1. Home
  2. ਖਬਰਾਂ

Start-up and Entrepreneurship Grand Challenge: ਵੈਟਰਨਰੀ ਯੂਨੀਵਰਸਿਟੀ ਦੀ ਨਵੀਂ ਪਹਿਲਕਦਮੀ, ਸਟਾਰਟ-ਅਪ ਗ੍ਰੈਂਡ ਚੈਲੇਂਜ-2024 ਦਾ ਆਯੋਜਨ

ਨਵੇਂ ਉਦਮੀ ਸਟਾਰਟ-ਅਪ ਨੂੰ ਉਤਸਾਹਿਤ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਨਿਵੇਕਲੇ ਵਿਚਾਰ, ਨਵੇਂ ਉਦਮ, ਉਤਸਾਹੀ ਪ੍ਰਤੀਭਾਗੀ ਅਤੇ ਜਜ਼ਬਾਪੂਰਨ ਵਿਦਿਆਰਥੀ ਸਾਹਮਣੇ ਆਉਣਗੇ ਅਤੇ ਉਦਮੀ, ਖੋਜੀ ਅਤੇ ਮਾਹਿਰ ਇੱਕ ਮੰਚ ’ਤੇ ਆ ਕੇ ਨਵੀਨ ਉਪਰਾਲਿਆਂ ਨਾਲ ਰੂਬਰੂ ਹੋਣਗੇ।

Gurpreet Kaur Virk
Gurpreet Kaur Virk
ਵੈਟਰਨਰੀ ਯੂਨੀਵਰਸਿਟੀ ਦੀ ਨਵੀਂ ਪਹਿਲਕਦਮੀ

ਵੈਟਰਨਰੀ ਯੂਨੀਵਰਸਿਟੀ ਦੀ ਨਵੀਂ ਪਹਿਲਕਦਮੀ

New Initiative of Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟ-ਅਪ ਨੂੰ ਉਤਸਾਹਿਤ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ 27-28 ਜੂਨ 2024 ਨੂੰ ਹੋਣ ਵਾਲਾ ਇਹ ਮੁਕਾਬਲਾ ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਨਵੇਂ ਉਦਮੀਆਂ ਨੂੰ ਭਵਿੱਖ ਸੰਬੰਧੀ ਟਿਕਾਊ ਅਤੇ ਲਾਹੇਵੰਦ ਉਦਮ ਸਥਾਪਿਤ ਕਰਨ ਸੰਬੰਧੀ ਦ੍ਰਿਸ਼ਟੀ ਪ੍ਰਦਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਨਿਵੇਕਲੇ ਵਿਚਾਰ, ਨਵੇਂ ਉਦਮ, ਉਤਸਾਹੀ ਪ੍ਰਤੀਭਾਗੀ ਅਤੇ ਜਜ਼ਬਾਪੂਰਨ ਵਿਦਿਆਰਥੀ ਸਾਹਮਣੇ ਆਉਣਗੇ ਅਤੇ ਉਦਮੀ, ਖੋਜੀ ਅਤੇ ਮਾਹਿਰ ਇੱਕ ਮੰਚ ’ਤੇ ਆ ਕੇ ਨਵੀਨ ਉਪਰਾਲਿਆਂ ਨਾਲ ਰੂਬਰੂ ਹੋਣਗੇ।

ਜਾਣਕਾਰੀ ਸਾਂਝੀ ਕਰਦਿਆਂ ਉਪ-ਕੁਲਪਤੀ ਨੇ ਕਿਹਾ ਕਿ ਉਮੀਦਵਾਰ ਪਸ਼ੂਧਨ ਖੇਤਰ ਵਿਚ ਉਦਮੀਪਨ ਨੂੰ ਪ੍ਰਫੁਲਿਤ ਕਰਕੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਵਿਚ ਉੱਘਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਅਤੇ ਹੋਰ ਵਿਦਿਆਰਥੀਆਂ ਨੂੰ ਉਦਮੀਪਨ ਸਥਾਪਿਤ ਕਰਨ ਦੀ ਪ੍ਰੇਰਨਾ ਮਿਲੇਗੀ।

ਇਸ ਮੁਕਾਬਲੇ ਨੂੰ ਕਰਵਾਉਣ ਸੰਬੰਧੀ ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ, ਜੋ ਇਸ ਕਿਸਮ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Transgenic Cotton Varieties: ਨਰਮੇ ਦੀਆਂ ਨਵੀਆਂ ਟਰਾਂਸਜੇਨਿਕ ਕਿਸਮਾਂ ਦੀ ਖੋਜ ਲਈ ਤੇਜ਼ੀ ਨਾਲ ਕੰਮ ਜਾਰੀ: Vice-Chancellor Dr. S.S. Gosal

ਇਸ ਮੁਕਾਬਲੇ ਲਈ 200 ਦੇ ਕਰੀਬ ਪ੍ਰਤੀਭਾਗੀਆਂ ਨੇ ਆਪਣੇ ਨਾਂ ਦਰਜ ਕਰਵਾਏ ਹਨ ਅਤੇ 86 ਨਿਵੇਕਲੀਆਂ ਵਿਚਾਰ ਯੋਜਨਾਵਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਨੂੰ ਪੜਚੋਲਿਆ ਜਾਏਗਾ। ਪ੍ਰਤੀਭਾਗੀ ਮਾਹਿਰਾਂ ਦੇ ਪੈਨਲ ਸਾਹਮਣੇ ਇਹ ਵਿਚਾਰ ਰੱਖੇ ਜਾਣਗੇ ਜਿਨ੍ਹਾਂ ਵਿਚੋਂ ਤਿੰਨ ਜੇਤੂਆਂ ਨੂੰ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਦਮੀਪਨ ਅਤੇ ਸਟਾਰਟ-ਅਪ ਸਥਾਪਿਤ ਕਰਨ ਸੰਬੰਧੀ ਵਿਭਿੰਨ ਮਾਹਿਰਾਂ ਦੇ ਲੈਕਚਰ ਵੀ ਕਰਵਾਏ ਜਾਣਗੇ।

Summary in English: New initiative of Veterinary University, Start-up and Entrepreneurship Grand Challenge-2024 organized

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters