1. Home
  2. ਖਬਰਾਂ

PAU ਵੱਲੋਂ ਜ਼ਿੰਕ ਤੱਤਾਂ ਵਾਲੀਆਂ ਕਿਸਮਾਂ PBW ਜ਼ਿੰਕ-1 ਅਤੇ PBW ਜ਼ਿੰਕ-2 ਦੇ ਨਾਲ ਸਟਾਰਚ ਦੀ ਪ੍ਰਤੀਰੋਧੀ ਕਿਸਮ PBW RS-1 ਵਿਕਸਿਤ: VC Dr. Satbir Singh Gosal

ਪੀ.ਏ.ਯੂ. ਅਤੇ ਆਟਾ ਮਿੱਲਾਂ ਦੀ ਐਸੋਸੀਏਸ਼ਨ ਵਿਚਾਲੇ ਵਿਚਾਰ ਚਰਚਾ ਹੋਈ। ਇਸ ਮਿਲਣੀ ਦੌਰਾਨ ਪੰਜਾਬ ਦੀ ਕਣਕ ਦੀ ਕਾਸ਼ਤ ਅਤੇ ਕਿਸਮਾਂ ਸੰਬੰਧੀ ਲੰਮੇ ਸਮੇਂ ਦੀ ਯੋਜਨਾਬੰਦੀ ਸਹਿਤ ਵਿਚਾਰਾਂ ਹੋਈਆਂ।

Gurpreet Kaur Virk
Gurpreet Kaur Virk
ਪੰਜਾਬ ਦੀਆਂ ਆਟਾ ਮਿੱਲਾਂ ਦੀ ਐਸੋਸੀਏਸ਼ਨ ਦਾ ਇੱਕ ਵਫਦ ਪੀ.ਏ.ਯੂ. ਪਹੁੰਚਿਆ

ਪੰਜਾਬ ਦੀਆਂ ਆਟਾ ਮਿੱਲਾਂ ਦੀ ਐਸੋਸੀਏਸ਼ਨ ਦਾ ਇੱਕ ਵਫਦ ਪੀ.ਏ.ਯੂ. ਪਹੁੰਚਿਆ

PAU and Flour Miller Association Meeting: ਆਟਾ ਮਿੱਲ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ੍ਰੀ ਅਜੈ ਕੁਮਾਰ ਜਿੰਦਲ ਅਤੇ ਜਨਰਲ ਸਕੱਤਰ ਸ਼੍ਰੀ ਦੀਨਮ ਸੂਦ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤੀਬੀਰ ਸਿੰਘ ਗੋਸਲ ਅਤੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਇਸ ਮੀਟਿੰਗ ਦੌਰਾਨ ਪੰਜਾਬ ਵਿੱਚ ਕਣਕ ਦੀ ਕਾਸ਼ਤ ਅਤੇ ਇਸ ਦੀਆਂ ਕਿਸਮਾਂ ਦੀ ਲੰਬੇ ਸਮੇਂ ਦੀ ਯੋਜਨਾਬੰਦੀ 'ਤੇ ਚਰਚਾ ਕੀਤੀ ਗਈ। ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਤੋਂ ਇਲਾਵਾ, ਕਣਕ ਦੇ ਬਰੀਡਰ, ਫੂਡ ਟੈਕਨਾਲੋਜਿਸਟ, ਪੋਸ਼ਣ ਮਾਹਿਰ ਅਤੇ ਵਿਗਿਆਨੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਆਟਾ ਮਿੱਲਾਂ ਦੀ ਇਸ ਐਸੋਸੀਏਸ਼ਨ ਵਿਚ 60 ਤੋਂ ਵਧੇਰੇ ਮਿੱਲਾਂ ਸ਼ਾਮਿਲ ਹਨ ਅਤੇ ਇਹ ਐਸੋਸੀਏਸ਼ਨ 15 ਲੱਖ ਮੀਟਰਿਕ ਟਨ ਕਣਕ ਦੀ ਸਲਾਨਾ ਖਪਤ ਕਰਦੀ ਹੈ। ਮਿਲਣੀ ਦੌਰਾਨ ਪੀ.ਏ.ਯੂ. ਨਾਲ ਸਾਂਝਦਾਰੀ ਦੇ ਵੱਖ-ਵੱਖ ਸਰੋਕਾਰਾਂ ਨੂੰ ਵਿਚਾਰਿਆ ਗਿਆ ਜਿਸ ਵਿਚ ਕਿਸਮਾਂ ਸੰਬੰਧੀ ਅੰਕੜੇ, ਕਣਕ ਦੀਆਂ ਕਿਸਮਾਂ ਦਾ ਵਿਸ਼ਲੇਸ਼ਣ ਅਤੇ ਪੀ.ਏ.ਯੂ. ਵਿਚ ਮਿਲਿੰਗ ਬਾਰੇ ਇਕ ਸਕੂਲ ਦੀ ਸਥਾਪਤੀ ਪ੍ਰਮੁੱਖ ਹਨ। ਇਸ ਤੋਂ ਇਲਾਵਾ ਖੇਤੀ ਉਤਪਾਦਾਂ ਦੀ ਪਰਖ ਦੀਆਂ ਸਹੂਲਤਾਂ ਵੀ ਵਿਚਾਰੀਆਂ ਗਈਆਂ। ਮਿੱਲਾਂ ਦੇ ਇਸ ਵਫਦ ਨੇ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦੀ ਸਾਂਝਦਾਰੀ ਨਾਲ ਪੰਜਾਬ ਦੇ ਕਣਕ ਦੀ ਕਾਸ਼ਤ ਦੇ ਮਾਹੌਲ ਨੂੰ ਵਧੇਰੇ ਮਿਆਰੀ ਅਤੇ ਸਥਿਰ ਬਨਾਉਣ ਦੀ ਆਸ ਪ੍ਰਗਟਾਈ।

ਵਿਚਾਰ ਚਰਚਾ ਦੌਰਾਨ ਇਸ ਗੱਲ ਵੱਲ ਵਧੇਰੇ ਧਿਆਨ ਦਿੱਤਾ ਗਿਆ ਕਿ ਕਣਕ ਦੇ ਉਤਪਾਦਾਂ ਨੂੰ ਵਧਾਵਾ ਦੇ ਕੇ ਇਸ ਕਾਸ਼ਤ ਵਿਚ ਸਥਿਰਤਾ ਕਿਵੇਂ ਲਿਆਂਦੀ ਜਾਵੇ। ਐਸੋਸੀਏਸ਼ਨ ਨੇ ਕਣਕ ਦੀ ਖਰੀਦ ਪੰਜਾਬ ਵਿੱਚੋਂ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਦੌਰਾਨ ਪੀ.ਏ.ਯੂ. ਦੀਆਂ ਕਿਸਮਾਂ ਦੇ ਮਹੱਤਵ ਨੂੰ ਵੱਖ-ਵੱਖ ਉਤਪਾਦਾਂ ਜਿਵੇਂ ਬਰੈੱਡ, ਬਿਸਕੁਟ ਅਤੇ ਚਪਾਤੀਆਂ ਲਈ ਵਿਚਾਰਿਆ ਗਿਆ। ਨਾਲ ਹੀ ਇਹ ਤਜ਼ਵੀਜ਼ ਪੇਸ਼ ਕੀਤੀ ਗਈ ਕਿ ਵਿਸ਼ੇਸ਼ ਕਿਸਮਾਂ ਨੂੰ ਉੱਚ ਮਿਆਰੀ ਉਤਪਾਦਾਂ ਲਈ ਕਿਸਾਨਾਂ ਕੋਲੋਂ ਲਿਆ ਜਾਵੇ। ਇਸ ਤੋਂ ਬਿਨਾਂ ਲਗਾਤਾਰ ਮੀਟਿੰਗਾਂ ਕਰਨ ਅਤੇ ਕਿਸਾਨਾਂ ਨਾਲ ਸਾਂਝੀਆਂ ਮਿਲਣੀਆਂ ਕਰਵਾਉਣ ਦੇ ਨਾਲ-ਨਾਲ ਇਸ ਕਾਰਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਪੀ.ਏ.ਯੂ. ਦੇ ਤਜਰਬਿਆਂ ਤੋਂ ਲਾਭ ਲੈਣ ਬਾਰੇ ਵੀ ਮਿੱਲਾਂ ਦੀ ਐਸੋਸੀਏਸ਼ਨ ਆਸ਼ਵੰਦ ਨਜ਼ਰ ਆਈ।

ਇਹ ਵੀ ਪੜ੍ਹੋ: ਸ਼ਹਿਦ ਮੱਖੀ ਪਾਲਣ ਸਿਖਲਾਈ ਕੋਰਸ ਰਾਹੀਂ ਪੰਜਾਬ ਦੇ ਗਰੀਬ-ਬੇਰੁਜ਼ਗਾਰ ਪੇਂਡੂ ਨੌਜਵਾਨਾਂ ਨੂੰ ਰੋਜ਼ੀ-ਰੋਟੀ ਦੇ ਯੋਗ ਬਣਾਉਣ ਦੀ ਕੋਸ਼ਿਸ਼: Dr. Makhan Singh Bhullar

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਫਸਲਾਂ ਵਿਸ਼ੇਸ਼ ਤੌਰ ਤੇ ਕਣਕ ਦੇ ਵਿਕਾਸ ਬਾਰੇ ਪੀ.ਏ.ਯੂ. ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਨੇ 950 ਤੋਂ ਵਧੇਰੇ ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ ਜਿਨ੍ਹਾਂ ਵਿੱਚੋਂ 225 ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ। ਉਹਨਾਂ ਕਿਹਾ ਕਿ ਹੁਣ ਭੋਜਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ ਅਤੇ ਵਾਤਾਵਰਨ ਦੀ ਸੁਰੱਖਿਆ ਵੀ ਅਹਿਮ ਮੁੱਦੇ ਹਨ। ਇਸ ਲਈ ਪੀ.ਏ.ਯੂ. ਨੇ ਜ਼ਿੰਕ ਭਰਪੂਰ ਤੱਤਾਂ ਵਾਲੀਆਂ ਕਿਸਮਾਂ ਪੀ ਬੀ ਡਬਲਯੂ ਜ਼ਿੰਕ-1 ਅਤੇ ਪੀ ਬੀ ਡਬਲਯੂ ਜ਼ਿੰਕ-2 ਦੇ ਨਾਲ-ਨਾਲ ਸਟਾਰਚ ਦੀ ਪ੍ਰਤੀਰੋਧੀ ਕਿਸਮ ਪੀ ਬੀ ਡਬਲਯੂ ਆਰ ਐੱਸ-1 ਵਿਕਸਿਤ ਕੀਤੀ ਹੈ।

ਨਾਲ਼ ਹੀ ਉਹਨਾਂ ਨੇ ਪੀ ਬੀ ਡਬਲਯੂ-1 ਚਪਾਤੀ ਅਤੇ ਪੀ ਬੀ ਡਬਲਯੂ-1 ਬਿਸਕੁਟ ਕਿਸਮ ਨੂੰ ਵਿਸ਼ੇਸ਼ ਵਰਤੋਂ ਲਈ ਵਿਕਸਿਤ ਕਰਨ ਦਾ ਹਵਾਲਾ ਦਿੱਤਾ। ਉਹਨਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਯੂਨੀਵਰਸਿਟੀ ਦੀ ਖੋਜ ਦੇ ਕੇਂਦਰੀ ਮੁੱਦੇ ਹਨ। ਇਸਲਈ ਕਿਸਾਨਾਂ ਅਤੇ ਉਦਯੋਗਾਂ ਦੇ ਲਾਭ ਲਈ ਯੂਨੀਵਰਸਿਟੀ ਖੋਜ ਕਰਨਾ ਜਾਰੀ ਰੱਖੇਗੀ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਕਣਕ ਸੰਬੰਧੀ ਖੋਜ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਉਹਨਾਂ ਨੇ ਯੂਨੀਵਰਸਿਟੀ ਵਿਚ ਆਟਾ ਮਿਲਿੰਗ ਸਕੂਲ ਸ਼ੁਰੂ ਕਰਨ ਦਾ ਸੁਝਾਅ ਦਾ ਸਵਾਗਤ ਕਰਦਿਆਂ ਇਸ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ| ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਕਣਕ ਦਾ ਆਰਥਿਕ ਮਹੱਤਵ ਵਧੇਗਾ ਬਲਕਿ ਖੇਤੀ ਉੱਦਮ ਵੀ ਵਿਕਸਿਤ ਹੋਣ ਦੀ ਸੰਭਾਵਨਾ ਹੈ।

ਆਟਾ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਏ ਕੇ ਜਿੰਦਲ ਨੇ ਐਸੋਸੀਏਸ਼ਨ ਵੱਲੋਂ ਸਥਾਨਕ ਕਿਸਮਾਂ ਦੀ ਖਰੀਦ ਅਤੇ ਵਰਤੋਂ ਦੀ ਇੱਛਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਪੀ.ਏ.ਯੂ. ਪੰਜਾਬ ਵਿਚ ਕਣਕ ਦੇ ਖੇਤਰ ਵਿਚ ਹੋਣ ਵਾਲੇ ਬਦਲਾਅ ਲਈ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਇਸ ਦਿਸ਼ਾ ਵਿਚ ਲੰਮੇ ਸਮੇਂ ਲਈ ਕਿਸਮਾਂ ਦੇ ਵਿਕਾਸ, ਖੇਤ ਪ੍ਰਯੋਗ, ਮਿਲਿੰਗ ਯੋਗਤਾ ਆਦਿ ਮਸਲਿਆ ਉੱਪਰ ਯੋਜਨਾਬੰਦੀ ਦੀ ਲੋੜ ਹੈ।

ਸ਼੍ਰੀ ਸੂਦ ਨੇ ਆਟਾ ਮਿੱਲਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਆਸ ਪ੍ਰਗਟਾਈ ਕਿ ਪੀ.ਏ.ਯੂ. ਦੀਆਂ ਕਿਸਮਾਂ ਬਹੁਤ ਸਾਰੇ ਮਸਲਿਆਂ ਦਾ ਹੱਲ ਕਰਨ ਦੀ ਸਮਰਥਾ ਵਾਲੀਆਂ ਸਾਬਿਤ ਹੋਣਗੀਆਂ। ਇਸ ਮੀਟਿੰਗ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।

Summary in English: PAU has developed starch resistant variety PBW RS-1 along with zinc containing varieties PBW Zinc-1 and PBW Zinc-2: VC Dr Satbir Singh Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters