MFOI, VVIF KISAN BHARAT YATRA: ਕ੍ਰਿਸ਼ੀ ਜਾਗਰਣ ਨੇ ਭਾਰਤੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਇੱਕ ਵੱਖਰੀ ਪਛਾਣ ਦੇਣ ਲਈ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਸ਼ੁਰੂ ਕੀਤੀ ਹੈ। ਹੁਣ ਆਪਣੇ ਦੂਜੇ ਸਾਲ 'ਚ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤਾ ਗਿਆ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਐਵਾਰਡ' ਦੇਸ਼ ਦੇ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਕਰੇਗਾ ਜੋ ਖੇਤੀ 'ਚ ਨਵੀਆਂ ਉਚਾਈਆਂ 'ਤੇ ਪਹੁੰਚ ਰਹੇ ਹਨ। 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ਵਰਤਮਾਨ ਵਿੱਚ ਦੇਸ਼ ਭਰ ਵਿੱਚ ਇੱਕ ਤਬਦੀਲੀ ਵਾਲਾ ਰੋਡ ਸ਼ੋਅ ਹੈ।
ਦੱਸ ਦੇਈਏ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਮੱਧ ਅਤੇ ਪੱਛਮੀ ਭਾਰਤ ਦੇ ਦਿਲਾਂ ਵਿੱਚ ਆਪਣੀ ਛਾਪ ਛੱਡ ਰਹੀ ਹੈ, ਅਤੇ ਅਗਾਂਹਵਧੂ ਕਿਸਾਨਾਂ ਵਿੱਚ ਗਿਆਨ ਅਤੇ ਸਸ਼ਕਤੀਕਰਨ ਦਾ ਇੱਕ ਮਾਰਗ ਬਣਾ ਰਹੀ ਹੈ।
ਜ਼ਿਕਰਯੋਗ ਹੈ ਕਿ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਨੇ ਵੀਰਵਾਰ 11 ਅਪ੍ਰੈਲ 2024 ਤੋਂ ਗੁਜਰਾਤ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ ਹੈ। ਹਾਲਾਂਕਿ, 29 ਮਈ 2024 ਤੱਕ, ਇਹ ਸੂਬੇ ਦੇ ਖੇਤੀਬਾੜੀ ਵਿਗਿਆਨੀਆਂ ਨਾਲ ਗੱਲਬਾਤ ਕਰਨ ਲਈ ਪੂਰੇ ਗੁਜਰਾਤ ਦਾ ਦੌਰਾ ਕਰ ਰਹੇ ਹਨ ਅਤੇ ਚਰਚਾ ਕਰ ਰਹੇ ਹਨ ਕਿ ਅਸੀਂ ਖੇਤੀਬਾੜੀ ਨੂੰ ਕਿਵੇਂ ਬਦਲ ਸਕਦੇ ਹਾਂ ਅਤੇ ਇਸ ਨੂੰ ਰੁਜ਼ਗਾਰ ਦਾ ਵਧੀਆ ਮੌਕਾ ਕਿਵੇਂ ਬਣਾ ਸਕਦੇ ਹਾਂ। ਇਸ ਦੇ ਨਾਲ ਹੀ ਉਹ ਸੂਬੇ ਦੇ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਇਸ ਯਾਤਰਾ ਦੌਰਾਨ ਗੁਜਰਾਤ ਦੇ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਖੇਤੀ ਦੇ ਨਵੇਂ ਤਰੀਕਿਆਂ ਬਾਰੇ ਦਿੱਤੀ ਸਿਖਲਾਈ
ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਗੁਜਰਾਤ ਦੇ ਹਰ ਕਿਸਾਨ ਤੱਕ ਆਪਣੀ ਪਹੁੰਚ ਬਣਾ ਰਹੀ ਹੈ। ਇਨ੍ਹਾਂ ਹੀ ਨਹੀਂ, ਇਹ ਯਾਤਰਾ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਅਗਾਂਹਵਧੂ ਕਿਸਾਨਾਂ ਦੀ ਸਲਾਹ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ। ਇਸ ਸੰਦਰਭ ਵਿੱਚ, ਕਿਸਾਨ ਭਾਰਤ ਯਾਤਰਾ 29 ਮਈ ਬੁੱਧਵਾਰ ਨੂੰ ਭਰੂਚ ਜ਼ਿਲ੍ਹੇ ਦੇ ਵਾਲੀਆ ਤਾਲੁਕਾ ਅਧੀਨ ਆਉਂਦੇ ਪਿੰਡ ਮੀਰਪੁਰ ਵਿੱਚ ਪਹੁੰਚੀ, ਜਿੱਥੇ ਅਗਾਂਹਵਧੂ ਕਿਸਾਨ ਜਤਿੰਦਰਭਾਈ ਚੌਧਰੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਾਡੀ ਟੀਮ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦੀ ਕੋਸ਼ਿਸ਼ ਕੀਤੀ। ਸਫ਼ਰ ਵਿੱਚ STIHL ਕੰਪਨੀ ਦੀ ਇੱਕ ਵੈਨ ਅਤੇ Mahindra ਦੇ ਦੋ ਟਰੈਕਟਰ ਵੀ ਯਾਤਰਾ ਨਾਲ ਸਨ, ਜੋ ਇੱਥੇ ਕਿਸਾਨਾਂ ਸਾਹਮਣੇ ਪ੍ਰਦਰਸ਼ਿਤ ਕੀਤੇ ਗਏ ਸਨ। ਇਆ ਮੌਕੇ STIHL ਕੰਪਨੀ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੇ ਸਾਜ਼ੋ-ਸਾਮਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ।
ਯਾਤਰਾ ਦਾ ਸਮਾਂ ਵਧਾਇਆ ਗਿਆ
ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਗੁਜਰਾਤ ਵਿੱਚ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') 25 ਅਪ੍ਰੈਲ ਤੱਕ ਨਹੀਂ ਸਗੋਂ 29 ਮਈ ਤੱਕ ਗੁਜਰਾਤ 'ਚ ਹੋਵੇਗੀ ਅਤੇ ਗੁਜਰਾਤ ਦੇ ਹਰ ਜ਼ਿਲ੍ਹੇ 'ਚ ਜਾ ਕੇ ਉੱਥੋਂ ਦੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕਰੇਗੀ ਅਤੇ ਉਨ੍ਹਾਂ ਨੂੰ ਅਤੇ ਹੋਰ ਕਿਸਾਨਾਂ ਨੂੰ ਦਰਪੇਸ਼ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ। ਜੇਕਰ ਤੁਸੀਂ ਵੀ ਆਪਣੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਾਉਣਾ ਚਾਹੁੰਦੇ ਹੋ ਅਤੇ ਕਿਸਾਨ ਹੋਣ ਦੇ ਨਾਤੇ ਕਿਸੇ ਵੀ ਸਮੱਸਿਆ ਦਾ ਹੱਲ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ (+91 93542 19049) 'ਤੇ ਕਾਲ ਕਰ ਸਕਦੇ ਹੋ।
'MFOI Awards' ਬਾਰੇ ਜਾਣਕਾਰੀ
ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ ਕੀਤੇ ਗਏ ਮਿਲੀਅਨੇਅਰ ਫਾਰਮਰ ਆਫ਼ ਇੰਡੀਆ (MFOI) ਅਵਾਰਡ ਉਹਨਾਂ ਭਾਰਤੀ ਕਿਸਾਨਾਂ ਲਈ ਹਨ ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਆਮਦਨ ਨੂੰ ਦੁੱਗਣਾ ਕੀਤਾ ਹੈ, ਸਗੋਂ ਆਪਣੇ ਅਣਥੱਕ ਯਤਨਾਂ ਅਤੇ ਨਵੀਨਤਾਕਾਰੀ ਖੇਤੀ ਅਭਿਆਸਾਂ ਦੁਆਰਾ ਸਫਲਤਾ ਵੀ ਪ੍ਰਾਪਤ ਕੀਤੀ ਹੈ। ਇਸ ਦਾ ਉਦੇਸ਼ ਸਭ ਤੋਂ ਅਮੀਰ ਅਤੇ ਅਗਾਂਹਵਧੂ ਕਿਸਾਨਾਂ ਦੇ ਨਾਲ-ਨਾਲ ਕੁਝ ਚੋਟੀ ਦੇ ਕਾਰਪੋਰੇਟਾਂ ਨੂੰ ਇੱਕ ਛੱਤ ਹੇਠ ਇਕੱਠੇ ਕਰਨਾ ਹੈ ਤਾਂ ਜੋ ਭਾਰਤ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਅਸਲ ਨਾਇਕਾਂ ਨੂੰ ਮਾਨਤਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕੇ। ਨਾਲ ਹੀ ਇਹ ਕਿਸਾਨ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦੇ ਹਨ।
ਕਦੋਂ ਅਤੇ ਕਿੱਥੇ ਹੋਵੇਗਾ 'MFOI Awards 2024'?
ਕ੍ਰਿਸ਼ੀ ਜਾਗਰਣ MFOI 2024 ਦਾ ਆਯੋਜਨ ਕਰਨ ਜਾ ਰਿਹਾ ਹੈ, ਜਿਸ ਦਾ ਆਯੋਜਨ ਇਸ ਸਾਲ ਦੇ ਅੰਤ ਵਿੱਚ ਯਾਨੀ ਦਸੰਬਰ 2024 (1 ਤੋਂ 3 ਦਸੰਬਰ) ਨੂੰ ਨਵੀਂ ਦਿੱਲੀ ਵਿੱਚ ਕੀਤਾ ਜਾਵੇਗਾ। MFOI 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕ੍ਰਿਸ਼ੀ ਜਾਗਰਣ ਵੀ 'ਐਮਐਫਓਆਈ, ਵੀਵੀਆਈਐਫ ਕਿਸਾਨ ਭਾਰਤ ਯਾਤਰਾ' ('MFOI, VVIF KISAN BHARAT YATRA') ਰਾਹੀਂ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਦੇ ਹਰ ਕੋਨੇ ਵਿੱਚ ਜਾਵੇਗੀ ਅਤੇ ਕਿਸਾਨਾਂ ਨੂੰ MFOI ਬਾਰੇ ਜਾਗਰੂਕ ਕਰੇਗੀ ਅਤੇ ਕਿਸਾਨਾਂ ਲਈ ਸਭ ਤੋਂ ਵੱਡੇ ਐਵਾਰਡ ਸ਼ੋਅ ਵਿੱਚ ਆਉਣ ਦਾ ਸੱਦਾ ਦੇਵੇਗੀ।
Summary in English: Mirpur, next phase of 'MFOI, VVIF KISAN BHARAT YATRA' in Gujarat, Training given to farmers on new methods of farming