1. Home
  2. ਖਬਰਾਂ

ਹੁਣ ਘਰ ਬੈਠੇ ਹੀ ਜਮ੍ਹਾ ਕਰੋ ਆਪਣਾ 'ਜੀਵਨ ਪ੍ਰਮਾਣ ਪੱਤਰ', ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਰਾਹੀਂ ਤੁਸੀਂ ਇਨ੍ਹਾਂ 5 ਤਰੀਕਿਆਂ ਨਾਲ ਆਪਣਾ 'ਜੀਵਨ ਪ੍ਰਮਾਣ ਪੱਤਰ' ਜਮ੍ਹਾ ਕਰ ਸਕਦੇ ਹੋ...

Priya Shukla
Priya Shukla
ਇਨ੍ਹਾਂ 5 ਤਰੀਕਿਆਂ ਨਾਲ ਆਪਣਾ 'ਜੀਵਨ ਪ੍ਰਮਾਣ ਪੱਤਰ' ਜਮ੍ਹਾ ਕਰੋ

ਇਨ੍ਹਾਂ 5 ਤਰੀਕਿਆਂ ਨਾਲ ਆਪਣਾ 'ਜੀਵਨ ਪ੍ਰਮਾਣ ਪੱਤਰ' ਜਮ੍ਹਾ ਕਰੋ

ਜੇਕਰ ਤੁਸੀਂ ਅਜੇ ਤੱਕ ਆਪਣਾ ਜੀਵਨ ਪ੍ਰਮਾਣ ਪੱਤਰ (Life certificate) ਜਮ੍ਹਾ ਨਹੀਂ ਕੀਤਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਕਾਰੀ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਨੇੜੇ ਹੈ। ਜਿਸਦੇ ਚਲਦਿਆਂ ਇਸ ਨਵੰਬਰ ਦੇ ਆਖਰੀ ਦਿਨਾਂ ਤੱਕ ਹੀ ਲੋਕਾਂ ਦੇ ਸਰਟੀਫਿਕੇਟ ਜਮ੍ਹਾਂ ਕੀਤੇ ਜਾਣਗੇ।

ਭਾਰਤ ਸਰਕਾਰ ਨੇ ਪੈਨਸ਼ਨਰਾਂ ਲਈ ਇੱਕ ਅਹਿਮ ਫੈਸਲਾ ਲਿਆ ਹੈ। ਦਰਅਸਲ, ਹੁਣ ਸਰਕਾਰ ਦੀ ਨਵੀਂ ਡੈੱਡਲਾਈਨ (Deadline) ਦੇ ਅਨੁਸਾਰ ਹੁਣ ਤੁਸੀਂ ਸਮੇਂ ਰਹਿੰਦੀਆਂ ਆਪਣਾ ਸਰਟੀਫਿਕੇਟ 5 ਤਰੀਕਿਆਂ ਨਾਲ ਜਮ੍ਹਾ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਸਰਕਾਰ ਦੀ ਨਵੀਂ ਡੈੱਡਲਾਈਨ ਦੇ ਅਨੁਸਾਰ ਆਪਣਾ ਜੀਵਨ ਪ੍ਰਮਾਣ ਪੱਤਰ ਕਿਵੇਂ ਜਮ੍ਹਾ ਕਰਵਾ ਸਕਦੇ ਹੋ।

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਆਪਣੀ ਮਹੀਨਾਵਾਰ ਪੈਨਸ਼ਨ ਨਿਯਮਤ ਤੌਰ 'ਤੇ ਪ੍ਰਾਪਤ ਕਰਨ ਲਈ ਹਰ ਸਾਲ ਨਵੰਬਰ ਦੀ ਆਖਰੀ ਤਰੀਕ ਤੱਕ ਲੋਕਾਂ ਨੂੰ ਪੈਨਸ਼ਨ ਵੰਡਣ ਵਾਲੇ ਅਧਿਕਾਰੀਆਂ, ਬੈਂਕਾਂ ਤੇ ਡਾਕਘਰਾਂ `ਚ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣਾ ਹੁੰਦਾ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਆਉਣ ਵਾਲੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ।

ਸਰਕਾਰ ਨੇ ਹੁਣ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾਉਣ ਲਈ ਇਕ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਹੁਣ ਤੁਸੀਂ ਆਪਣਾ ਸਰਟੀਫਿਕੇਟ ਬੈਂਕ ਜਾਂ ਡਾਕਘਰ ਨੂੰ ਨਿੱਜੀ ਤੌਰ 'ਤੇ ਦੇ ਸਕਦੇ ਹੋ ਜਾਂ ਤੁਸੀਂ ਇਸ ਨੂੰ ਆਨਲਾਈਨ (Online) ਵੀ ਜਮ੍ਹਾ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 5 ਹੋਰ ਸਧਾਰਨ ਤਰੀਕੇ ਵੀ ਅਪਣਾ ਸਕਦੇ ਹੋ।

ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੇ ਤਰੀਕੇ:

1. ਇੰਡੀਆ ਪੋਸਟ ਪੇਮੈਂਟ ਬੈਂਕ (India Post Payments Bank):
ਡਾਕ ਵਿਭਾਗ, ਇਲੈਕਟ੍ਰਾਨਿਕਸ (Electronics) ਤੇ ਸੂਚਨਾ ਤਕਨਾਲੋਜੀ ਮੰਤਰਾਲੇ (Ministry of Information Technology) ਨੇ ਪੋਸਟਮੈਨਾਂ ਰਾਹੀਂ ਪੈਨਸ਼ਨਰਾਂ ਲਈ ਘਰ-ਘਰ ਸੇਵਾ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ ਤੁਸੀਂ ਘਰ ਬੈਠੇ ਹੀ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਵਾ ਸਕੋਗੇ। ਇਸਦੇ ਲਈ ਤੁਹਾਨੂੰ ਪੋਸਟਇਨਫੋ ਐਪ (Postinfo App) ਨੂੰ ਡਾਊਨਲੋਡ (Download) ਕਰਨਾ ਹੋਵੇਗਾ।

2. ਡੋਰ ਸਟੈਪ ਬੈਂਕਿੰਗ ਸਰਵਿਸ (Door Step Banking Service):
ਹੁਣ ਪੈਨਸ਼ਨਰ ਡੋਰ ਸਟੈਪ ਬੈਂਕਿੰਗ ਸਰਵਿਸ ਰਾਹੀਂ ਵੀ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਇਸ ਦੇ ਲਈ ਤੁਹਾਨੂੰ ਕੁਝ ਫੀਸ ਅਦਾ ਕਰਨੀ ਪਵੇਗੀ। ਇਸ ਪ੍ਰਕਿਰਿਆ `ਚ ਅਧਿਕਾਰੀ ਖੁਦ ਤੁਹਾਡੇ ਘਰ ਆ ਕੇ ਸਾਰੀ ਪ੍ਰਕਿਰਿਆ ਕਰਦਾ ਹੈ। ਇਸ ਸੇਵਾ `ਚ 12 ਸਰਕਾਰੀ ਬੈਂਕ ਸ਼ਾਮਲ ਹਨ ਤੇ ਇਹ ਬੈਂਕ ਦੇਸ਼ ਭਰ ਦੇ ਲਗਭਗ 100 ਵੱਡੇ ਸ਼ਹਿਰਾਂ ਵਿੱਚ ਇਹ ਸੇਵਾ ਪ੍ਰਦਾਨ ਕਰਦੇ ਹਨ।

ਇਹ ਵੀ ਪੜ੍ਹੋ ਚੰਗੀ ਖਬਰ : ਪੈਨਸ਼ਨ ਸਾਂਝੇ ਕਰਨ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

3. ਬੈਂਕ ਜਾਂ ਪੋਸਟ ਆਫਿਸ (Bank/Post Office):
ਪੈਨਸ਼ਨ ਵੰਡ ਅਥਾਰਟੀ (Pension Disbursement Authority) ਬੈਂਕ ਜਾਂ ਡਾਕਘਰਾਂ ਵਿੱਚ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਾ ਸਕਦੇ ਹਨ। ਇਸ ਪ੍ਰਕਿਰਿਆ ਵਿੱਚ ਤੁਹਾਨੂੰ ਖੁਦ PDA ਬੈਂਕ ਜਾਂ ਡਾਕਘਰਾਂ `ਚ ਜਾਣਾ ਪਵੇਗਾ।

4. ਜੀਵਨ ਪ੍ਰਮਾਣ ਪੋਰਟਲ/ਐਪ (Jeevan Pramaan Portal/App):
● ਪੈਨਸ਼ਨਰ ਜੀਵਨ ਪ੍ਰਮਾਣ ਪੋਰਟਲ/ਐਪ ਰਾਹੀਂ ਆਪਣਾ ਜੀਵਨ ਪ੍ਰਮਾਣ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ।
● ਇਸ ਵਿਧੀ ਲਈ ਤੁਹਾਨੂੰ ਪਹਿਲਾਂ ਜੀਵਨ ਪ੍ਰਮਾਣ ਪੋਰਟਲ 'ਤੇ ਰਜਿਸਟਰ (Register) ਕਰਨਾ ਹੋਵੇਗਾ।
● ਇਸ ਤੋਂ ਬਾਅਦ ਤੁਹਾਨੂੰ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਜਿਵੇਂ ਕਿ ਆਧਾਰ ਨੰਬਰ, ਬੈਂਕ ਖਾਤਾ ਨੰਬਰ, ਨਾਮ, ਮੋਬਾਈਲ ਨੰਬਰ ਤੇ ਪੈਨਸ਼ਨ ਭੁਗਤਾਨ ਆਰਡਰ (Pension Payment Order) ਦਰਜ ਕਰਨਾ ਹੋਵੇਗਾ।
● ਫਿਰ ਯੂ.ਆਈ.ਡੀ.ਏ.ਆਈ-ਜ਼ਰੂਰੀ (UIDAI-Mandatory) ਡਿਵਾਈਸਾਂ (Devices) ਦੀ ਵਰਤੋਂ ਕਰਦੇ ਹੋਏ ਤੁਹਾਨੂੰ ਆਪਣੇ ਫਿੰਗਰਪ੍ਰਿੰਟ (Fingerprint) ਸਹੀ ਢੰਗ ਨਾਲ ਦੇਣੇ ਹੋਣਗੇ।
● ਇਸ ਤਰ੍ਹਾਂ ਤੁਸੀਂ ਪੋਰਟਲ ਰਾਹੀਂ ਆਸਾਨੀ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹੋ।

5. ਫੇਸ ਐਪ (Face App):
● ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਜੀਵਨ ਪ੍ਰਮਾਣ ਪੱਤਰ `ਚ ਫੇਸ ਐਪ ਦੀ ਸੁਵਿਧਾ ਵੀ ਸ਼ੁਰੂ ਕਰ ਦਿੱਤੀ ਹੈ।
● ਇਸ ਦੀ ਮਦਦ ਨਾਲ ਤੁਸੀਂ ਆਧਾਰ ਡਾਟਾਬੇਸ (Database) 'ਤੇ ਆਧਾਰਿਤ ਚਿਹਰਾ-ਪਛਾਣ ਤਕਨਾਲੋਜੀ ਪ੍ਰਣਾਲੀ (Face-recognition technology system) ਦੀ ਵਰਤੋਂ ਕਰਕੇ ਆਪਣਾ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ।
● ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ ਆਧਾਰ ਫੇਸ ਆਈਡੀ ਐਪ (Aadhaar Face ID App) ਨੂੰ ਡਾਊਨਲੋਡ ਕਰਨਾ ਹੋਵੇਗਾ।
● ਇਹ ਤੁਹਾਨੂੰ ਆਪਣੇ ਗੂਗਲ ਪਲੇ ਸਟੋਰ (Google Play Store) 'ਤੇ ਆਸਾਨੀ ਨਾਲ ਮਿਲ ਜਾਵੇਗਾ ਤੇ jeevanpramaan.gov.in 'ਤੇ ਵੀ ਉਪਲਬਧ ਹੈ।
● ਇਸ ਐਪ ਵਿੱਚ ਤੁਹਾਨੂੰ ਬੱਸ ਆਪਣੀ ਨਵੀਨਤਮ ਫੋਟੋ ਪ੍ਰਦਾਨ ਕਰਨੀ ਹੈ ਅਤੇ ਫਿਰ ਪੁੱਛੀ ਗਈ ਜਾਣਕਾਰੀ ਦਰਜ ਕਰਨੀ ਹੈ। ਇਸ ਤਰ੍ਹਾਂ ਤੁਸੀਂ ਇਸਦਾ ਫਾਇਦਾ ਉਠਾ ਸਕਦੇ ਹੋ।

Summary in English: Now submit your 'Life Certificate' at home, guidelines issued by the government

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters