1. Home
  2. ਖਬਰਾਂ

ICAR ਦੇ ਡਿਪਟੀ ਡਾਇਰੈਕਟਰ ਜਨਰਲ Dr. US Gautam ਦੀ ਮਾਤਾ ਦਾ ਦੇਹਾਂਤ, 102 ਸਾਲ ਦੀ ਉਮਰ `ਚ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਯੂ.ਐੱਸ. ਗੌਤਮ ਦੀ ਮਾਤਾ ਦੇ ਅਕਾਲ ਚਲਾਣੇ ਤੋਂ ਪਰਿਵਾਰ 'ਚ ਦੁੱਖ ਦਾ ਮਾਹੌਲ ਹੈ।

Gurpreet Kaur Virk
Gurpreet Kaur Virk
ਡਾ. ਯੂ.ਐੱਸ. ਗੌਤਮ ਦੀ ਮਾਤਾ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਡਾ. ਯੂ.ਐੱਸ. ਗੌਤਮ ਦੀ ਮਾਤਾ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

Sad Demise: ਅੱਜ ਦੀ ਸਵੇਰ ਇੱਕ ਦੁਖਦ ਖ਼ਬਰ ਲੈ ਕੇ ਆਈ। ਦਰਅਸਲ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਊਧਮ ਸਿੰਘ ਗੌਤਮ ਦੀ ਮਾਤਾ ਦੇਵਰਾਜੀ ਦੇਵੀ ਦਾ ਨਵੀਂ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।

ਦੱਸ ਦੇਈਏ ਕਿ ਡਾ. ਊਧਮ ਸਿੰਘ ਗੌਤਮ ਦੀ ਮਾਤਾ ਦੇਵਰਾਜੀ ਦੇਵੀ ਨੇ 102 ਸਾਲ ਦੀ ਉਮਰ ਵਿੱਚ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਊਧਮ ਸਿੰਘ ਗੌਤਮ ਦੀ ਮਾਤਾ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਵਿੱਚ ਕੀਤਾ ਗਿਆ, ਜਿੱਥੇ ਡਾ. ਗੌਤਮ ਵੱਲੋਂ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਥਾਨਕ ਸ਼ਿਆਮਮਾਤਾ ਯੋਗਾਸ਼ਰਮ ਮਿਰਜ਼ਾਮੁਰਾਦ ਵਿਖੇ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ।

ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸਵਾਮੀ ਆਤਮਾਨੰਦ, ਅਸ਼ੋਕ ਮਿਸ਼ਰਾ, ਮੁੰਨਾ ਸਿੰਘ, ਵੀ.ਕੇ. ਗੁਪਤਾ, ਭੁਵਨ ਚੰਦਰ ਕੰਦਪਾਲ, ਰਮੇਸ਼, ਚੰਦਰਸ਼ੇਖਰ ਬਿੰਦ, ਬਬਲੂ ਸਿੰਘ, ਅਸ਼ਵਨੀ ਗੁਪਤਾ, ਉਮੇਸ਼ ਸਿੰਘ ਅਤੇ ਪ੍ਰਮੋਦ ਸਿੰਘ ਆਦਿ ਹਾਜ਼ਰ ਸਨ। ਸ਼ਿਆਮਾਮਾਤਾ ਯੋਗਾਸ਼ਰਮ ਦੇ ਪਰਿਵਾਰ ਨੇ ਇਸ ਦੁਖਦਾਈ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਔਖੀ ਘੜੀ ਵਿੱਚ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸ ਕੀਤੀ।

ਇਹ ਵੀ ਪੜ੍ਹੋ: Bharatmala Project ਕੀ ਹੈ ਅਤੇ ਬਠਿੰਡਾ ਦੇ ਕਿਸਾਨ ਕਿਉਂ ਕਰ ਰਹੇ ਹਨ ਇਸ ਦਾ ਵਿਰੋਧ? ਇਥੇ ਜਾਣੋ ਪੂਰਾ ਮਾਮਲਾ

ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਰੱਬ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਮੁਕਤੀ ਮਿਲੇ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦਿਲੋਂ ਸ਼ਰਧਾਂਜਲੀ।

Summary in English: Mother of Dr. US Gautam, Deputy Director General of ICAR, passes away, Said goodbye to the mortal world at the age of 102 years

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters