅਤੇ ਉਦਯੋਗ ਮਾਹਿਰਾਂ ਨੇ ਹਿੱਸਾ ਲਿਆ। ਇੱਥੇ ਜੈਵਿਕ ਖੇਤੀ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਅਤੇ ਬਾਗਬਾਨੀ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਦਿਨ ਦੀ ਸ਼ੁਰੂਆਤ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਨਾਲ ਹੋਈ ਅਤੇ ਇਸ ਵਿੱਚ ਡਾ. ਅਜੀਤਪਾਲ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਬਾਗਬਾਨੀ, ਮਨਪ੍ਰੀਤ ਸਿੰਘ, ਸੇਲਜ਼ ਅਫ਼ਸਰ, ਸੋਮਨੀ ਸੀਡਜ਼, ਵਿਕਾਸ ਅੰਤਿਲ, ਮਾਰਕੀਟਿੰਗ ਹੈੱਡ, ਜੀ.ਐਸ.ਪੀ. ਕਰੌਪ ਸਾਇੰਸ ਪ੍ਰਾਈਵੇਟ ਲਿਮਿਟੇਡ, ਮਨਪ੍ਰੀਤ ਸਿੰਘ, ਪ੍ਰਗਤੀਸ਼ੀਲ ਕਿਸਾਨ ਅਤੇ ਡਾ. ਹਰਿੰਦਰ, ਜ਼ਿਲ੍ਹਾ ਮੈਨੇਜਰ, ਵੇਰਕਾ ਸਮੇਤ ਕਈ ਨਾਮਵਰ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮਾਹਿਰਾਂ ਨੇ ਖੇਤੀ ਆਮਦਨ ਵਧਾਉਣ ਬਾਰੇ ਅਮੁੱਲ ਜਾਣਕਾਰੀ ਸਾਂਝੀ ਕੀਤੀ ਅਤੇ ਖੇਤਰ ਦੇ ਅਗਾਂਹਵਧੂ ਕਿਸਾਨਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ।

ਕਿਸਾਨਾਂ ਦਾ ਸਨਮਾਨ

ਪ੍ਰੋਗਰਾਮ ਦੌਰਾਨ ਮਹਿਮਾਨਾਂ ਦੁਆਰਾ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਸਫਲਤਾਵਾਂ ਨੂੰ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਵੰਡਣਾ ਸੀ। ਪ੍ਰੋਗਰਾਮ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ, ਜਿਸ ਵਿੱਚ ਕਿਸਾਨ ਭਾਈਚਾਰੇ ਨੂੰ ਸਸ਼ਕਤ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਸਫਲ ਯਤਨਾਂ ਨੂੰ ਉਜਾਗਰ ਕੀਤਾ ਗਿਆ। ਭਾਗੀਦਾਰਾਂ ਨੇ ਨਵੀਆਂ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਆਪਣੇ ਸਾਥੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਮਹਿੰਦਰਾ ਟਰੈਕਟਰਜ਼ ਵੱਲੋਂ ਸਟਾਲ

ਪ੍ਰੋਗਰਾਮ ਦੌਰਾਨ ਮਹਿੰਦਰਾ ਟਰੈਕਟਰਜ਼ ਵੱਲੋਂ ਸਟਾਲ ਵੀ ਲਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਮਹਿੰਦਰਾ ਟਰੈਕਟਰਜ਼ ਦੇ ਸਟਾਲ ਦਾ ਦੌਰਾ ਕੀਤਾ ਅਤੇ ਟਰੈਕਟਰਾਂ ਦੇ ਨਵੀਨਤਮ ਮਾਡਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ, ਜਿਸ ਨਾਲ ਖੇਤੀਬਾੜੀ ਵਿਕਾਸ ਵਿੱਚ ਸਹਾਇਤਾ ਕਰਨ ਲਈ ਮਹਿੰਦਰਾ ਦੀ ਵਚਨਬੱਧਤਾ ਵੀ ਮਜ਼ਬੂਤ ​​ਹੋਈ।

ਇਹ ਵੀ ਪੜੋ: 'Millionaire Farmer of India' Awards: 1 ਤੋਂ 3 ਦਸੰਬਰ ਤੱਕ ਦਿੱਲੀ 'ਚ ਹੋਵੇਗਾ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਅਵਾਰਡ ਸ਼ੋਅ, ਜਾਣੋ ਕਿਵੇਂ ਕਰੀਏ ਰਜਿਸਟਰੇਸ਼ਨ?

'MFOI Awards' ਬਾਰੇ ਜਾਣਕਾਰੀ

ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।

ਐਮਐਫਓਆਈ ਅਵਾਰਡਸ 2024 ਦਾ ਹਿੱਸਾ ਕਿਵੇਂ ਬਣਨਾ ਹੈ?

ਕਿਸਾਨਾਂ ਤੋਂ ਇਲਾਵਾ, ਕੰਪਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਹੋਰ ਲੋਕ ਵੀ ਐਮਐਫਓਆਈ ਸਮ੍ਰਿਧ ਕਿਸਾਨ ਉਤਸਵ 2024 ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਲਈ ਤੁਸੀਂ MFOI 2024 ਜਾਂ ਸਮ੍ਰਿਧ ਕਿਸਾਨ ਉਤਸਵ ਦੌਰਾਨ ਸਟਾਲ ਬੁੱਕ ਕਰਨ ਜਾਂ ਕਿਸੇ ਵੀ ਕਿਸਮ ਦੀ ਸਪਾਂਸਰਸ਼ਿਪ ਲਈ ਕ੍ਰਿਸ਼ੀ ਜਾਗਰਣ ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਅਵਾਰਡ ਸ਼ੋਅ ਜਾਂ ਕਿਸੇ ਹੋਰ ਪ੍ਰੋਗਰਾਮ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਤੁਹਾਨੂੰ ਇਹ ਗੂਗਲ ਫਾਰਮ ਭਰਨਾ ਹੋਵੇਗਾ। ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀ ਲਈ, MFOI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।​

Summary in English: MFOI Samridh Kisan Utsav 2024 organized in Khanna, Ludhiana, Farmers get good information about Organic Farming and Income Growth

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters