PR 126 Variety: ਮਿਤੀ 09 ਮਈ 2024 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉੱਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਅਤੇ ਉਹਨਾਂ ਦੀ ਝੋਨੇ ਦੀ ਫਸਲ ਉੱਤੇ ਕੰਮ ਕਰਨ ਵਾਲੀ ਮੁਕੰਮਲ ਸਾਇੰਸਦਾਨਾਂ ਟੀਮ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਰਸੇਮ ਸੋਈ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਮੀਟਿੰਗ ਹੋਈ। ਇਸ ਦੌਰਾਨ ਲਏ ਗਏ ਫੈਸਲੇ ਅਨੁਸਾਰ ਤੁਰੰਤ ਕਾਰਵਾਈ ਕਰਦੇ ਹੋਏ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨਾਲ ਉਸੇ ਹੀ ਦਿਨ ਵੀਡੀਓ ਕਾਨਫਰੰਸ ਰਾਹੀਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਕਿਹਾ ਗਿਆ ਕਿ ਜੇਕਰ ਕਿਸੇ ਵੀ ਅਫਸਰ ਦੀ ਕਿਸੇ ਵੀ ਸਮੇਂ ਬੀਜ ਡੀਲਰਾਂ, ਡਿਸਟ੍ਰੀਬਿਊਟਰਾਂ, ਪ੍ਰੋਡਿਊਸਰਾਂ ਨਾਲ ਮਿਲੀਭੁਗਤ ਦੀ ਸੂਚਨਾ ਮਿਲਦੀ ਹੈ ਤਾਂ ਉਸ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ।
ਸਖਤ ਹਦਾਇਤਾਂ ਜਾਰੀ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਸਿੰਘ ਨੇ ਕਿਹਾ ਕਿ ਸਮੂਹ ਮੁੱਖ ਖੇਤੀਬਾੜੀ ਅਫਸਰ ਆਪੋ-ਆਪਣੇ ਜਿਲ੍ਹੇ ਵਿੱਚ ਕੰਮ ਕਰ ਰਹੇ ਸਮੂਹ ਬੀਜ ਡੀਲਰਾਂ, ਡਿਸਟ੍ਰੀਬਿਊਟਰਾਂ, ਪ੍ਰੋਡਿਊਸਰਾਂ ਦੀ ਤੁਰੰਤ ਚੈਕਿੰਗ ਕਰਨ ਅਤੇ ਸਟਾਕ ਪੋਜਿਸ਼ਨ ਲੈਣ। ਜਿੱਥੇ ਕਿਤੇ ਵੀ ਡੂਪਲੀਕੇਟ ਪੀ.ਆਰ. 126 ਵਰਾਇਟੀ ਦੇ ਡੂਪਲੀਕੇਟ ਬੀਜ ਹੋਣ ਦਾ ਖਦਸ਼ਾ ਪੈਦਾ ਹੁੰਦਾ ਹੈ ਉਹਨਾਂ ਦੇ ਤੁਰੰਤ ਸੈਂਪਲ ਭਰ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹਨਾਂ ਦੀ ਜੈਨੇਟਿਕ ਪਇਓਰਟੀ ਚੈੱਕ ਕਰਨ ਲਈ ਭੇਜੇ ਜਾਣ ਤਾਂ ਜੋ ਅਸਲੀਅਤ ਦਾ ਪਤਾ ਲੱਗ ਸਕੇ ਅਤੇ ਕਿਸਾਨਾਂ ਨੂੰ ਪੀ.ਆਰ. 126 ਵਰਾਇਟੀ ਦਾ ਮਿਆਰੀ ਬੀਜ ਹੀ ਮਿਲ ਸਕੇ। ਉਨ੍ਹਾਂ ਇਹ ਵੀ ਸਖਤ ਹਦਾਇਤਾਂ ਕਰਦੇ ਹੋਏ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਅਗਾਹ ਕੀਤਾ ਜੇਕਰ ਕਿਸੇ ਵੀ ਅਫਸਰ ਦੀ ਕਿਸੇ ਵੀ ਸਮੇਂ ਬੀਜ ਡੀਲਰਾਂ, ਡਿਸਟ੍ਰੀਬਿਊਟਰਾਂ, ਪ੍ਰੋਡਿਊਸਰਾਂ ਨਾਲ ਮਿਲੀਭੁਗਤ ਦੀ ਸੂਚਨਾ ਮਿਲਦੀ ਹੈ ਤਾਂ ਉਸ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ
ਅੱਗੇ ਉਨ੍ਹਾਂ ਦੱਸਿਆ ਕਿ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਆਪਣੇ ਜਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪੰਜਾਬ ਦੀਆਂ ਸ਼ੈਲਰ ਐਸੋਸੀਏਸ਼ਨਾਂ ਵੱਲੋਂ ਪੀ.ਆਰ. 126 ਨੂੰ ਖਰੀਦ ਕਰਨ ਵਿੱਚ ਕੋਈ ਔਕੜ ਪੇਸ਼ ਨਾ ਆਉਣ ਦਾ ਵਾਅਦਾ ਕਰਨ। ਇਸ ਦੇ ਨਾਲ ਹੀ ਗੈਰ ਮਿਆਰੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਤੋਂ ਬਗੈਰ ਗੈਰ ਮਿਆਰੀ ਬੀਜੇ ਜਾਣ ਵਾਲੇ ਝੋਨੇ ਨੂੰ ਉਹਨਾਂ ਵੱਲੋਂ ਆਉਣ ਵਾਲੇ ਸੀਜ਼ਨ ਦੌਰਾਨ ਨਾ ਖਰੀਦਣ ਬਾਰੇ ਵੀ ਸਪੱਸ਼ਟ ਕੀਤਾ।
ਇਹ ਵੀ ਪੜ੍ਹੋ : Paddy Cultivation: ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਦੀ ਕੋਸ਼ਿਸ਼, ਝੋਨੇ ਦੀ ਪੂਸਾ-44 ਕਿਸਮ ਦੀ ਕਾਸ਼ਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ, Punjab Government ਵੱਲੋਂ ਪੀਆਰ-126 ਬੀਜਣ ਦੀ ਸਲਾਹ
ਕਿਸਾਨਾਂ ਨੂੰ ਅਪੀਲ
ਦੱਸ ਦੇਈਏ ਕਿ ਕਿਸਾਨ ਭਰਾਵਾਂ ਨੂੰ ਹੁਣ ਤੋਂ ਹੀ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਪੀ.ਆਰ.126 ਕਿਸਮ ਘੱਟ ਪਾਈ, ਘੱਟ ਸਮਾਂ ਅਤੇ ਘੱਟ ਟੋਟਾ ਕਰਦੀ ਹੈ, ਇਸ ਲਈ ਕਿਸਾਨ ਭਰਾ ਇਸ ਕਿਸਮ ਨੂੰ ਹੀ ਬੀਜਣ ਦੀ ਤਰਜੀਹ ਦੇਣ ਤਾਂ ਜੋ ਕਿ ਧਰਤੀ ਹੇਠਾਂ ਘੱਟ ਰਹੇ ਪਾਈ ਅਤੇ ਫਸਲੀ ਰਹਿੰਦ ਖੂਹੰਦ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਵੀ ਠੱਲ ਪਾਈ ਜਾ ਸਕੇ। ਇੱਥੇ ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪ੍ਰਡਿਊਸਰਾਂ ਕੋਲ ਪੀ.ਆਰ.126 ਦੇ ਬੀਜ ਕਾਫੀ ਮਾਤਰਾ ਵਿੱਚ ਉਪਲੱਬਧ ਹੈ, ਜਿਸ ਕਾਰਨ ਡੂਪਲੀਕੇਟ ਬੀਜ ਦੀ ਸੰਭਾਵਨਾ ਭਾਵੇਂ ਘੱਟ ਹੈ, ਫਿਰ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸੀ ਰੱਖਣ ਦੀ ਸਖਤ ਹਦਾਇਤ ਕੀਤੀ ਬਹੁਤ ਗਈ ਹੈ।
Summary in English: Now the farmers will get the standard seed of PR 126 variety, strict instructions have been issued to all chief agricultural officers, orders to check the seed dealers-distributors-producers immediately