MoU Sign: ਪੀ.ਏ.ਯੂ. ਨੇ ਗੁਜਰਾਤ ਅਤੇ ਮਹਾਂਰਾਸ਼ਟਰ ਸਥਿਤ ਦੋ ਫਰਮਾਂ ਨਾਲ ਬਾਇਓਗੈਸ ਪਲਾਂਟਾਂ ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਸਮਝੌਤੇ ਉੱਪਰ ਸਹੀ ਪਾਈl ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਅਤੇ ਪੱਕੇ ਗੁੰਬਦ ਵਾਲੇ ਪਰਿਵਾਰਕ ਅਕਾਰ ਦੇ ਪ੍ਰਤੀ ਦਿਨ ਇਕ ਘਣਮੀਟਰ ਤੋਂ ਲੈ ਕੇ 25 ਘਣਮੀਟਰ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਵਾਲੇ ਬਾਇਓਗੈਸ ਪਲਾਂਟ ਲਈ ਗੁਜਰਾਤ ਦੀ ਫਰਮ ਐੱਮ ਐੱਸ ਏ ਬਾਇਓ ਐਨਰਜੀ ਪ੍ਰਾਈਵੇਟ ਲਿਮਿਟਡ ਨਾਲ ਅਤੇ ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਲਈ ਕੋਹਲਾਪੁਰ ਮਹਾਂਰਾਸ਼ਟਰ ਦੀ ਫਰਮ ਨੈਨੋ ਐਡਮਿਕਸ ਨਾਲ ਸਮਝੌਤਾ ਕੀਤਾ ਗਿਆl
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ (ਐਗਰੀਕਲਚਰ) ਡਾ. ਗੁਰਜੀਤ ਸਿੰਘ ਮਾਂਗਟ ਅਤੇ ਸੰਬੰਧਿਤ ਫਰਮਾਂ ਵੱਲੋਂ ਸ਼੍ਰੀ ਗੌਰਵ ਵਰਮਾ ਅਤੇ ਸ਼੍ਰੀ ਰਾਜੀਵ ਪਾਂਡੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇl ਇਸ ਮੌਕੇ ਖੇਤੀ ਇੰਜਨੀਅਰਿੰਗ ਦੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਵੀ ਮੌਜੂਦ ਸਨl
ਡਾ. ਗੁਰਜੀਤ ਮਾਂਗਟ ਨੇ ਇਹਨਾਂ ਸੰਧੀਆਂ ਤੇ ਵਪਾਰੀਕਰਨ ਲਈ ਮੁੜ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਸਰਬਜੀਤ ਸਿੰਘ ਸੂਚ ਨੂੰ ਵਧਾਈ ਦਿੱਤੀl ਡਾ. ਸੂਚ ਨੇ ਕਿਹਾ ਕਿ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਅਤੇ ਊਰਜਾ ਤਿਆਰ ਕਰਨ ਲਈ ਇਸ ਬਾਇਓਗੈਸ ਪਲਾਂਟ ਮਾਡਲ ਨੂੰ ਡਿਜ਼ਾਇਨ ਕੀਤਾ ਗਿਆ ਹੈl
ਇਸ ਵਿਧੀ ਅਨੁਸਾਰ ਜੈਵਿਕ ਰਹਿੰਦ-ਖੂੰਹਦ ਦੀ ਸੁੱਕੀ ਫਰਮਾਟੇਸ਼ਨ ਹੁੰਦੀ ਹੈl ਥੋੜੀ ਮਿਹਨਤ ਸਦਕਾ ਤਿੰਨ ਮਹੀਨਿਆਂ ਦੇ ਵਕਫੇ ਲਈ ਵਾਧੂ ਜੈਵਿਕ ਗੈਸ ਤਿਆਰ ਕਰਨਾ ਇਸ ਮਾਡਲ ਦਾ ਖਾਸਾ ਹੈl ਰਹਿੰਦ-ਖੂੰਹਦ ਦੀ ਖੇਤਾਂ ਵਿਚ ਖਾਦ ਦੇ ਤੌਰ ਤੇ ਵਰਤਿਆ ਜਾ ਸਕਦਾ ਹੈl
ਇਹ ਵੀ ਪੜ੍ਹੋ: Surya Foundation ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਾਂਝਾ ਉਪਰਾਲਾ, ਹਰਿਆਣਾ ਦੇ ਸੋਨੀਪਤ ਵਿਖੇ Natural Farming Training Camp ਦਾ ਕੀਤਾ ਆਯੋਜਨ
ਤਕਨਾਲੋਜੀ ਵਪਾਰੀਕਰਨ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਲਗਾਤਾਰ ਯਤਨ ਜਾਰੀ ਹਨl ਇਸੇ ਦਿਸ਼ਾ ਵਿਚ ਯੂਨੀਵਰਸਿਟੀ ਦੇ ਬਾਇਓਗੈਸ ਮਾਡਲਾਂ ਲਈ ਖਾਸ ਦਿਲਚਸਪੀ ਵੱਖ-ਵੱਖ ਫਰਮਾਂ ਵਿਚ ਦੇਖੀ ਜਾ ਸਕਦੀ ਹੈl ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਬਾਇਓਗੈਸ ਪਲਾਂਟਾਂ ਦੇ ਵਪਾਰੀਕਰਨ ਲਈ ਹੁਣ ਤੱਕ 46 ਸਮਝੌਤਿਆਂ ਦੇ ਦਸਤਖਤ ਕੀਤੇ ਹਨl
Summary in English: PAU signs agreements with two firms based in Gujarat-Maharashtra for commercialization of Biogas Plant technologies