'MFOI, VVIF KISAN BHARAT YATRA': ਕ੍ਰਿਸ਼ੀ ਜਾਗਰਣ ਨੇ ਆਪਣੀਆਂ ਨਵੀਨਤਾਕਾਰੀ ਪਹਿਲਕਦਮੀਆਂ ਰਾਹੀਂ ਭਾਰਤੀ ਖੇਤੀ ਵਿੱਚ ਕ੍ਰਾਂਤੀ ਲਿਆਉਣਾ ਜਾਰੀ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ 'ਮਿਲੀਅਨੇਅਰ ਫਾਰਮਰ ਆਫ ਇੰਡੀਆ (Millionair Farmer of India) ਅਵਾਰਡਸ' 2023 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਹੁਣ ਸੰਸਥਾ ਨੇ ਪੂਰੇ ਦੇਸ਼ ਦੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦੀ ਸ਼ੁਰੂਆਤ ਕੀਤੀ ਹੈ।
ਦੱਸ ਦੇਈਏ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਮੱਧ ਅਤੇ ਪੱਛਮੀ ਭਾਰਤ ਦੇ ਦਿਲਾਂ ਵਿੱਚ ਆਪਣੀ ਛਾਪ ਛੱਡ ਰਹੀ ਹੈ, ਅਤੇ ਅਗਾਂਹਵਧੂ ਕਿਸਾਨਾਂ ਵਿੱਚ ਗਿਆਨ ਅਤੇ ਸਸ਼ਕਤੀਕਰਨ ਦਾ ਇੱਕ ਮਾਰਗ ਬਣਾ ਰਹੀ ਹੈ।
ਜ਼ਿਕਰਯੋਗ ਹੈ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਨੇ ਵੀਰਵਾਰ 11 ਅਪ੍ਰੈਲ 2024 ਤੋਂ ਗੁਜਰਾਤ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਹਾਲਾਂਕਿ, 29 ਮਈ 2024 ਤੱਕ, ਇਹ ਸੂਬੇ ਦੇ ਖੇਤੀਬਾੜੀ ਵਿਗਿਆਨੀਆਂ ਨਾਲ ਗੱਲਬਾਤ ਕਰਨ ਲਈ ਪੂਰੇ ਗੁਜਰਾਤ ਦਾ ਦੌਰਾ ਕਰ ਰਹੇ ਹਨ ਅਤੇ ਚਰਚਾ ਕਰ ਰਹੇ ਹਨ ਕਿ ਅਸੀਂ ਖੇਤੀਬਾੜੀ ਨੂੰ ਕਿਵੇਂ ਬਦਲ ਸਕਦੇ ਹਾਂ ਅਤੇ ਇਸ ਨੂੰ ਰੁਜ਼ਗਾਰ ਦਾ ਵਧੀਆ ਮੌਕਾ ਕਿਵੇਂ ਬਣਾ ਸਕਦੇ ਹਾਂ। ਇਸ ਦੇ ਨਾਲ ਹੀ ਉਹ ਸੂਬੇ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਇਸ ਯਾਤਰਾ ਦੌਰਾਨ ਗੁਜਰਾਤ ਦੇ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।
ਮਹਿਸਾਗਰ ਦੇ ਅਗਾਂਹਵਧੂ ਕਿਸਾਨ ਦਾ ਸਨਮਾਨ
ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਗੁਜਰਾਤ ਦੇ ਹਰ ਕਿਸਾਨ ਤੱਕ ਆਪਣੀ ਪਹੁੰਚ ਬਣਾ ਰਹੀ ਹੈ। ਇਨ੍ਹਾਂ ਹੀ ਨਹੀਂ, ਇਹ ਯਾਤਰਾ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਅਗਾਂਹਵਧੂ ਕਿਸਾਨਾਂ ਦੀ ਸਲਾਹ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ। ਇਸੇ ਸੰਦਰਭ ਵਿੱਚ ਕਿਸਾਨ ਭਾਰਤ ਯਾਤਰਾ ਲੁਨਾਵਾੜਾ ਤਾਲੁਕਾ ਦੇ ਕੋਲਵਾਨ ਪਿੰਡ ਪਹੁੰਚੀ, ਜਿੱਥੇ ਮਹੀਸਾਗਰ ਜਿਲ੍ਹੇ ਦੇ ਅਗਾਂਹਵਧੂ ਕਿਸਾਨ ਗਣਪਤਭਾਈ ਪਰਮਾਰ ਅਤੇ ਵੱਡੀ ਗਿਣਤੀ ਵਿੱਚ ਮੌਜੂਦ ਹੋਰ ਕਿਸਾਨਾਂ ਵੱਲੋਂ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਅਗਾਂਹਵਧੂ ਕਿਸਾਨ ਗਣਪਤਭਾਈ ਪਰਮਾਰ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਨਾਲ ਗੱਲਬਾਤ ਕੀਤੀ ਗਈ ਤਾਂ ਜੋ ਹੋਰ ਕਿਸਾਨ ਵੀ ਪ੍ਰੇਰਿਤ ਹੋ ਸਕਣ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਥੇ ਇਕੱਠੇ ਹੋਏ ਹਰ ਕਿਸਾਨ ਨੂੰ ਐਮਐਫਓਆਈ, ਵੀਵੀਆਈਐਫ ਕੀ ਹੈ ਇਸ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ।
ਯਾਤਰਾ ਦਾ ਸਮਾਂ ਵਧਾਇਆ ਗਿਆ
ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਗੁਜਰਾਤ ਵਿੱਚ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') 25 ਅਪ੍ਰੈਲ ਤੱਕ ਨਹੀਂ ਸਗੋਂ 29 ਮਈ ਤੱਕ ਗੁਜਰਾਤ 'ਚ ਹੋਵੇਗੀ ਅਤੇ ਗੁਜਰਾਤ ਦੇ ਹਰ ਜ਼ਿਲ੍ਹੇ 'ਚ ਜਾ ਕੇ ਉੱਥੋਂ ਦੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕਰੇਗੀ ਅਤੇ ਉਨ੍ਹਾਂ ਨੂੰ ਅਤੇ ਹੋਰ ਕਿਸਾਨਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ। ਜੇਕਰ ਤੁਸੀਂ ਵੀ ਆਪਣੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਾਉਣਾ ਚਾਹੁੰਦੇ ਹੋ ਅਤੇ ਕਿਸਾਨ ਹੋਣ ਦੇ ਨਾਤੇ ਕਿਸੇ ਵੀ ਸਮੱਸਿਆ ਦਾ ਹੱਲ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ (+91 93542 19049) 'ਤੇ ਕਾਲ ਕਰ ਸਕਦੇ ਹੋ।
'MFOI Awards' ਬਾਰੇ ਜਾਣਕਾਰੀ
ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।
ਕਦੋਂ ਅਤੇ ਕਿੱਥੇ ਹੋਵੇਗਾ 'MFOI Awards 2024'?
ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 3 ਦਸੰਬਰ) ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾਵੇਗੀ ਅਤੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ।
Summary in English: 'MFOI, VVIF KISAN BHARAT YATRA' reached Mahisagar, Progressive Farmer honored